ਕਿਰਤ ਤੇ ਰੋਜ਼ਗਾਰ ਮੰਤਰਾਲਾ
ਡਾ. ਮਾਂਡਵੀਆ ਨੇ ਈਪੀਐਫਓ ਸਥਾਪਨਾ ਦਿਵਸ 'ਤੇ ਨਾਗਰਿਕ-ਕੇਂਦ੍ਰਿਤ, ਤਕਨਾਲੋਜੀ-ਸੰਚਾਲਿਤ ਸਮਾਜਿਕ ਸੁਰੱਖਿਆ ਪ੍ਰਣਾਲੀ ਦੀ ਮਹੱਤਤਾ ਬਾਰੇ ਦੱਸਿਆ
ਈਪੀਐਫਓ ਦੇ ਭਵਿੱਖ ਲਈ ਇੱਕ ਨਵਾਂ ਅਧਿਆਇ ਲਿਖੋ; ਸੰਕਲਪ ਤੋਂ ਸਿੱਧੀ ਵੱਲ ਵਧੋ: ਡਾ. ਮਾਂਡਵੀਆ
ਕੇਂਦਰੀ ਕਿਰਤ ਮੰਤਰੀ ਨੇ ਕਰਮਚਾਰੀ ਨਾਮਾਂਕਣ ਯੋਜਨਾ 2025 ਦੀ ਸ਼ੁਰੂਆਤ ਕੀਤੀ
ਈਪੀਐਫਓ ਨੇ ਆਪਣਾ 73ਵਾਂ ਸਥਾਪਨਾ ਦਿਵਸ ਮਨਾਇਆ
Posted On:
01 NOV 2025 3:49PM by PIB Chandigarh
ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਆਪਣਾ 73ਵਾਂ ਸਥਾਪਨਾ ਦਿਵਸ ਮਨਾਇਆ। ਇਸ ਸਮਾਗਮ ਵਿੱਚ ਕੇਂਦਰੀ ਕਿਰਤ ਅਤੇ ਰੁਜ਼ਗਾਰ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਅਵਸਰ ‘ਤੇ ਕਿਰਤ ਅਤੇ ਰੁਜ਼ਗਾਰ ਸਕੱਤਰ ਸ਼੍ਰੀਮਤੀ ਵੰਦਨਾ ਗੁਰਨਾਨੀ, ਕੇਂਦਰੀ ਭਵਿੱਖ ਨਿਧੀ ਕਮਿਸ਼ਨਰ (CPFC) ਸ਼੍ਰੀ ਰਮੇਸ਼ ਕ੍ਰਿਸ਼ਨਾਮੂਰਤੀ, ਕੇਂਦਰੀ ਟਰੱਸਟੀ ਬੋਰਡ (CBT) ਦੇ ਮੈਂਬਰ, ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਈਪੀਐਫਓ ਦੇ ਅਧਿਕਾਰੀ ਅਤੇ ਹੋਰ ਪਤਵੰਤੇ ਮੌਜੂਦ ਸਨ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਡਾ. ਮਨਸੁਖ ਮਾਂਡਵੀਆ ਨੇ ਭਾਰਤ ਦੇ ਕਾਰਜਬਲ ਦੀ ਸਮਾਜਿਕ ਅਤੇ ਵਿੱਤੀ ਕਲਿਆਣ ਨੂੰ ਯਕੀਨੀ ਬਣਾਉਣ ਵਿੱਚ ਈਪੀਐਫਓ ਦੀ ਇਤਿਹਾਸਕ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸੰਗਠਨ ਨੂੰ ਨਵੇਂ ਉਦੇਸ਼ ਅਤੇ ਦ੍ਰਿਸ਼ਟੀਕੋਣ ਦੁਆਰਾ ਨਿਰਦੇਸ਼ਿਤ "ਨਾਗਰਿਕ-ਕੇਂਦ੍ਰਿਤ ਸੇਵਾ ਪ੍ਰਦਾਨ ਕਰਨ ਵਿੱਚ ਇੱਕ ਨਵਾਂ ਅਧਿਆਇ ਲਿਖਣ" ਦੀ ਅਪੀਲ ਕੀਤੀ।

ਕੇਂਦਰੀ ਮੰਤਰੀ ਨੇ ਕਿਹਾ "ਈਪੀਐਫਓ ਸਿਰਫ਼ ਇੱਕ ਫੰਡ ਨਹੀਂ ਹੈ - ਇਹ ਸਮਾਜਿਕ ਸੁਰੱਖਿਆ ਵਿੱਚ ਭਾਰਤ ਦੇ ਕਾਰਜਬਲ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।" ਇਸ ਸਥਾਪਨਾ ਦਿਵਸ ਦੇ ਮੌਕੇ ‘ਤੇ ਇਹ ਸਾਰੇ ਅਧਿਕਾਰੀਆਂ ਨੂੰ ਨਵੀਂ ਪ੍ਰੇਰਣਾ ਅਤੇ ਨਵੀਂ ਊਰਜਾ ਪ੍ਰਦਾਨ ਕਰੇਗਾ ਅਤੇ ਆਉਣ ਵਾਲੇ ਵਰ੍ਹਿਆਂ ਲਈ ਇੱਕ ਦ੍ਰਿਸ਼ਟੀਕੋਣ ਬਣਾਉਣ ਲਈ ਪ੍ਰੇਰਿਤ ਕਰੇਗਾ । ਇਹ ਦ੍ਰਿਸ਼ਟੀਕੋਣ ਈਪੀਐਫਓ ਦੇ ਸੰਕਲਪ ਤੋਂ ਸਿੱਧੀ ਤੱਕ ਦੇ ਸਫ਼ਰ ਦੀ ਅਗਵਾਈ ਕਰੇਗਾ।
ਡਾ. ਮਾਂਡਵੀਆ ਨੇ ਜ਼ੋਰ ਦੇ ਕੇ ਕਿਹਾ ਕਿ ਕੁਸ਼ਲਤਾ, ਪਾਰਦਰਸ਼ਿਤਾ ਅਤੇ ਹਮਦਰਦੀ ਈਪੀਐਫਓ ਦੇ ਪਰਿਵਰਤਨ ਦੇ ਪ੍ਰੇਰਕ ਸ਼ਕਤੀਆਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ, "ਹਰ ਸੁਧਾਰ ਕਰਮਚਾਰੀਆਂ ਤੱਕ ਸਪੱਸ਼ਟ ਅਤੇ ਸਰਲ ਸ਼ਬਦਾਂ ਵਿੱਚ ਪਹੁੰਚਣਾ ਚਾਹੀਦਾ ਹੈ ਤਾਂ ਜੋ ਤਬਦੀਲੀ ਦਾ ਪ੍ਰਭਾਵ ਉਨ੍ਹਾਂ ਦੇ ਜੀਵਨ ਵਿੱਚ ਸਿੱਧਾ ਮਹਿਸੂਸ ਕੀਤਾ ਜਾ ਸਕੇ।" ਅਧਿਕਾਰੀਆਂ ਨੂੰ ਪੇਸ਼ੇਵਰਤਾ ਅਤੇ ਹਮਦਰਦੀ ਦੁਆਰਾ ਵਿਸ਼ਵਾਸ ਨੂੰ ਬਣਾਈ ਰੱਖਣ ਦਾ ਸੱਦਾ ਦਿੰਦੇ ਹੋਏ, ਉਨ੍ਹਾਂ ਅੱਗੇ ਕਿਹਾ, "ਈਪੀਐਫਓ ਨੂੰ ਸੇਵਾ ਪ੍ਰਦਾਨ ਕਰਨ ਵਿੱਚ ਨਿਰਪੱਖਤਾ, ਗਤੀ ਅਤੇ ਸੰਵੇਦਨਸ਼ੀਲਤਾ ਨੂੰ ਯਕੀਨੀ ਬਣਾ ਕੇ ਨਾਗਰਿਕਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਨਾ ਜਾਰੀ ਰੱਖਣਾ ਚਾਹੀਦਾ ਹੈ। ਆਓ, ਵਿਕਸਿਤ ਭਾਰਤ 2047 ਵੱਲ ਵਧਦੇ ਹੋਏ ਸਾਨੂੰ ਸਮਾਜਿਕ ਸੁਰੱਖਿਆ ਵਿੱਚ ਵਿਸ਼ਵਵਿਆਪੀ ਮਾਪਦੰਡ ਸਥਾਪਿਤ ਕਰਨੇ ਚਾਹੀਦੇ ਹਨ ।"
ਆਪਣੇ ਸੰਬੋਧਨ ਵਿੱਚ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੀ ਸਕੱਤਰ ਸ਼੍ਰੀਮਤੀ ਵੰਦਨਾ ਗੁਰਨਾਨੀ ਨੇ ਈਪੀਐਫਓ ਦੇ ਇੱਕ ਪਾਲਣਾ-ਅਧਾਰਤ ਸੰਸਥਾ ਤੋਂ ਇੱਕ ਨਾਗਰਿਕ-ਕੇਂਦ੍ਰਿਤ ਸੰਸਥਾ ਵਿੱਚ ਵਿਕਾਸ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ "ਹਰ ਫਾਈਲ ਦੇ ਪਿੱਛੇ ਇੱਕ ਸਮਰਪਿਤ ਕਰਮਚਾਰੀ, ਇੱਕ ਪਰਿਵਾਰ ਅਤੇ ਇੱਕ ਸੁਪਨਾ ਛੁਪਿਆ ਹੁੰਦਾ ਹੈ। ਹਰੇਕ ਕਰਮਚਾਰੀ ਨਾਲ ਪੂਰੀ ਇੱਜ਼ਤ ਅਤੇ ਸਤਿਕਾਰ ਨਾਲ ਪੇਸ਼ ਆਉਣਾ ਚਾਹੀਦਾ ਹੈ, ਕਿਉਂਕਿ ਸਮਾਜਿਕ ਸੁਰੱਖਿਆ ਸਿਰਫ ਪ੍ਰਣਾਲੀਆਂ ਬਾਰੇ ਨਹੀਂ ਹੈ - ਇਹ ਲੋਕਾਂ ਨਾਲ ਸੰਬੰਧਿਤ ਹੈ।"

ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 15 ਅਗਸਤ 2025 ਨੂੰ ਐਲਾਨੀ ਗਈ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ (PMVBRY) ਨੂੰ ਲਾਗੂ ਕਰਨ ਵਿੱਚ ਈਪੀਐਫਓ ਦੀ ਕੇਂਦਰੀ ਭੂਮਿਕਾ ਦੀ ਸ਼ਲਾਘਾ ਕੀਤੀ, ਉਨ੍ਹਾਂ ਕਿਹਾ, "ਇਸ ਦੂਰਦਰਸ਼ੀ ਪ੍ਰੋਗਰਾਮ ਦਾ ਉਦੇਸ਼ 3.5 ਕਰੋੜ ਨਵੀਆਂ ਨੌਕਰੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਸਾਰੇ ਖੇਤਰਾਂ ਵਿੱਚ ਰਸਮੀ ਰੁਜ਼ਗਾਰ ਦਾ ਵਿਸਤਾਰ ਕਰਨਾ ਹੈ। ਇਸ ਪਹਿਲਕਦਮੀ ਦੀ ਈਪੀਐਫਓ ਦੀ ਅਗਵਾਈ ਸਰਕਾਰ ਦੀ ਆਪਣੀ ਸੰਸਥਾਗਤ ਤਾਕਤ ਵਿੱਚ ਵਿਸ਼ਵਾਸ ਨੂੰ ਦਰਸਾਉਂਦੀ ਹੈ।" ਉਨ੍ਹਾਂ ਅੱਗੇ ਕਿਹਾ ਕਿ ਈਪੀਐਫਓ ਨੂੰ ਸਮਾਜਿਕ ਸੁਰੱਖਿਆ ਤੋਂ ਰਾਸ਼ਟਰੀ ਖੁਸ਼ਹਾਲੀ ਤੱਕ ਆਪਣੀ ਯਾਤਰਾ ਜਾਰੀ ਰੱਖਣੀ ਚਾਹੀਦੀ ਹੈ, "ਇੱਕ ਭਰੋਸੇਮੰਦ, ਸੰਵੇਦਨਸ਼ੀਲ ਅਤੇ ਵਿਕਸਿਤ ਭਾਰਤ ਦਾ ਇੱਕ ਮਜ਼ਬੂਤ ਥੰਮ੍ਹ" ਬਣਨਾ ਚਾਹੀਦਾ ਹੈ।
ਕੇਂਦਰੀ ਭਵਿੱਖ ਨਿਧੀ ਦੇ ਕਮਿਸ਼ਨਰ ਸ਼੍ਰੀ ਰਮੇਸ਼ ਕ੍ਰਿਸ਼ਨਾਮੂਰਤੀ ਨੇ ਈਪੀਐਫਓ ਦੀ ਕੁਸ਼ਲਤਾ, ਪਾਰਦਰਸ਼ਿਤਾ ਅਤੇ ਸੁਧਾਰ ਪ੍ਰਤੀ ਈਪੀਐੱਫਓ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ, "ਕੇਂਦਰੀਕ੍ਰਿਤ ਪੈਨਸ਼ਨ ਭੁਗਤਾਨ ਪ੍ਰਣਾਲੀ, ਆਧਾਰ ਅਤੇ ਫੇਸ ਪ੍ਰਮਾਣੀਕਰਨ, ਅਤੇ ਸੁਧਾਰੇ ਗਏ ਈਸੀਆਰ ਪ੍ਰਣਾਲੀ ਵਰਗੀਆਂ ਪਹਿਲਕਦਮੀਆਂ ਰਾਹੀਂ, ਈਪੀਐਫਓ ਨੇ ਸਹਿਜ, ਤਕਨਾਲੋਜੀ-ਅਧਾਰਤ ਸੇਵਾ ਪ੍ਰਦਾਨ ਕਰਨ ਵੱਲ ਮਹੱਤਵਪੂਰਨ ਤਰੱਕੀ ਕੀਤੀ ਹੈ।"
ਸ਼੍ਰੀ ਕ੍ਰਿਸ਼ਨਾਮੂਰਤੀ ਨੇ ਦੱਸਿਆ ਕਿ ਆਉਣ ਵਾਲਾ ਈਪੀਐਫਓ 3.0 ਪਲੈਟਫਾਰਮ ਕੁਸ਼ਲਤਾ ਅਤੇ ਪਹੁੰਚਯੋਗਤਾ ਵਿੱਚ ਹੋਰ ਸੁਧਾਰ ਕਰੇਗਾ। ਨਾਲ ਹੀ ਸਰਲ ਕਢਵਾਉਣ ਵਾਲੀਆਂ ਸ਼੍ਰੇਣੀਆਂ ਅਤੇ ਵਿਸ਼ਵਾਸ ਯੋਜਨਾ ਵਰਗੀਆਂ ਨਵੀਆਂ ਪਹਿਲਕਦਮੀਆਂ ਨੇ ਮਾਲਕਾਂ ਲਈ ਪਾਲਣਾ ਨੂੰ ਸੌਖਾ ਬਣਾਇਆ ਹੈ। ਉਨ੍ਹਾਂ ਅੱਗੇ ਕਿਹਾ "ਸਾਡਾ ਧਿਆਨ ਵਿਸ਼ਵਾਸ ਨੂੰ ਮਜ਼ਬੂਤ ਕਰਨ, ਈਪੀਐੱਫਓ ਕਵਰੇਜ ਦਾ ਵਿਸਤਾਰ ਕਰਨ, ਅਤੇ ਇਹ ਯਕੀਨੀ ਬਣਾਉਣ 'ਤੇ ਰਹਿੰਦਾ ਹੈ ਕਿ ਹਰ ਕਰਮਚਾਰੀ ਈਪੀਐਫਓ ਨੂੰ ਪ੍ਰਗਤੀ ਵਿੱਚ ਇੱਕ ਭਾਈਵਾਲ ਵਜੋਂ ਅਨੁਭਵ ਕਰੇ।" ਇਸ ਮੌਕੇ 'ਤੇ, ਡਾ. ਮਾਂਡਵੀਆ ਨੇ ਕਰਮਚਾਰੀ ਨਾਮਾਂਕਣ ਯੋਜਨਾ 2025 ਦੀ ਸ਼ੁਰੂਆਤ ਕੀਤੀ, ਜਿਸਦਾ ਉਦੇਸ਼ ਮਾਲਕਾਂ ਨੂੰ ਸਵੈ-ਇੱਛਾ ਨਾਲ ਯੋਗ ਕਰਮਚਾਰੀਆਂ ਦਾ ਐਲਾਨ ਕਰਨ ਅਤੇ ਭਰਤੀ ਕਰਨ ਲਈ ਉਤਸ਼ਾਹਿਤ ਕਰਨਾ ਹੈ। 1 ਨਵੰਬਰ 2025 ਤੋਂ ਕਾਰਜਸ਼ੀਲ, ਹੋਣ ਵਾਲੀ ਇਸ ਯੋਜਨਾ ਦੇ ਤਹਿਤ, ਜੇਕਰ ਪਹਿਲਾਂ ਕਟੌਤੀ ਨਹੀਂ ਗਈ, ਤਾਂ ਮਾਲਕਾਂ ਨੂੰ ਕਰਮਚਾਰੀ ਦੇ ਯੋਗਦਾਨ ਦੇ ਹਿੱਸੇ ਦਾ ਯੋਗਦਾਨ ਵਾਪਸ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ, ਅਤੇ ਸਿਰਫ 100 ਰੁਪਏ ਦਾ ਮਾਮੂਲੀ ਜੁਰਮਾਨਾ ਹਰਜਾਨਾ ਲਾਗੂ ਹੋਵੇਗਾ। ਇਹ ਯੋਜਨਾ ਕਾਰਜਬਲ ਦੇ ਰਸਮੀਕਰਨ ਨੂੰ ਵਧਾਉਣ ਅਤੇ ਕਾਰੋਬਾਰ ਕਰਨ ਵਿੱਚ ਆਸਾਨੀ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਦੀ ਹੈ।
ਕਿਰਤ ਮੰਤਰੀ ਨੇ ਈਪੀਐਫਓ ਦਾ ਨਵਾਂ ਹੋਮਪੇਜ ਵੀ ਲਾਂਚ ਕੀਤਾ ਜਿਸ ਵਿੱਚ ਇੱਕ ਉਪਭੋਗਤਾ-ਅਨੁਕੂਲ ਡੋਮੇਨ ਨਾਮ www.epfo.gov.in ਹੈ, ਜੋ ਕਿ ਬਿਹਤਰ ਉਪਭੋਗਤਾ-ਅਨੁਕੂਲ ਇੰਟਰਫੇਸ, ਵਧਿਆ ਹੋਇਆ ਨੇਵੀਗੇਸ਼ਨ ਅਤੇ ਸਾਰੇ ਹਿੱਸੇਦਾਰਾਂ ਲਈ ਮੁੱਖ ਸੇਵਾਵਾਂ ਅਤੇ ਜਾਣਕਾਰੀ ਤੱਕ ਸਰਲ ਪਹੁੰਚ ਦੀ ਪੇਸ਼ਕਸ਼ ਕਰਦਾ ਹੈ।
