ਵਿੱਤ ਮੰਤਰਾਲਾ
ਪੀਐੱਫਆਰਡੀਏ ਨੇ ਸਰਕਾਰੀ ਪ੍ਰਤੀਭੂਤੀਆਂ ਵਿੱਚ ਨਿਵੇਸ਼ ਕਰਨ ਵਾਲੇ ਲੰਬੇ ਸਮੇਂ ਤੋਂ ਚੱਲ ਰਹੇ ਪੈਨਸ਼ਨ ਫੰਡਾਂ ਦੇ ਮੁੱਖ ਉਦੇਸ਼ਾਂ ਅਤੇ ਸ਼ੁੱਧ ਸੰਪਤੀ ਮੁੱਲ (ਐੱਨਏਵੀ) ਦੀ ਗਣਨਾ ਨਾਲ ਮੁਲਾਂਕਣ ਦਿਸ਼ਾ-ਨਿਰਦੇਸ਼ਾਂ ਨੂੰ ਸ਼੍ਰੇਣੀਬਧ ਕਰਨ ਲਈ ਸਲਾਹ-ਮਸ਼ਵਰਾ ਪੱਤਰ ਜਾਰੀ ਕੀਤਾ
ਸਲਾਹ-ਮਸ਼ਵਰਾ ਪੱਤਰ ਵਿੱਚ ਐੱਨਪੀਐੱਸ ਅਤੇ ਏਪੀਵਾਈ ਯੋਜਨਾਵਾਂ ਵਿੱਚ ਪਾਰਦਰਸ਼ਿਤਾ ਅਤੇ ਸਥਿਰਤਾ ਵਧਾਉਣ ਲਈ ਦੋਹਰੀ ਮੁਲਾਂਕਣ ਰੂਪ-ਰੇਖਾ ਦਾ ਪ੍ਰਸਤਾਵ ਦਿੱਤਾ ਗਿਆ ਹੈ
ਪੀਐੱਫਆਰਡੀਏ ਨੇ ਸਲਾਹ-ਮਸ਼ਵਰਾ ਪੱਤਰ ‘ਤੇ ਹਿਤਧਾਰਕਾਂ ਤੋਂ ਪ੍ਰਤੀਕਿਰਿਆ ਮੰਗੀ ਹੈ: 30 ਨਵੰਬਰ, 2025 ਤੱਕ ਸੁਝਾਅ ਭੇਜੇ ਜਾ ਸਕਦੇ ਹਨ
प्रविष्टि तिथि:
21 OCT 2025 7:20PM by PIB Chandigarh
ਪੈਨਸ਼ਨ ਫੰਡ ਰੈਗੂਲੇਟਰੀ ਅਤੇ ਡਿਵੈਲਪਮੈਂਟ ਅਥਾਰਿਟੀ (ਪੀਐੱਫਆਰਡੀਏ- PFRDA) ਨੇ ਸਰਕਾਰੀ ਪ੍ਰਤੀਭੂਤੀਆਂ ਵਿੱਚ ਨਿਵੇਸ਼ ਕਰਨ ਵਾਲੇ ਲੰਬੇ ਸਮੇਂ ਦੇ ਪੈਨਸ਼ਨ ਫੰਡਾਂ ਦੇ ਮੂਲ ਉਦੇਸ਼ਾਂ ਅਤੇ ਸ਼ੁੱਧ ਸੰਪਤੀ ਮੁੱਲ (ਐੱਨਏਵੀ) ਦੀ ਗਣਨਾ ਨਾਲ ਮੁਲਾਂਕਣ ਦਿਸ਼ਾ-ਨਿਰਦੇਸ਼ਾਂ ਨੂੰ ਸ਼੍ਰੇਣੀਬੱਧ ਕਰਨ ਲਈ ਇੱਕ ਵਿਆਪਕ ਸਲਾਹ-ਮਸ਼ਵਰਾ ਪੱਤਰ ਜਾਰੀ ਕੀਤਾ ਹੈ। ਪ੍ਰਸਤਾਵਿਤ ਰੂਪ-ਰੇਖਾ ਪ੍ਰਸ਼ਾਸਨ ਵਿੱਚ ਸੁਧਾਰ, ਉਪਭੋਗਤਾ ਹਿਤਾਂ ਦੀ ਰੱਖਿਆ ਅਤੇ ਭਾਰਤ ਦੇ ਵਿਆਪਕ ਵਿੱਤੀ ਅਤੇ ਬੁਨਿਆਦੀ ਢਾਂਚਾਗਤ ਵਿਕਾਸ ਵਿੱਚ ਯੋਗਦਾਨ ਦੇਣ ਦੀ ਦਿਸ਼ਾ ਵਿੱਚ ਪੀਐੱਫਆਰਡੀਏ ਦੀ ਟਿਕਾਊ ਵਚਨਬੱਧਤਾ ਦਾ ਹਿੱਸਾ ਹੈ।
17 ਅਕਤੂਬਰ, 2025 ਦੇ ਸਲਾਹ ਮਸ਼ਵਰਾ ਪੱਤਰ ਵਿੱਚ ਤਿੰਨ ਪ੍ਰਮੁੱਖ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਰਾਸ਼ਟਰੀ ਪੈਨਸ਼ਨ ਯੋਜਨਾ/ਅਟਲ ਪੈਨਸ਼ਨ ਯੋਜਨਾ ਵਿੱਚ ਰੱਖੀਆਂ ਗਈਆਂ ਲੰਬੇ ਸਮੇਂ ਦੀਆਂ ਸਰਕਾਰੀ ਪ੍ਰਤੀਭੂਤੀਆਂ ਲਈ ਦੋਹਰੇ ਮੁਲਾਂਕਣ ਢਾਂਚੇ ਪ੍ਰਾਪਤੀ ਅਤੇ ਨਿਰਪੱਖ ਬਜ਼ਾਰ (‘accrual’ and ‘fair market’) ਨੂੰ ਅਪਣਾਉਣ ਦਾ ਪ੍ਰਸਤਾਵ ਹੈ:
-
ਸੰਚਿਤ ਪੜਾਅ ਦੌਰਾਨ ਉਪਭੋਗਤਾਵਾਂ ਲਈ ਇਕੱਠੀ ਹੋਈ ਸਥਿਰ ਅਤੇ ਸਰਲ ਪੈਨਸ਼ਨ ਧਨ ਨੂੰ ਦਰਸਾਉਣਾ।
-
ਯੋਜਨਾ ਦੇ ਐੱਨਏਵੀ ‘ਤੇ ਘੱਟ ਮਿਆਦ ਵਾਲੀ ਵਿਆਜ ਦਰ ਵਿੱਚ ਉਤਾਰ-ਚੜਾਅ ਦੇ ਪ੍ਰਭਾਵ ਨੂੰ ਘੱਟ ਕਰਨਾ, ਕਿਉਂਕਿ ਅਜਿਹੇ ਉਤਾਰ-ਚੜਾਅ ਸੰਚਿਤ ਪੜਾਅ ਦੌਰਾਨ ਉਪਭੋਗਤਾਵਾਂ ਨੂੰ ਅਸਲ ਰੂਪ ‘ਤੇ ਪ੍ਰਭਾਵਿਤ ਨਹੀਂ ਕਰਦੇ ਹਨ।
-
ਪੈਨਸ਼ਨ ਫੰਡ ਨਿਵੇਸ਼ ਨੂੰ ਲੰਬੇ ਸਮੇਂ ਦੇ ਪੂੰਜੀ ਨਿਰਮਾਣ ਨਾਲ ਜੋੜਨਾ, ਉਤਪਾਦਕ, ਲੰਬੇ ਸਮੇਂ ਦੀਆਂ ਬੁਨਿਆਦੀ ਸੰਪਤੀਆਂ ਦੀ ਫੰਡਿੰਗ ਰਾਹੀਂ ਹਿਤਧਾਰਕਾਂ ਦਾ ਵਿਸ਼ਵਾਸ ਵਧਾਉਣਾ।
