ਭਾਰਤ ਚੋਣ ਕਮਿਸ਼ਨ
azadi ka amrit mahotsav

ਚੋਣ ਕਮਿਸ਼ਨ ਨੇ ਬਿਹਾਰ ਚੋਣਾਂ ਲਈ ਆਦਰਸ਼ ਕੋਡ ਆਫ ਕੰਡਕਟ ਦੇ ਸਖਤੀ ਨਾਲ ਲਾਗੂਕਰਨ ਦੇ ਨਿਰਦੇਸ਼ ਜਾਰੀ ਕੀਤੇ


ਭਾਰਤ ਚੋਣ ਕਮਿਸ਼ਨ (ਈਸੀਆਈ) ਨੇ 6 ਅਕਤੂਬਰ, 2025 ਨੂੰ ਬਿਹਾਰ ਵਿਧਾਨ ਸਭਾ ਦੀਆਂ ਆਮ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ

Posted On: 08 OCT 2025 11:57AM by PIB Chandigarh
  1. ਇਸ ਐਲਾਨ ਦੇ ਨਾਲ, ਚੋਣ ਕਮਿਸ਼ਨ ਨੇ ਬਿਹਾਰ ਦੇ ਮੁੱਖ ਸਕੱਤਰ ਅਤੇ ਮੁੱਖ ਚੋਣ ਅਧਿਕਾਰੀ ਨੂੰ ਰਾਜ ਵਿੱਚ ਆਦਰਸ਼ ਕੋਡ ਆਫ ਕੰਡਕਟ (ਐੱਮਸੀਸੀ) ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਜਿੱਥੋਂ ਤੱਕ ਬਿਹਾਰ ਦੇ ਲਈ ਐਲਾਨਾਂ/ਨੀਤੀਗਤ ਫੈਸਲਿਆਂ ਦਾ ਸਬੰਧ ਹੈ, ਆਦਰਸ਼ ਕੋਡ ਆਫ ਕੰਡਕਟ ਕੇਂਦਰ ਸਰਕਾਰ ‘ਤੇ ਵੀ ਲਾਗੂ ਹੋਵੇਗਾ। 

  2. ਕਮਿਸ਼ਨ ਨੇ ਸਰਕਾਰੀ, ਜਨਤਕ ਅਤੇ ਨਿਜੀ ਸੰਪਤੀ ਤੋਂ ਵਿਗਾੜ ਹਟਾਉਣ, ਕਿਸੇ ਵੀ ਰਾਜਨੀਤਿਕ ਪਾਰਟੀ, ਉਮੀਦਵਾਰ ਜਾਂ ਚੋਣ ਨਾਲ ਜੁੜੇ ਕਿਸੇ ਹੋਰ ਵਿਅਕਤੀ ਦੁਆਰਾ ਸਰਕਾਰੀ ਵਾਹਨ ਜਾਂ ਸਰਕਾਰੀ ਆਵਾਸ ਦੀ ਦੁਰਵਰਤੋਂ ਕਰਨ, ਸਰਕਾਰੀ ਖਜਾਨੇ ਦੀ ਲਾਗਤ ‘ਤੇ ਵਿਗਿਆਪਨ ਜਾਰੀ ਕਰਨ ‘ਤੇ ਰੋਕ ਲਗਾਉਣ ਨਾਲ ਸਬੰਧਿਤ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। 

  3. ਨਾਗਰਿਕਾਂ ਦੀ ਨਿੱਜਤਾ (ਗੋਪਨੀਅਤਾ) ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਅਤੇ ਨਿਜੀ ਘਰਾਂ ਦੇ ਬਾਹਰ ਕੋਈ ਪ੍ਰਦਰਸ਼ਨ ਜਾਂ ਧਰਨਾ ਨਹੀਂ ਹੋਣਾ ਚਾਹੀਦਾ। ਭੂਮੀ, ਭਵਨ ਜਾਂ ਦੀਵਾਰਾਂ ਦੀ ਵਰਤੋਂ ਮਾਲਕ ਦੀ ਸਹਿਮਤੀ ਦੇ ਬਗੈਰ ਝੰਡੇ, ਬੈਨਰ ਜਾਂ ਪੋਸਟਰ ਲਗਾਉਣ ਲਈ ਨਹੀਂ ਕੀਤੀ ਜਾਣੀ ਚਾਹੀਦੀ।

