ਰਸਾਇਣ ਤੇ ਖਾਦ ਮੰਤਰਾਲਾ
azadi ka amrit mahotsav

ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਅਭਿਆਨ (ਐੱਸਸੀਡੀਪੀਐੱਮ) 5.0 ਦੇ ਤਹਿਤ ਪੂਰੇ ਭਾਰਤ ਵਿੱਚ 11,100 ਜਨ ਔਸ਼ਧੀ ਕੇਂਦਰਾਂ ਨੂੰ ਬਾਹਰ ਸਫਾਈ ਰੱਖਣ ਵਾਲੇ ਸਥਾਨਾਂ ਵਜੋਂ ਪਛਾਣਿਆ ਗਿਆ


ਸਵੱਛਤਾ ਅਤੇ ਨਾਗਰਿਕ-ਕੇਂਦ੍ਰਿਤ ਸ਼ਾਸਨ ਨੂੰ ਹੁਲਾਰਾ ਦੇਣ ਲਈ ਪੀਐੱਮਬੀਆਈ ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਪਰਿਯੋਜਨਾ (ਪੀਐੱਮਬੀਜੇਪੀ) ਦੇ ਤਹਿਤ ਇਸ ਪਹਿਲ ਦੀ ਅਗਵਾਈ ਕਰ ਰਿਹਾ ਹੈ

ਟੀਚਾਬੱਧ ਕਾਰਜਾਂ ਵਿੱਚ ਲੰਬਿਤ ਮਾਮਲਿਆਂ ਦਾ ਨਿਪਟਾਰਾ, ਈ-ਕਚਰਾ ਨਿਪਟਾਉਣ ਅਤੇ ਖਾਲੀ ਪਏ ਦਫ਼ਤਰੀ ਸਥਾਨਾਂ ਨੂੰ ਉਪਯੋਗੀ ਸਥਾਨ ਵਿੱਚ ਬਦਲਣਾ ਸ਼ਾਮਲ

प्रविष्टि तिथि: 06 OCT 2025 5:06PM by PIB Chandigarh

ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਅਭਿਆਨ (ਐੱਸਸੀਡੀਪੀਐੱਮ) 5.0 ਦੇ ਤਹਿਤ, ਔਸ਼ਧੀ ਵਿਭਾਗ (ਡੀਓਪੀ) ਨੇ ਟੀਚਾ ਪਛਾਣ ਕੇ ਸ਼ੁਰੂਆਤਾ ਪੜਾਅ ਦੌਰਾਨ, ਜੋ 30 ਸਤੰਬਰ, 2025 ਨੂੰ ਖਤਮ ਹੋ ਗਿਆ, ਪੂਰੇ ਦੇਸ਼ ਵਿੱਚ 11,100 ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਕੇਂਦਰਾਂ ਨੂੰ ਆਉਟਡੋਰ ਸਫਾਈ ਸਥਾਨਾਂ ਵਜੋਂ ਪਛਾਣਿਆ ਹੈ। 

ਵਿਭਾਗ ਦੇ ਮਾਰਗਦਰਸ਼ਨ ਵਿੱਚ, ਇਸ ਦੇ ਦਾਇਰੇ ਵਿੱਚ ਆਉਣ ਵਾਲੇ ਸੰਗਠਨਾਂ ਨੇ ਸਵੱਛਤਾ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਵਿਸ਼ੇਸ਼ ਟੀਚੇ ਅਪਣਾਏ ਹਨ, ਜੋ ਅਭਿਆਨ ਦਾ ਇੱਕ ਪ੍ਰਮੁੱਖ ਮਾਪਦੰਡ ਹੈ। ਫਾਰਮਾਸਿਊਟੀਕਲਜ਼ ਅਤੇ ਮੈਡੀਕਲ ਡਿਵਾਇਸਿਜ਼ ਬਿਊਰੋ ਆਫ ਇੰਡੀਆ  (ਪੀਐੱਮਬੀਵਾਈ), ਜੋ ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਪਰਿਯੋਜਨਾ (ਪੀਐੱਮਬੀਜੇਪੀ) ਨੂੰ ਲਾਗੂ ਕਰਦਾ ਹੈ, ਨੇ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਮੁੱਖ ਸਵੱਛਤਾ ਪਹਿਲ ਦੀ ਯੋਜਨਾ ਬਣਾਈ ਹੈ ਅਤੇ ਇਸ ਅਭਿਆਨ ਦੇ ਤਹਿਤ 11,000 ਜਨ ਔਸ਼ਧੀ ਕੇਂਦਰਾਂ ਨੂੰ ਸ਼ਾਮਲ ਕੀਤਾ ਜਾਵੇਗਾ। 

