ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਐੱਚਐੱਲਐੱਲ ਨੇ ਵਿੱਤੀ ਵਰ੍ਹੇ 2024-25 ਲਈ ਭਾਰਤ ਸਰਕਾਰ ਨੂੰ 69.5 ਕਰੋੜ ਰੁਪਏ ਦਾ ਲਾਭਅੰਸ਼ ਅਦਾ ਕੀਤਾ
ਐੱਚਐੱਲਐੱਲ ਮੈਡੀਕਲ ਸਿਹਤ ਸੰਭਾਲ ਸੇਵਾਵਾਂ ਵਿੱਚ ਇੱਕ ਭਰੋਸੇਮੰਦ ਮਾਧਿਅਮ ਹੈ: ਸ਼੍ਰੀ ਜੇ.ਪੀ. ਨੱਡਾ
ਐੱਚਐੱਲਐੱਲ ਪਹੁੰਚਯੋਗ, ਕਿਫਾਇਤੀ ਅਤੇ ਗੁਣਵੱਤਾ ਵਾਲੀਆਂ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ: ਕੇਂਦਰੀ ਸਿਹਤ ਮੰਤਰੀ
प्रविष्टि तिथि:
25 OCT 2025 5:31PM by PIB Chandigarh
ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਧੀਨ ਇੱਕ ਲਘੂ ਰਤਨ ਕੇਂਦਰੀ ਜਨਤਕ ਖੇਤਰ ਉੱਦਮ (ਸੀਪੀਐੱਸਈ), ਐੱਚਐੱਲਐੱਲ ਲਾਈਫਕੇਅਰ ਲਿਮਿਟੇਡ ਨੇ ਵਿੱਤੀ ਵਰ੍ਹੇ 2024-25 ਲਈ ਭਾਰਤ ਸਰਕਾਰ ਨੂੰ 69.53 ਕਰੋੜ ਰੁਪਏ ਦਾ ਰਿਕਾਰਡ ਲਾਭਅੰਸ਼ ਦੇ ਕੇ ਆਪਣੇ ਮਜ਼ਬੂਤ ਵਿੱਤੀ ਪ੍ਰਦਰਸ਼ਨ ਨੂੰ ਹੋਰ ਮਜ਼ਬੂਤ ਕੀਤਾ ਹੈ। ਇਹ ਕੰਪਨੀ ਦੁਆਰਾ ਅਦਾ ਕੀਤੇ ਗਏ ਸਭ ਤੋਂ ਵੱਧ ਲਾਭਅੰਸ਼ਾਂ ਵਿੱਚੋਂ ਇੱਕ ਹੈ।

ਐੱਚਐੱਲਐੱਲ ਦੀ ਚੇਅਰਮੈਨ ਡਾ. ਅਨੀਤਾ ਥੰਪੀ ਨੇ ਮਾਣਯੋਗ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜੇ.ਪੀ. ਨੱਡਾ ਨੂੰ ਲਾਭਅੰਸ਼ ਦਾ ਚੈੱਕ ਭੇਟ ਕੀਤਾ। ਇਸ ਮੌਕੇ 'ਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਆ ਪਟੇਲ, ਕੇਂਦਰੀ ਸਿਹਤ ਸਕੱਤਰ ਸ਼੍ਰੀਮਤੀ ਪੁਣਿਆ ਸਲੀਲਾ ਸ੍ਰੀਵਾਸਤਵ, ਏਐੱਸਐਂਡਐੱਫਏ, ਸ਼੍ਰੀ ਹੋਵੇਦਾ ਅੱਬਾਸ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਸ਼੍ਰੀ ਵਿਜੈ ਨਹਿਰਾ ਵੀ ਮੌਜੂਦ ਸਨ। ਐੱਚਐੱਲਐੱਲ ਦੇ ਸੀਨੀਅਰ ਅਧਿਕਾਰੀ, ਜਿਨ੍ਹਾਂ ਵਿੱਚ ਸ਼੍ਰੀ ਐਨ. ਅਜੀਤ, ਡਾਇਰੈਕਟਰ (ਮਾਰਕੀਟਿੰਗ), ਅਤੇ ਸ਼੍ਰੀ ਰਮੇਸ਼ ਪੀ. ਡਾਇਰੈਕਟਰ (ਵਿੱਤ) ਵੀ ਸ਼ਾਮਲ ਸਨ।
ਇਸ ਮੌਕੇ ਬੋਲਦਿਆਂ, ਸ਼੍ਰੀ ਜੇ.ਪੀ. ਨੱਡਾ ਨੇ ਕਿਹਾ ਕਿ ਐੱਚਐੱਲਐੱਲ ਡਾਕਟਰੀ ਸੇਵਾਵਾਂ ਦੇ ਖੇਤਰ ਵਿੱਚ ਇੱਕ ਭਰੋਸੇਯੋਗ ਨਾਮ ਹੈ ਅਤੇ ਸਾਰਿਆਂ ਲਈ ਪਹੁੰਚਯੋਗ, ਕਿਫਾਇਤੀ ਅਤੇ ਗੁਣਵੱਤਾ ਵਾਲੀ ਸਿਹਤ ਸੰਭਾਲ ਸੇਵਾਵਾਂ ਦੇ ਰਾਸ਼ਟਰੀ ਦ੍ਰਿਸ਼ਟੀਕੋਣ ਪ੍ਰਤੀ ਵਚਨਬੱਧ ਹੈ।

ਐੱਚਐੱਲਐੱਲ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕਰਦੇ ਹੋਏ, ਸ਼੍ਰੀ ਜੇ.ਪੀ. ਨੱਡਾ ਨੇ ਕਿਹਾ ਕਿ ਐੱਚਐੱਲਐੱਲ ਨੇ ਆਪਣੀਆਂ ਸਹਾਇਕ ਕੰਪਨੀਆਂ ਅਤੇ ਅੰਮ੍ਰਿਤ ਫਾਰਮੇਸੀਆਂ ਦੇ ਨਾਲ ਮਿਲ ਕੇ ਸਿਹਤ ਸੰਭਾਲ ਖੇਤਰ ਨੂੰ ਬਦਲਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਵਰ੍ਹਿਆਂ ਵਿੱਚ ਅੰਮ੍ਰਿਤ ਫਾਰਮੇਸੀਆਂ ਦੀਆਂ ਕਿਫਾਇਤੀ ਦਵਾਈਆਂ ਤੋਂ 6.7 ਕਰੋੜ ਤੋਂ ਵੱਧ ਲੋਕਾਂ ਨੇ ਲਾਭ ਉਠਾਇਆ ਹੈ, ਜਿਸ ਨਾਲ ਲੋਕਾਂ ਦੀ ਜੇਬ ਖਰਚਿਆਂ ਵਿੱਚ ₹8,000 ਕਰੋੜ ਤੋਂ ਵੱਧ ਦੀ ਬੱਚਤ ਹੋਈ ਹੈ।

ਵਿੱਤੀ ਵਰ੍ਹੇ 2024-25 ਵਿੱਚ ਐੱਚਐੱਲਐੱਲ ਨੇ ਮਾਰਕੀਟਿੰਗ ਅਤੇ ਸੇਵਾ ਪੋਰਟਫੋਲੀਓ ਦੋਵਾਂ ਖੇਤਰਾਂ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ। ਸੰਚਾਲਨ ਰੈਵੇਨਿਊ ਵਧ ਕੇ ₹4,500 ਕਰੋੜ ਹੋ ਗਿਆ, ਜੋ ਪਿਛਲੇ ਵਰ੍ਹੇ ਨਾਲੋਂ 20% ਵੱਧ ਹੈ। 31 ਮਾਰਚ, 2025 ਤੱਕ, ਕੰਪਨੀ ਦੀ ਕੁੱਲ ਜਾਇਦਾਦ ਮਹੱਤਵਪੂਰਨ ਤੌਰ 'ਤੇ ਵਧ ਕੇ 1,100 ਕਰੋੜ ਰੁਪਏ ਹੋ ਗਈ।
