ਗ੍ਰਹਿ ਮੰਤਰਾਲਾ
ਨੇਪਾਲੀ ਨਾਗਰਿਕ ਨੂੰ ਯਾਤਰਾ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਵਿੱਚ ਭਾਰਤੀ ਇਮੀਗ੍ਰੇਸ਼ਨ ਵਿਭਾਗ ਦੀ ਕੋਈ ਭੂਮਿਕਾ ਨਹੀਂ ਹੈ
प्रविष्टि तिथि:
01 NOV 2025 6:29PM by PIB Chandigarh
ਰਿਪੋਰਟਾਂ ਅਨੁਸਾਰ, ਬਰਲਿਨ ਜਾ ਰਹੀ ਨੇਪਾਲੀ ਨਾਗਰਿਕ ਸੁਸ਼੍ਰੀ ਸ਼ਾਂਭਵੀ ਅਧਿਕਾਰੀ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (ਆਈਜੀਆਈਏ) 'ਤੇ ਰੋਕਿਆ ਗਿਆ ਅਤੇ ਉਸ ਨੂੰ ਕਾਠਮਾਂਡੂ ਵਾਪਸ ਭੇਜ ਦਿੱਤਾ ਗਿਆ। ਇਸ ਘਟਨਾ ਨੂੰ ਨੇਪਾਲੀ ਨਾਗਰਿਕਾਂ ਵਿਰੁੱਧ ਪੱਖਪਾਤ/ਭੇਦਭਾਵ ਵਜੋਂ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ।
ਇਸ ਬਾਰੇ ਵਿੱਚ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਭਾਰਤੀ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਇਸ ਪੂਰੀ ਘਟਨਾ ਵਿੱਚ ਕੋਈ ਭੂਮਿਕਾ ਨਹੀਂ ਹੈ। ਉਪਰੋਕਤ ਯਾਤਰੀ ਏਅਰ ਇੰਡੀਆ ਦੀ ਉਡਾਣ 'ਤੇ ਕਾਠਮਾਂਡੂ ਤੋਂ ਆਈ ਸੀ ਅਤੇ ਦਿੱਲੀ ਤੋਂ ਹੋ ਕੇ ਗੁਜ਼ਰ ਰਹੀ ਸੀ। ਉਸ ਨੂੰ ਕਤਰ ਏਅਰਵੇਜ਼ ਦੀ ਕਨੈਕਟਿੰਗ ਉਡਾਣ ਵਿੱਚ ਸਵਾਰ ਹੁੰਦੇ ਸਮੇਂ ਰੋਕਿਆ ਗਿਆ। ਏਅਰਲਾਈਨ ਨੇ ਉਸ ਦੇ ਵੀਜ਼ੇ ਦੀ ਵੈਧਤਾ ਦੇ ਕਾਰਨ ਉਸ ਨੂੰ ਜਰਮਨੀ ਦੀ ਅੱਗੇ ਦੀ ਯਾਤਰਾ ਦੀ ਆਗਿਆ ਨਾ ਦੇਣ ਦਾ ਫੈਸਲਾ ਕੀਤਾ ਅਤੇ ਉਸ ਨੂੰ ਕਾਠਮਾਂਡੂ ਵਾਪਸ ਭੇਜ ਦਿੱਤਾ। ਇਹ ਆਮ ਤੌਰ 'ਤੇ ਮੰਜ਼ਿਲ ਵਾਲੇ ਦੇਸ਼ ਦੇ ਨਿਯਮਾਂ/ਜ਼ਰੂਰਤਾਂ ਦੇ ਅਨੁਸਾਰ ਕੀਤਾ ਜਾਂਦਾ ਹੈ। ਉਸ ਨੇ ਬਾਅਦ ਵਿੱਚ ਆਪਣੀ ਯਾਤਰਾ ਦੀਆਂ ਮਿਤੀਆਂ ਬਦਲੀਆਂ ਅਤੇ ਬਾਅਦ ਵਿੱਚ ਕਾਠਮਾਂਡੂ ਤੋਂ ਕਿਸੇ ਹੋਰ ਰਸਤੇ ਰਾਹੀਂ ਯਾਤਰਾ ਕੀਤੀ।
ਅੰਤਰਰਾਸ਼ਟਰੀ ਟ੍ਰਾਂਜਿਟ ਯਾਤਰੀਆਂ ਨੂੰ ਆਪਣੀ ਅੱਗੇ ਦੀ ਯਾਤਰਾ ਲਈ ਭਾਰਤੀ ਇਮੀਗ੍ਰੇਸ਼ਨ ਵਿਭਾਗ ਨਾਲ ਸੰਪਰਕ ਕਰਨ ਦੀ ਲੋੜ ਨਹੀਂ ਹੈ ਅਤੇ ਇਹ ਏਅਰਲਾਈਨ ਅਤੇ ਯਾਤਰੀ ਦੇ ਵਿਚਕਾਰ ਦਾ ਮਾਮਲਾ ਹੈ। ਭਾਰਤੀ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਇਸ ਵਿੱਚ ਕੋਈ ਭੂਮਿਕਾ ਨਹੀਂ ਹੈ।
ਭਾਰਤ ਨੇਪਾਲ ਨਾਲ ਆਪਣੇ ਮਜ਼ਬੂਤ ਸਬੰਧਾਂ ਨੂੰ ਮਹੱਤਵ ਦਿੰਦਾ ਹੈ ਅਤੇ ਭਰੋਸਾ ਦਿਵਾਉਂਦਾ ਹੈ ਕਿ ਕੋਈ ਵੀ ਭਾਰਤੀ ਅਥਾਰਿਟੀ ਨੇਪਾਲੀ ਨਾਗਰਿਕਾਂ ਵਿਰੁੱਧ ਕੋਈ ਪੱਖਪਾਤ ਜਾਂ ਵਿਤਕਰਾ ਨਹੀਂ ਕਰਦੀ।
*****
ਆਰਕੇ/ਆਰਆਰ/ਪੀਐੱਸ
(रिलीज़ आईडी: 2185845)
आगंतुक पटल : 27