ਰੇਲ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਦੇਸ਼ ਭਰ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ 'ਤੇ 76 ਯਾਤਰੀ ਆਵਾਸ ਖੇਤਰ ਵਿਕਸਿਤ ਕਰਨ ਦੀ ਯੋਜਨਾ ਨੂੰ ਮਨਜੂਰੀ ਦਿੱਤੀ


ਅਸ਼ਵਨੀ ਵੈਸ਼ਣਵ ਨੇ ਕਿਹਾ – 2026 ਦੇ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਨਵੇਂ ਯਾਤਰੀ ਆਵਾਸ ਖੇਤਰਾਂ ਦਾ ਨਿਰਮਾਣ ਕੰਮ ਪੂਰਾ ਹੋ ਜਾਵੇਗਾ

ਨਵੇਂ ਯਾਤਰੀ ਆਵਾਸ ਖੇਤਰਾਂ ਵਿੱਚ ਆਧੁਨਿਕ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਇਨ੍ਹਾਂ ਦਾ ਸਥਾਨਕ ਸਥਿਤੀਆਂ ਦੇ ਅਨੁਸਾਰ ਨਿਰਮਾਣ ਕੀਤਾ ਜਾਵੇਗਾ

ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਯਾਤਰੀ ਸੁਵਿਧਾ ਕੇਂਦਰ ਦੀ ਸਫ਼ਲਤਾ ਤੋਂ ਬਾਅਦ ਨਵਾਂ ਯਾਤਰੀ ਆਵਾਸ ਖੇਤਰ ਦਾ ਵਿਕਾਸ ਕੀਤਾ ਜਾਵੇਗਾ

Posted On: 30 OCT 2025 4:59PM by PIB Chandigarh

ਕੇਂਦਰੀ ਰੇਲਵੇ, ਸੂਚਨਾ ਅਤੇ ਪ੍ਰਸਾਰਣ ਅਤੇ ਇਲੈਕਟ੍ਰੋਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਣਵ ਨੇ ਦੇਸ਼ ਭਰ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ 'ਤੇ 76 ਯਾਤਰੀ ਆਵਾਸ ਖੇਤਰ (ਹੋਲਡਿੰਗ ਏਰੀਆ) ਵਿਕਸਿਤ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫ਼ੈਸਲਾ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਯਾਤਰੀ ਆਵਾਸ ਖੇਤਰ ਦੀ ਸਫ਼ਲਤਾ ਤੋਂ ਬਾਅਦ ਲਿਆ ਗਿਆ ਹੈ।

ਦੇਸ਼ ਭਰ ਵਿੱਚ ਯੋਜਨਾਬੱਧ ਯਾਤਰੀ ਆਵਾਸ ਖੇਤਰਾਂ ਵਿੱਚ ਆਧੁਨਿਕ ਸਹੂਲਤਾਂ ਮੁਹੱਈਆ ਕਰਾਈਆਂ ਜਾਣਗੀਆਂ ਅਤੇ ਇਨ੍ਹਾਂ ਦਾ ਸਥਾਨਕ ਸਥਿਤੀਆਂ ਦੇ ਅਨੁਸਾਰ ਨਿਰਮਾਣ ਕੀਤਾ ਜਾਵੇਗਾ। ਕੇਂਦਰੀ ਮੰਤਰੀ ਨੇ ਨਿਰਦੇਸ਼ ਦਿੱਤਾ ਹੈ ਕਿ ਸਾਰੇ ਯਾਤਰੀ ਆਵਾਸ ਖੇਤਰ 2026 ਦੇ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਹੀ ਪੂਰੇ ਹੋ ਜਾਣੇ ਚਾਹੀਦੇ ਹਨ।

