ਸਿੱਖਿਆ ਮੰਤਰਾਲਾ
ਸਰਕਾਰ ਨੇ ਵਿਦਿਆਰਥੀਆਂ ਦੀ ਸਿਹਤ ਅਤੇ ਭਲਾਈ ਦੀ ਸੁਰੱਖਿਆ ਲਈ ‘ਤੰਬਾਕੂ ਮੁਕਤ ਯੁਵਾ ਅਭਿਆਨ 3.0’ ਲਾਂਚ ਕੀਤਾ
ਰਾਸ਼ਟਰੀ ਅਭਿਆਨ ਦਾ ਉਦੇਸ਼ ਤੰਬਾਕੂ ਮੁਕਤ ਪੀੜ੍ਹੀ ਦੇ ਵਿਜ਼ਨ ਦੀ ਦਿਸ਼ਾ ਵਿੱਚ ਕਦਮਾਂ ਨੂੰ ਮਜ਼ਬੂਤ ਬਣਾਉਣਾ ਹੈ
प्रविष्टि तिथि:
08 OCT 2025 4:26PM by PIB Chandigarh
ਸਿੱਖਿਆ ਮੰਤਰਾਲਾ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਨਾਲ ਮਿਲ ਕੇ, 9 ਅਕਤੂਬਰ 2025 ਨੂੰ ‘ਤੰਬਾਕੂ ਮੁਕਤ ਯੁਵਾ ਅਭਿਆਨ 3.0 (ਟੀਐੱਫਵਾਈਸੀ 3.0)’ ਲਾਂਚ ਕਰੇਗਾ, ਜੋ ਪੂਰੇ ਭਾਰਤ ਵਿੱਚ ਤੰਬਾਕੂ ਮੁਕਤ ਲਰਨਿੰਗ (ਸਿਖਲਾਈ) ਵਾਤਾਵਰਣ ਬਣਾਉਣ ਅਤੇ ਨੌਜਵਾਨ ਨਾਗਰਿਕਾਂ ਦੀ ਸਿਹਤ ਦੀ ਰੱਖਿਆ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ। ਇਹ ਰਾਸ਼ਟਰੀ ਅਭਿਆਨ ਤੰਬਾਕੂ ਮੁਕਤ ਪੀੜ੍ਹੀ ਦੇ ਸਰਕਾਰ ਦੇ ਵਿਜ਼ਨ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਤੰਬਾਕੂ ਦੀ ਵਰਤੋਂ ਇੱਕ ਵੱਡੀ ਜਨਤਕ ਸਿਹਤ ਚੁਣੌਤੀ ਬਣੀ ਹੋਈ ਹੈ, ਜਿਸ ਨਾਲ ਭਾਰਤ ਵਿੱਚ ਹਰ ਸਾਲ 13 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਜਾਂਦੀ ਹੈ। ਆਲਮੀ ਨੌਜਵਾਨ ਤੰਬਾਕੂ ਸਰਵੇਖਣ (ਜੀਵਾਈਟੀਐੱਸ-2019) ਦੇ ਅਨੁਸਾਰ, 13-15 ਵਰ੍ਹਿਆਂ ਦੀ ਉਮਰ ਦੇ 8.4% ਵਿਦਿਆਰਥੀ ਵਰਤਮਾਨ ਵਿੱਚ ਤੰਬਾਕੂ ਉਤਪਾਦਾਂ ਦੀ ਵਰਤੋਂ ਕਰਦੇ ਹਨ ਅਤੇ ਔਸਤਨ ਸ਼ੁਰੂਆਤ ਕਰਨ ਦੀ ਉਮਰ ਸਿਰਫ 10 ਵਰ੍ਹੇ ਹੈ। ਨੌਜਵਾਨਾਂ ਦੀ ਇਸ ਕਮਜ਼ੋਰੀ ਨੂੰ ਸਮਝਦੇ ਹੋਏ, ਸਰਕਾਰ ਨੇ ਨਿਰੰਤਰ ਜਾਗਰੂਕਤਾ, ਰੋਕਥਾਮ ਅਤੇ ਲਾਗੂਕਰਨ ਉਪਾਵਾਂ ਰਾਹੀਂ ਇਸ ਸਮੱਸਿਆਂ ਨਾਲ ਨਿਪਟਣ ਲਈ ਇੱਕ ਸੰਪੂਰਨ ਸਰਕਾਰੀ ਦ੍ਰਿਸ਼ਟੀਕੋਣ ਅਪਣਾਇਆ ਹੈ।