ਕੁੱਲ ਮਿਲਾ ਕੇ ਇਸ ਢਾਂਚੇ ਦਾ ਉਦੇਸ਼ ਉਪਭੋਗਤਾਵਾਂ ਦੇ ਸਾਹਮਣੇ ਪੈਨਸ਼ਨ ਦੀ ਵਧੀ ਹੋਈ ਸੰਪਦਾ ਨੂੰ ਵਧੇਰੇ ਸਪਸ਼ਟ ਰੂਪ ਵਿੱਚ ਪੇਸ਼ ਕਰਨਾ ਹੈ। ਨਾਲ ਹੀ ਲੰਬੇ ਸਮੇਂ ਦੀ ਵਿੱਤੀ ਸਥਿਰਤਾ ਅਤੇ ਆਰਥਿਕ ਪ੍ਰਾਸੰਗਿਕਤਾ ਨੂੰ ਯਕੀਨਾ ਬਣਾਉਣਾ ਹੈ।
ਹਿਤਧਾਰਕਾਂ ਦੇ ਸੁਝਾਅ ਲਈ ਸੱਦਾ
ਇਹ ਸਲਾਹ-ਮਸ਼ਵਰਾ ਪੱਤਰ ਪੀਐੱਫਆਰਡੀਏ ਦੀ ਵੈੱਬਸਾਈਟ ਦੇ ਖੋਜ ਅਤੇ ਪ੍ਰਕਾਸ਼ਨ ਟੈਬ (tab) (https://pfrda.org.in/en/web/pfrda/consultation-papers) ‘ਤੇ ਉਪਲਬਧ ਹੈ। ਪੀਐੱਫਆਰਡੀਏ ਇਸ ਯੋਜਨਾ ‘ਤੇ ਰਾਸ਼ਟਰੀ ਪੈਨਸ਼ਨ ਯੋਜਨਾ ਦੇ ਪ੍ਰਤੀਭਾਗੀਆਂ, ਸੰਭਾਵਿਤ ਉਪਭੋਗਤਾਵਾਂ, ਪੈਨਸ਼ਨ ਫੰਡਾਂ, ਪੇਸ਼ੇਵਰਾਂ, ਅਕਾਦਮਿਕਾਂ ਅਤੇ ਆਮ ਜਨਤਾ ਸਮੇਤ ਸਾਰੇ ਹਿਤਧਾਰਕਾਂ ਤੋਂ ਪ੍ਰਤੀਕਿਰਿਆ ਮੰਗ ਰਿਹਾ ਹੈ।
ਅਥਾਰਿਟੀ ਪੀਐੱਫਆਰਡੀਏ ਦੁਆਰਾ ਨਿਯੰਤਰਿਤ ਯੋਜਨਾਵਾਂ ਦੇ ਸਫਲ ਵਿਕਾਸ ਅਤੇ ਲਾਗੂਕਰਨ ਨੂੰ ਯਕੀਨੀ ਬਣਾਉਣ ਲਈ ਪ੍ਰਸਾਤਾਵਾਂ ‘ਤੇ ਪੂਰੀ ਸਮੀਖਿਆ ਅਤੇ ਰਚਨਾਤਮਕ ਫੀਡਬੈਕ ਨੂੰ ਉਤਸ਼ਾਹਿਤ ਕਰਦੀ ਹੈ।
ਹਿਤਧਾਰਕਾਂ ਨੂੰ ਬੇਨਤੀ ਹੈ ਕਿ ਉਹ ਉਪਰੋਕਤ ਸਲਾਹ-ਮਸ਼ਵਰਾ ਪੱਤਰ ‘ਤੇ ਆਪਣੇ ਸੁਝਾਅ, ਪ੍ਰਤੀਕਿਰਿਆ ਅਤੇ ਫੀਡਬੈਕ 30 ਨਵੰਬਰ 2025 ਤੱਕ ਪੇਸ਼ ਕਰਨ।
*****
ਐੱਨਬੀ/ਏਡੀ/ਏਕੇ
(रिलीज़ आईडी: 2181550)
आगंतुक पटल : 33