ਸਵੱਛਤਾ ਅਭਿਆਨ ਤੋਂ ਇਲਾਵਾ, ਵਿਭਾਗ ਅਤੇ ਇਸ ਦੇ ਸੰਗਠਨ ਵੱਖ-ਵੱਖ ਸ਼੍ਰੇਣੀਆਂ ਦੇ ਲੰਬਿਤ ਮਾਮਲਿਆਂ ਦੇ ਨਿਪਟਾਰੇ ‘ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕਰਨ ਦਾ ਯਤਨ ਕਰ ਰਹੇ ਹਨ, ਜਿਨ੍ਹਾਂ ਵਿੱਚ ਸਾਂਸਦ ਅਤੇ ਪ੍ਰਧਾਨ ਮੰਤਰੀ ਦਫ਼ਤਰ ਦੇ ਸੰਦਰਭ, ਰਾਜ ਸਰਕਾਰ ਦੇ ਪੱਤਰ-ਵਿਵਹਾਰ, ਸੰਸਦੀ ਭਰੋਸਾ, ਅੰਤਰ-ਮੰਤਰਾਲਾ ਸੰਦਰਭ ਅਤੇ ਜਨਤਕ ਸ਼ਿਕਾਇਤਾਂ ਅਤੇ ਅਪੀਲਾਂ ਸ਼ਾਮਲ ਹਨ।

ਵਿਭਾਗ ਦੀਆਂ ਏਜੰਸੀਆਂ ਦੁਆਰਾ ਭੌਤਿਕ ਅਤੇ ਇਲੈਕਟ੍ਰੌਨਿਕ ਫਾਇਲਾਂ ਦੀ ਸਮੀਖਿਆ ਅਤੇ ਸਮਾਪਤੀ ਦੇ ਨਾਲ-ਨਾਲ, ਖਾਲੀ ਪਏ ਖੇਤਰਾਂ ਨੂੰ ਕੈਂਟੀਨ, ਇਨਡੋਰ ਮਨੋਰੰਜਨ ਖੇਤਰ ਅਤੇ ਕ੍ਰੈੱਚ ਜਿਹੀਆਂ ਉਪਯੋਗੀ ਸੁਵਿਧਾਵਾਂ ਵਿੱਚ ਬਦਲ ਕੇ ਕਾਰਜ ਸਥਲ ਦੀ ਵਰਤੋਂ ਨੂੰ ਕੰਮ ਵਿੱਚ ਆਉਣ ਲਾਇਕ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ –ਜਿਸ ਨਾਲ ਕਾਰਜ ਸਥਲ ਦੀ ਕੁਸ਼ਲਤਾ ਅਤੇ ਕਰਮਚਾਰੀ ਭਲਾਈ ਵਿੱਚ ਸੁਧਾਰ ਹੋਵੇਗਾ। ਜ਼ਿਕਰਯੋਗ ਹੈ ਕਿ ਹਿੰਦੁਸਤਾਨ ਐਂਟੀਬਾਇਓਟਿਕਸ ਲਿਮਟਿਡ (ਐੱਚਏਐੱਲ) ਨੇ ਐੱਸਸੀਡੀਪੀਐੱਮ 5.0 ਦੇ ਤਹਿਤ 15,000 ਵਰਗ ਫੁੱਟ ਦਫ਼ਤਰੀ ਸਥਾਨ ਨੂੰ ਮੁੜ ਪ੍ਰਾਪਤ ਕਰਨ ਦੀ ਯੋਜਨਾ ਵਿਕਸਿਤ ਕੀਤੀ ਹੈ। 

ਇਸ ਤੋਂ ਇਲਾਵਾ, ਈ-ਕਚਰੇ ਅਤੇ ਸਕ੍ਰੈਪ ਸਮੱਗਰੀ ਦੀ ਪਛਾਣ ਅਤੇ ਨਿਪਟਾਰੇ ਦਾ ਕੰਮ ਚੱਲ ਰਿਹਾ ਹੈ, ਇਸ ਕੰਮ ਤੋਂ ਅਨੁਮਾਨਿਤ 16 ਲੱਖ ਰੁਪਏ ਦਾ ਮਾਲੀਆਂ ਹਾਸਲ ਹੋਣ ਦੀ ਉਮੀਦ ਹੈ। 

ਆਪਣੇ ਸਾਰੇ ਸੰਗਠਨਾਂ ਵਿੱਚ, ਵਿਭਾਗ ਨੇ ਵੱਖ-ਵੱਖ ਸ਼੍ਰੇਣੀਆਂ ਦੇ ਤਹਿਤ 12 ਸਰਵੋਤਮ ਅਭਿਆਸਾਂ ਨੂੰ ਵੀ ਤਿਆਰ ਕੀਤਾ ਹੈ, ਜਿਨ੍ਹਾਂ ਦਾ ਉਦੇਸ਼ ਵਪਾਰ ਕਰਨ ਵਿੱਚ ਅਸਾਨੀ, ਨਾਗਰਿਕ-ਕੇਂਦ੍ਰਿਤ ਸ਼ਾਸਨ ਅਤੇ ਵਾਤਾਵਰਣ ਸਬੰਧੀ ਟਿਕਾਊ ਅਤੇ ਵਾਤਾਵਰਣ-ਅਨੁਕੂਲ ਪਹਿਲਕਦਮੀਆਂ ਨੂੰ ਹੁਲਾਰਾ ਦੇਣਾ ਹੈ। 

************

ਆਰਟੀ/ਜੀਐੱਸ/ਐੱਸਟੀ/ਏਕੇ


(रिलीज़ आईडी: 2175871) आगंतुक पटल : 22
इस विज्ञप्ति को इन भाषाओं में पढ़ें: English , Urdu , हिन्दी , Kannada