ਵਣਜ ਤੇ ਉਦਯੋਗ ਮੰਤਰਾਲਾ
ਏਪੀਡਾ (APEDA) ਨੇ ਕਰਨਾਟਕ ਅਤੇ ਤਾਮਿਲਨਾਡੂ ਦੇ ਜੀਆਈ-ਟੈਗ ਵਾਲੇ ਇੰਡੀ ਅਤੇ ਪੁਲੀਆਨਕੁਡੀ ਨਿੰਬੂਆਂ ਦੀ ਪਹਿਲੀ ਹਵਾਈ ਖੇਪ ਯੂਨਾਈਟਿਡ ਕਿੰਗਡਮ ਭੇਜੀ
ਏਪੀਡਾ ਦੀ ਸੁਵਿਧਾ ਦੇ ਤਹਿਤ ਇੰਡੀ ਅਤੇ ਪੁਲੀਆਨਕੁਡੀ ਨਿੰਬੂ ਦੀ ਯੂਕੇ ਦੇ ਬਾਜ਼ਾਰਾਂ ਵਿੱਚ ਦਸਤਕ
ਯੂਨਾਈਟਿਡ ਕਿੰਗਡਮ ਨੂੰ ਇੰਡੀ ਅਤੇ ਪੁਲੀਆਨਕੁਡੀ ਨਿੰਬੂ ਦੀ ਖੇਪ ਭਾਰਤ ਦੇ ਜੀਆਈ -ਟੈਗ ਵਾਲੇ ਬਾਗਬਾਨੀ ਉਤਪਾਦਾਂ ਦੇ ਨਿਰਯਾਤ ਨੂੰ ਪ੍ਰੋਤਸਾਹਨ
प्रविष्टि तिथि:
29 OCT 2025 6:05PM by PIB Chandigarh
ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਅਧੀਨ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (APEDA) ਨੇ 28 ਅਕਤੂਬਰ, 2025 ਨੂੰ ਕਰਨਾਟਕ ਦੇ ਵਿਜੈਪੁਰਾ ਤੋਂ ਭਾਰਤ ਦੇ ਪਹਿਲੇ ਜੀਆਈ-ਟੈਗ ਵਾਲੇ 350 ਕਿਲੋ 'ਇੰਡੀ ਨਿੰਬੂ' ਅਤੇ ਤਮਿਲ ਨਾਡੂ ਦੇ ਤੇਨਕਾਸੀ ਤੋਂ 150 ਕਿਲੋਗ੍ਰਾਮ 'ਪੁਲੀਆਨਕੁਡੀ ਨਿੰਬੂ' ਦੀ ਪਹਿਲੀ ਹਵਾਈ ਖੇਪ ਨੂੰ ਯੂਨਾਈਟਿਡ ਕਿੰਗਡਮ ਭੇਜੀ । 500 ਕਿਲੋਗ੍ਰਾਮ ਦੀ ਇਹ ਨਿਰਯਾਤ ਖੇਪ ਭਾਰਤ ਦੇ ਜੀਆਈ-ਟੈਗ ਵਾਲੇ ਬਾਗਬਾਨੀ ਉਤਪਾਦਾਂ ਦੇ ਵਿਸ਼ਵਵਿਆਪੀ ਵਿਸਥਾਰ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਿਤ ਹੋਈ ।