  4. ਇੱਕ ਸ਼ਿਕਾਇਤ ਨਿਗਰਾਨੀ ਪ੍ਰਣਾਲੀ ਸਥਾਪਿਤ ਕੀਤੀ ਗਈ ਹੈ ਜਿਸ ਵਿੱਚ ਇੱਕ ਕਾਲ ਸੈਂਟਰ ਨੰਬਰ 1950 ਵੀ ਸ਼ਾਮਲ ਹੈ। ਇਸ ਰਾਹੀਂ ਕੋਈ ਵੀ ਆਮ ਨਾਗਰਿਕ ਜਾਂ ਰਾਜਨੀਤਿਕ ਪਾਰਟੀ ਸਬੰਧਿਤ ਜ਼ਿਲ੍ਹਾ ਚੋਣ ਅਧਿਕਾਰੀ/ਖੇਤਰੀ ਚੋਣ ਅਧਿਕਾਰੀ ਕੋਲ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਇਹ ਪ੍ਰਣਾਲੀ ਹੁਣ 24X7 ਕਾਰਜਸ਼ੀਲ ਹੈ।

  5. ਨਾਗਰਿਕ ਰਾਜਨੀਤਿਕ ਪਾਰਟੀ ECINET ‘ਤੇ C-Vigil ਐਪ ਦੀ ਵਰਤੋਂ ਕਰਕੇ ਵੀ ਆਦਰਸ਼ ਕੋਡ ਆਫ ਕੰਡਕਟ ਉਲੰਘਨਾ ਦੀ ਰਿਪੋਰਟ ਕਰ ਸਕਦੇ ਹਨ। ਸ਼ਿਕਾਇਤਾਂ ‘ਤੇ 100 ਮਿਂਟਾਂ ਦੇ ਅੰਦਰ –ਅੰਦਰ ਕਾਰਵਾਈ ਯਕੀਨੀ ਬਣਾਉਣ ਲਈ ਰਾਜ ਭਰ ਵਿੱਚ 824 ਫਲਾਇੰਗ ਸਕੁਐਡ (Flying squads ) ਤੈਨਾਤ ਕੀਤੇ ਗਏ ਹਨ।

  6. ਰਾਜਨੀਤਿਕ ਪਾਰਟੀਆਂ ਨੂੰ ਆਵਾਜਾਈ ਅਤੇ ਸੁਰੱਖਿਆ ਵਿਵਸਥਾ ਨੂੰ ਸਮਰੱਥ ਬਣਾਉਣ, ਪਾਬੰਦੀਆਂ ਦੀ ਪਾਲਣਾ ਕਰਨ ਅਤੇ ਲਾਊਡਸਪੀਕਰ ਜਾਂ ਹੋਰ ਸੁਵਿਧਾਵਾਂ ਲਈ ਜ਼ਰੂਰੀ ਪ੍ਰਵਾਨਗੀ ਪ੍ਰਾਪਤ ਕਰਨ ਲਈ ਮੀਟਿੰਗਾਂ ਅਤੇ ਜਲੂਸਾਂ (ਜਲਸਿਆਂ) ਦੀ ਪਹਿਲਾਂ ਤੋ ਹੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਦੇਣਾ ਲਾਜ਼ਮੀ ਹੈ। 

  7. ਮੰਤਰੀਗਣ ਆਪਣੇ ਅਧਿਕਾਰਤ ਫਰਜਾਂ ਨੂੰ ਚੋਣ ਪ੍ਰਚਾਰ ਨਾਲ ਨਹੀਂ ਜੋੜਣਗੇ, ਜਾਂ ਪ੍ਰਚਾਰ ਲਈ ਸਰਕਾਰੀ ਮਸ਼ੀਨਰੀ, ਆਵਾਜਾਈ ਜਾਂ ਕਰਮਚਾਰੀਆਂ ਦੀ ਵਰਤੋਂ ਨਹੀਂ ਕਰਨਗੇ। 

