ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਸਵੱਛਤਾ ਨੂੰ ਸੰਸਥਾਗਤ ਰੂਪ ਦੇਣ ਅਤੇ ਸਰਕਾਰੀ ਦਫਤਰਾਂ ਵਿੱਚ ਲੰਬਿਤ ਮਾਮਲੇ ਘੱਟੋ-ਘੱਟ ਪੱਧਰ ‘ਤੇ ਲਿਆਉਣ ਲਈ 5ਵੇਂ ‘ਵਿਸ਼ੇਸ਼ ਅਭਿਆਨ ਦੇ ਨਿਰਧਾਰਿਤ ਟੀਚਿਆਂ ਦਾ 100% ਹਾਸਲ ਕੀਤਾ’


5ਵੇਂ ਵਿਸ਼ੇਸ਼ ਅਭਿਆਨ ਦੇ ਤਹਿਤ ਦੇਸ਼ ਭਰ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਦਫਤਰਾਂ ਵਿੱਚ 1,984 ਸਥਾਨਾਂ ‘ਤੇ ਸਵੱਛਤਾ ਅਭਿਆਨ ਚਲਾਇਆ ਗਿਆ

ਇਸ ਦੌਰਾਨ 52 ਹਜ਼ਾਰ ਤੋਂ ਵਧੇਰੇ ਫਾਈਲਾਂ ਦੀ ਸਮੀਖਿਆ ਕੀਤੀ ਗਈ, 31 ਹਜ਼ਾਰ 621 ਫਾਈਲਾਂ ਹਟਾਈਆਂ ਗਈਆਂ ਅਤੇ 40,257 ਵਰਗ ਫੁੱਟ ਦਫਤਰੀ ਸਥਾਨ ਖਾਲੀ ਕਰਵਾਇਆ ਗਿਆ

5,169 ਜਨਤਕ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ, ਸੰਸਦ ਮੈਂਬਰਾਂ ਦੀਆਂ 85 ਸਿਫ਼ਾਰਸ਼ਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਸਕ੍ਰੈਪ ਅਤੇ ਈ-ਵੇਸਟ ਦੇ ਨਿਪਟਾਰੇ ਤੋਂ 41.37 ਲੱਖ ਰੁਪਏ ਦਾ ਮਾਲੀਆ ਹਾਸਲ ਹੋਇਆ

Posted On: 03 NOV 2025 3:44PM by PIB Chandigarh

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ 2 ਅਕਤੂਬਰ  ਤੋਂ 31 ਅਕਤੂਬਰ, 2025 ਤੱਕ ਪੰਜਵੇਂ ‘ਵਿਸ਼ੇਸ਼ ਅਭਿਆਨ ਵਿੱਚ ਸਫਲਤਾਪੂਰਵਕ ਹਿੱਸਾ ਲਿਆ। ਇਸ ਦਾ ਉਦੇਸ਼ ਸਵੱਛਤਾ ਨੂੰ ਸੰਸਥਾਗਤ ਬਣਾਉਣਾ ਅਤੇ ਸਰਕਾਰੀ ਕੰਮਕਾਜ ਦੇ ਸਾਰੇ ਪੱਧਰਾਂ ‘ਤੇ ਲੰਬਿਤ ਮਾਮਲਿਆਂ ਦਾ ਨਿਪਟਾਰਾ ਕਰਨਾ ਸੀ। ਕੁਸ਼ਲ ਸ਼ਾਸਨ ਅਤੇ ਸਵੱਛ ਕਾਰਜ ਵਾਤਾਵਰਣ ਦੇ ਪ੍ਰਤੀ ਕੇਂਦਰੀ ਸਿਹਤ ਮੰਤਰਾਲੇ ਦੀ ਪ੍ਰਤੀਬੱਧਤਾ ਦਰਸਾਉਂਦੇ ਹੋਏ ਇਹ ਅਭਿਆਨ ਦੇਸ਼ ਭਰ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਮੁੱਖ ਦਫਤਰਾਂ’, ਕੇਂਦਰ ਸਰਕਾਰ ਦੇ ਹਸਪਤਾਲਾਂ, ਜੁੜੇ ਅਤੇ ਅਧੀਨ ਦਫ਼ਤਰਾਂ, ਖੁਦਮੁਖਤਿਆਰ ਸੰਸਥਾਵਾਂ ਅਤੇ ਕੇਂਦਰੀ ਜਨਤਕ ਖੇਤਰ ਦੇ ਉਪਕ੍ਰਮਾਂ ਵਿੱਚ ਚਲਾਇਆ ਗਿਆ। 

