ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
azadi ka amrit mahotsav

ਬ੍ਰਹਮਪੁੱਤਰ ਬਿਲਡਿੰਗ ਵਿੱਚ ਸਾਂਸਦਾਂ ਦੇ ਫਲੈਟਾਂ ਦੇ ਸਟਾਫ ਕੁਆਰਟਰ ਬਲੌਕ ਵਿੱਚ ਅੱਗ ਲੱਗਣ ਦੀ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ


ਸੀਪੀਡਬਲਿਊਡੀ ਅਧਿਕਾਰੀਆਂ ਅਤੇ ਦਿੱਲੀ ਫਾਇਰ ਸਰਵਿਸ ਪਰਸੋਨਲ ਦੀ ਤਾਲਮੇਲ ਪ੍ਰਤੀਕਿਰਿਆ ਨਾਲ ਸਥਿਤੀ ‘ਤੇ ਜਲਦੀ ਹੀ ਕਾਬੂ ਪਾਇਆ ਗਿਆ

प्रविष्टि तिथि: 18 OCT 2025 10:16PM by PIB Chandigarh

ਨਵੀਂ ਦਿੱਲੀ ਦੇ ਬੀਡੀ ਮਾਰਗ ਸਥਿਤ ਬ੍ਰਹਮਪੁੱਤਰ ਬਿਲਡਿੰਗ ਵਿੱਚ ਸਾਂਸਦਾਂ ਦੇ ਫਲੈਟਾਂ ਦੇ ਸਟਾਫ਼ ਕੁਆਰਟਰ ਬਲੌਕ ਵਿੱਚ ਅੱਜ ਦੁਪਹਿਰ ਅੱਗ ਲੱਗਣ ਦੀ ਘਟਨਾ ਵਾਪਰੀ। ਇਹ ਘਟਨਾ ਭਵਨ ਦੇ ਤਲ ਦੇ ਨੇੜੇ ਵਾਲੇ ਖੇਤਰ ਵਿੱਚ ਵਾਪਰੀ, ਜਿੱਥੇ ਕੁਝ ਬੇਕਾਰ ਫਰਨੀਚਰ ਦਾ ਸਮਾਨ, ਜੋ ਕਿ ਨਿਪਟਾਰੇ ਲਈ ਰੱਖਿਆ ਗਿਆ ਸੀ, ਢੇਰ ਹੋ ਗਿਆ। 

ਲਗਭਗ 1.15 ਵਜੇ, ਆਲੇ-ਦੁਆਲੇ ਦੇ ਬੱਚਿਆਂ ਦੁਆਰਾ ਪਟਾਕੇ ਜਲਾਏ ਜਾਣ ਕਾਰਨ ਅੱਗ ਲੱਗ ਗਈ। ਅੱਗ ਦਾ ਪਤਾ ਦੁਪਹਿਰ 1.18 ਵਜੇ ‘ਤੇ ਚਲਿਆ। ਫਾਇਰ ਟੈਂਡਰਸ ਦੇ ਆਉਣ ਤੋਂ ਪਹਿਲਾਂ, ਸੀਪੀਡਬਲਿਊਡੀ ਦੇ ਅਧਿਕਾਰੀਆਂ ਨੇ ਇਮਾਰਤ ਦੀ ਬਿਜਲੀ ਸਪਲਾਈ ਅਤੇ ਆਈਜੀਐੱਲ ਗੈਸ ਕਨੈਕਸ਼ਨ ਤੁਰੰਤ ਕੱਟ ਦਿੱਤਾ ਅਤੇ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਣ ਲਈ ਸਾਵਧਾਨੀ ਵਜੋਂ ਇਮਾਰਤ ਨੂੰ ਤੁਰੰਤ ਖਾਲੀ ਕਰਵਾਉਣਾ ਯਕੀਨੀ ਬਣਾਇਆ।

ਦੁਪਹਿਰ 1.45 ਵਜੇ ਤੱਕ ਅੱਗ ਪੂਰੀ ਤਰ੍ਹਾਂ ਬੁੱਝ ਗਈ। ਸੀਪੀਡਬਲਿਊਡੀ ਅਧਿਕਾਰੀਆਂ ਅਤੇ ਦਿੱਲੀ ਫਾਇਰ ਸਰਵਿਸ ਪਰਸੋਨਲ ਦੇ ਤਾਲਮੇਲਪੂਰਨ ਪ੍ਰਤੀਕਿਰਿਆ ਕਾਰਨ, ਸਥਿਤੀ ‘ਤੇ ਜਲਦੀ ਹੀ ਕਾਬੂ ਪਾ ਲਿਆ ਗਿਆ।

ਘਟਨਾ ਵਿੱਚ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ। ਇਮਾਰਤ ਵਿੱਚ ਸਥਾਪਿਤ ਸਾਰੇ ਫਾਇਰ-ਫਾਈਟਿੰਗ ਸਿਸਟਮਜ਼ ਕਾਰਜਸ਼ੀਲ ਸਨ ਅਤੇ ਫਾਇਰ ਟੈਂਡਰਾਂ ਦੇ ਆਉਣ ਤੋਂ ਪਹਿਲਾਂ ਅੱਗ 'ਤੇ ਕਾਬੂ ਪਾਉਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਇਸਤੇਮਾਲ ਕੀਤਾ ਗਿਆ।

ਨੈਸ਼ਨਲ ਬਿਲਡਿੰਗ ਕੋਡ (ਐੱਨਬੀਸੀ) 2016 ਦੇ ਉਪਬੰਧਾਂ ਦੇ ਅਨੁਸਾਰ, ਤਲ ਦੇ ਨੇੜੇ ਵਾਲੇ ਖੇਤਰ ਵਿੱਚ ਆਟੋਮੈਟਿਕ ਸਪ੍ਰਿੰਕਲਰ ਪ੍ਰਦਾਨ ਨਹੀਂ ਕੀਤੇ ਜਾਂਦੇ ਹਨ, ਅਜਿਹੀਆਂ ਥਾਵਾਂ 'ਤੇ ਸਪ੍ਰਿੰਕਲਰਾਂ ਨੂੰ ਲਗਾਉਣਾ ਲਾਜ਼ਮੀ ਨਹੀਂ ਹੈ।

 

*****

ਐੱਸਕੇ/ਏਕੇ


(रिलीज़ आईडी: 2181219) आगंतुक पटल : 18
इस विज्ञप्ति को इन भाषाओं में पढ़ें: English , Urdu , हिन्दी