ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਟ੍ਰਾਈ (TRAI) ਨੇ ਜਲੰਧਰ ਅਤੇ ਹੁਸ਼ਿਆਰਪੁਰ ਵਿੱਚ ਨੈੱਟਵਰਕ ਗੁਣਵੱਤਾ ਦਾ ਮੁਲਾਂਕਣ ਕੀਤਾ
ਸ਼ਹਿਰ ਅਤੇ ਰਾਜਮਾਰਗ ਰੂਟਸ ਜਲੰਧਰ ਤੋਂ ਹੁਸ਼ਿਆਰਪੁਰ ਵਾਇਆ ਕਠਾਰ (Kathar) ਅਤੇ ਮੰਡਿਆਲ ਅਤੇ ਹੁਸ਼ਿਆਰਪੁਰ ਤੋਂ ਜਲੰਧਰ ਵਾਇਆ ਫਗਵਾੜਾ
Posted On:
08 OCT 2025 11:41AM by PIB Chandigarh
ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (TRAI) ਨੇ ਅਗਸਤ 2025 ਦੇ ਮਹੀਨੇ ਦੌਰਾਨ ਵਿਆਪਕ ਸ਼ਹਿਰੀ ਮਾਰਗਾਂ ਨੂੰ ਕਵਰ ਕਰਦੇ ਹੋਏ ਪੰਜਾਬ ਲਾਈਸੈਂਸ ਪ੍ਰਾਪਤ ਸੇਵਾ ਖੇਤਰ (ਐੱਲਐੱਸਏ) ਲਈ ਆਪਣੇ ਸੁਤੰਤਰ ਡ੍ਰਾਈਵ ਟੈਸਟ (IDT) ਨਤੀਜੇ ਜਾਰੀ ਕੀਤੇ। ਟ੍ਰਾਈ ਖੇਤਰੀ ਦਫ਼ਤਰ, ਦਿੱਲੀ ਦੀ ਦੇਖ-ਰੇਖ ਵਿੱਚ ਆਯੋਜਿਤ ਡ੍ਰਾਈਵ ਟੈਸਟਾਂ ਨੂੰ ਵੱਖ-ਵੱਖ ਉਪਯੋਗ ਵਾਤਾਵਰਣਾਂ –ਸ਼ਹਿਰੀ ਖੇਤਰਾਂ, ਸੰਸਥਾਗਤ ਹੌਟਸਪੌਟ, ਜਨਤਕ ਆਵਾਜਾਈ ਕੇਂਦਰਾਂ ਅਤੇ ਹਾਈ ਸਪੀਡ ਕੌਰੀਡੋਰ ਵਿੱਚ ਵਾਸਤਵਿਕ ਦੁਨੀਆ ਦੇ ਮੋਬਾਈਲ ਨੈੱਟਵਰਕ ਪ੍ਰਦਰਸਨ ਨੂੰ ਫੜਣ ਲਈ ਡਿਜ਼ਾਈਨ ਕੀਤਾ ਗਿਆ ਸੀ।
5 ਅਗਸਤ 2025 ਤੋਂ 8 ਅਗਸਤ 2025 ਦੇ ਦਰਮਿਆਨ, ਟ੍ਰਾਈ ਦੀਆਂ ਟੀਮਾਂ ਨੇ 198.0 ਕਿਲੋਮੀਟਰ ਦੇ ਸਿਟੀ ਡ੍ਰਾਈਵ ਟੈਸਟ, 9 ਹੌਟਸਪੌਟ ਸਥਾਨਾਂ, 1.3 ਕਿਲੋਮੀਟਰ ਪੈਦਲ ਪ੍ਰੀਖਣ, 84.6 ਕਿਲੋਮੀਟਰ ਹਾਈਵੇਅ ਡ੍ਰਾਈਵ ਟੈਸਟ ਅਤੇ 1 ਸਥਾਨ ‘ਤੇ ਇੰਟਰ ਆਪ੍ਰੇਟਰ ਕਾਲਿੰਗ ਦੇ ਵਿਸਤ੍ਰਿਤ ਪ੍ਰੀਖਣ ਕੀਤੇ। ਮੁਲਾਂਕਣ ਕੀਤੀਆਂ ਗਈਆਂ ਤਕਨੀਕਾਂ ਵਿੱਚ 2ਜੀ, 3ਜੀ, 4ਜੀ ਅਤੇ 5ਜੀ ਸ਼ਾਮਲ ਸਨ, ਜੋ ਵੱਖ-ਵੱਖ ਹੈਂਡਸੈੱਟ ਸਮਰੱਥਾਵਾਂ ਵਾਲੇ ਉਪਯੋਗਕਰਤਾਵਾਂ ਦੀ ਸੇਵਾ ਅਨੁਭਵ ਨੂੰ ਦਰਸਾਉਂਦੇ ਹਨ। IDT ਦੇ ਸਿੱਟਿਆਂ ਨਾਲ ਸਾਰੇ ਸਬੰਧਿਤ ਟੈਲੀਕੌਮ ਸਰਵਿਸ ਪ੍ਰੋਵਾਈਡਰਸ (TSP) ਨੂੰ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਗਿਆ ਹੈ।
