ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀਮਤੀ ਅਨੁਪ੍ਰਿਆ ਪਟੇਲ ਨੇ ਤੀਜੀ ਤੰਬਾਕੂ ਮੁਕਤ ਯੁਵਾ ਮੁਹਿੰਮ ਦੀ ਸ਼ੁਰੂਆਤ ਕੀਤੀ - ਨੌਜਵਾਨਾਂ ਨੂੰ ਤੰਬਾਕੂ ਮੁਕਤ ਅਤੇ ਨਸ਼ਾ ਮੁਕਤ ਜੀਵਨ ਸ਼ੈਲੀ ਦੇ ਰਾਜਦੂਤ ਬਣਨ ਦਾ ਸੱਦਾ ਦਿੱਤਾ
ਭਾਰਤ ਸਿਹਤ ਸਬੰਧੀ ਚੇਤਾਵਨੀਆਂ ਅਤੇ ਤੰਬਾਕੂ ਵਿਰੋਧੀ ਸੰਦੇਸ਼ ਵਿਭਿੰਨ ਦਰਸ਼ਕਾਂ ਤੱਕ ਪਹੁੰਚਾਉਣ ਨੂੰ ਯਕੀਨੀ ਕਰਦੇ ਹੋਏ ਫਿਲਮਾਂ, ਟੈਲੀਵਿਜ਼ਨ ਅਤੇ ਔਨਲਾਈਨ ਪਲੈਟਫਾਰਮਾਂ ‘ਤੇ ਤੰਬਾਕੂ ਦੇ ਚਿੱਤਰਣ ਨੂੰ ਨਿਯਮਿਤ ਕਰਨ ਵਿੱਚ ਮੋਹਰੀ ਹੈ: ਸ਼੍ਰੀਮਤੀ ਅਨੁਪ੍ਰਿਆ ਪਟੇਲ
“ਰਾਜ ਮੰਤਰੀ ਨੇ ਸਵਸਥ ਭਾਰਤ, ਸੰਪੰਨ ਭਾਰਤ ਦੇ ਦ੍ਰਿਸ਼ਟੀਕੋਣ ਨਾਲ ਏਕੀਕ੍ਰਿਤ ਤੰਬਾਕੂ ਮੁਕਤ ਯੁਵਾ ਮੁਹਿੰਮ ਅਤੇ ਨਸ਼ਾ ਮੁਕਤ ਭਾਰਤ ਅਭਿਆਨ ਰਾਹੀਂ ਤੰਬਾਕੂ ਅਤੇ ਪਦਾਰਥਾਂ ਦੀ ਦੁਰਵਰਤੋਂ ਨਾਲ ਨਜਿੱਠਣ ਲਈ ਇੱਕ ਸਹਿਯੋਗੀ ਪਹੁੰਚ ਦੇ ਦ੍ਰਿਸ਼ਟੀਕੋਣ ਅਪਣਾਉਣ ਦਾ ਸੱਦਾ ਦਿੱਤਾ
Posted On:
09 OCT 2025 4:54PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀਮਤੀ ਅਨੁਪ੍ਰਿਆ ਪਟੇਲ ਨੇ ਅੱਜ ਇੱਥੇ ਇੱਕ ਹਾਈਬ੍ਰਿਡ ਪ੍ਰੋਗਰਾਮ ਵਿੱਚ ਤੰਬਾਕੂ ਮੁਕਤ ਯੁਵਾ ਮੁਹਿੰਮ 3.0 ਦੇ ਤੀਜੇ ਐਡੀਸ਼ਨ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਸਕੱਤਰ ਸ਼੍ਰੀਮਤੀ ਪੁਨਯ ਸਲੀਲਾ ਸ਼੍ਰੀਵਾਸਤਵ ,ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਵਿਭਾਗ ਦੇ ਸਕੱਤਰ, ਸ਼੍ਰੀ ਅਮਿਤ ਯਾਦਵ, ਡਾਇਰੈਕਟਰ ਜਨਰਲ ਆਫ਼ ਹੈਲਥ ਸਰਵਿਸਿਜ਼ (ਡੀਜੀਐੱਚਐੱਸ) ਡਾ. ਸੁਨੀਤਾ ਸ਼ਰਮਾ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੀ ਵਧੀਕ ਸਕੱਤਰ ਸ਼੍ਰੀਮਤੀ ਵੀ ਹੇਕਾਲੀ ਝਿਮੋਮੀ ਵੀ ਮੌਜੂਦ ਸਨ।

ਇਕੱਠ ਨੂੰ ਸੰਬੋਧਨ ਕਰਦਿਆਂ, ਸ਼੍ਰੀਮਤੀ ਅਨੁਪ੍ਰਿਆ ਪਟੇਲ ਨੇ ਕਿਹਾ ਕਿ "ਤੰਬਾਕੂ ਦਾ ਸੇਵਨ ਜਨਤਕ ਸਿਹਤ ਨਾਲ ਜੁੜੀ ਇੱਕ ਮਹੱਤਵਪੂਰਨ ਚੁਣੌਤੀ ਹੈ ਅਤੇ ਬੱਚੇ ਖਾਸ ਤੌਰ 'ਤੇ ਸਿਗਰੇਟ, ਬੀੜੀ ਅਤੇ ਧੂੰਆਂ ਰਹਿਤ ਤੰਬਾਕੂ ਉਤਪਾਦਾਂ ਵਰਗੇ ਤੰਬਾਕੂ ਦੇ ਸ਼ੁਰੂਆਤੀ ਪ੍ਰਯੋਗਾਂ ਦੇ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ। ਜਿਸ ਦੇ ਕਾਰਨ ਅਕਸਰ ਜੀਵਨ ਭਰ ਦੀ ਲਤ, ਲੰਬੀ ਬਿਮਾਰੀਆਂ ਅਤੇ ਇੱਥੋਂ ਤੱਕ ਕਿ ਸਮੇਂ ਤੋਂ ਪਹਿਲਾਂ ਮੌਤ ਵੀ ਹੋ ਜਾਂਦੀ ਹਨ।"
ਸ਼੍ਰੀਮਤੀ ਪਟੇਲ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਨਾਗਰਿਕਾਂ ਨੂੰ ਤੰਬਾਕੂ ਨਾਲ ਸਬੰਧਤ ਸਿਹਤ ਖਤਰਿਆਂ ਤੋਂ ਬਚਾਉਣ ਲਈ ਲਗਾਤਾਰ ਕਦਮ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ "ਭਾਰਤ ਨੇ ਫਿਲਮਾਂ, ਟੈਲੀਵਿਜ਼ਨ ਅਤੇ ਔਨਲਾਈਨ ਪਲੈਟਫਾਰਮਾਂ ਵਿੱਚ ਤੰਬਾਕੂ ਦੇ ਚਿੱਤਰਣ ਨੂੰ ਯਕੀਨੀ ਕਰਨ ਵਿੱਚ ਭੂਮਿਕਾ ਨਿਭਾਈ ਹੈ, ਇਹ ਯਕੀਨੀ ਬਣਾਉਂਦੇ ਹੋਏ ਕਿ ਸਿਹਤ ਚੇਤਾਵਨੀਆਂ ਅਤੇ ਤੰਬਾਕੂ ਵਿਰੋਧੀ ਸੰਦੇਸ਼ ਵੱਖ-ਵੱਖ ਦਰਸ਼ਕਾਂ ਤੱਕ ਪਹੁੰਚਣ। ਤੰਬਾਕੂ ਦੀ ਪਹੁੰਚ ਨੂੰ ਹੋਰ ਸੀਮਤ ਕਰਨ ਲਈ, ਤੰਬਾਕੂ ਦੇ ਸਾਰੇ ਰੂਪਾਂ ਦੇ ਇਸ਼ਤਿਹਾਰ, ਪ੍ਰਚਾਰ ਅਤੇ ਸਪਾਂਸਰਸ਼ਿਪ 'ਤੇ ਸਖ਼ਤੀ ਨਾਲ ਪਾਬੰਦੀ ਹੈ - ਜਿਸ ਵਿੱਚ ਇਲੈਕਟ੍ਰਾਨਿਕ ਸਿਗਰੇਟ ਵੀ ਸ਼ਾਮਲ ਹੈ। ਸਾਰੇ ਤੰਬਾਕੂ ਪੈਕਿੰਗ 'ਤੇ ਵੱਡੀਆਂ ਤਸਵੀਰਾਂ ਵਾਲੀਆਂ ਸਿਹਤ ਚੇਤਾਵਨੀਆਂ ਵੀ ਲਾਜ਼ਮੀ ਕੀਤੀਆਂ ਗਈਆਂ ਹਨ, ਇੱਕ ਅਜਿਹਾ ਉਪਾਅ ਜੋ ਵਿਸ਼ਵ ਪੱਧਰ 'ਤੇ ਸਭ ਤੋਂ ਮਜ਼ਬੂਤ ਮੰਨਿਆ ਜਾਂਦਾ ਹੈ।" ਉਨ੍ਹਾਂ ਨੇ ਇਹ ਵੀ ਕਿਹਾ ਕਿ "18 ਸਾਲ ਤੋਂ ਘੱਟ ਉਮਰ ਦੇ ਨਾਬਾਲਗਾਂ ਅਤੇ ਵਿੱਦਿਅਕ ਸੰਸਥਾਵਾਂ ਦੇ 100 ਗਜ਼ ਦੇ ਅੰਦਰ ਤੰਬਾਕੂ ਉਤਪਾਦਾਂ ਦੀ ਵਿਕਰੀ 'ਤੇ ਸਖ਼ਤੀ ਨਾਲ ਪਾਬੰਦੀ ਹੈ। ਦੇਸ਼ ਭਰ ਵਿੱਚ ਇਲੈਕਟ੍ਰੌਨਿਕ ਸਿਗਰੇਟਾਂ ਦੇ ਉਤਪਾਦਨ, ਵਿਕਰੀ, ਆਵਾਜਾਈ ਅਤੇ ਸਟੋਰੇਜ 'ਤੇ ਵੀ ਪੂਰੀ ਤਰ੍ਹਾਂ ਪਾਬੰਦੀ ਹੈ।"

ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਨੌਜਵਾਨਾਂ ਨੂੰ ਵਿਕਸਿਤ ਭਾਰਤ ਦਾ ਮੋਹਰੀ ਕਿਹਾ ਹੈ ਅਤੇ ਇਸ ਦ੍ਰਿਸ਼ਟੀਕੋਣ ਦੇ ਅਨੁਸਾਰ, ਕੇਂਦਰੀ ਸਿਹਤ ਮੰਤਰਾਲੇ ਨੇ 2023 ਵਿੱਚ ਤੰਬਾਕੂ ਮੁਕਤ ਯੁਵਾ ਮੁਹਿੰਮ ਦੀ ਸ਼ੁਰੂਆਤ ਕੀਤੀ ਤਾਂ ਜੋ ਨੌਜਵਾਨਾਂ ਦੇ ਮਨਾਂ ਨੂੰ ਤੰਬਾਕੂ ਅਤੇ ਨਿਕੋਟੀਨ ਦੇ ਖ਼ਤਰਿਆਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ "ਇਸ ਮੁਹਿੰਮ ਦਾ ਉਦੇਸ਼ ਸਿਰਫ਼ ਜਾਗਰੂਕਤਾ ਪੈਦਾ ਕਰਨਾ ਨਹੀਂ ਹੈ ਸਗੋਂ ਸਾਡੇ ਨੌਜਵਾਨਾਂ ਨੂੰ ਸਸ਼ਕਤ ਬਣਾਉਣਾ ਹੈ - ਤਾਂ ਜੋਂ ਸਾਥੀਆਂ ਦੇ ਦਬਾਅ ਦਾ ਵਿਰੋਧ ਕਰਨ, ਸਹੀ ਫੈਸਲੇ ਲੈਣਾ ਅਤੇ ਤੰਬਾਕੂ ਮੁਕਤ ਅਤੇ ਨਸ਼ਾ ਮੁਕਤ ਜੀਵਨ ਸ਼ੈਲੀ ਦੇ ਰਾਜਦੂਤ ਬਣਨ।"
ਇਸ ਤੱਥ ਨੂੰ ਸਵੀਕਾਰ ਹੋਏ ਕਿ ਤੰਬਾਕੂ ਦੀ ਵਰਤੋਂ ਅਕਸਰ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵੱਲ ਪਹਿਲਾ ਕਦਮ ਹੁੰਦੀ ਹੈ, ਇਹ ਮੁਹਿੰਮ ਭਾਰਤ ਸਰਕਾਰ ਦੇ ਨਸ਼ਾ ਮੁਕਤ ਭਾਰਤ ਅਭਿਆਨ ਨਾਲ ਨੇੜਿਓਂ ਜੁੜੀ ਹੋਈ ਹੈ। ਕੇਂਦਰੀ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਹਿਲਕਦਮੀਆਂ ਦੇ ਸਾਂਝੇ ਯਤਨਾਂ ਅਤੇ ਨੌਜਵਾਨਾਂ ਦੀ ਸਮੂਹਿਕ ਊਰਜਾ ਅਤੇ ‘ਸਵਸਥ ਭਾਰਤ, ਸੰਪੰਨ ਭਾਰਤ’ ਦੇ ਦ੍ਰਿਸ਼ਟੀਕੋਣ ਰਾਹੀਂ ਭਾਰਤ ਤੰਬਾਕੂ ਨਿਯੰਤਰਣ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਰੋਕਥਾਮ ਵਿੱਚ ਇੱਕ ਵਿਸ਼ਵਵਿਆਪੀ ਲੀਡਰ ਬਣਨ ਦੀ ਇੱਛਾ ਰੱਖਦਾ ਹੈ।

ਇਸ ਮੌਕੇ 'ਤੇ ਬੋਲਦੇ ਹੋਏ ਸ਼੍ਰੀਮਤੀ ਪੁਣਯ ਸਲੀਲਾ ਸ੍ਰੀਵਾਸਤਵ ਨੇ ਕਿਹਾ ਕਿ ਭਾਰਤ ਦੀ ਲਗਭਗ 65% ਆਬਾਦੀ ਨੌਜਵਾਨ ਹੈ ਜੋ ਤੰਬਾਕੂ ਦੀ ਵਰਤੋਂ ਪ੍ਰਤੀ ਸੰਵੇਦਨਸ਼ੀਲ ਹਨ। ਉਨ੍ਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਤੰਬਾਕੂ ਕੰਟਰੋਲ 'ਤੇ ਡਬਲਿਊਐੱਚਓ ਫਰੇਮਵਰਕ ਕਨਵੈਨਸ਼ਨ 'ਤੇ ਦਸਤਖਤ ਕੀਤੇ ਹਨ ਅਤੇ ਤੰਬਾਕੂ ਦੀ ਵਰਤੋਂ ਨੂੰ ਕੰਟਰੋਲ ਕਰਨ ਅਤੇ ਭਾਰਤ ਦੇ ਨੌਜਵਾਨਾਂ ਦੀ ਸਿਹਤ ਅਤੇ ਤੰਦਰੁਸਤੀ ਦੀ ਰੱਖਿਆ ਲਈ ਇਲੈਕਟ੍ਰੌਨਿਕ ਸਿਗਰੇਟ ਦੀ ਮਨਾਹੀ ਐਕਟ, 2019 ਵਰਗੇ ਸਖ਼ਤ ਤੰਬਾਕੂ ਕੰਟਰੋਲ ਕਾਨੂੰਨ ਲਿਆਂਦੇ ਹਨ।
ਕੇਂਦਰੀ ਸਿਹਤ ਸਕੱਤਰ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਗਲੋਬਲ ਤੰਬਾਕੂ ਸਰਵੇਖਣ ਨੇ ਲੋਕਾਂ ਵਿੱਚ ਤੰਬਾਕੂ ਦੀ ਵਰਤੋਂ ਨੂੰ ਘਟਾਉਣ ਲਈ ਸਰਕਾਰ ਦੇ ਯਤਨਾਂ ਨੂੰ ਸਵੀਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕੋਸ਼ਿਸ਼ ਸਮਰੱਥਾ ਨਿਰਮਾਣ ਯਤਨਾਂ ਅਤੇ ਜਨ ਅੰਦੋਲਨ ਦੀ ਸ਼ਮੂਲੀਅਤ ਰਾਹੀਂ ਤੰਬਾਕੂ ਕੰਟਰੋਲ ਪਹਿਲਕਦਮੀਆਂ ਨੂੰ ਹੋਰ ਮਜ਼ਬੂਤ ਕਰਨ ਦੀ ਹੈ।
ਸ਼੍ਰੀ ਅਮਿਤ ਯਾਦਵ ਨੇ ਕਿਹਾ ਕਿ ਦੋ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਤੰਬਾਕੂ ਮੁਕਤ ਯੁਵਾ ਮੁਹਿੰਮ ਹੋਰ ਪਦਾਰਥਾਂ ਦੀ ਦੁਰਵਰਤੋਂ ਨੂੰ ਵੀ ਖਤਮ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਸਕੂਲ ਅਤੇ ਕਾਲਜ ਆਮ ਤੌਰ 'ਤੇ ਨੌਜਵਾਨਾਂ ਲਈ ਇਨ੍ਹਾਂ ਆਦਤਾਂ ਵਿੱਚ ਪੈਣ ਲਈ ਪ੍ਰਵੇਸ਼ ਬਿੰਦੂ ਸਾਬਿਤ ਹੁੰਦੇ ਹਨ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਨਸ਼ੇ ਕਿਸੇ ਦੇਸ਼ ਨੂੰ ਤਬਾਹ ਕਰਨ ਲਈ ਇੱਕ ਚੁੱਪ ਸਾਈਲੈਂਟ ਹਥਿਆਰ ਹਨ, ਉਨ੍ਹਾਂ ਨੇ ਕਿਹਾ ਕਿ ਕੋਸ਼ਿਸ਼ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਲਈ ਹੋਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਨਸ਼ੇ ਦੀ ਕੋਈ ਗੁੰਜਾਇਸ਼ ਨਾ ਰਹੇ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਨ੍ਹਾਂ ਯਤਨਾਂ ਵਿੱਚ ਭਾਈਚਾਰਕ ਭਾਗੀਦਾਰੀ ਅਤੇ ਨੌਜਵਾਨਾਂ ਦੀ ਸ਼ਮੂਲੀਅਤ ਮੁੱਖ ਹੈ। ਉਨ੍ਹਾਂ ਨੇ ਕਿਹਾ, "ਅਧਿਆਪਕਾਂ ਅਤੇ ਮਾਪਿਆਂ ਨੂੰ ਤੰਬਾਕੂ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਸੰਵੇਦਨਸ਼ੀਲ ਬਣਾਉਣ ਲਈ ਸਕੂਲਾਂ ਅਤੇ ਕਾਲਜਾਂ ਨੂੰ ਸ਼ਾਮਲ ਕਰਨਾ ਮਹੱਤਵਪੂਰਨ ਹੈ।"