ਇਸ 60-ਦਿਨਾਂ ਰਾਸ਼ਟਰੀ ਅਭਿਆਨ (ਟੀਐੱਫਵਾਈਸੀ 3.0) ਦਾ ਉਦੇਸ਼ ਬੱਚਿਆਂ ਅਤੇ ਨੌਜਵਾਨਾਂ ਨੂੰ ਤੰਬਾਕੂ ਦੀ ਵਰਤੋਂ ਸ਼ੁਰੂ ਕਰਨ ਤੋਂ ਰੋਕਣ, ਇਸ ਨੂੰ ਛੱਡਣ ਦੀ ਇੱਛਾ ਰੱਖਣ ਵਾਲਿਆਂ ਦੀ ਸਹਾਇਤਾ ਕਰਨਾ ਅਤੇ ਸਕੂਲਾਂ ਅਤੇ ਉੱਚ ਸਿੱਖਿਆ ਸੰਸਥਾਨਾਂ ਵਿੱਚ ਸਿਹਤ ਅਤੇ ਭਲਾਈ ਦੇ ਇੱਕ ਮਜ਼ਬੂਤ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਸਿੱਖਿਅਤ ਅਤੇ ਮਜ਼ਬੂਤ ਬਣਾਉਣਾ ਹੈ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ ਤੰਬਾਕੂ ਮੁਕਤ ਸਿੱਖਿਆ ਅਦਾਰਿਆਂ (ਟੀਓਐੱਫਈਆਈ) ਦੇ ਲਈ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਣ ਅਤੇ ਟੀਐੱਫਵਾਈਸੀ 3.0 ਦੇ ਤਹਿਤ ਨੌਜਵਾਨਾਂ ਨੂੰ ਤੰਬਾਕੂ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਮਾੜੇ ਨਤੀਜਿਆਂ ਦੇ ਪ੍ਰਤੀ ਸੰਵੇਦਨਸ਼ੀਲ ਬਣਾਉਣ ਲਈ ਸਰਗਰਮ ਗਤੀਵਿਧੀਆਂ ਚਲਾਉਣ।
ਪ੍ਰਮੁੱਖ ਗਤੀਵਿਧੀਆਂ ਵਿੱਚ ਸ਼ਾਮਲ ਹਨ :
-
ਸਿੱਖਿਆ ਅਦਾਰਿਆਂ ਨੂੰ ਤੰਬਾਕੂ ਮੁਕਤ ਬਣਾਏ ਰੱਖਣ ਲਈ ਲਾਗੂਕਰਨ ਮੁਹਿੰਮਾਂ ਚਲਾਉਣਾ।
-
ਤੰਬਾਕੂ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਸਕੂਲ ਪ੍ਰਮੁੱਖਾਂ (ਹੈੱਡਸ), ਐੱਨਐੱਸਐੱਸ/ਐੱਨਸੀਸੀ ਸਵੈ-ਸੇਵਕਾਂ ਅਤੇ ਅਧਿਆਪਕਾਂ ਦੇ ਲਈ ਸਮਰੱਥਾ ਨਿਰਮਾਣ ਵਰਕਸ਼ਾਪਸ।
-
ਵਿਦਿਆਰਥੀਆਂ ਨੂੰ ਤੰਬਾਕੂ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਤੋਂ ਛੁਟਕਾਰਾ ਦਿਲਾਉਣ ਲਈ ਕਾਊਸਲਿੰਗ ਅਤੇ ਸਹਾਇਤਾ ਸੈਸ਼ਨ।
