ਸੱਭਿਆਚਾਰ ਮੰਤਰਾਲਾ
azadi ka amrit mahotsav

ਸੱਭਿਆਚਾਰ ਮੰਤਰਾਲੇ ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜਯੰਤੀ ‘ਤੇ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮਾਂ ਦੀ ਪੇਸ਼ਕਾਰੀ ਕਰੇਗਾ


Posted On: 30 OCT 2025 9:00PM by PIB Chandigarh

ਕੇਂਦਰੀ ਸੱਭਿਆਚਾਰਕ ਮੰਤਰਾਲਾ, ਰਾਸ਼ਟਰੀ ਏਕਤਾ ਦਿਵਸ (31 ਅਕਤੂਬਰ, 2025) ਦੇ ਮੌਕੇ ‘ਤੇ ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜਯੰਤੀ ਦੇ ਰੂਪ ਵਿੱਚ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮਾਂ ਦੀ ਇੱਕ ਲੜੀ ਪੇਸ਼ ਕਰੇਗਾ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਮੁੱਖ ਮਹਿਮਾਨ ਹੋਣਗੇ। ਇਸ ਸਮਾਰੋਹ ਵਿੱਚ ਏਕ ਭਾਰਤ, ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਮਜ਼ਬੂਤ ਬਣਾਉਂਦੇ ਹੋਏ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਵਿੱਚ ਉਨ੍ਹਾਂ ਦੇ ਮਿਸਾਲੀ ਯੋਗਦਾਨ ਲਈ ਲੌਹ ਪੁਰਸ਼ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।

ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਇੱਕ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਕੀਤੇ ਗਏ।

ਇਸ ਆਯੋਜਨ ਦਾ ਮੁੱਖ ਆਕਰਸ਼ਣ ‘ਲੋਹ ਪੁਰਸ਼ ਨਮਸਤੁਭਯਮ’ (Loh Purush Namastubhyam), ਨਾਮ ਦੀ ਇੱਕ ਸ਼ਾਨਦਾਰ ਨ੍ਰਿਤ ਪੇਸ਼ਕਾਰੀ ਹੋਵੇਗੀ, ਜਿਸ ਦਾ ਤਾਲਮੇਲ ਸੰਗੀਤ ਨਾਟਕ ਅਕਾਦਮੀ ਅਤੇ ਸੱਭਿਆਚਾਰ ਮੰਤਰਾਲੇ ਦੇ ਤਹਿਤ ਕੰਮ ਕਰਨ ਵਾਲੇ ਪੱਛਮੀ ਖੇਤਰ ਸੱਭਿਆਚਾਰਕ ਕੇਂਦਰ ਦੁਆਰਾ ਕੀਤਾ ਜਾਵੇਗਾ। ਸੰਗੀਤ ਨਾਟਕ ਅਕਾਦਮੀ ਦੀ ਪ੍ਰਧਾਨਗੀ ਡਾ. ਸੰਧਿਆ ਪੁਰੇਚਾ ਦੇ ਨਿਰਦੇਸ਼ਨ ਵਿੱਚ ਆਯੋਜਿਤ ਇਸ ਪੇਸ਼ਕਾਰੀ ਵਿੱਚ ਭਾਰਤ ਭਰ ਦੇ 800 ਤੋਂ ਵੱਧ ਕਲਾਕਾਰ ਸ਼ਾਮਲ ਹੋਣਗੇ।

