ਸੱਭਿਆਚਾਰ ਮੰਤਰਾਲਾ
ਸੱਭਿਆਚਾਰ ਮੰਤਰਾਲੇ ਨੇ ਸਵੱਛਤਾ ਹੀ ਸੇਵਾ ਅਭਿਆਨ (17 ਸਤੰਬੂਰ -2 ਅਕਤੂਬਰ 2025) ਦਾ ਸਫਲਤਾਪੂਰਵਕ ਆਯੋਜਨ ਕੀਤਾ
प्रविष्टि तिथि:
07 OCT 2025 11:07AM by PIB Chandigarh
ਸੱਭਿਆਚਾਰ ਮੰਤਰਾਲੇ ਨੇ 17 ਸਤੰਬਰ ਤੋਂ 2 ਅਕਤੂਬਰ, 2025 ਤੱਕ ਦੇਸ਼ਵਿਆਪੀ ਸਵੱਛਤਾ ਹੀ ਸੇਵਾ (ਐੱਸਐੱਚਐੱਸ) ਅਭਿਆਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਆਪਣੇ 43 ਸੰਗਠਨਾਂ ਅਤੇ ਸੱਭਿਆਚਾਰਕ ਸੰਸਥਾਨਾਂ ਵਿੱਚ ਸਵੱਛਤਾ ਅਤੇ ਜਾਗਰੂਕਤਾ ਗਤੀਵਿਧੀਆਂ ਦੀ ਲੜੀ ਆਯੋਜਿਤ ਕੀਤੀ। ਇਸ ਅਭਿਆਨ ਵਿੱਚ ਕਰਮਚਾਰੀਆਂ, ਵਿਦਿਆਰਥੀਆਂ, ਸੱਭਿਆਚਾਰਕ ਸੰਸਥਾਵਾਂ ਅਤੇ ਆਮ ਜਨਤਾ ਦੀ ਉਤਸਾਹਪੂਰਨ ਸ਼ਮੂਲੀਅਤ ਦੇਖੀ ਗਈ। ਇਸ ਅਭਿਆਨ ਦੀਆਂ ਪ੍ਰਮੁੱਖ ਪ੍ਰਾਪਤੀਆਂ ਹਨ:
-
ਸਵੱਛਤਾ ਲਈ 260 ਯੂਨਿਟਾਂ (ਸੀਟੀਯੂ) ਦੀ ਪਛਾਣ ਕੀਤੀ ਗਈ ਅਤੇ ਉਨ੍ਹਾਂ ਵਿੱਚ ਬਦਲਾਅ ਲਿਆਂਦਾ ਗਿਆ।
-
ਸਵੱਛ ਜਨਤਕ ਸਥਾਨ ਸਮਾਗਮਾਂ ਲਈ 39 ਜਨਤਕ ਸਥਾਨਾਂ ਦੀ ਪਛਾਣ ਕੀਤੀ ਗਈ ਅਤੇ ਅਭਿਆਨ ਦੌਰਾਨ ਉਨ੍ਹਾਂ ਦੀ ਸਫਾਈ ਕੀਤੀ ਗਈ।
-
ਸਵੱਛਤਾ ਦੇ ਸੁਨੇਹੇ ਦਾ ਪ੍ਰਸਾਰ ਕਰਨ ਲਈ ਇਸ ਦੇ ਸਮਰਥਨ ਵਿੱਚ ਦੋ ‘ਸਵੱਛਤਾ ਰੈਲੀਆਂ’ ਅਤੇ ਦੋ ‘ਸਿੰਗਲ ਯੂਜ਼ ਪਲਾਸਟਿਕ ਨੂੰ ਨਾਂਹ ਕਹੋ’ ਅਭਿਆਨ ਸਮੇਤ ਚਾਰ ਪ੍ਰੋਗਰਾਮ ਆਯੋਜਿਤ ਕੀਤੇ ਗਏ।
-
ਸਵੱਛ ਗ੍ਰੀਨ ਉਤਸਵ ਥੀਮ ਦੇ ਤਹਿਤ ਸਵੱਛਤਾ ਰੰਗੋਲੀ ਪ੍ਰਤੀਯੋਗਿਤਾ ਆਯੋਜਿਤ ਕੀਤੀ ਗਈ।
-