ਮੁਲਾਂਕਣ ਕੀਤੇ ਗਏ ਮੁੱਖ ਮਾਪਦੰਡ:
ਕ) ਵੌਇਸ ਸਰਵਿਸਿਜ਼ : ਕਾਲ ਸੈਟਅੱਪ ਸਫਲਤਾ ਦਰ (ਸੀਐੱਸਐੱਸਆਰ), ਡਰੌਪ ਕਾਲ ਦਰ (ਡੀਸੀਆਰ), ਕਾਲ ਸੈਟਅੱਪ ਸਮਾਂ, ਕਾਲ ਸਾਈਲੈਂਸ ਦਰ, ਭਾਸ਼ਣ ਗੁਣਵੱਤਾ (ਐੱਮਓਐੱਸ), ਕਵਰੇਜ਼।
ਖ) ਡੇਟਾ ਸਰਵਿਸਿਜ਼ : ਡਾਊਨਲੋਡ/ਅਪਲੋਡ, ਥਰੂਪੁਟ, ਦੇਰੀ, ਜਿਟਰ, ਪੈਕੇਟ ਡਰੌਪ ਦਰ ਅਤੇ ਵੀਡੀਓ ਸਟ੍ਰੀਮਿੰਗ ਦੇਰੀ।
ਕਾਲ ਸੈਟਅੱਪ ਸਫਲਤਾ ਦਰ : Airtel, BSNL, RJIL ਅਤੇ VIL ਦਾ ਆਟੋ-ਸਲੈਕਸ਼ਨ ਮੋਡ (5ਜੀ/4ਜੀ/3ਜੀ/2ਜੀ) ਵਿੱਚ ਕਾਲ ਸੈਟਅੱਪ ਸਫ਼ਲਤਾ ਦਰ ਕ੍ਰਮਵਾਰ 99.81%, 10.29%, 99.81% ਅਤੇ 98.06% ਹੈ।
ਡਰੌਪ ਕਾਲ ਦਰ : Airtel, BSNL, RJIL ਅਤੇ VIL ਵਿੱਚ ਆਟੋ-ਸਲੈਕਸ਼ਨ ਮੋਡ (5ਜੀ/4ਜੀ/3ਜੀ/2ਜੀ) ਵਿੱਚ ਡਰੌਪ ਦਰ ਕ੍ਰਮਵਾਰ 0.00%, 4.24%, 0.19% ਅਤੇ 0.00% ਹੈ।
ਪ੍ਰਮੁੱਖ QoS ਮਾਪਦੰਡਾਂ ਦੇ ਵਿਰੁੱਧ ਪ੍ਰਦਰਸ਼ਨ
ਸੀਐੱਸਐੱਸਆਰ : ਕਾਲ ਸੈਟਅੱਪ ਸਫਲਤਾ ਦਰ (% ਵਿੱਚ), ਸੀਐੱਸਟੀ: ਕਾਲ ਸੈਟਅੱਪ ਸਮਾਂ (ਸੈਕਿੰਡਾਂ ਵਿੱਚ), ਡੀਸੀਆਰ: ਡਰੌਪ ਕਾਲ ਦਰ (% ਵਿੱਚ) ਅਤੇ ਐੱਮਓਐੱਸ : ਮੀਨ ਓਪੀਨੀਅਨ ਸਕੋਰ (Mean Opinion Score)।

ਜਲੰਧਰ ਵਿੱਚ ਮੁਲਾਂਕਣ ਵਿੱਚ ਉੱਚ ਘਣਤਾ ਵਾਲੇ ਗੁਆਂਢ ਜਿਹੇ ਮਾਡਲ ਟਾਊਨ, ਬਸਤੀ ਬਾਵਾ ਖੇਲ, ਲਾਜਪਤ ਨਗਰ, ਰਾਮਾ ਮੰਡੀ, ਚੂਹੜਵਾਲੀ, ਜੰਡਿਆਲਾ ਆਦਿ ਅਤੇ ਹੁਸ਼ਿਆਰਪੁਰ ਵਿੱਚ ਬੱਸ ਸਟੈਂਡ ਖੇਤਰ, ਸਿਵਿਲ ਲਾਈਨਜ਼, ਮਾਡਲ ਟਾਊਨ, ਖੇਸ਼ੂਪੁਰ, ਲਾਜਵੰਤੀ ਹਸਪਤਾਲ ਖੇਤਰ, ਸ਼ਹਿਰੀ ਅਸਟੇਟ ਆਦਿ ਸ਼ਾਮਲ ਸਨ। ਟ੍ਰਾਈ ਨੇ ਏਪੀਜੇ ਕਾਲਜ ਜਲੰਧਰ, ਡੀਏਵੀ ਕਾਲਜ ਆਫ ਐਜੂਕੇਸ਼ਨ ਹੁਸ਼ਿਆਰਪੁਰ, ਜ਼ਿਲ੍ਹਾ ਅਤੇ ਸੈਸ਼ਨ ਕੋਰਟ ਹੁਸ਼ਿਆਰਪੁਰ, ਜ਼ਿਲ੍ਹਾ ਅਤੇ ਸੈਸ਼ਨ ਕੋਰਟ ਜਲੰਧਰ, ਜਲੰਧਰ ਸਿਟੀ ਰੇਲਵੇ ਸਟੇਸ਼ਨ, ਲਿਵਾਸਾ ਹਸਪਤਾਲ ਹੁਸ਼ਿਆਰਪੁਰ, ਐੱਮਬੀਡੀ ਨਿਓਪੋਲਿਸ ਮਾਲ ਜਲੰਧਰ, ਮਾਡਲ ਟਾਊਨ ਮਾਰਕਿਟ ਜਲੰਧਰ, ਟੈਗੋਰ ਮਾਰਕਿਟ ਜਲੰਧਰ, ਟੈਗੋਰ ਹਸਪਤਾਲ ਜਲੰਧਰ ਵਿੱਚ ਅਸਲ ਦੁਨੀਆ ਦੀਆਂ ਸਥਿਤੀਆਂ ਦਾ ਵੀ ਮੁਲਾਂਕਣ ਕੀਤਾ।
6 ਅਗਸਤ, 2025 ਨੂੰ ਹੁਸ਼ਿਆਰਪੁਰ ਸ਼ਹਿਰ ਵਿੱਚ ਆਯੋਜਿਤ ਵੌਕ ਟੈਸਟ ਵਿੱਚ ਕੋਤਵਾਲੀ ਬਜ਼ਾਰ, ਮੇਨ ਮਾਰਕਿਟ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ, ਜਿਸ ਵਿੱਚ ਭੀੜ-ਭੜੱਕੇ ਵਾਲੇ ਪੈਦਲ ਯਾਤਰੀ ਵਾਤਾਵਰਣ ਵਿੱਚ ਮੋਬਾਈਲ ਨੈੱਟਵਰਕ ਵਿਵਹਾਰ ਨੂੰ ਕੈਪਚਰ ਕੀਤਾ ਗਿਆ।
ਹਾਈ-ਸਪੀਡ ਟ੍ਰਾਂਜ਼ਿਟ ਵਿੱਚ ਮੋਬਾਈਲ ਨੈੱਟਵਰਕ ਅਨੁਭਵ ਦਾ ਮੁਲਾਂਕਣ ਕਰਨ ਲਈ ਜਲੰਧਰ ਤੋਂ ਹੁਸ਼ਿਆਰਪੁਰ ਵਾਇਆ ਕਠਾਰ (Kathar) ਅਤੇ ਮੰਡਿਆਲ ਅਤੇ ਹੁਸ਼ਿਆਰਪੁਰ ਤੋਂ ਜਲੰਧਰ ਵਾਇਆ ਫਗਵਾੜਾ ਤੱਕ ਰਾਜਮਾਰਗ ਰੂਟਾਂ ਦਾ ਵੀ ਸਰਵੇਖਣ ਕੀਤਾ ਗਿਆ।
ਇਹ ਟੈਸਟ ਅਸਲ ਸਮੇਂ ਵਿੱਚ ਟ੍ਰਾਈ (TRAI) ਦੁਆਰਾ ਸੁਝਾਏ ਗਏ ਉਪਕਰਣਾਂ ਅਤੇ ਪ੍ਰਮਾਣਿਤ ਪ੍ਰੋਟੋਕੋਲ ਦੀ ਵਰਤੋਂ ਕਰਕੇ ਕੀਤੇ ਗਏ ਸਨ। ਵਿਸਤ੍ਰਿਤ ਰਿਪੋਰਟ TRAI ਦੀ ਵੈੱਬਸਾਈਟ www.trai.gov.in ‘ਤੇ ਉਪਲਬਧ ਹੈ। ਕਿਸੇ ਵੀ ਸਪਸ਼ਟੀਕਰਣ/ਜਾਣਕਾਰੀ ਲਈ, ਸ਼੍ਰੀ ਵਿਵੇਕ ਖਰੇ, ਸਲਾਹਕਾਰ, (ਖੇਤਰੀ ਦਫ਼ਤਰ, ਦਿੱਲੀ) TRAI ਤੋਂ ਈਮੇਲ: adv.ca@trai.gov.in ਜਾਂ ਫੋਨ ਨੰਬਰ +91-11-20907772 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
*****
ਸਮਰਾਟ / ਐਲਨ/ਏਕੇ
(Release ID: 2176324)
Visitor Counter : 8