ਇਹ ਨ੍ਰਿਤ ਪੇਸ਼ਕਾਰੀ ਭਾਰਤਨਾਟਯਮ, ਕੱਥਕ, ਕਥਕਲੀ, ਮਣੀਪੁਰੀ, ਕੁਚਿਪੁੜੀ, ਓਡੀਸ਼ੀ, ਸਤ੍ਰੀਯਾ, ਮੋਹਿਨੀਅੱਟਮ ਅਤੇ ਛਊ ਸਮੇਤ ਪ੍ਰਮੁੱਖ ਭਾਰਤੀ ਸ਼ਾਸਤਰੀ ਨ੍ਰਿਤ ਸ਼ੈਲੀਆਂ ਦੇ ਰਾਹੀਂ ਅਸ਼ਟ ਤਤਵ ਏਕਤਵ –ਅਨੇਕਤਾ ਵਿੱਚ ਏਕਤਾ (Ashta Tatva Ekatva — Unity in Diversity) ਦੇ ਭਾਵ ਨੂੰ ਦਰਸਾਉਂਦੀ ਹੈ। ਗੀਤ ਪੂਰਨ ਵਰਣਨ ਅਸ਼ੋਕ ਚੱਕਰਧਰ ਦੁਆਰਾ ਲਿਖਿਆ ਅਤੇ ਸੁਰਬੱਧ ਕੀਤਾ ਗਿਆ ਹੈ, ਅਤੇ ਸੰਗੀਤ ਬ੍ਰਿਕਮ ਘੋਸ਼ ਅਤੇ ਰਿਕੀ ਕੇਜ਼ (ਇਟਰਨਲ ਸਾਉਂਡਸ) ਦੁਆਰਾ ਦਿੱਤਾ ਗਿਆ ਹੈ। ਡਾਂਸ ਡਾਇਰੈਕਟਰ ਸੰਤੋਸ਼ ਨਾਇਰ ਨੇ ਕੀਤਾ ਹੈ ਅਤੇ ਕੌਸਟਿਊਮ ਅਤੇ ਵਿਜ਼ੂਅਲ ਡਿਜ਼ਾਈਨ ਸੰਧਿਆ ਰਮਨ ਨੇ ਕੀਤਾ ਹੈ। ਇਹ ਭਾਰਤ ਦੇ ਕਲਾਤਮਕ ਅਤੇ ਸੱਭਿਆਚਾਰਕ ਤਾਲਮੇਲ ਦੇ ਇੱਕ ਸਮ੍ਰਿੱਧ ਉਤਸਵ ਨੂੰ ਪੇਸ਼ ਕਰਦਾ ਹੈ। 

ਇੱਕ ਹੋਰ ਮੁੱਖ ਆਕਰਸ਼ਣ ‘ਵਿਵਿਧਤਾ ਮੇਂ ਏਕਤਾ’ ਵਿਸ਼ੇ ‘ਤੇ ਭਾਰਤੀ ਸੰਗੀਤ ਯੰਤਰਾਂ ਦੀ ਪੇਸ਼ਕਾਰੀ ਹੋਵੇਗੀ। ਦੇਸ਼ ਭਰ ਦੇ ਸੰਗੀਤਕਾਰ ਲਗਭਗ ਹਰ ਭਾਰਤੀ ਰਾਜ ਦੇ ਰਵਾਇਤੀ ਅਤੇ ਲੋਕ ਸੰਗੀਤ ਯੰਤਰਾਂ ਦੀ ਪ੍ਰਤੀਨਿਧਤਾ ਕਰਦੇ ਹੋਏ ਇੱਕ ਸ਼ਾਨਦਾਰ ਸਮੂਹ ਦੇ ਰੂਪ ਵਿੱਤ ਇਕੱਠੇ ਹੋਣਗੇ। ਸ਼੍ਰੀ ਲੋਕੇਸ਼ ਆਨੰਦ ਅਤੇ ਸ਼੍ਰੀ ਪ੍ਰਦਯੁੱਤ ਮੁਖਰਜੀ ਦੁਆਰਾ ਸੰਚਾਲਿਤ ਇਹ ਪੇਸ਼ਕਾਰੀ ਦੇਸ਼ ਦੀ ਸੱਭਿਆਚਾਰਕ ਖੁਸ਼ਹਾਲੀ ਅਤੇ ਏਕਤਾ ਦਾ ਪ੍ਰਤੀਕ ਹੋਵੇਗੀ, ਜਿਸ ਦੀ ਸਮਾਪਤੀ ਬੰਕਿਮ ਚੰਦਰ ਚੱਟੋਪਾਧਿਆਏ ਦੇ ਸਦੀਵੀ ਦੇਸ਼ਭਗਤੀ ਗੀਤ ‘ਵੰਦੇ ਮਾਤਰਮ’ ਦੇ ਗੀਤ ਨਾਲ ਹੋਵੇਗੀ। ਇਹ ਉਨ੍ਹਾਂ ਦੇ 150 ਵਰ੍ਹੇ ਪੂਰੇ ਹੋਣ ਦਾ ਪ੍ਰਤੀਕ ਹੈ। 