-
ਸਕੂਲਾਂ/ਕਾਲਜਾਂ ਅਤੇ ਯੂਨੀਵਰਸਿਟੀਆਂ/ਵੋਕੇਸ਼ਨਲ ਟ੍ਰੇਨਿੰਗ ਇੰਸਟੀਟਿਊਸ਼ਨਜ਼ (ਸੰਸਥਾਨਾਂ) ਦੇ ਆਲੇ-ਦੁਆਲੇ 100 ਗਜ ਦੇ ਤੰਬਾਕੂ ਮੁਕਤ ਖੇਤਰ ਨੂੰ ਚਿਨ੍ਹਿਤ ਕਰਨ ਲਈ ਭਾਈਚਾਰਕ ਅਭਿਆਨ ਸ਼ੁਰੂ ਕਰਨ।
-
ਨਵੇਂ ਜਾਗਰੂਕਤਾ ਅਭਿਆਨਾਂ ਲਈ ਪ੍ਰਤੀਯੋਗਿਤਾਵਾਂ ਅਤੇ ਟੀਓਐੱਫਈਆਈ-ਕੰਪਲੇਂਟ ਸਕੂਲਾਂ/ਕਾਲਜਾਂ/ ਯੂਨੀਵਰਸਿਟੀਆਂ/ ਵੋਕੇਸ਼ਨਲ ਟ੍ਰੇਨਿੰਗ ਇੰਸਟੀਟਿਊਸ਼ਨਜ਼ (ਸੰਸਥਾਨਾਂ) ਨੂੰ ਮਾਨਤਾ ਪ੍ਰਦਾਨ ਕਰਨਾ।
-
ਐਜੂਕੇਸ਼ਨਲ ਵੀਡੀਓਜ਼ ਦਾ ਪ੍ਰਸਾਰ ਅਤੇ ਮਾਈਗੌਵ ਪਲੈਟਫਾਰਮ ‘ਤੇ ਵਰਲਡ ਨੋ ਟੋਬੈਕੋ ਡੇਅ ਕੁਇਜ਼ ਅਤੇ ‘ਸਕੂਲ ਚੁਣੌਤੀ : ਤੰਬਾਕੂ ਮੁਕਤ ਪੀੜ੍ਹੀ (ਫ੍ਰੀ ਟੋਬੈਕੋ ਜੈਨਰੇਸ਼ਨ) ਵੱਲ’ ਜਿਹੀਆਂ ਪਹਿਲਕਦਮੀਆਂ ਵਿੱਚ ਭਾਗੀਦਾਰੀ।
ਨੌਜਵਾਨਾਂ ਵਿੱਚ ਤੰਬਾਕੂ ਮੁਕਤ ਜੀਵਨਸ਼ੈਲੀ ਨੂੰ ਹੁਲਾਰਾ ਦੇਣਾ ਸਰਕਾਰ ਦੇ ‘ਵਿਕਸਿਤ ਭਾਰਤ @2047’ ਦੇ ਵਿਜ਼ਨ ਦੇ ਅਨੁਰੂਪ ਹੈ। 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੇ ਰਾਸ਼ਟਰੀ ਟੀਚੇ ਨੂੰ ਸਾਕਾਰ ਕਰਨ ਲਈ ਇੱਕ ਸਿਹਤਮੰਦ, ਚੰਗੀ ਤਰ੍ਹਾਂ ਜਾਣੂ ਅਤੇ ਮਜ਼ਬੂਤ ਨੌਜਵਾਨ ਆਬਾਦੀ ਜ਼ਰੂਰੀ ਹੈ। ਇਸ ਅਭਿਆਨ ਦੇ ਜ਼ਰੀਏ, ਸਰਕਾਰ ਅਜਿਹੇ ਨੌਜਵਾਨਾਂ ਨੂੰ ਤਿਆਰ ਕਰਨਾ ਚਾਹੁੰਦੀ ਹੈ ਜੋ ਨਾ ਸਿਰਫ਼ ਸਿੱਖਿਆ ਪੱਖੋਂ ਮਜ਼ਬੂਤ ਹੋਣ, ਸਗੋਂ ਸਰੀਰਕ ਅਤੇ ਮਾਨਸਿਕ ਤੌਰ ‘ਤੇ ਵੀ ਮਜ਼ਬੂਤ ਹੋਣ ਤਾਂ ਜੋ ਉਹ ਸਮੂਹਿਕ ਸਮ੍ਰਿੱਧੀ ਅਤੇ ਤਰੱਕੀ ਵੱਲ ਭਾਰਤ ਦੀ ਯਾਤਰਾ ਦੀ ਅਗਵਾਈ ਕਰ ਸਕਣ।
******
ਐੱਸਆਰ/ਏਕੇ
(रिलीज़ आईडी: 2180609)
आगंतुक पटल : 33