ਰੱਖਿਆ ਮੰਤਰਾਲਾ
ਲੈਫਟੀਨੈਂਟ ਜਨਰਲ ਅਵਿਨਾਸ਼ ਦਾਸ ਨੇ ਦਿੱਲੀ ਕੈਂਟ ਸਥਿਤ ਆਰਮੀ ਹਸਪਤਾਲ ਰਿਸਰਚ ਐਂਡ ਰੈਫਰਲ ਦੇ ਕਮਾਂਡੈਂਟ ਵਜੋਂ ਅਹੁਦਾ ਸੰਭਾਲਿਆ
प्रविष्टि तिथि:
02 NOV 2025 2:35PM by PIB Chandigarh
ਆਰਮਡ ਫੋਰਸਿਜ਼ ਮੈਡੀਕਲ ਸੇਵਾਵਾਂ ਵਿੱਚ ਲਗਭਗ ਚਾਰ ਦਹਾਕਿਆਂ ਦੇ ਅਨੁਭਵੀ ਕੁਸ਼ਲ ਈਐੱਨਟੀ ਸਰਜ਼ਨ ਲੈਫਟੀਨੈਂਟ ਜਨਰਲ ਅਵਿਨਾਸ਼ ਦਾਸ ਨੇ 01 ਨਵੰਬਰ, 2025 ਨੂੰ ਆਰਮੀ ਹਸਪਤਾਲ ਰਿਸਰਚ ਐਂਡ ਰੈਫਰਲ (ਆਰਐਂਡਆਰ), ਨਵੀਂ ਦਿੱਲੀ ਦੇ ਕਮਾਂਡੈਂਟ ਵਜੋਂ ਅਹੁਦਾ ਸੰਭਾਲਿਆ।

ਆਰਮਡ ਫੋਰਸਿਜ਼ ਮੈਡੀਕਲ ਕਾਲਜ ਪੁਣੇ ਦੇ ਸਾਬਕਾ ਵਿਦਿਆਰਥੀ, ਉਹ ਆਪਣੇ ਨਾਲ ਪ੍ਰਮੁੱਖ ਪ੍ਰਸ਼ਾਸਨਿਕ ਅਤੇ ਕਮਾਨ ਨਿਯੁਕਤੀਆਂ ਵਿੱਚ ਕਲੀਨਿਕਲ ਮੁਹਾਰਤ, ਅਗਵਾਈ ਅਤੇ ਅਨੁਭਵ ਦਾ ਇੱਕ ਸਮ੍ਰਿੱਧ ਮਿਸ਼ਰਣ ਲੈ ਕੇ ਆਏ ਹਨ। ਉਨ੍ਹਾਂ ਨੇ ਬੇਸ ਹਸਪਤਾਲ, ਦਿੱਲੀ ਕੈਂਟ ਅਤੇ ਕਮਾਂਡ ਹਸਪਤਾਲ, ਲਖਨਊ ਵਿੱਚ ਸੀਨੀਅਰ ਸਲਾਹਕਾਰ ਸਮੇਤ ਮਹੱਤਵਪੂਰਨ ਅਹੁਦਿਆਂ ‘ਤੇ ਕੰਮ ਕੀਤਾ ਹੈ। ਆਪਣੇ ਸ਼ਾਨਦਾਰ ਕਰੀਅਰ ਦੌਰਾਨ, ਲੈਫਟੀਨੈਂਟ ਜਨਰਲ ਅਵਿਨਾਸ਼ ਦਾਸ ਨੇ ਬੇਮਿਸਾਲੀ ਅਗਵਾਈ ਅਤੇ ਸਮਰਪਣ ਦਾ ਪਰਿਚੈ ਦਿੱਤਾ ਹੈ ਅਤੇ ਸੀਓਏਐੱਸ, ਸੀਆਈਐੱਸਸੀ ਅਤੇ ਜੀਓਸੀ-ਇਨ-ਸੀ ਪ੍ਰਸ਼ੰਸਾ ਕਾਰਡ ਸਮੇਤ ਕਈ ਪੁਰਸਕਾਰ ਅਰਜਿਤ ਕੀਤੇ ਹਨ।
ਕਮਾਂਡੈਂਟ ਦੇ ਰੂਪ ਵਿੱਚ ਉਨ੍ਹਾਂ ਨੇ ਪੂਰੇ ਕਮਾਂਡ ਹਸਪਤਾਲ (ਉੱਤਰੀ ਕਮਾਨ) ਉੱਧਮਪੁਰ ਨੂੰ ਇੱਕ ਨਵੇਂ, ਅਤਿਆਧੁਨਿਕ ਹਸਪਤਾਲ ਭਵਨ ਵਿੱਚ ਟ੍ਰਾਂਸਫਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਆਰਮੀ ਹਸਪਤਾਲ (ਆਰਐਂਡਆਰ) ਦੇ ਕਮਾਂਡੈਂਟ ਦੇ ਰੂਪ ਵਿੱਚ ਉਨ੍ਹਾਂ ਦੀ ਨਿਯੁਕਤੀ ਨਾਲ ਹਸਪਤਾਲ ਦੇ ਮਾਪਦੰਡਾਂ ਵਿੱਚ ਹਰ ਸੁਧਾਰ ਹੋਣ ਦੀ ਉਮੀਦ ਹੈ ਕਿਉਂਕਿ ਹਥਿਆਰਬੰਦ ਬਲਾਂ ਅਤੇ ਹੋਰ ਖੇਤਰਾਂ ਵਿੱਚ ਅਸਾਧਾਰਣ ਮੈਡੀਕਲ ਕੇਅਰ ਪ੍ਰਦਾਨ ਕਰਨ ਦੇ ਉਨ੍ਹਾਂ ਦੇ ਵਿਸ਼ਾਲ ਅਨੁਭਵ ਤੋਂ ਪ੍ਰੇਰਿਤ ਹੈ। ਉਨ੍ਹਾਂ ਦਾ ਟੀਚਾ ਮਰੀਜ਼ਾਂ ਦੀ ਦੇਖਭਾਲ, ਮੈਡੀਕਲ ਰਿਸਰਚ ਅਤੇ ਸਿੱਖਿਆ ਵਿੱਚ ਨਵੀਨਤਾ ਅਤੇ ਉੱਤਮਤਾ ਨੂੰ ਹੁਲਾਰਾ ਦੇ ਕੇ ਹਸਪਤਾਲ ਦੀ ਵਿਰਾਸਤ ਦਾ ਨਿਰਮਾਣ ਕਰਨਾ ਹੈ।
****
ਵੀਕੇ/ਐੱਸਆਰ/ਕੇਬੀ
(रिलीज़ आईडी: 2185813)
आगंतुक पटल : 12