ਨਵੀਂ ਦਿੱਲੀ ਰੇਲਵੇ ਸਟੇਸ਼ਨ ਨੇ ਦੀਵਾਲੀ ਅਤੇ ਛੱਠ ਦੇ ਦੌਰਾਨ ਯਾਤਰੀਆਂ ਦੀ ਬਹੁਤ ਜ਼ਿਆਦਾ ਭੀੜ ਨੂੰ ਆਪਣੇ ਨਵੇਂ ਵਿਕਸਿਤ ਯਾਤਰੀ ਆਵਾਸ ਖੇਤਰ ਦੀ ਮਦਦ ਨਾਲ ਪ੍ਰਬੰਧਨ ਕੀਤਾ। ਇਸ ਨੂੰ ਚਾਰ ਮਹੀਨਿਆਂ ਦੇ ਅੰਦਰ ਤਿਆਰ ਕੀਤਾ ਗਿਆ। ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਯਾਤਰੀ ਸੁਵਿਧਾ ਕੇਂਦਰ (ਸਥਾਈ ਹੋਲਡਿੰਗ ਏਰੀਆ) ਨੂੰ ਕਿਸੇ ਵੀ ਸਮੇਂ ਲਗਭਗ 7,000 ਯਾਤਰੀਆਂ ਨੂੰ ਸਾਂਭਣ ਲਈ ਡਿਜ਼ਾਇਨ ਕੀਤਾ ਗਿਆ ਹੈ, ਇਸ ਵਿੱਚ ਪ੍ਰੀ-ਬੋਰਡਿੰਗ ਸਹੂਲਤਾਂ ਦਿੱਤੀਆਂ ਗਈਆਂ ਹਨ, ਜਿਸ ਕਰਕੇ ਯਾਤਰੀਆਂ ਦੀ ਗਿਣਤੀ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਯਾਤਰੀਆਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਇਸ ਸਹੂਲਤ ਨੂੰ ਰਣਨੀਤਕ ਤੌਰ 'ਤੇ ਤਿੰਨ ਖੇਤਰਾਂ - ਟਿਕਟਿੰਗ, ਪੋਸਟ-ਟਿਕਟਿੰਗ ਅਤੇ ਪ੍ਰੀ-ਟਿਕਟਿੰਗ ਵਿੱਚ ਵੰਡਿਆ ਗਿਆ ਹੈ। ਨਵੀਂ ਦਿੱਲੀ ਸਟੇਸ਼ਨ ਦਾ ਹੋਲਡਿੰਗ ਏਰੀਆ 7,000 ਤੋਂ ਵੱਧ ਯਾਤਰੀਆਂ ਨੂੰ ਸਾਂਭ ਸਕਦਾ ਹੈ ਅਤੇ ਇੱਥੇ ਮਰਦਾਂ ਅਤੇ ਮਹਿਲਾਵਾਂ ਲਈ 150-150 ਪਖਾਨੇ, ਟਿਕਟ ਕਾਊਂਟਰ, ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨਾਂ ਅਤੇ ਮੁਫ਼ਤ ਸ਼ੁੱਧ ਪੀਣ ਵਾਲੇ ਪਾਣੀ ਦੀ ਸਹੂਲਤ ਉਪਲਬਧ ਹੈ।

76 ਸਟੇਸ਼ਨਾਂ ਦੀ ਸੂਚੀ :

