ਭਾਰਤ ਚੋਣ ਕਮਿਸ਼ਨ
ਬਿਹਾਰ ਵਿੱਚ ਆਮ ਚੋਣਾਂ ਦੇ ਪਹਿਲੇ ਪੜਾਅ ਲਈ ਰੈਂਡਮ ਤਰੀਕੇ ਨਾਲ ਈਵੀਐੱਮ-ਵੀਵੀਪੀਏਟ ਦਾ ਪਹਿਲਾ ਟੈਸਟ ਸੰਪੰਨ; ਰਾਜਨੀਤਿਕ ਪਾਰਟੀਆਂ ਨਾਲ ਸੂਚੀਆਂ ਸਾਂਝੀਆਂ ਕੀਤੀਆਂ ਗਈਆਂ
Posted On:
13 OCT 2025 3:26PM by PIB Chandigarh
-
ਇਲੈਕਸ਼ਨ ਕਮਿਸ਼ਨ ਆਫ ਇੰਡੀਆ (ਈਸੀਆਈ) ਦੇ ਨਿਰਦੇਸ਼ਾਂ ਅਨੁਸਾਰ, ਪਹਿਲੇ ਪੜਾਅ ਵਿੱਚ ਚੋਣਾਂ ਵਾਲੇ ਬਿਹਾਰ ਦੇ ਸਾਰੇ 18 ਜ਼ਿਲ੍ਹਿਆਂ ਦੇ ਜ਼ਿਲ੍ਹਾ ਚੋਣ ਅਧਿਕਾਰੀਆਂ (ਡੀਈਓਜ਼) ਨੇ 11 ਅਕਤੂਬਰ, 2025 ਨੂੰ ਪਹਿਲੇ ਪੱਧਰ ਦੀ ਜਾਂਚ (ਐੱਫਐੱਲਸੀ) ਵਿੱਚ ਈਵੀਐੱਮ-ਵੀਵੀਪੀਏਟ ਦਾ ਰੈਂਡਮ ਤਰੀਕੇ ਨਾਲ ਪਹਿਲਾ ਪ੍ਰਯੋਗ ਪੂਰਾ ਕਰ ਲਿਆ ਹੈ।
-
ਪਹਿਲਾ ਰੈਂਡਮਾਈਜ਼ੇਸ਼ਨ ਰਾਸ਼ਟਰੀ ਅਤੇ ਰਾਜ ਪੱਧਰੀ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਜ਼ਿਲ੍ਹਾ ਚੋਣ ਅਧਿਕਾਰੀਆਂ ਦੁਆਰਾ ਈਵੀਐੱਮ ਪ੍ਰਬੰਧਨ ਪ੍ਰਣਾਲੀ (ਈਐੱਮਐੱਸ) ਰਾਹੀਂ ਕੀਤਾ ਗਿਆ ਸੀ।
-
ਪਹਿਲੇ ਰੈਂਡਮਾਈਜ਼ੇਸ਼ਨ ਤੋਂ ਬਾਅਦ, ਕੁੱਲ 54,311 ਬੈਲਟ ਯੂਨਿਟ (ਬੀਯੂ), 54,311 ਕੰਟਰੋਲ ਯੂਨਿਟ (ਸੀਯੂ) ਅਤੇ 58,123 ਵੀਵੀਪੀਏਟੀ ਨੂੰ 45,336 ਪੋਲਿੰਗ ਸਟੇਸ਼ਨਾਂ ਵਾਲੇ 121 ਵਿਧਾਨ ਸਭਾ ਹਲਕਿਆਂ ਵਿੱਚ ਰੈਂਡਮ ਤੌਰ ‘ਤੇ ਵੰਡਿਆ ਗਿਆ।
-
ਰੈਂਡਮ ਈਵੀਐੱਮ ਅਤੇ ਵੀਵੀਪੀਏਟੀ ਦੀ ਹਲਕਾ-ਵਾਰ ਸੂਚੀ ਸਾਰੀਆਂ ਰਾਸ਼ਟਰੀ ਅਤੇ ਰਾਜ-ਪੱਧਰੀ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਉਨ੍ਹਾਂ ਦੇ ਸਬੰਧਤ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਸਾਂਝੀ ਕੀਤੀ ਗਈ।
-
ਇਨ੍ਹਾਂ ਈਵੀਐੱਮ ਅਤੇ ਵੀਵੀਪੀਏਟੀ ਨੂੰ ਰਾਸ਼ਟਰੀ ਅਤੇ ਰਾਜ ਪੱਧਰ 'ਤੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਸਬੰਧਿਤ ਵਿਧਾਨ ਸਭਾ ਹਲਕੇ ਦੇ ਸਟ੍ਰਾਂਗ ਰੂਮ ਵਿੱਚ ਸਟੋਰ ਕੀਤਾ ਜਾਵੇਗਾ।
-
ਚੋਣ ਲੜਨ ਵਾਲੇ ਉਮੀਦਵਾਰਾਂ ਦੀ ਸੂਚੀ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ, ਪਹਿਲੀ ਰੈਂਡਮ ਈਵੀਐੱਮ ਅਤੇ ਵੀਵੀਪੀਏਟ ਦੀ ਸੂਚੀ ਵੀ ਸਾਰੇ ਚੋਣ ਲੜਨ ਵਾਲੇ ਉਮੀਦਵਾਰਾਂ ਨਾਲ ਸਾਂਝੀ ਕੀਤੀ ਜਾਵੇਗੀ।
*****
ਪੀਕੇ/ਜੀਡੀਐੱਚ/ਆਰਪੀ
(Release ID: 2178765)
Visitor Counter : 2