ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਭਾਰਤ ਨੂੰ ਸਮਾਵੇਸ਼ੀ ਅਤੇ ਪਰਿਵਰਤਨਸ਼ੀਲ ਵਿਕਾਸ ਨੂੰ ਪ੍ਰੋਤਸਾਹਨ ਦੇਣ ਲਈ ਸਮਾਜਿਕ ਭਲਾਈ ਲਈ ਇੱਕ ਸ਼ਕਤੀ ਵਜੋਂ ਏਆਈ ਦਾ ਇਸਤੇਮਾਲ ਚਾਹੀਦਾ ਹੈ: ਸ਼੍ਰੀ ਐਸ. ਕ੍ਰਿਸ਼ਨਨ, ਸਕੱਤਰ, ਐੱਮਈਆਈਟੀਵਾਈ


ਐੱਮਈਆਈਟੀਵਾਈ 4 ਨਵੰਬਰ ਨੂੰ ਉਭਰਦੇ ਵਿਗਿਆਨ, ਟੈਕਨੋਲੋਜੀ, ਅਤੇ ਇਨੋਵੇਸ਼ਨ ਸੰਮੇਲਨ 2025 ਵਿੱਚ 'ਸਮਾਜਿਕ ਪ੍ਰਭਾਵ ਲਈ ਏਆਈ’ ਸੈਸ਼ਨ ਦੀ ਮੇਜ਼ਬਾਨੀ ਕਰੇਗਾ, ਜਿਸ ਵਿੱਚ ਭਾਰਤ ਦੇ ਜ਼ਿੰਮੇਵਾਰ, ਸਕੇਲੇਬਲ, ਅਤੇ ਵਿਕਸਿਤ ਭਾਰਤ 2047 ਨੂੰ ਅੱਗੇ ਵਧਾਉਂਦੇ ਲਈ ਜਨ-ਕੇਂਦ੍ਰਿਤ ਏਆਈ ਦਾ ਪ੍ਰਦਰਸ਼ਨ ਕੀਤਾ ਜਾਵੇਗਾ

ਸਰਕਾਰ, ਅਕਾਦਮਿਕ, ਉਦਯੋਗ ਅਤੇ ਡੀਪ-ਟੈੱਕ ਵਾਲੇ ਲੀਡਰਸ ਈਐੱਸਟੀਆਈਸੀ 2025 ਵਿੱਚ ਭਾਰਤ ਦੇ ਏਆਈ ਈਕੋਸਿਸਟਮ ਨੂੰ ਅੱਗੇ ਵਧਾਉਣ ਬਾਰੇ ਚਰਚਾ ਕਰਨਗੇ

ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨੇ ਈਐੱਸਟੀਆਈਸੀ 2025 ਤੋਂ ਪਹਿਲਾਂ ਇੱਕ ਕਰਟਨ ਰੇਜ਼ਰ ਦੀ ਮੇਜ਼ਬਾਨੀ ਕੀਤੀ। ਸਮਾਜਿਕ ਪ੍ਰਭਾਵ ਲਈ ਏਆਈ ਸੈਸ਼ਨ ਭਾਰਤ-ਏਆਈ ਪ੍ਰਭਾਵ ਸੰਮੇਲਨ 2026 ਲਈ ਆਪਣੇ ਦ੍ਰਿਸ਼ਟੀਕੋਣ ਨੂੰ ਉਜਾਗਰ ਕਰੇਗਾ

Posted On: 23 OCT 2025 7:26PM by PIB Chandigarh

ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨੇ 23 ਅਕਤੂਬਰ, 2025 ਨੂੰ ਉਭਰਦੇ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਸੰਮੇਲਨ (ਈਐੱਸਟੀਆਈਸੀ) 2025 ਵਿੱਚ ਆਪਣੀ ਭਾਗੀਦਾਰੀ ਲਈ ਗਤੀ ਬਣਾਉਣ ਲਈ ਇੱਕ ਪੂਰਵਦਰਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ।

ਕਰਟਨ ਰੇਂਜਰ ਪ੍ਰੋਗਰਾਮ ਦੀ ਪ੍ਰਧਾਨਗੀ ਸ਼੍ਰੀ ਐਸ ਕ੍ਰਿਸ਼ਨਨ, ਸਕੱਤਰ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨੇ ਕੀਤੀ, ਜਿਸ ਵਿੱਚ ਡਾ. ਗਣੇਸ਼ ਰਾਮਕ੍ਰਿਸ਼ਨਨ, ਇੰਸਟੀਚਿਊਟ ਚੇਅਰ ਪ੍ਰੋਫੈਸਰ, ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ, ਆਈਆਈਟੀ ਬੰਬੇ, ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਏਆਈ ਅਤੇ ਈਟੀ ਵਿਭਾਗ ਦੀ ਵਿਗਿਆਨੀ ‘ਜੀ’ ਅਤੇ ਗਰੁੱਪ ਕੋਆਰਡੀਨੇਟਰ  ਸ਼੍ਰੀਮਤੀ ਕਵਿਤਾ ਭਾਟੀਆ ਵੀ ਹਾਜ਼ਰ ਸਨ ।

ਕਰਟਨ ਰੇਜ਼ਰ 'ਤੇ ਬੋਲਦੇ ਹੋਏ, ਐੱਮਈਆਈਟੀਵਾਈ ਦੇ ਸਕੱਤਰ ਸ਼੍ਰੀ ਐਸ. ਕ੍ਰਿਸ਼ਨਨ ਨੇ ਕਿਹਾ, "ਜੇਕਰ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਨਾ ਹੈ, ਤਾਂ ਸਾਨੂੰ ਟੈਕਨੋਲੋਜੀ ਦੀ ਲਹਿਰ 'ਤੇ ਸਵਾਰ ਹੋਣਾ ਚਾਹੀਦਾ ਹੈ, ਅਤੇ ਏਆਈ ਸ਼ਾਇਦ ਉਸ ਪਰਿਵਰਤਨ ਨੂੰ ਚਲਾਉਣ ਵਾਲੀ ਸਭ ਤੋਂ ਮਹੱਤਵਪੂਰਨ ਟੈਕਨੋਲੋਜੀ ਹੈ। ਇਸ ਨੂੰ ਪ੍ਰਾਪਤ ਕਰਨ ਲਈ, ਸਾਨੂੰ ਸਮਾਵੇਸ਼ੀ ਵਿਧੀਆਂ ਦੀ ਜ਼ਰੂਰਤ ਹੈ ਜੋ ਇਹ ਯਕੀਨੀ ਬਣਾਉਣ ਕਿ ਲੋਕ ਅਰਥਪੂਰਨ ਤਰੀਕਿਆਂ ਨਾਲ ਏਆਈ ਤੱਕ ਪਹੁੰਚ ਅਤੇ ਲਾਭ ਪ੍ਰਾਪਤ ਕਰ ਸਕਣ। ਇਸ ਸੰਦਰਭ ਵਿੱਚ, ਇਹ ਸਮਾਗਮ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੈ, ਅਤੇ ਇਸ ਦਾ ਥੀਮ, 'ਸਮਾਜਿਕ ਪ੍ਰਭਾਵ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ', ਢੁਕਵੇਂ ਢੰਗ ਨਾਲ ਚੁਣਿਆ ਗਿਆ ਹੈ। ਇਹ ਸਾਡੇ ਧਿਆਨ ਨੂੰ ਦਰਸਾਉਂਦਾ ਹੈ ਕਿ ਕਿਵੇਂ ਏਆਈ ਸਮਾਜ ਵਿੱਚ ਇੱਕ ਅਸਲ ਫਰਕ ਲਿਆ ਸਕਦਾ ਹੈ ਅਤੇ ਅਸੀਂ ਟੈਕਨੋਲੋਜੀ ਨੂੰ ਕਿਵੇਂ ਸਮਝਦੇ ਅਤੇ ਵਰਤਦੇ ਹਾਂ, ਨੂੰ ਪ੍ਰਭਾਵਿਤ ਕਰ ਸਕਦਾ ਹੈ। ਭਾਰਤ ਦਾ ਇਰਾਦਾ ਸਪੱਸ਼ਟ ਹੈ - ਸਾਨੂੰ ਏਆਈ ਨੂੰ ਚੰਗੇ ਲਈ ਇੱਕ ਸ਼ਕਤੀ ਵਜੋਂ ਦੇਖਣਾ ਚਾਹੀਦਾ ਹੈ ਅਤੇ ਇਸਨੂੰ ਇੱਕ ਸਕਾਰਾਤਮਕ, ਪਰਿਵਰਤਨਸ਼ੀਲ ਤਰੀਕੇ ਨਾਲ ਪਹੁੰਚਣਾ ਚਾਹੀਦਾ ਹੈ।"

ਸ਼੍ਰੀਮਤੀ ਕਵਿਤਾ ਭਾਟੀਆ, ਵਿਗਿਆਨੀ ‘ਜੀ’ ਅਤੇ ਗਰੁੱਪ ਕੋਆਰਡੀਨੇਟਰ  ਏਆਈ ਅਤੇ ਈਟੀ ਡਿਵੀਜ਼ਨ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ, ਨੇ ਕਿਹਾ, "ਏਆਈ ਇੱਕ ਗਤੀਸ਼ੀਲ ਸਮਰੱਥਕ ਹੈ, ਜੋ ਸਾਨੂੰ ਰਵਾਇਤੀ ਵਿਕਾਸ ਰੁਕਾਵਟਾਂ ਨੂੰ ਦੂਰ ਕਰਨ ਅਤੇ ਵੱਡੇ ਪੱਧਰ 'ਤੇ ਸਮਾਜਿਕ-ਆਰਥਿਕ ਤਬਦੀਲੀ ਨੂੰ ਤੇਜ਼ ਕਰਨ ਦੇ ਯੋਗ ਬਣਾਉਂਦਾ ਹੈ। ਸਾਡਾ ਦ੍ਰਿਸ਼ਟੀਕੋਣ ਮਾਨਯੋਗ ਪ੍ਰਧਾਨ ਮੰਤਰੀ ਦੇ ਸਮਾਵੇਸ਼ੀ ਵਿਕਾਸ ਦੇ ਦਰਸ਼ਨ ਦੁਆਰਾ ਨਿਰਦੇਸ਼ਤ ਹੈ, ਜੋ ਕਿ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਮੂਲ ਸਿਧਾਂਤਾਂ ਵਿੱਚ ਡੂੰਘਾਈ ਨਾਲ ਜੜ੍ਹਿਆ ਹੋਇਆ ਹੈ, ਅਤੇ 'ਸਭ ਲਈ ਏਆਈ' ਨੂੰ ਆਪਣੇ ਮੂਲ ਵਿੱਚ ਰੱਖਦਾ ਹੈ।" 