ਏਕਤਾ ਦਿਵਸ ਦੀ ਪੂਰਵ ਸੰਧਿਆ ‘ਤੇ, ‘ਲੌਹ ਪੁਰਸ਼’ ਨਾਮ ਦੇ ਨਾਟਕ ਦੀ ਪੇਸ਼ਕਾਰੀ ਵਿੱਚ ਸਰਦਾਰ ਵੱਲਭਭਾਈ ਪਟੇਲ ਦੇ ਜੀਵਨ ਅਤੇ ਵਿਰਾਸਤ ਨੂੰ ਦਰਸਾਇਆ ਗਿਆ। ਸ਼੍ਰੀ ਆਸਿਫ ਅਲੀ ਹੈਦਰ ਦੁਆਰਾ ਲਿਖੀ ਹੋਈ, ਸ਼੍ਰੀ ਰਿਜ਼ਵਾਨ ਕਾਦਰੀ ਦੀ ਖੋਜ ਅਤੇ ਸੁਝਾਵਾਂ ‘ਤੇ ਅਧਾਰਿਤ ਅਤੇ ਸ਼੍ਰੀ ਚਿਰੰਜਨ ਤ੍ਰਿਪਾਠੀ ਦੁਆਰਾ ਨਿਰਦੇਸ਼ਿਤ ਇਸ ਨਾਟਕ ਨੇ ਪਟੇਲ ਦੀ ਜੀਵਨ ਯਾਤਰਾ ਦੇ ਮਹੱਤਵਪੂਰਨ ਪਲਾਂ ਵਿੱਚ ਉਨ੍ਹਾਂ ਦੇ ਸ਼ੁਰੂਆਤੀ ਵਰ੍ਹਿਆਂ ਅਤੇ ਕਾਨੂੰਨੀ ਕਰੀਅਰ ਤੋਂ ਲੈ ਕੇ ਭਾਰਤ ਦੇ ਸੁਤੰਤਰਤਾ ਅੰਦੋਲਨ ਅਤੇ ਰਿਆਸਤਾਂ ਦੇ ਏਕੀਕਰਣ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਜੀਵੰਤ ਕੀਤਾ ਹੈ। 

ਸਸ਼ਕਤ ਕਥਾਵਾਚਕ ਅਤੇ ਭਾਵਪੂਰਨ ਅਦਾਕਾਰੀ ਰਾਹੀਂ, ਇਸ ਪੇਸ਼ਕਾਰੀ ਨੇ ਸਰਦਾਰ ਪਟੇਲ ਦੀ ਅਗਵਾਈ, ਦੂਰਅੰਦੇਸ਼ੀ ਅਤੇ ਟਿਕਾਊ ਸੰਦੇਸ਼ ਦੇ ਸਾਰ ਨੂੰ ਪੇਸ਼ ਕੀਤਾ ਕਿ ਭਾਰਤ ਦੀ ਮੂਲ ਸ਼ਕਤੀ ਉਸ ਦੀ ਏਕਤਾ ਅਤੇ ਸਾਂਝੇ ਸੰਕਲਪ ਵਿੱਚ ਸ਼ਾਮਲ ਹੈ। 

ਹਰ ਵਰ੍ਹੇ 31 ਅਕਤੂਬਰ ਨੂੰ ਸਰਦਾਰ ਵੱਲਭਭਾਈ ਪਟੇਲ ਦੀ ਜਯੰਤੀ ਦੇ ਰੂਪ ਵਿੱਚ ਮਨਾਏ ਜਾਣ ਵਾਲਾ ਰਾਸ਼ਟਰੀ ਏਕਤਾ ਦਿਵਸ, ਰਾਸ਼ਟਰੀ ਏਕਤਾ, ਸ਼ਾਂਤੀ ਅਤੇ ਏਕਤਾ ਦੇ ਮਹੱਤਵ ਦੀ ਪੁਸ਼ਟੀ ਕਰਦਾ ਹੈ। ਵਰ੍ਹਾ 2014 ਵਿੱਚ ਸਥਾਪਿਤ, ਇਹ ਦਿਵਸ ਆਧੁਨਿਕ ਭਾਰਤ ਦੇ ਨਿਰਮਾਤਾ ਦੇ ਰੂਪ ਵਿੱਚ ਪਟੇਲ ਦੀ ਵਿਰਾਸਤ ਦਾ ਸਨਮਾਨ ਕਰਦਾ ਹੈ। ਸਾਲ 2015 ਦੇ ਇਸ ਦਿਵਸ ਦੌਰਾਨ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਭਰ ਦੇ ਨਾਗਰਿਕਾਂ ਦੇ ਦਰਮਿਆਨ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਪਹਿਲ ਦੀ ਸ਼ੁਰੂਆਤ ਕੀਤੀ ਸੀ। 

****

ਸੁਨੀਲ ਕੁਮਾਰ ਤਿਵਾਰੀ 

pibculture[at]gmail[dot]com


(Release ID: 2184683) Visitor Counter : 3