ਉਨ੍ਹਾਂ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਸਕੂਲ ਸਿੱਖਿਆ ਵਿਭਾਗਾਂ ਨੂੰ ਪਾਠਕ੍ਰਮ-ਅਧਾਰਿਤ ਪ੍ਰੋਗਰਾਮ ਬਣਾਉਣ ਅਤੇ ਇਕਸਾਰ ਸੰਦੇਸ਼ ਪ੍ਰਦਾਨ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਆਪਣੀਆਂ ਪਹਿਲਕਦਮੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਸਲਾਹ ਸਹਾਇਤਾ ਪ੍ਰਦਾਨ ਕਰਨ ਲਈ ਨਿਜੀ ਖੇਤਰ ਅਤੇ ਸਿਵਲ ਸੁਸਾਇਟੀ ਸੰਗਠਨਾਂ ਨੂੰ ਵੀ ਸ਼ਾਮਲ ਕਰ ਰਹੀ ਹੈ।
60 ਦਿਨਾਂ ਦੀ ਤੰਬਾਕੂ ਮੁਕਤ ਯੁਵਾ ਮੁਹਿੰਮ 3.0 ਛੇ ਵਧੀਆਂ ਮੁੱਖ ਰਣਨੀਤੀਆਂ ਨੂੰ ਤਰਜੀਹ ਦਿੰਦੀ ਹੈ: ਤੰਬਾਕੂ ਦੇ ਖ਼ਤਰਿਆਂ ਬਾਰੇ ਜਨਤਕ ਜਾਗਰੂਕਤਾ ਮੁਹਿੰਮਾਂ ਨੂੰ ਤੇਜ਼ ਕਰਨਾ; ਸਕੂਲਾਂ ਅਤੇ ਕਾਲਜਾਂ ਨੂੰ ਤੰਬਾਕੂ ਮੁਕਤ ਜ਼ੋਨ ਵਜੋਂ ਬਣਾਈ ਰੱਖਣ ਲਈ ਤੰਬਾਕੂ ਮੁਕਤ ਵਿਦਿਅਕ ਸੰਸਥਾਵਾਂ (ਟੀਓਐੱਫਈਆਈ-ToFEI) ਲਈ ਸੋਧੇ ਹੋਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਮਜ਼ਬੂਤ ਕਰਨਾ; ਤੰਬਾਕੂ ਨਿਯੰਤਰਣ ਕਾਨੂੰਨਾਂ ਨੂੰ ਲਾਗੂ ਕਰਨ ਨੂੰ ਮਜ਼ਬੂਤ ਕਰਨਾ - ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਐਕਟ (ਸੀਓਟੀਪੀਏ-COTPA) 2003 ਅਤੇ ਇਲੈਕਟ੍ਰੌਨਿਕ ਸਿਗਰੇਟ ਦੀ ਮਨਾਹੀ ਐਕਟ (ਪੀਈਸੀਏ-PECA) 2019; ਤੰਬਾਕੂ ਮੁਕਤ ਪਿੰਡਾਂ ਦੀ ਪਹਿਲਕਦਮੀ ਦਾ ਵਿਸਤਾਰ ਕਰਨਾ, ਸਮੂਹਿਕ ਤੌਰ 'ਤੇ ਤੰਬਾਕੂ ਦੀ ਵਰਤੋਂ ਨੂੰ ਖਤਮ ਕਰਨ ਅਤੇ ਸਿਹਤਮੰਦ ਵਾਤਾਵਰਣ ਬਣਾਉਣ ਲਈ ਭਾਈਚਾਰਿਆਂ ਨੂੰ ਸ਼ਕਤੀ ਪ੍ਰਦਾਨ ਕਰਨਾ; ਨਵੀਨਤਾਕਾਰੀ ਡਿਜੀਟਲ ਪਲੈਟਫਾਰਮਾਂ ਰਾਹੀਂ ਸੋਸ਼ਲ ਮੀਡੀਆ ਪਹੁੰਚ ਨੂੰ ਵਧਾਉਣਾ ਅਤੇ ਤੰਬਾਕੂ ਬੰਦ ਕਰਨ ਲਈ ਸਮਰੱਥਾ ਨਿਰਮਾਣ ਕਰਨ।