  8. ਕਮਿਸ਼ਨ ਨੇ ਅੱਗੇ ਨਿਰਦੇਸ਼ ਦਿੱਤਾ ਹੈ ਕਿ ਚੋਣ ਸੰਚਾਲਨ ਨਾਲ ਜੁੜੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਦੇ ਤਬਾਦਲੇ ‘ਤੇ ਰੋਕ ਰਹੇਗੀ। 

  9. ਸਾਰੇ ਪੱਧਰਾਂ ਦੇ ਅਧਿਕਾਰੀਆਂ ਨੂੰ ਆਦਰਸ਼ ਕੋਡ ਆਫ ਕੰਡਕਟ ਨੂੰ ਲਾਗੂ ਕਰਨ ਵਿੱਚ ਨਿਰਪੱਖਤਾ ਨਾਲ ਕੰਮ ਕਰਨ, ਸਾਰੀਆਂ ਧਿਰਾਂ ਨਾਲ ਬਰਾਬਰ ਵਿਵਹਾਰ ਯਕੀਨੀ ਬਣਾਉਣ ਅਤੇ ਸਰਕਾਰੀ ਸੁਵਿਧਾਵਾਂ ਦੀ ਦੁਰਵਰਤੋਂ ਨੂੰ ਰੋਕਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੂੰ ਮੀਟਿੰਗਾਂ, ਜਲੂਸਾਂ, ਅਤੇ ਪੋਲਿੰਗ ਪ੍ਰਬੰਧਾਂ ਦਾ ਨਿਰਪੱਖ ਸੰਚਾਲਨ ਕਰਨਾ ਹੋਵੇਗਾ, ਕਾਨੂੰਨ-ਵਿਵਸਥਾ ਬਣਾਈ ਰੱਖਣੀ ਹੋਵੇਗੀ ਅਤੇ ਚੋਣ ਪ੍ਰਕਿਰਿਆ ਦਾ ਭਰੋਸਾ ਬਣਾਏ ਰੱਖਣਾ ਹੋਵੇਗਾ। 

  10. ਇਹ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਮੈਦਾਨ ਅਤੇ ਹੈਲੀਪੈਡ ਜਿਹੇ ਜਨਤਕ ਸਥਾਨ ਸਾਰੀਆਂ ਪਾਰਟੀਆਂ ਨੂੰ ਬਰਾਬਰ ਸ਼ਰਤਾਂ ‘ਤੇ ਸਮਾਨ ਰੂਪ ਨਾਲ ਉਪਲਬਧ ਹੋਣੇ ਚਾਹੀਦੇ ਹਨ। ECINET ‘ਤੇ ਸੁਵਿਧਾ ਮੌਡਿਊਲ ਸਰਗਰਮ (ਕਿਰਿਆਸ਼ੀਲ) ਕਰ ਦਿੱਤਾ ਗਿਆ ਹੈ, ਜਿੱਥੇ ਰਾਜਨੀਤਿਕ ਪਾਰਟੀਆਂ ਅਜਿਹੇ ਜਨਤਕ ਸਥਾਨਾਂ ਦੀ ਵਰਤੋਂ ਦੇ ਲਈ ਅਪਲਾਈ ਕਰ ਸਕਦੀਆਂ ਹਨ, ਜਿਨ੍ਹਾਂ ਨੂੰ ਪਹਿਲਾਂ ਆਓ ਪਹਿਲਾਂ ਪਾਓ ਦੇ ਅਧਾਰ ‘ਤੇ ਵੰਡ ਕੀਤੀ ਜਾਣੀ ਚਾਹੀਦੀ ਹੈ। 

 

*****

ਪੀਕੇ/ਜੀਡੀਐੱਚ/ਆਰਪੀ/ਏਕੇ


(Release ID: 2176325) Visitor Counter : 6