ਆਈਆਈਟੀ ਬੰਬੇ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਦੇ ਇੰਸਟੀਚਿਊਟ ਚੇਅਰ ਪ੍ਰੋਫੈਸਰ ਡਾ. ਗਣੇਸ਼ ਰਾਮਕ੍ਰਿਸ਼ਨਨ ਨੇ ਕਿਹਾ, "ਭਾਰਤ ਨੂੰ ਆਪਣੀ ਵਿਭਿੰਨਤਾ ਅਤੇ ਮਜ਼ਬੂਤ ​​ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਕਾਰਨ ਇੱਕ ਵਿਲੱਖਣ ਫਾਇਦਾ ਹੈ। ਆਧਾਰ, ਯੂਪੀਆਈ, ਅਤੇ ਹੋਰ ਪਲੈਟਫਾਰਮਾਂ ਨੇ ਸਕੇਲੇਬਲ ਏਆਈ ਹੱਲਾਂ ਲਈ ਅਧਾਰ ਪ੍ਰਦਾਨ ਕੀਤਾ ਹੈ। ਭਾਸ਼ਿਣੀ ਅਤੇ ਭਾਰਤਜੇਨ ਵਰਗੀਆਂ ਮਹੱਤਵਪੂਰਨ ਪਹਿਲਕਦਮੀਆਂ, ਰਾਸ਼ਟਰੀ ਪ੍ਰਭੂਸੱਤਾ ਏਆਈ ਈਕੋ-ਸਿਸਟਮ, ਸੰਦਰਭ-ਜਾਗਰੂਕ, ਬਹੁ-ਭਾਸ਼ਾਈ ਅਤੇ ਮਲਟੀਮੋਡਲ ਏਆਈ ਬਣਾਉਣ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ ਜੋ ਭਾਰਤ ਵਿੱਚ ਜੜ੍ਹਾਂ ਹਨ। ਇਹ ਯਕੀਨੀ ਬਣਾਉਣਾ ਵੀ ਬਰਾਬਰ ਮਹੱਤਵਪੂਰਨ ਹੈ ਕਿ ਇਹ ਟੈਕਨੋਲੋਜੀਆਂ ਵੰਚਿਤ ਲੋਕਾਂ ਤੱਕ ਆਖਰੀ-ਮੀਲ ਪਹੁੰਚ ਪ੍ਰਦਾਨ ਕਰਨ ਅਤੇ ਭਾਰਤੀ ਉਦਯੋਗ ਅਤੇ ਸਟਾਰਟਅੱਪਸ ਨੂੰ ਏਆਈ ਦੀ ਸੰਭਾਵਨਾ ਨੂੰ ਵਰਤਣ ਲਈ ਸਸ਼ਕਤ ਬਣਾਉਣ।" 

 

ਈਐੱਸਟੀਆਈਸੀ 2025 ਬਾਰੇ ਵਿੱਚ

3-5 ਨਵੰਬਰ, 2025 ਤੱਕ ਭਾਰਤ ਮੰਡਪਮ ਵਿਖੇ ਆਯੋਜਿਤ ਕੀਤੇ ਹੋਣ ਵਾਲੇ ਈਐੱਸਟੀਆਈਸੀ 2025, ਦਾ ਆਯੋਜਨ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੁਆਰਾ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫ਼ਤਰ ਦੀ ਅਗਵਾਈ ਹੇਠ ਕੀਤਾ ਜਾ ਰਿਹਾ ਹੈ। ਇਹ ਅਤਿ-ਆਧੁਨਿਕ ਵਿਕਾਸ ਨੂੰ ਪ੍ਰਦਰਸ਼ਿਤ ਕਰੇਗਾ ਜੋ ਭਾਰਤ ਦੇ ਇਨੋਵੇਸ਼ਨ-ਅਗਵਾਈ ਵਾਲੇ ਵਿਕਾਸ ਨੂੰ ਆਕਾਰ ਦੇਣਗੇ ਅਤੇ ਇੱਕ ਵਿਕਸਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣਗੇ। ਪ੍ਰੋਗਰਾਮ ਦੇ ਵੇਰਵੇ ਅਧਿਕਾਰਤ ਵੈੱਬਸਾਈਟ: https://estic.dst.gov.in/index.html 'ਤੇ ਉਪਲਬਧ ਹਨ।

ਈਐੱਸਟੀਆਈਸੀ  2025 ਵਿੱਚ 'ਸਮਾਜਿਕ ਪ੍ਰਭਾਵ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ' ਸੈਸ਼ਨ ਬਾਰੇ ਵਿੱਚ

 

