ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਨਵੇਂ ਅਪਰਾਧਿਕ ਕਾਨੂੰਨਾਂ ‘ਤੇ ਰਾਜ ਪੱਧਰੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਅਤੇ ਹਰਿਆਣਾ ਸਰਕਾਰ ਦੇ ਲਗਭਗ 900 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ
ਸਾਡੀਆਂ ਸਰਕਾਰਾਂ ਨੇ ਹਰਿਆਣਾ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ, ਪਹਿਲੀ ਵਾਰ ਤੰਗ ਦ੍ਰਿਸ਼ਟੀਕੋਣ ਤੋਂ ਮੁਕਤ ਹੋ ਕੇ ਹਰ ਜ਼ਿਲ੍ਹੇ ਅਤੇ ਜਾਤੀ ਦੀ ਸਰਕਾਰ ਦੇਣ ਦਾ ਕੰਮ ਕੀਤਾ ਹੈ
ਇੱਕ ਸਮਾਂ ਨੌਕਰੀ ਦੇਣ ਲਈ ਬਦਨਾਮ ਰਹੇ ਹਰਿਆਣਾ ਵਿੱਚ ਅੱਜ ‘ਬਿਨਾ ਪਰਚੀ, ਬਿਨਾ ਖਰਚੀ’ ਸਿਰਫ਼ ਮੈਰਿਟ ਦੇ ਅਧਾਰ ‘ਤੇ ਨੌਕਰੀਆਂ ਮਿਲਦੀਆਂ ਹਨ, ਇਹ ਸਾਡੀ ਸਰਕਾਰ ਦੀ ਵੱਡੀ ਉਪਲਬਧੀ ਹੈ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ Citizen First, Dignity First ਅਤੇ Justice First ਦੇ ਮੂਲ ਮੰਤਰ ਨਵੇਂ ਅਪਰਾਧਿਕ ਕਾਨੂੰਨਾਂ ਦੇ ਅਧਾਰ ਹਨ
ਨਵੇਂ ਕਾਨੂੰਨਾਂ ਦੇ ਕਾਰਨ ਹਰਿਆਣਾ ਦੀ ਸਜ਼ਾ ਸਿੱਧੀ ਦਰ 40% ਤੋਂ ਦੁੱਗਣੀ ਵਧ ਕੇ 80% ਤੋਂ ਵੱਧ ਹੋ ਗਈ ਹੈ, ਇਸ ਦੇ ਲਈ ਹਰਿਆਣਾ ਸਰਕਾਰ ਨੂੰ ਵਧਾਈ
ਹਰਿਆਣਾ ਵਿੱਚ 71% ਚਾਰਜਸ਼ੀਟ 60 ਦਿਨਾਂ ਵਿੱਚ ਅਤੇ 83% ਚਾਰਜਸ਼ੀਟ 90 ਦਿਨਾਂ ਵਿੱਚ ਦਾਇਰ ਹੋਈਆਂ, ਜੋ ਦਰਸਾਉਂਦੀਆਂ ਹਨ ਕਿ ਸਾਨੂੰ ਸ਼ੁਰੂਆਤੀ ਸਫ਼ਲਤਾ ਮਿਲੀ ਹੈ
ਮੋਦੀ ਸਰਕਾਰ ਵਿੱਚ ਪੁਲਿਸ ਡੰਡੇ ਦੀ ਜਗ੍ਹਾ ਡਾਟਾ ਅਤੇ ਥਰਡ ਡਿਗਰੀ ਦੀ ਜਗ੍ਹਾ ਸਾਇੰਟੀਫਿਕ ਐਵੀਡੈਂਸ ‘ਤੇ ਕੰਮ ਕਰ ਰਹੀ ਹੈ
ਨਵੇਂ ਕਾਨੂੰਨਾਂ ਰਾਹੀਂ ਪੁਲਿਸ, ਜੇਲ੍ਹ, ਨਿਆਪਾਲਿਕਾ, ਮੁਕੱਦਮਾ ਚਲਾਉਣਾ ਅਤੇ ਫੋਰੈਂਸਿਕ ਦੇ ਪੰਜ ਥੰਮ੍ਹਾਂ ਨੂੰ ਔਨਲਾਈਨ ਜੋੜ ਦਿੱਤਾ ਗਿਆ ਹੈ
ਨਵੇਂ ਕਾਨੂੰਨਾਂ ਵਿੱਚ ਈ- FIR ਦੇ ਪ੍ਰਾਵਧਾਨ ਦੇ ਕਾਰਨ ਹੁਣ ਮਹਿਲਾਵਾਂ ਨੂੰ FIR ਦਰਜ ਕਰਵਾਉਣ ਦੇ ਲਈ ਥਾਨੇ ਨਹੀਂ ਜ
Posted On:
03 OCT 2025 7:18PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਕੁਰੂਕਸ਼ੇਤਰ, ਹਰਿਆਣਾ ਵਿੱਚ ਨਵੇਂ ਅਪਰਾਧਿਕ ਕਾਨੂੰਨਾਂ ‘ਤੇ ਰਾਜ ਪੱਧਰੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਅਤੇ ਹਰਿਆਣਾ ਸਰਕਾਰ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਸ ਮੌਕੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਨੀ ਅਤੇ ਕੇਂਦਰੀ ਗ੍ਰਹਿ ਸਕੱਤਰ ਸ਼੍ਰੀ ਗੋਵਿੰਦ ਮੋਹਨ ਸਮੇਤ ਕਈ ਪਤਵੰਤੇ ਮੌਜੂਦ ਸਨ।

ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਅੱਜ ਇੱਥੇ ਨਾਇਬ ਸਿੰਘ ਸੈਨੀ ਸਰਕਾਰ ਨੇ ਕੁੱਲ ਲਗਭਗ 900 ਕਰੋੜ ਰੁਪਏ ਦੇ 4 ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ 8 ਕਾਰਜਾਂ ਦਾ ਨੀਂਹ ਪੱਥਰ ਰੱਖਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਲਗਾਤਾਰ ਤੀਸਰੀ ਵਾਰ ਹਰਿਆਣਾ ਦੀ ਜਨਤਾ ਨੇ ਸਾਨੂੰ ਬਹੁਮਤ ਦਿੱਤਾ ਹੈ ਅਤੇ ਸਾਡੀਆਂ ਸਰਕਾਰਾਂ ਨੇ ਹਰਿਆਣਾ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਸਾਡੀ ਸਰਕਾਰ ਨੇ ਪਹਿਲੀ ਵਾਰ ਤੰਗ ਦ੍ਰਿਸ਼ਟੀਕੋਣ ਤੋਂ ਮੁਕਤ ਹੋ ਕੇ ਹਰ ਜ਼ਿਲ੍ਹੇ ਅਤੇ ਜਾਤੀ ਦੀ ਸਰਕਾਰ ਦੇਣ ਦਾ ਕੰਮ ਕੀਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਹਰਿਆਣਾ ਵਿੱਚ ਸਾਡੀ ਸਰਕਾਰ ਦੀਆਂ ਕਈ ਉਪਲਬਧੀਆਂ ਵਿੱਚੋਂ ਸਭ ਤੋਂ ਵੱਡੀ ਉਪਲਬਧੀ ਖਰਚੀ ਅਤੇ ਪਰਚੀ ਦੇ ਬਿਨਾ ਮੈਰਿਟ ਦੇ ਅਧਾਰ ‘ਤੇ ਨੌਜਵਾਨਾਂ ਨੂੰ ਨੌਕਰੀ ਦੇਣਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੰਗ੍ਰੇਜ਼ਾਂ ਦੇ ਬਣਾਏ ਗਏ ਤਿੰਨ ਅਪਰਾਧਿਕ ਕਾਨੂੰਨਾਂ ਨੂੰ ਸਮਾਪਤ ਕਰ ਕੇ ਮੋਦੀ ਸਰਕਾਰ ਦੁਆਰਾ ਲਿਆਂਦੇ ਗਏ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਦੀ ਜਾਣਕਾਰੀ ਦੇਣ ਲਈ ਅੱਜ ਇੱਥੇ ਇੱਕ ਵਿਸ਼ਾਲ ਪ੍ਰਦਰਸ਼ਨੀ ਵੀ ਲਗਾਈ ਗਈ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਹਰ FIR ਦਾ ਤਿੰਨ ਵਰ੍ਹਿਆਂ ਵਿੱਚ ਪੂਰਾ ਨਿਪਟਾਰਾ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੁਰਾਣੇ ਕਾਨੂੰਨ ਅੰਗ੍ਰੇਜ਼ਾਂ ਦੁਆਰਾ ਬਣਾਏ ਗਏ ਸਨ ਜਿਨ੍ਹਾਂ ਦਾ ਉਦੇਸ਼ ਅੰਗ੍ਰੇਜ਼ੀ ਸ਼ਾਸਨ ਵਿਵਸਥਾ ਨੂੰ ਬਰਕਰਾਰ ਰੱਖਣਾ ਸੀ। ਸ਼੍ਰੀ ਸ਼ਾਹ ਨੇ ਕਿਹਾ ਕਿ 15 ਅਗਸਤ, 1947 ਨੂੰ ਸਾਨੂੰ ਆਜ਼ਾਦੀ ਤਾਂ ਮਿਲ ਗਈ ਸੀ ਪਰ ਬ੍ਰਿਟਿਸ਼ ਸੰਸਦ ਦੁਆਰਾ ਬਣਾਏ ਗਏ ਕਾਨੂੰਨਾਂ ਤੋਂ ਮੁਕਤੀ ਨਹੀਂ ਮਿਲੀ ਸੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ 1 ਜੁਲਾਈ, 2024 ਤੋਂ ਅੰਗ੍ਰੇਜ਼ਾਂ ਦੁਆਰਾ ਬਣਾਏ ਗਏ ਤਿੰਨ ਕਾਨੂੰਨ ਸਮਾਪਤ ਕਰਕੇ ਭਾਰਤੀਯ ਨਯਾਯ ਸੰਹਿਤਾ ਦੇ ਨਵੇਂ ਯੁੱਗ ਦਾ ਉਦੈ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਦੇ ਅਧਾਰ ਵਿੱਚ ਸਜ਼ਾ ਦੀ ਜਗ੍ਹਾ ਨਿਆਂ ਅਤੇ ਸਾਡੇ ਸੰਵਿਧਾਨ ਦੁਆਰਾ ਦੇਸ਼ ਦੇ ਗ਼ਰੀਬ ਤੋਂ ਗ਼ਰੀਬ ਨਾਗਰਿਕ ਨੂੰ ਦਿੱਤੇ ਗਏ ਅਧਿਕਾਰ ਦੀ ਰੱਖਿਆ ਨੂੰ ਯਕੀਨੀ ਬਣਾਇਆ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪਹਿਲਾਂ ਜ਼ਮਾਨਤ ਨਾ ਮਿਲ ਪਾਉਣ ਦੇ ਕਾਰਨ ਅਪਰਾਧੀ ਵਰ੍ਹਿਆਂ ਤੱਕ ਬਿਨਾ ਸਜ਼ਾ ਦੇ ਜੇਲ੍ਹ ਵਿੱਚ ਰਹਿੰਦੇ ਸਨ ਲੇਕਿਨ ਹੁਣ ਉਨ੍ਹਾਂ ਨੂੰ ਇੱਕ ਤਿਹਾਈ ਸਜ਼ਾ ਸਮਾਪਤ ਹੋਣ ਦੇ ਬਾਅਦ ਪੁਲਿਸ ਖੁਦ ਅਪੀਲ ਕਰ ਛੱਡ ਦਿੰਦੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਪਹਿਲਾ ਹਰਿਆਣਾ ਵਿੱਚ ਦੋਸ਼ ਸਿੱਧੀ ਦਰ ਲਗਭਗ 40 ਪ੍ਰਤੀਸ਼ਤ ਸੀ, ਪਰ ਨਵੇਂ ਕਾਨੂੰਨਾਂ ਦੇ ਆਉਣ ਤੋਂ ਬਾਅਦ ਹੁਣ ਦੋਸ਼ ਸਿੱਧੀ ਦੀ ਦਰ ਦੋ ਗੁਣਾ ਹੋ ਕੇ 80 ਪ੍ਰਤੀਸ਼ਤ ਤੋਂ ਵੱਧ ਹੋ ਗਈ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੁਆਰਾ ਦਿੱਤੇ ਗਏ Citizen First, Dignity First ਅਤੇ Justice First ਦੇ ਤਿੰਨ ਅਧਾਰਾਂ ‘ਤੇ ਨਵੇਂ ਕਾਨੂੰਨ ਬਣੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਭਾਰਤ ਵਿੱਚ ਕਈ ਖੇਤਰਾਂ ਵਿੱਚ ਸੁਧਾਰ ਕੀਤੇ ਹਨ ਪਰ 21ਵੀਂ ਸਦੀ ਦਾ ਸਭ ਤੋਂ ਵੱਡਾ ਸੁਧਾਰ ਸਾਡੀ ਅਪਰਾਧਿਕ ਨਿਆਂ ਪ੍ਰਣਾਲੀ ਦੇ ਤਿੰਨ ਨਵੇਂ ਕਾਨੂੰਨ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਸਾਡੀ ਪੁਲਿਸ ਡੰਡੇ ਦੀ ਜਗ੍ਹਾ ਡਾਟਾ ਅਤੇ ਥਰਡ ਡਿਗਰੀ ਦੀ ਜਗ੍ਹਾ ਸਾਇੰਟੀਫਿਕ ਐਵੀਡੈਂਸ ‘ਤੇ ਕੰਮ ਕਰ ਰਹੀ ਹੈ। ਕਾਨੂੰਨਾਂ ਰਾਹੀਂ ਪੁਲਿਸ, ਜੇਲ੍ਹ, ਨਿਆਪਾਲਿਕਾ, ਮੁਕੱਦਮਾ ਅਤੇ ਫੋਰੈਂਸਿਕ ਦੇ ਪੰਜ ਥੰਮ੍ਹਾਂ ਨੂੰ ਔਨਲਾਈਨ ਜੋੜ ਦਿੱਤਾ ਗਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਨਵੇਂ ਕਾਨੂੰਨਾਂ ਵਿੱਚ ਮਹਿਲਾਵਾਂ ਅਤੇ ਬੱਚਿਆਂ ਦੇ ਲਈ ਵੱਖਰੇ ਚੈਪਟਰ ਦੀ ਵਿਵਸਥਾ ਹੈ। E-FIR ਅਤੇ ਜ਼ੀਰੋ FIR ਦੀ ਵਿਵਸਥਾ ਹੋਣ ਨਾਲ ਅੱਜ ਭੈਣ ਬੇਟੀਆਂ ਨੂੰ ਥਾਣੇ ਨਹੀਂ ਜਾਣਾ ਪੈਂਦਾ। ਸਾਰੇ ਜ਼ਬਤੀਆਂ ਦੀ ਵੀਡੀਓਗ੍ਰਾਫੀ ਲਾਜ਼ਮੀ ਕਰ ਦਿੱਤੀ ਗਈ ਹੈ ਅਤੇ ਇਸ ਦੀ ਚੇਨ ਆਫ ਕਸਟੱਡੀ ਵੀ ਯਕੀਨੀ ਕਰ ਦਿੱਤੀ ਗਈ ਹੈ। ਇਸ ਦੇ ਨਾਲ-ਨਾਲ, ਸੱਤ ਵਰ੍ਹਿਆਂ ਤੋਂ ਵੱਧ ਸਜ਼ਾ ਵਾਲੇ ਸਾਰੇ ਅਪਰਾਧਾਂ ਵਿੱਚ ਫੋਰੈਂਸਿਕ ਜਾਂਚ ਲਾਜ਼ਮੀ ਕਰ ਦਿੱਤੀ ਗਈ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਨਵੇਂ ਅਪਰਾਧਿਕ ਕਾਨੂੰਨਾਂ ਵਿੱਚ ਪਹਿਲੀ ਵਾਰ ਅੱਤਵਾਦ, ਸੰਗਠਿਤ ਅਪਰਾਧ ਅਤੇ ਮੌਬ ਲਿਚਿੰਗ ਆਦਿ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ। ਨਾਲ ਹੀ ਪੁਲਿਸ, ਨਿਆਪਾਲਿਕਾ ਅਤੇ ਮੁੱਕਦਮਾ ਤਿੰਨਾਂ ਦੇ ਲਈ ਸਮਾਂ-ਸੀਮਾ ਦਾ ਨਿਰਧਾਰਨ ਵੀ ਪਹਿਲੀ ਵਾਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਦੇਸ਼ ਛੱਡ ਕੇ ਭੱਜੇ ਹੋਏ ਅਪਰਾਧੀਆਂ ਲਈ Trial in Absentia ਦਾ ਪ੍ਰਾਵਧਾਨ ਕੀਤਾ ਗਿਆ ਹੈ। ਸ਼੍ਰੀ ਸ਼ਾਹ ਨੇ ਕਿਹ ਕਿ ਨਵੇਂ ਅਪਰਾਧਿਕ ਕਾਨੂੰਨਾਂ ਦੇ ਲਾਗੂ ਹੋਣ ਦੇ ਇੱਕ ਸਾਲ ਪੂਰਾ ਹੋਣ ‘ਤੇ 60 ਦਿਨਾਂ ਵਿੱਚ ਲਗਭਗ 53 ਪ੍ਰਤੀਸ਼ਤ FIR ਦੀ ਚਾਰਜਸ਼ੀਟ ਅਤੇ 90 ਦਿਨਾਂ ਵਿੱਚ ਲਗਭਗ 65 ਪ੍ਰਤੀਸ਼ਤ ਦੀ ਚਾਰਜਸ਼ੀਟ ਦਾਇਰ ਹੋਈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ 71 ਪ੍ਰਤੀਸ਼ਤ ਚਾਰਜਸ਼ੀਟ 60 ਦਿਨਾਂ ਵਿੱਚ ਅਤੇ 83 ਪ੍ਰਤੀਸ਼ਤ ਚਾਰਜਸ਼ੀਟ 90 ਦਿਨਾਂ ਵਿੱਚ ਦਾਇਰ ਹੋਈ, ਜੋ ਦੱਸਦਾ ਹੈ ਕਿ ਸਾਨੂੰ ਸ਼ੁਰੂਆਤੀ ਸਫ਼ਲਤਾ ਮਿਲੀ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਗਹਿਨ ਟ੍ਰੇਨਿੰਗ ਪ੍ਰੋਗਰਾਮ ਦੇ ਜ਼ਰੀਏ 14 ਲੱਖ 80 ਹਜ਼ਾਰ ਪੁਲਿਸ ਕਰਮਚਾਰੀਆਂ, 42 ਹਜ਼ਾਰ ਜੇਲ੍ਹ ਅਧਿਕਾਰੀਆਂ, ਕੋਰਟ ਨਾਲ ਜੁੜੇ 19 ਹਜ਼ਾਰ ਅਤੇ ਸਰਕਾਰੀ ਵਕੀਲਾਂ ਨਾਲ ਜੁੜੇ 11 ਹਜ਼ਾਰ ਲੋਕਾਂ ਨੂੰ ਟ੍ਰੇਂਡ ਕੀਤਾ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ ਦਿੱਤਾ ਗਿਆ ਸਵਦੇਸ਼ੀ ਦਾ ਨਾਅਰਾ 2047 ਵਿੱਚ ਮਹਾਨ ਭਾਰਤ ਦੀ ਰਚਨਾ ਕਰਨ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ 140 ਕਰੋੜ ਹਿੰਦੁਸਤਾਨੀ ਸਾਰੀਆਂ ਚੀਜ਼ਾਂ ਹਮੇਸ਼ਾ ਦੇਸ਼ ਵਿੱਚ ਬਣੀਆਂ ਹੋਈਆਂ ਖਰੀਦੀਏ ਤਾਂ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਬਜ਼ਾਰ ਬਣ ਜਾਵੇਗਾ ਅਤੇ ਸਾਡੀ ਅਰਥਵਿਵਸਥਾ ਅੱਗੇ ਵਧੇਗੀ। ਸ਼੍ਰੀ ਸ਼ਾਹ ਨੇ ਕਿਹਾ ਕਿ ਭਾਰਤ 2047 ਵਿੱਚ ਹਰ ਖੇਤਰ ਵਿੱਚ ਦੁਨੀਆ ਵਿੱਚ ਪਹਿਲੇ ਸਥਾਨ ‘ਤੇ ਹੋਵੇਗਾ ਅਤੇ ਇਸ ਦਾ ਰਸਤਾ ਸਵਦੇਸ਼ੀ ਅਤੇ ਆਤਮ-ਨਿਰਭਰਤਾ ਤੋਂ ਹੋ ਕੇ ਲੰਘਦਾ ਹੈ। ਦੇਸ਼ ਵਿੱਚ ਹੀ ਉਤਪਾਦਨ ਕਰਨਾ ਅਤੇ ਉਤਪਾਦਨ ਵਧਾਉਣ ਦੇ ਨਾਲ-ਨਾਲ ਹਰ ਭਾਰਤੀ ਦੁਆਰਾ ਦੇਸ਼ ਵਿੱਚ ਬਣੀਆਂ ਚੀਜ਼ਾਂ ਨੂੰ ਖਰੀਦਣਾ ਹੀ ਭਾਰਤ ਨੂੰ ਦੁਨੀਆ ਵਿੱਚ ਸਭ ਤੋਂ ਉੱਚੇ ਸਥਾਨ ‘ਤੇ ਪਹੁੰਚਾਉਣ ਦਾ ਮੰਤਰ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਹਰਿਆਣਾ ਦੇ ਸਾਰੇ ਲੋਕ ਦੀਵਾਲੀ ਦੇ ਦਿਨ ਇਹ ਸੰਕਲਪ ਲੈਣ ਕਿ ਉਨ੍ਹਾਂ ਦਾ ਪਰਿਵਾਰ ਦੇਸ਼ ਵਿੱਚ ਬਣੀਆਂ ਹੋਈਆਂ ਚੀਜ਼ਾਂ ਦੀ ਹੀ ਵਰਤੋਂ ਕਰੇਗਾ ਤਾਂ ਇਸ ਨਾਲ ਪ੍ਰਧਾਨ ਮੰਤਰੀ ਮੋਦੀ ਜੀ ਦਾ ਸਵਦੇਸ਼ੀ ਦਾ ਸੰਕਲਪ ਸਿੱਧ ਹੋਵੇਗਾ।

****************
ਆਰਕੇ/ਵੀਵੀ/ਪੀਐੱਸ
(Release ID: 2174685)
Visitor Counter : 4