ਇਸ ਸਮਾਗਮ ਦੌਰਾਨ, ਡਾ. ਮਾਂਡਵੀਆ ਨੇ ਈਪੀਐਫਓ ਦੀ ਯਾਤਰਾ ਅਤੇ ਪ੍ਰਾਪਤੀਆਂ ‘ਤੇ ਅਧਾਰਿਤ ਇੱਕ ਕੌਫੀ ਟੇਬਲ ਬੁੱਕ, ਸਟੇਟ ਪ੍ਰੋਫਾਈਲ 2025, ਅਤੇ ਰੀਇਮੈਜਿਨਿੰਗ ਗਵਰਨੈਂਸ ਵੀ ਜਾਰੀ ਕੀਤੀ। ਇਸ ਮੌਕੇ 'ਤੇ ਇੱਕ ਵਿਸ਼ੇਸ਼ ਡਾਕ ਕਵਰ ਦਾ ਵੀ ਉਦਘਾਟਨ ਕੀਤਾ ਗਿਆ।

ਈਪੀਐੱਫਓ ਨੇ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਾਉਣ ਲਈ ਇੰਡੀਆ ਪੋਸਟ ਪੇਮੈਂਟਸ ਬੈਂਕ (ਆਈਪੀਪੀਬੀ) ਨਾਲ ਅਤੇ ਡੇਟਾ ਸਾਂਝਾ ਕਰਨ ਲਈ ਸਰਕਾਰੀ ਈ-ਮਾਰਕੀਟਪਲੇਸ (ਜੀਈਐਮ) ਨਾਲ ਸਮਝੌਤਿਆਂ ਦਾ ਆਦਾਨ-ਪ੍ਰਦਾਨ ਕੀਤਾ। ਮਿਸਾਲੀ ਪ੍ਰਦਰਸ਼ਨ ਅਤੇ ਨਵੀਨਤਾ ਲਈ ਖੇਤਰੀ, ਜ਼ੋਨਲ ਅਤੇ ਜ਼ਿਲ੍ਹਾ ਦਫਤਰਾਂ ਨੂੰ ਖੇਤਰੀ ਭਵਿੱਖ ਨਿਧੀ ਪੁਰਸਕਾਰ 2025 ਪੇਸ਼ ਕੀਤੇ ਗਏ।
ਇਸ ਜਸ਼ਨ ਵਿੱਚ ਈਪੀਐਫਓ ਦੇ ਅਧਿਕਾਰੀ, ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਅਧਿਕਾਰੀ, ਬਹੁ-ਪੱਖੀ ਸੰਸਥਾਵਾਂ ਦੇ ਪ੍ਰਤੀਨਿਧੀ, ਬੈਂਕਾਂ ਅਤੇ ਮੀਡੀਆ ਸਮੇਤ 700 ਤੋਂ ਵੱਧ ਡੈਲੀਗੇਟਸ ਨੇ ਸ਼ਿਰਕਤ ਕੀਤੀ। ਇਹ ਪ੍ਰੋਗਰਾਮ ਈਪੀਐਫਓ ਦੇ ਸਰਲ, ਪਾਰਦਰਸ਼ੀ ਅਤੇ ਤਕਨਾਲੋਜੀ-ਯੋਗ ਸਮਾਜਿਕ ਸੁਰੱਖਿਆ ਸੇਵਾਵਾਂ ਪ੍ਰਦਾਨ ਕਰਨ ਦੇ ਮਿਸ਼ਨ ਦੀ ਪੁਸ਼ਟੀ ਨਾਲ ਸਮਾਪਤ ਹੋਇਆ - ਜੋ ਕਿ 2047 ਤੱਕ ਭਾਰਤ ਦੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਪਾਉਂਦਾ ਹੈ।
************
ਰਿਨੀ ਚੌਧਰੀ/ਐਂਜਲੀਨਾ ਅਲੈਗਜ਼ੈਂਡਰ
(Release ID: 2185748)
Visitor Counter : 11