 

ਕੇਂਦਰੀ ਸਿਹਤ ਮੰਤਰੀਆਂ ਅਤੇ ਕੇਂਦਰੀ ਸਿਹਤ ਸਕੱਤਰ ਦੀ ਅਗਵਾਈ ਹੇਠ ਅਭਿਆਨ ਦੀ ਪ੍ਰਗਤੀ ਦੀ ਨਿਯਮਿਤ ਸਮੀਖਿਆ ਕੀਤੀ ਗਈ। ਮਹੀਨਾ ਭਰ ਚੱਲੀ ਪਹਿਲਕਦਮੀ ਵਿੱਚ ਵੱਖ-ਵੱਖ ਦਫ਼ਤਰਾਂ ਵਿੱਚ 1,984 ਥਾਵਾਂ 'ਤੇ ਸਵੱਛਤਾ ਅਭਿਆਨ ਚਲਾਇਆ ਗਿਆ। ਹੋਰ ਪ੍ਰਮੁੱਖ ਉਪਲਬਧੀਆਂ ਵਿੱਚ 5,169 ਜਨਤਕ ਸ਼ਿਕਾਇਤਾਂ ਅਤੇ 426 ਸਬੰਧਿਤ ਅਪੀਲਾਂ ਦਾ ਨਿਪਟਾਰਾ ਕੀਤਾ ਗਿਆ, 11 ਨਿਯਮਾਂ/ਪ੍ਰਕਿਰਿਆਵਾਂ ਨੂੰ ਅਸਾਨ ਬਣਾਇਆ ਗਿਆ ਅਤੇ ਸੰਸਦ ਮੈਂਬਰਾਂ ਦੀਆਂ 85 ਸਿਫ਼ਾਰਸ਼ਾਂ ਦਾ ਨਿਪਟਾਰਾ ਕੀਤਾ ਗਿਆ। ਇਸ ਤੋਂ ਇਲਾਵਾ, 52,070 ਭੌਤਿਕ ਫਾਈਲਾਂ ਦੀ ਸਮੀਖਿਆ ਕਰਕੇ, 31,621 ਫਾਈਲਾਂ ਨੂੰ ਹਟਾਇਆ ਗਿਆ, ਅਤੇ 9,035 ਈ-ਫਾਈਲਾਂ ਦੀ ਸਮੀਖਿਆ ਕਰਕੇ 2,850 ਬੇਲੋੜੀਆਂ ਈ-ਫਾਈਲਾਂ ਬੰਦ ਕੀਤੀਆਂ ਗਈਆਂ। ਨਾਲ ਹੀ ਅਣਵਰਤੇ ਸਾਮਾਨ ਹਟਾ ਕੇ 40,257 ਵਰਗ ਫੁੱਟ ਦਫ਼ਤਰੀ ਜਗ੍ਹਾ ਖਾਲੀ ਕੀਤੀ ਗਈ ਅਤੇ ਸਕ੍ਰੈਪ ਅਤੇ ਈ-ਵੇਸਟ ਸਮਗਰੀਆਂ ਦੀ ਵਿਕਰੀ ਤੋਂ 41,37,703 ਰੁਪਏ ਦਾ ਮਾਲੀਆ ਹਾਸਲ ਹੋਇਆ।

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀਆਂ ਉਪਰੋਕਤ ਗਤੀਵਿਧੀਆਂ ਸੰਸਥਾਵਾਂ ਵਿੱਚ ਸੰਚਾਲਨ ਕੁਸ਼ਲਤਾ ਵਧਾਉਣ ਅਤੇ ਸਵੱਛਤਾ ਦੇ ਸੱਭਿਆਚਾਰ ਨੂੰ ਹੁਲਾਰਾ ਦੇਣ ਦੀ ਵਚਨਬੱਧਤਾ ਦਰਸਾਉਂਦੀ ਹੈ। ਅਭਿਆਨ ਦੌਰਾਨ ਪ੍ਰਗਤੀ ਨੂੰ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਦੇ ਐੱਸਸੀਡੀਪੀਐੱਮ ਪੋਰਟਲ ( https://scdpm.nic.in )  ‘ਤੇ ਹਰ ਦਿਨ ਅਪਲੋਡ ਕੀਤਾ ਗਿਆ। ਪ੍ਰਗਤੀ ਬਾਰੇ ਹੋਰ ਸਰਵੋਤਮ ਪ੍ਰਚਲਨ ਸੋਸ਼ਲ ਮੀਡੀਆ ਅਪਡੇਟ, ਪੀਆਈਬੀ ਸਟੇਟਮੈਂਟ ਅਤੇ ਪੋਰਟਲ ‘ਤੇ ਵੀ ਅਪਲੋਡ ਕੀਤੇ ਗਏ।  