ਸੰਯੁਕਤ ਅਧਾਰ 'ਤੇ, ਐੱਚਐੱਲਐੱਲ ਸਮੂਹ, ਜਿਸ ਵਿੱਚ ਇਸਦੀਆਂ ਸਹਾਇਕ ਕੰਪਨੀਆਂ - ਐੱਚਆਈਟੀਈਐੱਸ, ਜੀਏਪੀਐੱਲ ਅਤੇ ਲਾਈਫਸਪਰਿੰਗ ਹਸਪਤਾਲ ਸ਼ਾਮਲ ਹਨ - ਨੇ ਕੁੱਲ 4,900 ਕਰੋੜ ਰੁਪਏ ਦਾ ਰੈਵੇਨਿਊ ਦਰਜ ਕੀਤਾ, ਜੋ ਪਿਛਲੇ ਵਿੱਤੀ ਵਰ੍ਹੇ ਦੇ ਮੁਕਾਬਲੇ 19% ਦਾ ਵਾਧਾ ਦਰਸਾਉਂਦਾ ਹੈ।
ਪਿਛੋਕੜ
1 ਮਾਰਚ, 1966 ਨੂੰ ਸਥਾਪਿਤ, ਐੱਚਐੱਲਐੱਲ ਲਾਈਫਕੇਅਰ ਲਿਮਿਟੇਡ ਭਾਰਤ ਦੀਆਂ ਆਬਾਦੀ ਨਿਯੰਤਰਣ ਚੁਣੌਤੀਆਂ ਨੂੰ ਹੱਲ ਕਰਨ ਤੋਂ ਲੈ ਕੇ ਇੱਕ ਬਹੁ-ਉਤਪਾਦ, ਬਹੁ-ਸੇਵਾ ਸਿਹਤ ਸੰਭਾਲ ਉੱਦਮ ਦੇ ਰੂਪ ਵਿੱਚ ਵਿਕਸਿਤ ਹੋ ਕੇ ਦੇਸ਼ ਦੇ ਸਿਹਤ ਸੰਭਾਲ ਖੇਤਰ ਨੂੰ ਬਦਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਅੰਮ੍ਰਿਤ ਫਾਰਮੇਸੀਜ਼ ਵਰਗੀਆਂ ਪਹਿਲਕਦਮੀਆਂ ਰਾਹੀਂ, ਕੰਪਨੀ ਜ਼ਰੂਰੀ ਦਵਾਈਆਂ ਅਤੇ ਸਰਜੀਕਲ ਉਤਪਾਦਾਂ ਦਾ ਨਿਰਮਾਣ ਜਾਰੀ ਰੱਖਦੀ ਹੈ, ਜਿਸ ਨਾਲ ਦੇਸ਼ ਭਰ ਦੇ ਮਰੀਜ਼ਾਂ ਦੇ ਇਲਾਜ ਲਈ ਖਰਚ ਵਿੱਚ ਕਮੀ ਆ ਰਹੀ ਹੈ।
ਐੱਚਐੱਲਐੱਲ ਆਪਣੀ ਹੋਂਦ ਦੇ 60ਵੇਂ ਵਰ੍ਹੇ ਦਾ ਜਸ਼ਨ ਮਨਾ ਰਿਹਾ ਹੈ, ਅਤੇ ਗੁਣਵੱਤਾ ਵਾਲੇ ਸਿਹਤ ਸੰਭਾਲ ਹੱਲ ਪ੍ਰਦਾਨ ਕਰਨ ਅਤੇ ਸਾਰਿਆਂ ਲਈ ਪਹੁੰਚਯੋਗ, ਕਿਫਾਇਤੀ ਅਤੇ ਬਰਾਬਰ ਸਿਹਤ ਸੰਭਾਲ ਵਿੱਚ ਯੋਗਦਾਨ ਪਾਉਣ ਦੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਦਾ ਹੈ।
*****
ਐੱਸਆਰ
(रिलीज़ आईडी: 2182917)
आगंतुक पटल : 27