ਇਸ ਖੇਪ ਨੂੰ ਹਰੀ ਝੰਡੀ ਦਿਖਾਉਣ ਦਾ ਸਮਾਰੋਹ ਕਰਨਾਟਕ ਸਰਕਾਰ ਦੇ ਬਾਗਬਾਨੀ ਵਿਭਾਗ, ਕਰਨਾਟਕ ਲਾਈਮ ਬੋਰਡ, ਕਰਨਾਟਕ ਸਰਕਾਰ ਦੇ ਖੇਤੀਬਾੜੀ ਉਤਪਾਦਨ ਕਮਿਸ਼ਨਰ ਅਤੇ ਸਕੱਤਰ ਸ਼੍ਰੀ ਵੀ. ਦਕਸ਼ਿਣਾਮੂਰਤੀ, ਆਈਏਐੱਸ, ਅਤੇ ਤਮਿਲ ਨਾਡੂ ਸਰਕਾਰ ਦੇ ਬਾਗਬਾਨੀ ਵਿਭਾਗ ਦੀ ਭਾਗੀਦਾਰੀ ਨਾਲ ਆਯੋਜਿਤ ਕੀਤਾ ਗਿਆ। ਏਪੀਡਾ ਦੇ ਚੇਅਰਮੈਨ ਸ਼੍ਰੀ ਅਭਿਸ਼ੇਕ ਦੇਵ ਨੇ ਖੇਪ ਨੂੰ ਹਰੀ ਝੰਡੀ ਦਿਖਾਈ ਅਤੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦੇ ਹੋਏ, ਭਾਰਤ ਦੇ ਖੇਤਰੀ ਖੇਤੀਬਾੜੀ ਉਤਪਾਦਾਂ ਨੂੰ ਵਿਸ਼ਵ ਪੱਧਰ 'ਤੇ ਉਤਸ਼ਾਹਿਤ ਕਰਨ ਲਈ ਅਜਿਹੇ ਯਤਨਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ, ਜਿਸ ਨਾਲ ਸਥਾਨਕ ਕਿਸਾਨਾਂ ਅਤੇ ਉਤਪਾਦਕ ਸਮੂਹਾਂ ਨੂੰ ਸਿੱਧਾ ਲਾਭ ਮਿਲਦਾ ਹੈ ।
ਏਪੀਡਾ ਦੇ ਚੇਅਰਮੈਨ ਨੇ ਹਰੀ ਝੰਡੀ ਦਿਖਾਉਂਦੇ ਹੋਏ ਕਿਹਾ ਕਿ ਜੀਆਈ-ਟੈਗ ਵਾਲੇ ਉਤਪਾਦਾਂ ਇੰਡੀ ਨਿੰਬੂ ਅਤੇ ਪੁਲੀਆਨਕੁਡੀ ਨਿੰਬੂ ਦਾ ਇਹ ਨਿਰਯਾਤ ਭਾਰਤ ਦੀ ਵਿਲੱਖਣ ਖੇਤੀਬਾੜੀ ਵਿਰਾਸਤ ਬਾਰੇ ਵਿਸ਼ਵਵਿਆਪੀ ਜਾਗਰੂਕਤਾ ਪੈਦਾ ਕਰੇਗਾ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਖੇਤਰੀ ਵਿਸ਼ੇਸ਼ ਉਤਪਾਦਾਂ ਨੂੰ ਉਤਸ਼ਾਹਿਤ ਕਰੇਗਾ।
ਕਿਸਾਨ-ਉਤਪਾਦਕ ਸਮੂਹਾਂ ਨੂੰ ਵਿਸ਼ਵਵਿਆਪੀ ਖਪਤਕਾਰਾਂ ਨਾਲ ਜੋੜ ਕੇ, ਇਹ ਪਹਿਲਕਦਮੀ ਨਿਰਯਾਤ ਈਕੋਸਿਸਟਮ ਨੂੰ ਮਜ਼ਬੂਤ ਕਰ ਰਹੀ ਹੈ, ਨਾਲ ਹੀ ਇਹ ਵੀ ਯਕੀਨੀ ਬਣਾ ਰਹੀ ਹੈ ਕਿ ਉਤਪਾਦਕਾਂ ਨੂੰ ਬ੍ਰਾਂਡਿੰਗ ਅਤੇ ਮਾਰਕਿਟ ਵਿਭਿੰਨਤਾ ਰਾਹੀਂ ਬਿਹਤਰ ਆਮਦਨ ਮਿਲੇ। ਉਨ੍ਹਾਂ ਭਰੋਸਾ ਦਿੱਤਾ ਕਿ ਏਪੀਡਾ ਕਿਸਾਨਾਂ ਦੇ ਲਾਭ ਲਈ ਅਜਿਹੀਆਂ ਪਹਿਲਕਦਮੀਆਂ ਨੂੰ ਵਧਾਉਣ ਵਿੱਚ ਨਿਰਯਾਤਕਾਂ ਅਤੇ ਉਤਪਾਦਕਾਂ ਦਾ ਸਮਰਥਨ ਕਰਨ ਲਈ ਵਚਨਬੱਧ ਰਹੇਗਾ।