ਸਫਾਈ ਮਿੱਤਰਾਂ ਲਈ ਚਾਰ ਸਫਾਈ ਮਿੱਤਰ ਸੁਰਕਸ਼ਾ ਸ਼ਿਵਿਰ (ਹੈਲਥ ਚੈੱਕ-ਅਪ ਕੈਂਪ) ਸਫਲਤਾਪੂਰਵਕ ਆਯੋਜਿਤ ਕੀਤੇ ਗਏ। ਮੰਤਰਾਲੇ ਦੇ ਤਹਿਤ ਆਉਣ ਵਾਲੇ ਸੰਗਠਨਾਂ ਦੇ ਕੁੱਲ 977 ਸਫਾਈ ਮਿੱਤਰਾਂ ਨੂੰ ਸਰਕਾਰੀ ਯੋਜਨਾਵਾਂ ਦੇ ਤਹਿਤ ਲਾਭਾਰਥੀਆਂ ਵਜੋਂ ਸ਼ਾਮਲ ਕੀਤਾ ਗਿਆ।
-
ਦੇਸ਼ ਭਰ ਦੇ ਸੰਗਠਨਾਂ ਵੱਲੋਂ ਲੋਕਾਂ ਨੂੰ ਸਵੱਛਤਾ ਦੀ ਸਹੁੰ ਚੁਕਵਾਈ ਗਈ।
-
ਕਰਮਚਾਰੀਆਂ ਵਿੱਚ ਜਾਗਰੂਕਤਾ ਵਧਾਉਣ ਲਈ ਪੋਸਟਰ ਨਿਰਮਾਣ ਪ੍ਰਤੀਯੋਗਿਤਾ ਅਤੇ ਲੇਖ ਲਿਖਣ ਦੀ ਪ੍ਰਤੀਯੋਗਿਤਾ ਆਦਿ ਦਾ ਆਯੋਜਨ ਕੀਤਾ ਗਿਆ।
-
25 ਸਤੰਬਰ, 2025 ਨੂੰ ਏਕ ਦਿਨ, ਏਕ ਘੰਟਾ, ਏਕ ਸਾਥ ਅਭਿਆਨ ਦੇ ਤਹਿਤ ਪੌਦੇ ਲਗਾਓ ਅਭਿਆਨ ਅਤੇ ਸ਼੍ਰਮਦਾਨ ਅਭਿਆਨ ਦਾ ਆਯੋਜਨ ਕੀਤਾ ਗਿਆ।
-
25 ਸਤੰਬਰ 2025 ਨੂੰ ਪੁਰਾਣਾ ਕਿਲ੍ਹਾ ਵਿੱਚ ਸਵੱਛਤਾ ਮਿੱਤਰਾਂ ਨੂੰ ਸਵੱਛਤਾ ਕਿੱਟਾਂ ਵੰਡੀਆਂ ਗਈਆਂ।
-
ਰਾਸ਼ਟਰੀ ਵਿਗਿਆਨ ਕੇਂਦਰ ਨੇ ਵੇਸਟ ਮਟੀਰੀਅਲ (ਰਹਿੰਦ-ਖੂਹੰਦ) ਦੀ ਰੀ-ਸਾਈਕਲ ਅਤੇ ਰਚਨਾਤਮਕ ਵਰਤੋਂ ਦੀ ਧਾਰਨਾ ਨੂੰ ਹੁਲਾਰਾ ਦੇਣ ਲਈ ਵੇਸਟ ਟੂ ਆਰਟ ਵਿਸ਼ੇ ‘ਤੇ ਦੋ ਦਿਨਾਂ ਵਰਕਸ਼ਾਪ (30 ਸਤੰਬਰ-1 ਅਕਤੂਬਰ, 2025) ਦਾ ਆਯੋਜਨ ਕੀਤਾ।
ਇਸ ਅਭਿਆਨ ਨੇ ਨਾ ਸਿਰਫ਼ ਸੱਭਿਆਚਾਰਕ ਸੰਸਥਾਨਾਂ ਅਤੇ ਵਿਰਾਸਤੀ ਸਥਾਨਾਂ ‘ਤੇ ਸਵੱਛਤਾ ਅਤੇ ਚੰਗੀ ਸਿਹਤ ਦੇ ਲਈ ਸਾਫ-ਸੁਥਰਾ ਰਹਿਣ ਦੀ ਸੋਚ ਨੂੰ ਉਤਸਾਹਿਤ ਕੀਤਾ ਹੈ, ਸਗੋਂ ਲੰਬੇ ਸਮੇਂ ਤੱਕ ਸਵੱਛ ਅਤੇ ਹਰਿਤ ਭਾਰਤ ਦੇ ਪ੍ਰਤੀ ਸਮੂਹਿਕ ਜ਼ਿੰਮੇਵਾਰੀ ਦੇ ਸਬੰਧ ਵਿੱਚ ਵਧੇਰੇ ਜਨ ਜਾਗਰੂਕਤਾ ਫੈਲਾਉਣ ਵਿੱਚ ਵੀ ਸਹਾਇਤਾ ਕੀਤੀ ਹੈ।
****
ਸੁਨੀਲ ਕੁਮਾਰ ਤਿਵਾਰੀ /ਏਕੇ
pibculture[at]gmail[dot]com
(रिलीज़ आईडी: 2175923)
आगंतुक पटल : 28