ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਵਿਸ਼ੇਸ਼ ਅਭਿਆਨ 5.0 ਦੇ ਦੌਰਾਨ ਅਪਣਾਈਆਂ ਗਈਆਂ ਸ਼੍ਰੇਸ਼ਠ ਪਹਿਲਕਦਮੀਆਂ
प्रविष्टि तिथि:
31 OCT 2025 6:58PM by PIB Chandigarh
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਇਸ ਦੀਆਂ ਮੀਡੀਆ ਇਕਾਈਆਂ ਨੇ ਸਵੱਛਤਾ ਅਭਿਆਨ ਦੇ ਤਹਿਤ ਕਈ ਪ੍ਰਭਾਵਸ਼ਾਲੀ ਗਤੀਵਿਧੀਆਂ ਕੀਤੀਆਂ, ਜਿਨ੍ਹਾਂ ਵਿੱਚ ਕੁਝ ਸਰਵੋਤਮ ਅਭਿਆਸਾਂ (Best Practices) ਨੂੰ ਅਪਣਾਇਆ ਗਿਆ। ਇਨ੍ਹਾਂ ਪ੍ਰਮੁੱਖ ਉਦਾਹਰਣਾਂ ਦਾ ਜ਼ਿਕਰ ਹੇਠਾਂ ਦਿੱਤਾ ਗਿਆ ਹੈ-
-
ਸੱਤਿਆਜੀਤ ਰੇਅ ਫਿਲਮ ਅਤੇ ਟੈਲੀਵਿਜ਼ਨ ਸੰਸਥਾਨ (ਐੱਸਆਰਐੱਫਟੀਆਈ), ਕੋਲਕਾਤਾ
ਐੱਸਆਰਐੱਫਟੀਆਈ ਦੇ ਵਿਦਿਆਰਥੀਆਂ ਨੇ ਆਪਣੇ ਸ਼ੂਟਿੰਗ ਸੈੱਟ ‘ਤੇ ਇੱਕ ਬੋਗਨਵੇਲਿਆ ਦੇ ਪੇੜ ਨਾਲ ਜਾਪਾਨੀ ਘਰ ਦਾ ਪੁਨਰ ਨਿਰਮਾਣ ਕੀਤਾ। ਅਸਲੀ ਬੋਗਨਵੇਲਿਆ ਫੁੱਲ ਬਹੁਤ ਨਾਜੁਕ ਹੁੰਦੇ ਹਨ ਅਤੇ ਸ਼ੂਟਿੰਗ ਫਲੋਰ ਦੀ ਤੇਜ਼ ਲਾਈਟ ਵਿੱਚ ਟਿਕ ਨਹੀਂ ਪਾਉਂਦੇ। ਇਸ ਲਈ ਵਿਦਿਆਰਥੀਆਂ ਨੇ ਪੁਰਾਣੇ ਅਖਬਾਰਾਂ ਅਤੇ ਬੇਕਾਰ ਗੱਤਿਆਂ ਨਾਲ ਇੱਕ ਕੁਦਰਤੀ ਰੁੱਖ ਤਿਆਰ ਕੀਤਾ। ਰੁੱਖ ਦੀ ਆਕ੍ਰਿਤੀ, ਦੇ ਪਿਛੋਕੜ ਦੀ ਜ਼ਰੂਰਤ ਅਨੁਸਾਰ ਬਣਾਈ ਗਈ। ਰੁੱਖ ਦੇ ਨਿਰਮਾਣ ਦੀ ਪ੍ਰਕਿਰਿਆ ਨੂੰ 1 ਤੋਂ 5 ਚਿੱਤਰਾਂ ਵਿੱਚ ਦਰਸਾਇਆ ਗਿਆ ਹੈ।




-
ਆਕਾਸ਼ਵਾਣੀ, ਅਹਿਮਦਾਬਾਦ
ਵਿਸ਼ੇਸ਼ ਅਭਿਆਨ 5.0 ਦੇ ਤਹਿਤ ਆਕਾਸ਼ਵਾਣੀ, ਅਹਿਮਦਾਬਾਦ ਨੇ ਆਪਣੇ ਦਫ਼ਤਰ ਪਰਿਸਰਾਂ ਦੀ ਚਾਰਦੀਵਾਰੀ ਦੀ ਮੁਰੰਮਤ ਦਾ ਕੰਮ ਕੀਤਾ। ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਇਸ ਪਹਿਲ ਵਿੱਚ ਸਰਗਰਮ ਭਾਗੀਦਾਰੀ ਨਿਭਾਈ, ਜਿਸ ਨਾਲ ਪਰਿਸਰ ਦੀ ਸੁੰਦਰਤਾ ਵਿੱਚ ਨਿਖਾਰ ਆਇਆ। ਦੀਵਾਰ ਨੂੰ ਆਕਰਸ਼ਕ ਢੰਗ ਨਾਲ ਰੇਡੀਓ, ਡਿਸਕ, ਸੰਗੀਤ ਅਤੇ ਮੀਡੀਆ ਜਗਤ ਦੇ ਪ੍ਰਤੀਕਾਤਮਕ ਚਿੱਤਰਾਂ ਨਾਲ ਸਜਾਇਆ ਗਿਆ। ਇਸ ਪਹਿਲ ਦਾ ਨਤੀਜਾ ਬਹੁਤ ਪ੍ਰੇਰਣਾਦਾਈ ਰਿਹਾ, ਜਿਸ ਦੀ ਝਲਕ ਹੇਠਾਂ ਦੀਆਂ ਤਸਵੀਰਾਂ ਵਿੱਚ ਦੇਖੀ ਜਾ ਸਕਦੀ ਹੈ।


ਬਾਅਦ ਵਿੱਚ (ਕੰਮ ਤੋਂ ਬਾਅਦ ਦੀਆਂ ਤਸਵੀਰਾਂ)



-
ਆਈਆਈਐੱਮਸੀ ਕੋੱਟਾਯਮ
ਆਈਆਈਐੱਮਸੀ ਕੋੱਟਾਯਮ ਨੇ ਆਪਣੇ ਜਲ-ਸੰਕਟਗ੍ਰਸਤ ਕੈਂਪਸ ਦੇ ਦੂਰ-ਦੁਰਾਡੇ ਖੇਤਰ ਵਿੱਚ ਇੱਕ ਤਲਾਬ ਵਿਕਸਿਤ ਕਰਨ ਦੀ ਪਹਿਲ ਕੀਤੀ ਹੈ। ਸੰਸਥਾਨ ਨੇ ਕਰਮਚਾਰੀਆਂ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਖੇਤਰ ਦੀ ਸਫਾਈ ਕੀਤੀ ਅਤੇ ਫਿਰ ਤਲਾਬ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ।
ਕੰਮ ਚੱਲ ਰਿਹਾ ਹੈ ਅਤੇ ਅਗਲੇ ਮਹੀਨੇ ਤੱਕ ਪੂਰਾ ਹੋਣ ਦੀ ਉਮੀਦ ਹੈ।

******
ਧਰਮੇਂਦਰ ਤਿਵਾਰੀ/ਨਵੀਨ ਸ੍ਰੀਜਿਤ/ਏਕੇ
(रिलीज़ आईडी: 2185865)
आगंतुक पटल : 18