ਲੜੀ ਨੰਬਰ

ਖੇਤਰੀ ਰੇਲਵੇ

ਰੇਲਵੇ ਸਟੇਸ਼ਨ ਦਾ ਨਾਮ

ਗਿਣਤੀ

1

ਸੈਂਟਰਲ

ਮੁੰਬਈ ਸੀਐੱਸਐੱਮਟੀ, ਲੋਕਮਾਨਿਆ ਤਿਲਕ ਟਰਮੀਨਸ, ਨਾਗਪੁਰ, ਨਾਸਿਕ ਰੋਡ, ਪੁਣੇ, ਦਾਦਰ

6

2

ਪੂਰਬੀ

ਹਾਵੜਾ, ਸਿਯਾਲਦਹ, ਆਸਨਸੋਲ, ਭਾਗਲਪੁਰ, ਜਸੀਡੀਹ

5

3

ਮੱਧ ਪੂਰਬੀ

ਪਟਨਾ, ਦਾਨਾਪੁਰ, ਮੁਜ਼ੱਫਰਪੁਰ, ਗਯਾ, ਦਰਭੰਗਾ, ਪੰਡਿਤ ਦੀਨ ਦਿਆਲ ਉਪਾਧਿਆਏ

6

4

ਪੂਰਬੀ ਤੱਟ

ਭੁਵਨੇਸ਼ਵਰ, ਵਿਸ਼ਾਖਾਪਟਨਮ, ਪੁਰੀ

3

5

ਉੱਤਰੀ

ਨਵੀਂ ਦਿੱਲੀ, ਆਨੰਦ ਵਿਹਾਰ ਟਰਮੀਨਲ, ਹਜ਼ਰਤ ਨਿਜ਼ਾਮੂਦੀਨ, ਦਿੱਲੀ, ਗਾਜ਼ੀਆਬਾਦ, ਜੰਮੂ ਤਵੀ, ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ, ਲੁਧਿਆਣਾ, ਲਖਨਊ (ਐੱਨਆਰ), ਵਾਰਾਣਸੀ, ਅਯੋਧਿਆ ਧਾਮ, ਹਰਿਦੁਆਰ

12

6

ਮੱਧ ਉੱਤਰੀ

ਕਾਨਪੁਰ, ਵੀਰਾਂਗਨਾ ਲਕਸ਼ਮੀਬਾਈ ਝਾਂਸੀ, ਮਥੁਰਾ, ਆਗਰਾ ਕੈਂਟ

4

7

ਉੱਤਰ ਪੂਰਬੀ

ਗੋਰਖਪੁਰ, ਬਨਾਰਸ, ਛਪਰਾ, ਲਖਨਊ ਜੰਕਸ਼ਨ (ਐੱਨਈਆਰ)

4

8

ਉੱਤਰ-ਪੂਰਬੀ ਸਰਹੱਦੀ

ਗੁਵਾਹਾਟੀ, ਕਟਿਹਾਰ

2

9

ਉੱਤਰ-ਪੱਛਮੀ

ਜੈਪੁਰ, ਗਾਂਧੀ ਨਗਰ ਜੈਪੁਰ, ਅਜਮੇਰ, ਜੋਧਪੁਰ, ਰੀਂਗਸ

5

10

ਦੱਖਣੀ

ਐੱਮਜੀਆਰ ਚੇਨੱਈ ਸੈਂਟਰਲ, ਚੇਨੱਈ ਐਗਮੋਰ, ਕੋਇੰਬਟੂਰ ਜੰਕਸ਼ਨ, ਏਰਨਾਕੁਲਮ ਜੰਕਸ਼ਨ

4

11

ਮੱਧ ਦੱਖਣੀ

ਸਿਕੰਦਰਾਬਾਦ, ਵਿਜੇਵਾੜਾ, ਤਿਰੂਪਤਿ, ਗੁੰਟੂਰ, ਕਾਚੀਗੁੜਾ, ਰਾਜਮੁੰਦਰੀ

6

12

ਦੱਖਣ-ਪੂਰਬੀ

ਰਾਂਚੀ, ਟਾਟਾ, ਸ਼ਾਲੀਮਾਰ

3

13

ਮੱਧ ਦੱਖਣ ਪੂਰਬੀ

ਰਾਏਪੁਰ

1

14

ਦੱਖਣ-ਪੱਛਮੀ

ਐੱਸਐੱਮਵੀਟੀ ਬੈਂਗਲੁਰੂ, ਯਸ਼ਵੰਤਪੁਰ, ਮੈਸੂਰ, ਕ੍ਰਿਸ਼ਣਰਾਜਪੁਰਮ

4

15

ਪੱਛਮੀ

ਮੁੰਬਈ ਸੈਂਟਰਲ, ਬਾਂਦ੍ਰਾ ਟਰਮੀਨਸ, ਉਧਨਾ, ਸੂਰਤ, ਅਹਿਮਦਾਬਾਦ, ਉਜੈਨ, ਵਡੋਦਰਾ, ਸੀਹੋਰ

8

16

ਮੱਧ ਪੱਛਮੀ

ਭੋਪਾਲ, ਜਬਲਪੁਰ, ਕੋਟਾ

3

**********

ਧਰਮੇਂਦਰ ਤਿਵਾਰੀ/ ਡਾ. ਨਯਨ ਸੋਲੰਕੀ/ ਮਾਨਿਕ ਸ਼ਰਮਾ


(Release ID: 2184470) Visitor Counter : 2