ਘੱਟ ਗਿਣਤੀ ਮਾਮਲੇ ਮੰਤਰਾਲਾ
ਵਕਫ ਬੋਰਡਾਂ ਨੇ ਲਕਸ਼ਦ੍ਵੀਪ ਸਮੀਖਿਆ ਬੈਠਕ ਵਿੱਚ ਵਕਫ ਸੰਪਤੀਆਂ ‘ਤੇ ਆਈਆਈਟੀ ਦਿੱਲੀ ਦੇ ਅਧਿਐਨ ਦੀ ਸ਼ਲਾਘਾ ਕੀਤੀ
प्रविष्टि तिथि:
15 OCT 2025 7:13PM by PIB Chandigarh
ਘੱਟ ਗਿਣਤੀ ਮਾਮਲੇ ਮੰਤਰਾਲੇ ਨੇ ਵਕਫ ਸੰਪਤੀਆਂ ਦੇ ਪ੍ਰਬੰਧਨ ਵਿੱਚ ਪਾਰਦਰਸ਼ਿਤਾ ਅਤੇ ਡਿਜੀਟਲ ਸ਼ਾਸਨ ਦੇ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ, ਏਕੀਕ੍ਰਿਤ ਵਕਫ਼ ਪ੍ਰਬੰਧਨ, ਸਸ਼ਕਤੀਕਰਣ, ਕੁਸ਼ਲਤਾ ਅਤੇ ਵਿਕਾਸ (ਉਮੀਦ- UMEED) ਕੇਂਦਰੀ ਪੋਰਟਲ ‘ਤੇ ਵਕਫ ਸੰਪਤੀ ਡੇਟਾ ਅਪਲੋਡ ਦੀ ਪ੍ਰਗਤੀ ਦਾ ਮੁਲਾਂਕਣ ਕਰਨ ਲਈ ਇੱਕ ਵਿਆਪਕ ਸਮੀਖਿਆ ਬੈਠਕ ਦਾ ਆਯੋਜਨ ਕੀਤਾ।
ਕੇਂਦਰ ਸ਼ਾਸਿਤ ਪ੍ਰਦੇਸ਼ ਲਕਸ਼ਦ੍ਵੀਪ ਦੇ ਕਵਰੱਤੀ (Kavaratti) ਦ੍ਵੀਪ ਵਿੱਚ ਆਯੋਜਿਤ ਇਸ ਬੈਠਕ ਵਿੱਕ ਲਕਸ਼ਦ੍ਵੀਪ ਵਕਫ਼ ਬੋਰਡ ਦੇ ਨਾਲ-ਨਾਲ ਮਹਾਰਾਸ਼ਟਰ ਅਤੇ ਗੁਜਰਾਤ ਵਕਫ਼ ਬੋਰਡਾਂ ਦੇ ਸੀਨੀਅਰ ਵਫ਼ਦਾਂ ਦੀ ਸਰਗਰਮ ਭਾਗੀਦਾਰੀ ਰਹੀ। ਸੈਸ਼ਨ ਵਿੱਚ ਡੇਟਾ ਡਿਜੀਟਲੀਕਰਣ ਯਤਨਾਂ ਦੀ ਸਮੀਖਿਆ, ਓਪ੍ਰੇਸ਼ਨਲ ਵਰਕਫਲੋ ਨੂੰ ਸੁਚਾਰੂ ਕਰਨ ਅਤੇ ਰਾਜ ਵਕਫ਼ ਬੋਰਡਾਂ ਅਤੇ ਕੇਂਦਰੀ ਪੋਰਟਲ ਟੀਮ ਦੇ ਦਰਮਿਆਨ ਤਾਲਮੇਲ ਨੂੰ ਮਜ਼ਬੂਤ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।