ਅਭਿਆਨ ਦੇ ਕੁਝ ਹਾਈਲਾਈਟਸ ਹੇਠਾਂ ਦਰਸਾਏ ਗਏ ਹਨ: 

ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ.ਪੀ. ਨੱਡਾ 5ਵੇਂ ਵਿਸ਼ੇਸ਼ ਅਭਿਆਨ ਦੀ ਪ੍ਰਗਤੀ ਦੀ ਸਮੀਖਿਆ ਅਤੇ ਨਿਰਮਾਣ ਭਵਨ, ਨਵੀਂ ਦਿੱਲੀ ਵਿੱਚ ਦਫਤਰੀ ਪਰਿਸਰ ਦਾ ਨਿਰੀਖਣ ਕਰਦੇ ਹੋਏ 

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ 5ਵੇਂ ਵਿਸ਼ੇਸ਼ ਅਭਿਆਨ ਦੀ ਪ੍ਰਗਤੀ ਦੀ ਸਮੀਖਿਆ ਅਤੇ ਨਿਰਮਾਣ ਭਵਨ, ਨਵੀਂ ਦਿੱਲੀ ਵਿਖੇ ਦਫ਼ਤਰ ਪਰਿਸਰ ਦਾ ਨਿਰੀਖਣ ਕਰਦੇ ਹੋਏ

ਕੇਂਦਰੀ ਸਿਹਤ ਸਕੱਤਰ ਸ਼੍ਰੀਮਤੀ ਪੁਣਯ ਸਲੀਲਾ ਸ਼੍ਰੀਵਾਸਤਵ 5ਵੇਂ ਵਿਸ਼ੇਸ਼ ਅਭਿਆਨ ਦੀ ਪ੍ਰਗਤੀ ਦੀ ਸਮੀਖਿਆ ਅਤੇ ਨਿਰਮਾਣ ਭਵਨ, ਨਵੀਂ ਦਿੱਲੀ ਵਿਖੇ ਦਫ਼ਤਰ ਪਰਿਸਰ ਦਾ ਨਿਰੀਖਣ ਕਰਦੇ ਹੋਏ

ਰੀਜਨਲ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸਿਜ਼, ਇੰਫਾਲ ਨੇ ਗੈਰ-ਜ਼ਰੂਰੀ ਪਏ ਬਿਸਤਰਿਆਂ, ਟਰਾਲੀਆਂ ਅਤੇ ਅਲਮਾਰੀਆਂ ਨਾਲ ਬਣੇ 'ਵੇਸਟ-ਟੂ-ਵੈਲਥ' ਡੈਮੋ ਹੈਲੀਕਾਪਟਰ ਦਾ ਪ੍ਰਦਰਸ਼ਨ ਕੀਤਾ।

ਏਮਜ਼ (AIIMS), ਗੁਵਾਹਾਟੀ ਨੇ ਈ-ਵੇਸਟ ਕਲੈਕਸ਼ਨ ਅਭਿਆਨ ਚਲਾਇਆ

 

ਏਮਜ਼, ਰਾਜਕੋਟ: ਵੇਸਟ-ਟੂ-ਵੈਲਥ ਤੋਂ ਮੁੱਲਵਾਨ ਕਲਾਕ੍ਰਿਤੀਆਂ ਦਾ ਨਿਰਮਾਣ

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਵਿਸ਼ੇਸ਼ ਮੁਹਿੰਮ ਤਹਿਤ ਨਿਰਧਾਰਿਤ 100% ਟੀਚਿਆਂ ਨੂੰ ਹਾਸਲ ਕੀਤਾ, ਜਿਸ ਨਾਲ ਜਨਤਕ ਸਿਹਤ ਸ਼ਾਸਨ ਦੇ ਉਸ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਕੁਸ਼ਲਤਾ, ਸਥਿਰਤਾ ਅਤੇ ਬਿਹਤਰ ਜਨਤਕ ਸੇਵਾ ਪ੍ਰਦਾਨ ਕਰਨ ਦੀ ਵਚਨਬੱਧਤਾ ਦੀ ਪੁਸ਼ਟੀ ਹੋਈ।

***********

ਐੱਸਆਰ/ਏਕੇ


(Release ID: 2186527) Visitor Counter : 3