ਈਐੱਸਟੀਆਈਸੀ 2025 ਦੇ ਹਿੱਸੇ ਵਜੋਂ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ 4 ਨਵੰਬਰ, 2025 ਨੂੰ ‘ਸਮਾਜਿਕ ਪ੍ਰਭਾਵ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ’ 'ਤੇ ਇੱਕ ਸਮਰਪਿਤ ਸੈਸ਼ਨ ਦਾ ਆਯੋਜਨ ਕਰੇਗਾ, ਜੋ ਇੱਕ ਜ਼ਿੰਮੇਵਾਰ, ਸਮਾਵੇਸ਼ੀ ਅਤੇ ਪਰਿਵਰਤਨਸ਼ੀਲ ਏਆਈ ਈਕੋਸਿਸਟਮ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦੀ ਵਚਨਬੱਧਤਾ ਨੂੰ ਉਜਾਗਰ ਕਰੇਗਾ। ਇਹ ਸੈਸ਼ਨ ਭਾਰਤ-ਕੇਂਦ੍ਰਿਤ, ਸਰੋਤ-ਕੁਸ਼ਲ ਏਆਈ ਹੱਲ ਵਿਕਸਤ ਕਰਨ 'ਤੇ ਕੇਂਦ੍ਰਿਤ ਹੋਵੇਗਾ ਜੋ ਅਸਲ-ਸੰਸਾਰ ਚੁਣੌਤੀਆਂ ਨੂੰ ਸੰਬੋਧਿਤ ਕਰਦੇ ਹਨ ਅਤੇ ਸਕੇਲੇਬਲ ਸਮਾਜਿਕ ਪ੍ਰਭਾਵ ਪ੍ਰਦਾਨ ਕਰਦੇ ਹਨ। ਇਹ ਸਰਕਾਰ, ਅਕਾਦਮਿਕ, ਖੋਜ ਅਤੇ ਉਦਯੋਗ ਦੇ ਮੁੱਖ ਹਿੱਤਧਾਰਕਾਂ ਨੂੰ ਇਕੱਠੇ ਕਰੇਗਾ, ਅਤੇ ਭਾਰਤ ਦੇ ਏਆਈ ਅਤੇ ਉੱਭਰ ਰਹੇ ਟੈਕਨੋਲੋਜੀ ਈਕੋਸਿਸਟਮ ਨੂੰ ਅੱਗੇ ਵਧਾਉਣ ਵਿੱਚ ਤਾਲਮੇਲ ਦੀ ਮਹੱਤਤਾ 'ਤੇ ਜ਼ੋਰ ਦੇਵੇਗਾ।