ਸ਼੍ਰੀ ਐੱਸ.ਪੀ. ਸਿੰਘ ਤਿਓਤੀਆ (Sh S. P. Singh Teotia) ਡਾਇਰੈਕਟਰ (ਵਕਫ਼) ਅਤੇ ਸ਼੍ਰੀ ਸਮੀਰ ਸਿਨਹਾ, ਡਿਪਟੀ ਡਾਇਰੈਕਟਰ, ਸ਼੍ਰੀ ਬੀ. ਸੱਯਦ, ਮੁੱਖ ਕਾਰਜਕਾਰੀ ਅਧਿਕਾਰੀ, ਮਹਾਰਾਸ਼ਟਰ ਵਕਫ਼ ਬੋਰਡ ਅਤੇ ਸ਼੍ਰੀ ਅਬੇਧੁਸੇਨ ਹਾਜੀਭਾਈ ਮੰਸੂਰੀ, ਮੁੱਖ ਕਾਰਜਕਾਰੀ ਅਧਿਕਾਰੀ, ਗੁਜਰਾਤ ਵਕਫ਼ ਬੋਰਡ ਸਮੇਤ ਘੱਟ ਗਿਣਤੀ ਮਾਮਲੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਸੈਸ਼ਨ ਦੀ ਅਗਵਾਈ ਕੀਤੀ।
ਰਾਜ ਵਕਫ਼ ਬੋਰਡਾਂ ਦੁਆਰਾ ਭਾਰਤੀ ਟੈਕਨੋਲੋਜੀ ਸੰਸਥਾਨ (ਆਈਆਈਟੀ) ਦਿੱਲੀ ਦੇ ਅਧਿਐਨ ਦੀ ਸ਼ਲਾਘਾ ਕੀਤੀ ਗਈ
ਵਿਚਾਰ-ਵਟਾਂਦਰੇ ਦੌਰਾਨ, ਵਕਫ਼ ਬੋਰਡ ਦੇ ਵਫ਼ਦਾਂ ਨੇ ਸਰਬਸਹਿਮਤੀ ਨਾਲ ਭਾਰਤੀ ਟੈਕਨੋਲੋਜੀ ਸੰਸਥਾਨ (ਆਈਆਈਟੀ) ਦਿੱਲੀ ਦੇ ਵਕਫ਼ ਬੋਰਡ ਸੰਪਤੀਆਂ ‘ਤੇ ਕੀਤੇ ਗਏ ਅਧਿਐਨ ਦੀ ਸ਼ਲਾਘਾ ਕੀਤੀ। ਬੋਰਡ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਆਈਆਈਟੀ ਦਿੱਲੀ ਦੇ ਅਧਿਐਨ ਦੇ ਸਿੱਟੇ ਵਕਫ਼ ਸੰਪਤੀ ਪ੍ਰਬੰਧਨ ਨਾਲ ਜੁੜੀਆਂ ਮੁੱਖ ਚੁਣੌਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਸਮਾਧਾਨ ਕਰਨ ਵਿੱਚ ਸਹਾਇਕ ਰਹੇ ਹਨ। ਇਸ ਅਧਿਐਨ ਨੇ ਨਾ ਸਿਰਫ਼ ਮਹੱਤਵਪੂਰਨ ਸਿੱਟੇ ਪ੍ਰਦਾਨ ਕੀਤੇ ਹਨ, ਸਗੋਂ ਡੇਟਾ ਕਲੈਕਸ਼ਨ, ਵੈਰੀਫਿਕੇਸ਼ਨ ਅਤੇ ਡਿਜੀਟਾਈਜ਼ੇਸ਼ਨ ਨੂੰ ਸੁਚਾਰੂ ਕਰਨ ਲਈ ਵਧੇਰੇ ਕੁਸ਼ਲ, ਸਬੂਤ-ਅਧਾਰਿਤ ਦ੍ਰਿਸ਼ਟੀਕੋਣਾਂ ਨੂੰ ਅਕਾਰ ਦੇਣ ਵਿੱਚ ਵੀ ਸਹਾਇਤਾ ਕੀਤੀ ਹੈ।

ਡਿਜੀਟਲ ਪਰਿਵਰਤਨ ਅਤੇ ਸੰਚਾਲਨ ਸਹਾਇਤਾ ‘ਤੇ ਧਿਆਨ ਕੇਂਦ੍ਰਿਤ