ਟੀਐੱਫਵਾਈਸੀ (TFYC) 3.0 ਮੁੱਖ ਮੰਤਰਾਲਿਆਂ - ਸਿੱਖਿਆ ਮੰਤਰਾਲਾ, ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਪੰਚਾਇਤੀ ਰਾਜ ਮੰਤਰਾਲਾ, ਗ੍ਰਾਮੀਣ ਵਿਕਾਸ ਮੰਤਰਾਲਾ, ਯੁਵਾ ਅਤੇ ਖੇਡ ਮੰਤਰਾਲਾ, ਕਬਾਇਲੀ ਮਾਮਲਿਆਂ ਦਾ ਮੰਤਰਾਲਾ, ਵਿੱਤ ਮੰਤਰਾਲਾ, ਦੂਰਸੰਚਾਰ ਮੰਤਰਾਲਾ, ਗ੍ਰਹਿ ਮੰਤਰਾਲਾ, ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲਾ, ਅਤੇ ਹੋਰਾਂ ਵਿਚਕਾਰ ਮਜ਼ਬੂਤ ਭਾਈਵਾਲੀ ਅਤੇ ਤਾਲਮੇਲ ਰਾਹੀਂ ਇੱਕ ਵਿਆਪਕ 'ਪੂਰੀ ਸਰਕਾਰ' ਪਹੁੰਚ 'ਤੇ ਜ਼ੋਰ ਦਿੰਦਾ ਰਹਿੰਦਾ ਹੈ, ਨਾਲ ਹੀ ਵਿਕਾਸ ਭਾਈਵਾਲਾਂ ਨਾਲ ਵਧੇ ਹੋਏ ਸਹਿਯੋਗ 'ਤੇ ਵੀ ਜ਼ੋਰ ਦਿੰਦਾ ਹੈ।

ਲਾਂਚ ਈਵੈਂਟ ਦੀਆਂ ਮੁੱਖ ਗੱਲਾਂ ਹੇਠਾਂ ਦਿੱਤੀਆਂ ਗਈਆਂ ਹਨ:
-
ਸਾਰੇ ਭਾਗੀਦਾਰਾਂ ਨੇ ਤੰਬਾਕੂ ਮੁਕਤ ਰਹਿਣ ਲਈ 'ਤੰਬਾਕੂ ਨੂੰ ਨਾ ਕਹੋ' ਦਾ ਪ੍ਰਣ ਲਿਆ, ਜਿਸ ਤੋਂ ਬਾਅਦ ਵਿਦਿਆਰਥੀਆਂ ਅਤੇ ਮਸ਼ਹੂਰ ਹਸਤੀਆਂ ਨਾਲ ਇੱਕ ਸਮੂਹ ਫੋਟੋ ਸੈਸ਼ਨ ਹੋਇਆ।
-
ਵਿਦਿਅਕ ਸਰੋਤਾਂ ਦੀ ਸ਼ੁਰੂਆਤ: WHO ਦੁਆਰਾ ਇੱਕ ਨਵੀਂ ਵਿਆਪਕ ਵਿਦਿਅਕ ਵੀਡੀਓ ਲੜੀ ਦੀ ਸ਼ੁਰੂਆਤ ਅਤੇ ਦੇਸ਼ ਭਰ ਦੇ ਸਾਰੇ ਸਕੂਲਾਂ ਵਿੱਚ ਵੰਡੀ ਜਾਣ ਵਾਲੀ ਮਹੱਤਵਪੂਰਨ ਰਣਨੀਤੀਆਂ, ਜੋ ਨੌਜਵਾਨ ਵਿਦਿਆਰਥੀਆਂ ਨੂੰ ਤੰਬਾਕੂ ਦੀ ਵਰਤੋਂ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਸੰਵੇਦਨਸ਼ੀਲ ਬਣਾਉਂਦੀਆਂ ਹਨ।
-
ਵਾਇਸ ਆਫ਼ ਤੰਬਾਕੂ ਵਿਕਟਿਮਜ਼ (VoTV) ਵੱਲੋਂ ਤੰਬਾਕੂ ਨਾਲ ਸਬੰਧਤ ਸਿਹਤ ਚੁਣੌਤੀਆਂ 'ਤੇ ਕਾਬੂ ਪਾਉਣ ਦੇ ਆਪਣੇ ਤਜ਼ਰਬੇ ਇੱਕ ਭਾਵਨਾਤਮਕ ਤੌਰ 'ਤੇ ਪ੍ਰਭਾਵਸ਼ਾਲੀ ਵੀਡੀਓ ਪੇਸ਼ਕਾਰੀ ਰਾਹੀਂ ਸਾਂਝੇ ਕੀਤੇ ਗਏ ਪ੍ਰਸੰਸਾ ਪੱਤਰ।
-
