ਭਾਰਤ ਚੋਣ ਕਮਿਸ਼ਨ
ਵੋਟਰ ਸੂਚੀ ਵਿੱਚ ਸ਼ਾਮਲ ਵੋਟਰ, ਵੋਟ ਪਾਉਣ ਲਈ ਈਪੀਆਈਸੀ ਤੋਂ ਇਲਾਵਾ 12 ਵਿਕਲਪਿਕ ਫੋਟੋ ਪਛਾਣ ਪੱਤਰਾਂ ਵਿੱਚੋਂ ਕੋਈ ਵੀ ਇੱਕ ਦਿਖਾ ਸਕਦੇ ਹਨ
प्रविष्टि तिथि:
10 OCT 2025 11:23AM by PIB Chandigarh
1. ਭਾਰਤੀ ਚੋਣ ਕਮਿਸ਼ਨ (ਈਸੀਆਈ) ਨੂੰ ਲੋਕ ਪ੍ਰਤੀਨਿਧਤਾ ਐਕਟ, 1951 ਅਤੇ ਵੋਟਰ ਰਜਿਸਟ੍ਰੇਸ਼ਨ ਨਿਯਮਾਂ, 1960 ਦੇ ਤਹਿਤ ਇਹ ਨਿਰਦੇਸ਼ ਦੇਣ ਦਾ ਅਧਿਕਾਰ ਪ੍ਰਾਪਤ ਹੈ ਕਿ ਵੋਟਰਾਂ ਨੂੰ ਉਨ੍ਹਾਂ ਦੀ ਪਛਾਣ ਵਿੱਚ ਸਹੂਲਤ ਪ੍ਰਦਾਨ ਕਰਨ ਅਤੇ ਪੋਲਿੰਗ ਸਟੇਸ਼ਨਾਂ 'ਤੇ ਨਕਲ ਨੂੰ ਰੋਕਣ ਲਈ ਵੋਟਰ ਫੋਟੋ ਪਛਾਣ ਪੱਤਰ (ਈਪੀਆਈਸੀ) ਜਾਰੀ ਕੀਤਾ ਜਾਵੇ।
2. ਬਿਹਾਰ ਅਤੇ ਉਪ-ਚੋਣਾਂ ਵਾਲੀਆਂ ਅੱਠ ਵਿਧਾਨ ਸਭਾ ਹਲਕਿਆਂ ਵਿੱਚ ਲਗਭਗ 100% ਵੋਟਰਾਂ ਨੂੰ ਵੋਟਰ ਆਈਡੀ ਕਾਰਡ ਜਾਰੀ ਕੀਤੇ ਗਏ ਹਨ। ਕਮਿਸ਼ਨ ਨੇ ਸਾਰੇ ਮੁੱਖ ਚੋਣ ਅਧਿਕਾਰੀਆਂ ਨੂੰ ਵੋਟਰ ਸੂਚੀਆਂ ਦੇ ਅੰਤਿਮ ਪ੍ਰਕਾਸ਼ਨ ਦੇ 15 ਦਿਨਾਂ ਦੇ ਅੰਦਰ ਨਵੇਂ ਵੋਟਰਾਂ ਨੂੰ ਵੋਟਰ ਆਈਡੀ ਕਾਰਡ (ਈਪੀਆਈਸੀ) ਵੰਡਣ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ।
3. ਇਸ ਤੋਂ ਇਲਾਵਾ, ਉਨ੍ਹਾਂ ਵੋਟਰਾਂ ਦੀ ਸਹੂਲਤ ਲਈ ਜਿਨ੍ਹਾਂ ਦੇ ਨਾਮ ਵੋਟਰ ਸੂਚੀਆਂ ਵਿੱਚ ਹਨ, ਪਰ ਉਹ ਆਪਣੀ ਪਛਾਣ ਲਈ ਈਪੀਆਈਸੀ ਪੇਸ਼ ਕਰਨ ਵਿੱਚ ਅਸਮਰੱਥ ਹਨ, ਈਸੀਆਈ ਨੇ 7 ਅਕਤੂਬਰ, 2025 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਵਿੱਚ ਅਜਿਹੇ ਵੋਟਰਾਂ ਨੂੰ ਹੇਠ ਲਿਖੇ 12 ਵਿਕਲਪਿਕ ਫੋਟੋ ਪਛਾਣ ਦਸਤਾਵੇਜ਼ਾਂ ਵਿੱਚੋਂ ਕੋਈ ਵੀ ਇੱਕ ਨੂੰ ਦਿਖਾਉਣ ਦੀ ਇਜਾਜ਼ਤ ਦਿੱਤੀ ਗਈ ਹੈ:
i. ਆਧਾਰ ਕਾਰਡ
ii. ਮਨਰੇਗਾ ਜੌਬ ਕਾਰਡ
iii. ਬੈਂਕ/ਡਾਕਘਰ ਦੁਆਰਾ ਜਾਰੀ ਕੀਤੀ ਗਈ ਫੋਟੋ ਵਾਲੀ ਪਾਸਬੁੱਕ
iv. ਕਿਰਤ ਮੰਤਰਾਲੇ ਯੋਜਨਾ ਅਧੀਨ ਜਾਰੀ ਕੀਤਾ ਗਿਆ ਸਿਹਤ ਬੀਮਾ ਸਮਾਰਟ ਕਾਰਡ/ਆਯੁਸ਼ਮਾਨ ਭਾਰਤ ਸਿਹਤ ਕਾਰਡ
v. ਡਰਾਈਵਿੰਗ ਲਾਇਸੈਂਸ
vi. ਪੈਨ ਕਾਰਡ
vii. ਐੱਨਪੀਆਰ ਅਧੀਨ ਆਰਜੀਆਈ ਦੁਆਰਾ ਜਾਰੀ ਕੀਤਾ ਗਿਆ ਸਮਾਰਟ ਕਾਰਡ
viii. ਭਾਰਤੀ ਪਾਸਪੋਰਟ
ix. ਫੋਟੋ ਵਾਲਾ ਪੈਨਸ਼ਨ ਦਸਤਾਵੇਜ਼
x. ਕੇਂਦਰ/ਰਾਜ ਸਰਕਾਰ/ਜਨਤਕ ਖੇਤਰ ਦੇ ਅਦਾਰਿਆਂ/ਜਨਤਕ ਲਿਮਿਟੇਡ ਕੰਪਨੀਆਂ ਦੁਆਰਾ ਕਰਮਚਾਰੀਆਂ ਨੂੰ ਜਾਰੀ ਕੀਤਾ ਗਿਆ ਫੋਟੋ ਵਾਲਾ ਸੇਵਾ ਪਛਾਣ ਪੱਤਰ
xi. ਸੰਸਦ ਮੈਂਬਰਾਂ/ਵਿਧਾਇਕਾਂ/ਐੱਮਐੱਲਸੀਜ਼ ਨੂੰ ਜਾਰੀ ਕੀਤੇ ਗਏ ਅਧਿਕਾਰਕ ਪਛਾਣ ਪੱਤਰ ਅਤੇ
xii. ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੁਆਰਾ ਜਾਰੀ ਕੀਤਾ ਗਿਆ ਵਿਲੱਖਣ ਦਿਵਯਾਂਗ ਪਛਾਣ ਪੱਤਰ (ਯੂਡੀਆਈਡੀ) ਕਾਰਡ
4. ਇਹ ਦੁਹਰਾਇਆ ਜਾ ਸਕਦਾ ਹੈ ਕਿ ਵੋਟ ਪਾਉਣ ਵਾਲੇ ਦਿਨ ਵੋਟ ਪਾਉਣ ਲਈ ਵੋਟਰ ਸੂਚੀ ਵਿੱਚ ਨਾਮ ਹੋਣਾ ਇੱਕ ਮੁੱਢਲੀ ਸ਼ਰਤ ਹੈ।
6. 5. ਨਕਾਬਪੋਸ਼ ਮਹਿਲਾਵਾਂ (ਬੁਰਕਾ ਜਾਂ ਪਰਦਾ) ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ, ਪੋਲਿੰਗ ਸਟੇਸ਼ਨਾਂ 'ਤੇ ਮਹਿਲਾ ਪੋਲਿੰਗ ਅਧਿਕਾਰੀਆਂ/ਅਟੈਂਡੈਂਟਾਂ ਦੀ ਮੌਜੂਦਗੀ ਵਿੱਚ ਉਨ੍ਹਾਂ ਦੀ ਸਨਮਾਨਜਨਕ ਪਛਾਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ ਅਤੇ ਉਨ੍ਹਾਂ ਦੀ ਨਿੱਜਤਾ (ਗੋਪਨੀਯਤਾ) ਨੂੰ ਯਕੀਨੀ ਬਣਾਇਆ ਜਾਵੇਗਾ।
*****
ਪੀਕੇ/ਜੀਡੀਐੱਚ/ਆਰਪੀ
(रिलीज़ आईडी: 2177766)
आगंतुक पटल : 23