ਉਮੀਦ ਪੋਰਟਲ ਦਾ ਸਮਰਥਨ ਕਰਨ ਵਾਲੀ ਤਕਨੀਕੀ ਟੀਮ ਨੇ ਡੇਟਾ ਅਪਲੋਡ ਕਰਨ ਵਿੱਚ ਰਾਜ ਬੋਰਡਾਂ ਦੇ ਸਾਹਮਣੇ ਆਉਣ ਵਾਲੀਆਂ ਸੰਚਾਲਨ ਚੁਣੌਤੀਆਂ ਦੇ ਸਮਾਧਾਨ ਲਈ ਵਿਵਹਾਰਕ ਮਾਰਗਦਰਸ਼ਨ ਪ੍ਰਦਾਨ ਕੀਤਾ। ਚਰਚਾਵਾਂ ਡੇਟਾ ਦੀ ਸਟੀਕਤਾ ਵਿੱਚ ਸੁਧਾਰ, ਐਂਟਰੀਆਂ ਦੀ ਪੂਰਣਤਾ ਨੂੰ ਯਕੀਨੀ ਬਣਾਉਣ ਅਤੇ ਸਹਿਜ ਏਕੀਕਰਣ ਲਈ ਉਪਯੋਗਕਰਤਾ ਇੰਟਰਫੇਸ ਨੂੰ ਬਿਹਤਰ ਬਣਾਉਣ ‘ਤੇ ਕੇਂਦ੍ਰਿਤ ਰਹੀਆਂ।
ਇਹ ਉੱਚ-ਪੱਧਰੀ ਭਾਗੀਦਾਰੀ ਭਾਰਤ ਸਰਕਾਰ ਦੇ ਡਿਜੀਟਲ ਇੰਡੀਆ ਅਤੇ ਸੁਸ਼ਾਸਨ ਪਹਿਲਕਦਮੀਆਂ ਦੇ ਅਨੁਸਾਰ, ਵਕਫ਼ ਸੰਪਤੀ ਪ੍ਰਬੰਧਨ ਲਈ ਇੱਕ ਮਜ਼ਬੂਤ, ਪਾਰਦਰਸ਼ੀ ਅਤੇ ਕੁਸ਼ਲ ਡਿਜੀਟਲ ਈਕੋਸਿਸਟਮ ਬਣਾਉਣ ਦੇ ਮੰਤਰਾਲੇ ਦੇ ਨਿਰੰਤਰ ਯਤਨਾਂ ਨੂੰ ਰੇਖਾਂਕਿਤ ਕਰਦੀ ਹੈ।
ਸੈਸ਼ਨ ਦੀ ਸਮਾਪਤੀ ਡਿਜੀਟਾਈਜ਼ੇਸ਼ਨ ਪ੍ਰੋਸੈੱਸ ਵਿੱਚ ਤੇਜ਼ੀ ਲਿਆਉਣ ਅਤੇ ਸਾਰੇ ਵਕਫ਼ ਸੰਪਤੀ ਰਿਕਾਰਡਾਂ ਨੂੰ ਉਮੀਦ ਪੋਰਟਲ ਵਿੱਚ ਪੂਰਨ ਤੌਰ ‘ਤੇ ਏਕੀਕ੍ਰਿਤ ਕਰਨ ਦੇ ਸਾਂਝੇ ਸੰਕਲਪ ਨਾਲ ਹੋਇਆ, ਜਿਸ ਨਾਲ ਟੈਕਨੋਲੋਜੀ-ਸੰਚਾਲਿਤ ਸਮਾਧਾਨਾਂ ਰਾਹੀਂ ਵਕਫ਼ ਸੰਸਥਾਨਾਂ ਨੂੰ ਹੋਰ ਜ਼ਿਆਦਾ ਸਸ਼ਕਤ ਬਣਾਇਆ ਜਾ ਸਕੇ।
ਉਮੀਦ ਪੋਰਟਲ ਬਾਰੇ
ਉਮੀਦ (ਏਕੀਕ੍ਰਿਤ ਵਕਫ਼ ਪ੍ਰਬੰਧਨ, ਸਸ਼ਕਤੀਕਰਣ, ਕੁਸ਼ਲਤਾ ਅਤੇ ਵਿਕਾਸ ਐਕਟ, 1995) ਪੋਰਟਲ ਘੱਟ ਗਿਣਤੀ ਮਾਮਲੇ ਮੰਤਰਾਲੇ ਦੀ ਇੱਕ ਪ੍ਰਮੁੱਖ ਪਹਿਲ ਹੈ। ਇਸ ਦਾ ਉਦੇਸ਼ ਪੂਰੇ ਭਾਰਤ ਵਿੱਚ ਵਕਫ਼ ਸੰਪਤੀਆਂ ਦਾ ਸੰਪੂਰਨ ਡਿਜੀਟਾਈਜ਼ੇਸ਼ਨ ਅਤੇ ਕੇਂਦਰੀਕ੍ਰਿਤ ਪ੍ਰਬੰਧਨ ਕਰਨਾ ਹੈ। ਇਹ ਪੋਰਟਲ ਵਕਫ਼ ਬੋਰਡਾਂ ਦੇ ਕੰਮਕਾਰ ਵਿੱਚ ਪਾਰਦਰਸ਼ਿਤਾ, ਸ਼ਾਸਨ ਅਤੇ ਜਵਾਬਦੇਹੀ ਵਿੱਚ ਵਾਧਾ ਕਰਦਾ ਹੈ।
****
ਐੱਸਐੱਸ/ਏਕੇ/ਬਲਜੀਤ
(रिलीज़ आईडी: 2179978)
आगंतुक पटल : 19