ਇਸ ਤੋਂ ਪਹਿਲਾਂ, ਆਪਣੇ ਸੰਬੋਧਨ ਵਿੱਚ, ਸ਼੍ਰੀ ਵੀ. ਦਕਸ਼ਿਣਾਮੂਰਤੀ, ਆਈਏਐੱਸ, ਨੇ ਕਿਹਾ ਕਿ ਇਹ ਨਿਰਯਾਤ ਪਹਿਲਕਦਮੀ ਕਰਨਾਟਕ ਦੇ ਬਾਗਬਾਨੀ ਉੱਤਮਤਾ ਨੂੰ ਉਤਸ਼ਾਹਿਤ ਕਰਨ ਅਤੇ ਵਿਸ਼ਵ ਬਜ਼ਾਰਾਂ ਤੱਕ ਕਿਸਾਨਾਂ ਦੀ ਪਹੁੰਚ ਵਧਾਉਣ ਯਤਨਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਿਤ ਹੋਈ ਹੈ। ਜੀਆਈ-ਟੈਗ ਵਾਲੇ ਇੰਡੀ ਨਿੰਬੂ ਦੀ ਸਫਲ ਖੇਪ ਰਾਜ ਅਤੇ ਕੇਂਦਰੀ ਏਜੰਸੀਆਂ, ਨਿਰਯਾਤਕਾਂ ਅਤੇ ਕਿਸਾਨ ਸਮੂਹਾਂ ਵਿਚਕਾਰ ਮਜ਼ਬੂਤ ਸਹਿਯੋਗ ਨੂੰ ਦਰਸਾਉਂਦੀ ਹੈ।
ਇੰਡੀ ਨਿੰਬੂਆਂ ਬਾਰੇ
ਇੰਡੀ ਨਿੰਬੂ, ਜਿਸ ਦੀ ਖੇਤੀ ਮੂਲ ਰੂਪ ਵਿੱਚ ਕਰਨਾਟਕ ਦੇ ਵਿਜੈਪੁਰਾ ਜ਼ਿਲ੍ਹੇ ਵਿੱਚ ਕੀਤੀ ਜਾਂਦੀ ਹੈ, ਆਪਣੀ ਸ਼ਾਨਦਾਰ ਗੁਣਵੱਤਾ, ਤੇਜ਼ ਖੁਸ਼ਬੂ, ਭਰਪੂਰ ਜੂਸ ਉਪਜ ਅਤੇ ਸੰਤੁਲਿਤ ਐਸਿਡਿਟੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦਾ ਵਿਲੱਖਣ ਸੁਆਦ ਅਤੇ ਭੂਗੋਲਿਕ ਵਿਲੱਖਣਤਾ ਉਨ੍ਹਾਂ ਨੂੰ ਖੇਤਰ ਦੀ ਖੇਤੀਬਾੜੀ ਉੱਤਮਤਾ ਦੀ ਇੱਕ ਪਹਿਚਾਣ ਬਣਾਉਂਦੀ ਹੈ। ਆਪਣੇ ਰਸੋਈ ਉਪਯੋਗਾਂ ਤੋਂ ਇਲਾਵਾ, ਇਸ ਨਿੰਬੂ ਨੂੰ ਰਵਾਇਤੀ ਦਵਾਈ ਅਤੇ ਸੱਭਿਆਚਾਰਕ ਅਭਿਆਸਾਂ ਵਿੱਚ ਵੀ ਮਹੱਤਵ ਦਿੱਤਾ ਜਾਂਦਾ ਹੈ, ਜੋ ਕਰਨਾਟਕ ਦੀ ਡੂੰਘੀ ਜੜ੍ਹ ਵਾਲੀ ਖੇਤੀਬਾੜੀ ਵਿਰਾਸਤ ਨੂੰ ਦਰਸਾਉਂਦਾ ਹੈ।
ਪੁਲੀਆਨਕੁਡੀ ਨਿੰਬੂਆਂ ਬਾਰੇ
ਪੁਲੀਆਨਕੁਡੀ, ਜਿਸ ਨੂੰ ਅਕਸਰ "ਤਮਿਲ ਨਾਡੂ ਦਾ ਨਿੰਬੂ ਸ਼ਹਿਰ" ਕਿਹਾ ਜਾਂਦਾ ਹੈ, ਤੇਨਕਾਸੀ ਜ਼ਿਲ੍ਹੇ ਵਿੱਚ ਸਥਿਤ ਹੈ ਅਤੇ ਵੱਡੇ ਪੱਧਰ 'ਤੇ ਨਿੰਬੂਆਂ ਦੀ ਕਾਸ਼ਤ ਲਈ ਮਸ਼ਹੂਰ ਹੈ। ਪੁਲੀਆਨਕੁਡੀ ਨਿੰਬੂ, ਖਾਸ ਕਰਕੇ ਕਡਯਮ ਕਿਸਮ, ਆਪਣੇ ਪਤਲੇ ਛਿਲਕੇ, ਤੇਜ਼ ਐਸਿਡਿਟੀ, ਉੱਚ ਐਸਕੌਰਬਿਕ ਐਸਿਡ ਸਮੱਗਰੀ (34.3 ਮਿਲੀਗ੍ਰਾਮ/100 ਗ੍ਰਾਮ), ਅਤੇ ਲਗਭਗ 55% ਜੂਸ ਪ੍ਰਤੀਸ਼ਤਤਾ ਦੀ ਵਿਸ਼ੇਸ਼ਤਾ ਲਈ ਜਾਣੇ ਜਾਂਦੇ ਹਨ। ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ, ਇਹ ਬੇਮਿਸਾਲ ਸੁਆਦ ਅਤੇ ਗੁਣਵੱਤਾ ਪ੍ਰਦਾਨ ਕਰਦੇ ਹੋਏ ਪ੍ਰਤੀਰੋਧਕ ਸਮਰੱਥ ਅਤੇ ਪਾਚਨ ਦਾ ਸਮਰਥਨ ਕਰਦਾ ਹੈ। ਇਸ ਨਿੰਬੂ ਨੂੰ ਅਧਿਕਾਰਤ ਤੌਰ 'ਤੇ ਅਪ੍ਰੈਲ 2025 ਵਿੱਚ ਆਪਣਾ ਜੀਆਈ ਟੈਗ ਮਿਲਿਆ, ਜੋ ਇਸ ਦੇ ਵਿਲੱਖਣ ਖੇਤਰੀ ਅਤੇ ਪੋਸ਼ਣ ਸਬੰਧੀ ਗੁਣਾਂ ਨੂੰ ਮਾਨਤਾ ਦਿੰਦਾ ਹੈ।
ਇੰਡੀ ਅਤੇ ਪੁਲੀਆਨਕੁਡੀ ਨਿੰਬੂ ਦੀ ਇਹ ਪਹਿਲੀ ਅੰਤਰਰਾਸ਼ਟਰੀ ਖੇਪ ਭਾਰਤ ਦੇ ਖੇਤਰੀ ਤੌਰ 'ਤੇ ਵਿਲੱਖਣ, ਉੱਚ-ਗੁਣਵੱਤਾ ਵਾਲੇ ਖੇਤੀਬਾੜੀ ਉਤਪਾਦਾਂ ਨੂੰ ਵਿਸ਼ਵ ਬਜ਼ਾਰਾਂ ਵਿੱਚ ਉਤਸ਼ਾਹਿਤ ਕਰਨ ਵੱਲ ਇੱਕ ਵੱਡਾ ਕਦਮ ਦਰਸਾਉਂਦੀ ਹੈ। ਇਹ ਪਹਿਲਕਦਮੀ ਭਾਰਤ ਦੇ ਜੀਆਈ-ਟੈਗ ਵਾਲੇ ਉਤਪਾਦਾਂ ਦੀ ਵਿਸ਼ਵਵਿਆਪੀ ਮਾਨਤਾ ਵਧਾਉਣ ਅਤੇ ਬਜ਼ਾਰ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਏਪੀਡਾ ਦੇ ਨਿਰੰਤਰ ਯਤਨਾਂ ਦੇ ਅਨੁਸਾਰ ਹੈ, ਜੋ ਕਿਸਾਨਾਂ ਅਤੇ ਉਤਪਾਦਕ ਸਮੂਹਾਂ ਨੂੰ ਸਿੱਧੇ ਤੌਰ 'ਤੇ ਲਾਭ ਪਹੁੰਚਾਉਂਦੇ ਹਨ।
************
ਅਭਿਸ਼ੇਕ ਦਯਾਲ/ ਅਭਿਜੀਤ ਨਾਰਾਇਣਨ/ ਇਸ਼ਿਤਾ ਬਿਸਵਾਸ/ਬਲਜੀਤ
(रिलीज़ आईडी: 2184248)
आगंतुक पटल : 17