ਸਮਾਗਮ ਵਿੱਚ ਮੁੱਖ ਭਾਸ਼ਣ ਡਾ. ਸ਼੍ਰੀਧਰ ਵੈਂਬੂ, ਸੰਸਥਾਪਕ ਅਤੇ ਮੁੱਖ ਵਿਗਿਆਨੀ, ਜ਼ੋਹੋ ਦੁਆਰਾ ਦਿੱਤਾ ਜਾਵੇਗਾ। ਇਸ ਸਮਾਗਮ ਵਿੱਚ ਮੁੱਖ ਬੁਲਾਰੇ ਵੀ ਸ਼ਾਮਲ ਹੋਣਗੇ ਜਿਨ੍ਹਾਂ ਵਿੱਚ ਸ਼੍ਰੀ ਅਭਿਸ਼ੇਕ ਸਿੰਘ, ਵਧੀਕ ਸਕੱਤਰ, ਐੱਮਈਆਈਟੀਵਾਈ; ਡਾ ਸ਼੍ਰੀਰਾਮ ਰਾਘਵਨ, ਵਾਈਸ ਪ੍ਰੈਜ਼ੀਡੈਂਟ, ਆਈਬੀਐਮ ਰਿਸਰਚ ਫਾਰ ਏਆਈ; ਡਾ. ਗੀਤਾ ਮੰਜੂਨਾਥ, ਨਿਰਮਈ ਦੇ ਸੰਸਥਾਪਕ ਅਤੇ ਸੀ.ਈ.ਓ. ਸ਼੍ਰੀ ਅਮਿਤ ਸ਼ੇਠ, ਫਾਊਂਡਰ ਡਾਇਰੈਕਟਰ, ਏ.ਆਈ. ਇੰਸਟੀਚਿਊਟ, ਯੂਨੀਵਰਸਿਟੀ ਆਫ ਸਾਊਥ ਕੈਰੋਲੀਨਾ; ਸ਼੍ਰੀ ਸ਼ਸ਼ੀ ਸ਼ੇਖਰ ਵੇਮਪਤੀ, ਸਹਿ-ਸੰਸਥਾਪਕ, ਭਾਰਤ ਫਾਊਂਡੇਸ਼ਨ ਲਈ ਦੀਪਟੈਕ ਅਤੇ ਸਾਬਕਾ ਸੀਈਓ, ਪ੍ਰਸਾਰ ਭਾਰਤੀ; ਡਾ. ਹੈਰਿਕ ਮਯੰਕ ਵਿਨ, ਟਾਟਾ ਕੰਸਲਟੈਂਸੀ ਸਰਵਿਸਿਜ਼ ਦੇ ਚੀਫ ਟੈਕਨੋਲੋਜੀ ਅਫਸਰ; ਪ੍ਰੋਫੈਸਰ ਬਲਰਾਮਨ ਰਵਿੰਦਰਨ, ਮੁਖੀ, ਡੀਐੱਸਏਆਈ ਵਿਭਾਗ, ਆਈਆਈਟੀ ਮਦਰਾਸ; ਸ਼੍ਰੀਮਤੀ ਦੇਬਜਾਨੀ ਘੋਸ਼, ਵਿਸ਼ੇਸ਼ ਫੈਲੋ, ਨੀਤੀ ਆਯੋਗ; ਡਾ. ਰਿਮਝਿਮ ਅਗਰਵਾਲ, ਸਹਿ-ਸੰਸਥਾਪਕ ਅਤੇ ਸੀਟੀਓ , ਬ੍ਰੇਨਸਾਈਟ ਏਆਈ ; ਡਾ: ਪੀ. ਵੈਂਕਟ ਰੰਗਨ, ਵਾਈਸ ਚਾਂਸਲਰ, ਅੰਮ੍ਰਿਤਾ ਯੂਨੀਵਰਸਿਟੀ; ਅਤੇ ਸ਼੍ਰੀ ਅਲਪਨ ਰਾਵਲ, ਮੁੱਖ ਵਿਗਿਆਨੀ, ਏਆਈ/ਐੱਮਐਲ, ਵਾਧਵਾਨੀ ਏਆਈ ਵੀ ਸ਼ਾਮਲ ਹੋਣਗੇ ।

ਈਐੱਸਟੀਆਈਸੀ 2025 ਵਿੱਚ ਪ੍ਰਦਰਸ਼ਿਤ ਦ੍ਰਿਸ਼ਟੀਕੋਣ ਦੇ ਆਧਾਰ 'ਤੇ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ 19-20 ਫਰਵਰੀ, 2026 ਨੂੰ ਨਵੀਂ ਦਿੱਲੀ ਵਿੱਚ ਇੰਡੀਆ-ਏਆਈ ਇੰਪੈਕਟ ਸਮਿਟ 2026 ਦੀ ਮੇਜ਼ਬਾਨੀ ਕਰੇਗਾ। ਇਹ ਸਮਿਟ ਤਿੰਨ ਮੁੱਖ ਥੰਮ੍ਹਾਂ: ਲੋਕ, ਪ੍ਰਿਥਵੀ ਅਤੇ ਤਰੱਕੀ 'ਤੇ ਅਧਾਰਤ, ਸਮਾਵੇਸ਼ੀ ਵਿਕਾਸ, ਸਥਿਰਤਾ ਅਤੇ ਸਮਾਨ ਵਿਕਾਸ ਨੂੰ ਚਲਾਉਣ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਪਰਿਵਰਤਨਸ਼ੀਲ ਸੰਭਾਵਨਾ ਨੂੰ ਉਜਾਗਰ ਕਰੇਗਾ।

**************

ਧਰਮੇਂਦਰ ਤਿਵਾੜੀ\ਨਵੀਨ ਸ਼੍ਰੀਜੀਤ


(Release ID: 2182395) Visitor Counter : 6