ਨਿਮਹੰਸ ਬੰਗਲੌਰ ਵਿਖੇ ਚੌਥੀ ਰਾਸ਼ਟਰੀ ਤੰਬਾਕੂ ਜਾਂਚ ਪ੍ਰਯੋਗਸ਼ਾਲਾ ਦਾ ਸਮਰਪਣ।
-
ਦੋ ਦਿਸ਼ਾ-ਨਿਰਦੇਸ਼ਾਂ ਦੀ ਸ਼ੁਰੂਆਤ - ਆਯੁਸ਼ ਸੰਸਥਾਵਾਂ ਵਿੱਚ ਤੰਬਾਕੂ ਛੁਡਾਊ ਕੇਂਦਰ ਸਥਾਪਤ ਕਰਨ ਲਈ ਸੰਚਾਲਨ ਦਿਸ਼ਾ-ਨਿਰਦੇਸ਼ ਅਤੇ ਤੰਬਾਕੂ ਛੁਡਾਊ ਲਈ ਰਾਸ਼ਟਰੀ ਰਣਨੀਤਕ ਕਾਰਜ ਯੋਜਨਾ ।
-
ਪਹਿਲੀ ਮੁਹਿੰਮ ਦੌਰਾਨ ਰਿਲੀਜ਼ ਹੋਏ ਪ੍ਰੇਰਨਾਦਾਇਕ ਗੀਤ 'ਆਜ ਜ਼ਿੰਦਗੀ ਜੀਤੇ ਹੈਂ' ਨਾਲ ਊਰਜਾਵਾਨ ਫਲੈਸ਼ ਮੋਬ ਪ੍ਰਦਰਸ਼ਨ।
-
ਰਾਜਧਾਨੀ ਵਿੱਚ ਮੁਹਿੰਮ ਦੇ ਸੰਦੇਸ਼ਾਂ ਨੂੰ ਫੈਲਾਉਣ ਲਈ ਮਸ਼ਹੂਰ ਬਾਈਕਿੰਗ ਸਮੂਹਾਂ - ਹਾਰਲੇ ਓਨਰਜ਼ ਗਰੁੱਪ ਅਤੇ ਦਿੱਲੀ ਬਾਈਕਰਜ਼ ਬ੍ਰੇਕਫਾਸਟ ਰਨ - ਦੁਆਰਾ ਜਾਗਰੂਕਤਾ ਬਾਈਕ ਰੈਲੀ ਦਾ ਆਯੋਜਨ ਕੀਤਾ ਗਿਆ।


ਇਸ ਸਮਾਗਮ ਦਾ ਅੰਤ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਾਰੇ ਹਿੱਸੇਦਾਰਾਂ ਨੂੰ ਸੋਸ਼ਲ ਮੀਡੀਆ ਚੈਨਲਾਂ 'ਤੇ ਨਿਰੰਤਰ ਸ਼ਮੂਲੀਅਤ ਰਾਹੀਂ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦਾ ਸੱਦਾ ਦੇਣ ਨਾਲ ਹੋਇਆ। ਉਨ੍ਹਾਂ ਨੂੰ ਮੁਹਿੰਮ ਦੀਆਂ ਗਤੀਵਿਧੀਆਂ ਵਿੱਚ ਵਿਆਪਕ ਤੌਰ 'ਤੇ ਹਿੱਸਾ ਲੈਣ ਅਤੇ ਦੇਸ਼ ਭਰ ਦੇ ਭਾਈਚਾਰਿਆਂ ਤੱਕ ਸੰਦੇਸ਼ ਨੂੰ ਵਧਾਉਣ ਅਤੇ ਪਹੁੰਚਣ ਲਈ ਪ੍ਰਗਤੀ ਅਪਡੇਟਸ ਸਾਂਝੇ ਕਰਨ ਲਈ ਉਤਸ਼ਾਹਿਤ ਕੀਤਾ ਗਿਆ।
ਪਿਛੋਕੜ:
ਪਿਛਲੀਆਂ ਤੰਬਾਕੂ ਕੰਟਰੋਲ ਪਹਿਲਕਦਮੀਆਂ ਦੀਆਂ ਪ੍ਰਾਪਤੀਆਂ ਦੇ ਅਧਾਰ 'ਤੇ, ਕੇਂਦਰੀ ਸਿਹਤ ਮੰਤਰਾਲੇ ਨੇ 31 ਮਈ, 2023 ਨੂੰ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਉਣ ਲਈ ਤੰਬਾਕੂ ਮੁਕਤ ਯੁਵਾ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਪਹਿਲੀ ਮੁਹਿੰਮ ਨੇ ਇੱਕ ਨਵਾਂ ਮਾਪਦੰਡ ਸਥਾਪਤ ਕੀਤਾ, ਜਿਸ ਵਿੱਚ 1,42,184 ਤੋਂ ਵੱਧ ਵਿੱਦਿਅਕ ਸੰਸਥਾਵਾਂ ਅਤੇ 12,000 ਤੋਂ ਵੱਧ ਪਿੰਡਾਂ ਨੂੰ ਤੰਬਾਕੂ ਮੁਕਤ ਘੋਸ਼ਿਤ ਕੀਤਾ ਗਿਆ, ਨਾਲ ਹੀ ਤੰਬਾਕੂ ਕੰਟਰੋਲ ਕਾਨੂੰਨਾਂ ਨੂੰ ਮਜ਼ਬੂਤੀ ਨਾਲ ਲਾਗੂ ਕਰਨ ਦੇ ਨਤੀਜੇ ਵਜੋਂ 1 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ। ਇਹ ਗਤੀ ਸਤੰਬਰ 2024 ਵਿੱਚ TFYC 2.0 ਦੇ ਨਾਲ ਜਾਰੀ ਰਹੀ, ਜਿਸ ਨੇ ਮੁਹਿੰਮ ਦੇ ਪ੍ਰਭਾਵ ਦਾ ਵਿਸਤਾਰ ਕੀਤਾ: 1,67,762 ਤੋਂ ਵੱਧ ਵਿੱਦਿਅਕ ਸੰਸਥਾਵਾਂ ਅਤੇ 27,534 ਪਿੰਡਾਂ ਨੇ ਤੰਬਾਕੂ ਮੁਕਤ ਦਰਜਾ ਪ੍ਰਾਪਤ ਕੀਤਾ, ਅਤੇ ਤੇਜ਼ ਲਾਗੂਕਰਣ ਦੇ ਨਤੀਜੇ ਵਜੋਂ 1.1 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਹੋਇਆ।
ਤੰਬਾਕੂ ਮੁਕਤ ਯੁਵਾ ਮੁਹਿੰਮ 3.0 ਭਾਰਤ ਦੇ ਤੰਬਾਕੂ ਕੰਟਰੋਲ ਯਤਨਾਂ ਵਿੱਚ ਇੱਕ ਮਹੱਤਵਪੂਰਨ ਵਿਕਾਸ ਨੂੰ ਦਰਸਾਉਂਦੀ ਹੈ, ਜੋ ਨੌਜਵਾਨਾਂ ਨੂੰ ਤੰਬਾਕੂ ਦੀ ਵਰਤੋਂ ਸ਼ੁਰੂ ਕਰਨ ਤੋਂ ਰੋਕਣ ਅਤੇ ਛੱਡਣ ਦੀ ਕੋਸ਼ਿਸ਼ ਕਰਨ ਵਾਲਿਆਂ ਦਾ ਸਮਰਥਨ ਕਰਨ ਲਈ ਤਿਆਰ ਕੀਤੀ ਗਈ ਹੈ। ਇਸ ਸਾਲ ਦੀ ਵਿਆਪਕ 60-ਦਿਨਾਂ ਮੁਹਿੰਮ ਭਾਰਤ ਭਰ ਦੇ ਨੌਜਵਾਨਾਂ ਵਿੱਚ ਤੰਬਾਕੂ ਮੁਕਤ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਮੌਜੂਦਾ ਢਾਂਚੇ ਨੂੰ ਮਜ਼ਬੂਤ ਕਰਦੇ ਹੋਏ ਨਵੀਨਤਾਕਾਰੀ ਪਹੁੰਚ ਪੇਸ਼ ਕਰਦੀ ਹੈ।
ਭਾਰਤ ਵਿੱਚ WHO ਦੇ ਪ੍ਰਤੀਨਿਧੀ ਡਾ. ਰੋਡੇਰੀਕੋ ਐੱਚ ਆਫਰੀਨ, ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀ, ਪੁਰਸਕਾਰ ਜੇਤੂ ਪ੍ਰਭਾਵਕ, ਨੇੜਲੇ ਤੰਬਾਕੂ ਮੁਕਤ ਵਿਦਿਅਕ ਸੰਸਥਾਵਾਂ (ToFEI) ਦੇ 300 ਤੋਂ ਵੱਧ ਸਕੂਲੀ ਵਿਦਿਆਰਥੀ, ਜਿਨ੍ਹਾਂ ਵਿੱਚ ਸਕੂਲ ਅਤੇ ਕਾਲਜ ਸ਼ਾਮਲ ਹਨ, ਦੇ ਨਾਲ-ਨਾਲ ਮਾਈ ਭਾਰਤ ਪਹਿਲਕਦਮੀ ਦੇ NSS ਵਲੰਟੀਅਰਾਂ ਅਤੇ ਸਿਵਲ ਸੁਸਾਇਟੀ ਸੰਗਠਨਾਂ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।
************
ਐੱਸ.ਆਰ.
(Release ID: 2177404)
Visitor Counter : 6