ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਭਾਰਤ ਇੰਟਰਨੈਸ਼ਨਲ ਰਾਈਸ ਕਾਨਫਰੰਸ (ਬੀਆਈਆਰਸੀ) 2025 ਦੇ ਆਯੋਜਨ ਲਈ ਵਣਜ ਵਿਭਾਗ ਦੁਆਰਾ ਸਹਾਇਤਾ ਪ੍ਰਦਾਨ ਕਰਨ ਬਾਰੇ ਸਪੱਸ਼ਟੀਕਰਣ

प्रविष्टि तिथि: 27 OCT 2025 5:16PM by PIB Chandigarh

ਭਾਰਤ ਸਰਕਾਰ ਭਾਗੀਦਾਰੀ ਫੈਸਲੇ ਲੈਣ ਅਤੇ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਹਰ ਆਰਥਿਕ ਖੇਤਰ ਦੇ ਸਾਰੇ ਹਿੱਤਧਾਰਕਾਂ ਨਾਲ ਨਿਯਮਿਤ ਤੌਰ 'ਤੇ ਸਹਿਯੋਗ ਕਰਦੀ ਹੈ। ਚਾਵਲ ਭਾਰਤ ਦਾ ਸਭ ਤੋਂ ਪ੍ਰਮੁੱਖ ਖੇਤੀਬਾੜੀ ਨਿਰਯਾਤ ਹੈ, ਜਿਸਦੀ ਬਰਾਮਦ 2024-25 ਵਿੱਚ ਲਗਭਗ US$12.95 ਬਿਲੀਅਨ ਹੋਣ ਦਾ ਅਨੁਮਾਨ ਹੈ। ਭਾਰਤ ਦੇ ਦੁਨੀਆ ਵਿੱਚ ਸਭ ਤੋਂ ਵੱਡਾ ਚਾਵਲ ਉਤਪਾਦਕ ਹੋਣ ਦਾ ਵੀ ਅਨੁਮਾਨ ਹੈ। ਇਸ ਖੇਤਰ ਦੀ ਮਹੱਤਤਾ ਨੂੰ ਦੇਖਦੇ ਹੋਏ, ਵਣਜ ਵਿਭਾਗ, ਹੋਰ ਹਿੱਸੇਦਾਰਾਂ ਦੇ ਮੰਤਰਾਲਿਆਂ/ਵਿਭਾਗਾਂ ਦੇ ਸਹਿਯੋਗ ਨਾਲ, ਭਾਰਤ ਇੰਟਰਨੈਸ਼ਨਲ ਰਾਈਸ ਕਾਨਫਰੰਸ (ਬੀਆਈਆਰਸੀ) 2025 ਨੂੰ ਗੈਰ-ਵਿੱਤੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ।

ਬੀਆਈਆਰਸੀ 2025 ਦਾ ਆਯੋਜਨ 30-31 ਅਕਤੂਬਰ, 2025 ਨੂੰ ਭਾਰਤ ਮੰਡਪਮ, ਪ੍ਰਗਤੀ ਮੈਦਾਨ, ਨਵੀਂ ਦਿੱਲੀ, ਵਿਖੇ ਹੋਣਾ ਹੈ। ਇਹ ਭਾਰਤੀ ਚਾਵਲ ਨਿਰਯਾਤਕ ਸੰਘ (ਆਈਆਰਈਐੱਫ) ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਕਿ ਚਾਵਲ ਖੇਤਰ ਦੀ ਇੱਕ ਨਿੱਜੀ ਵਪਾਰਕ ਸੰਸਥਾ ਹੈ। ਇਸਦੇ ਮੈਂਬਰਾਂ ਵਿੱਚ ਚਾਵਲ ਨਿਰਯਾਤਕ ਅਤੇ ਚਾਵਲ ਈਕੋਸਿਸਟਮ ਵਿੱਚ ਹੋਰ ਹਿੱਤਧਾਰਕ ਸ਼ਾਮਲ ਹਨ। ਆਈਆਰਈਐੱਫ ਦੇ ਮੈਂਬਰਾਂ ਅਤੇ ਪ੍ਰੈਸੀਡੈਂਟ ਦੀ ਨਿਯੁਕਤੀ ਵਿੱਚ ਵਣਜ ਵਿਭਾਗ ਦੀ ਕੋਈ ਭੂਮਿਕਾ ਨਹੀਂ ਹੈ।

ਆਈਆਰਈਐੱਫ ਤੋਂ ਇਲਾਵਾ, ਭਾਰਤ ਵਿੱਚ ਹੋਰ ਪ੍ਰਮੁੱਖ ਚਾਵਲ ਨਿਰਯਾਤਕ ਸੰਘ (ਗੈਰ-ਬਾਸਮਤੀ ਚੌਲਾਂ ਲਈ), ਅਰਥਾਤ ਚਾਵਲ ਨਿਰਯਾਤਕ ਸੰਘ, ਛੱਤੀਸਗੜ੍ਹ (ਟੀਆਰਈਏ-ਸੀਜੀ) ਅਤੇ ਚੌਲ ਨਿਰਯਾਤਕ ਸੰਘ (ਟੀਆਰਈਏ), ਕਾਕੀਨਾਡਾ, ਵੀ ਇਸ ਸਮਾਗਮ ਵਿੱਚ ਸਹਿ-ਭਾਗਦਾਰੀ ਕਰ ਰਹੇ ਹਨ।

ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਏਪੀਈਡੀਏ), ਜਿਸਨੂੰ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਦਾ ਕੰਮ ਸੌਪਿਆ ਗਿਆ ਹੈ, ਚਾਵਲ  ਦੇ ਨਿਰਯਾਤ ਨੂੰ ਵਧਾਉਣ ਅਤੇ ਉਤਸ਼ਾਹਿਤ ਕਰਨ ਲਈ ਵਿਆਪਕ ਅਤੇ ਤਾਲਮੇਲ ਵਾਲੀ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਕਾਨਫਰੰਸ ਵਿੱਚ ਸਬੰਧਤ ਮੰਤਰਾਲਿਆਂ/ਵਿਭਾਗਾਂ ਨੂੰ ਸ਼ਾਮਲ ਕਰਕੇ ਇਸ ਸਮਾਗਮ ਦਾ ਸਮਰਥਨ ਕਰ ਰਿਹਾ ਹੈ।

ਸਾਰੇ ਲੌਜਿਸਟਿਕ ਪ੍ਰਬੰਧਾਂ ਦੀ ਪੂਰੀ ਲਾਗਤ, ਜਿਸ ਵਿੱਚ ਸਥਾਨ ਦੀ ਬੁਕਿੰਗ, ਖਰੀਦਦਾਰਾਂ ਦੀ ਮੇਜ਼ਬਾਨੀ (ਯਾਤਰਾ ਕਿਰਾਏ, ਰਿਹਾਇਸ਼), ਆਦਿ ਸ਼ਾਮਲ ਹਨ, ਆਈਆਰਈਐੱਫ ਅਤੇ ਇਸਦੇ ਹੋਰ ਸਹਿ-ਭਾਗੀਦਾਰਾਂ ਦੁਆਰਾ ਆਪਣੇ ਫੰਡਾਂ ਤੋਂ ਜਾਂ ਨਿੱਜੀ ਸਪਾਂਸਰਸ਼ਿਪਾਂ ਰਾਹੀਂ ਸਹਿਣ ਕੀਤੀ ਜਾ ਰਹੀ ਹੈ। ਇਸ ਤਰ੍ਹਾਂ, ਪ੍ਰਦਰਸ਼ਨੀ, ਖਰੀਦਦਾਰ-ਵਿਕਰੇਤਾ ਮੀਟਿੰਗਾਂ, ਤਕਨੀਕੀ ਸੈਸ਼ਨਾਂ, ਵੀਡੀਓ, ਬੈਨਰ, ਪੋਸਟਰ, ਪ੍ਰਦਰਸ਼ਨੀਆਂ, ਆਦਿ ਵਰਗੀਆਂ ਰਚਨਾਤਮਕ ਲਾਗਤਾਂ ਦੀ ਪੂਰੀ ਲਾਗਤ ਪ੍ਰਬੰਧਕਾਂ ਦੁਆਰਾ ਸਹਿਣ ਕੀਤੀ ਜਾ ਰਹੀ ਹੈ। 

ਆਈਆਰਈਐੱਫ ਦੇ ਰਾਸ਼ਟਰੀ ਪ੍ਰਧਾਨ ਦੇ ਵਿਰੁੱਧ ਜਾਂ ਆਈਆਰਈਐੱਫ ਦੇ ਕੰਮਕਾਜ ਸੰਬੰਧੀ ਪ੍ਰੈਸ ਦੇ ਇੱਕ ਹਿੱਸੇ ਵਿੱਚ ਲਗਾਏ ਗਏ ਖਾਸ ਆਰੋਪਾਂ ਦੇ ਸਬੰਧ ਵਿੱਚ, ਵਿਭਾਗ ਇਸ ਮਾਮਲੇ 'ਤੇ ਟਿੱਪਣੀ ਨਹੀਂ ਕਰ ਸਕਦਾ, ਕਿਉਂਕਿ ਇਹ ਵਿਅਕਤੀ ਅਤੇ ਪ੍ਰਾਈਵੇਟ ਵਪਾਰਕ ਸੰਸਥਾ ਵਿਚਕਾਰ ਦਾ ਨਿੱਜੀ ਮਾਮਲਾ ਹੈ।

************

ਅਭਿਸ਼ੇਕ ਦਿਆਲ/ ਅਭਿਜੀਤ ਨਾਰਾਇਣਨ/ ਇਸ਼ਿਤਾ ਬਿਸਵਾਸ/ਬਲਜੀਤ


(रिलीज़ आईडी: 2183734) आगंतुक पटल : 16
इस विज्ञप्ति को इन भाषाओं में पढ़ें: English , Urdu , हिन्दी , Tamil , Telugu