ਖੇਤੀਬਾੜੀ ਮੰਤਰਾਲਾ
“ਗਾਂਧੀਜੀ ਦੇ ਆਦਰਸ਼ ਸਾਰਿਆਂ ਲਈ ਪ੍ਰੇਰਣਾਸਰੋਤ ਹਨ”- ਸ਼੍ਰੀ ਸ਼ਿਵਰਾਜ ਸਿੰਘ ਚੌਹਾਨ
Posted On:
02 OCT 2025 6:18PM by PIB Chandigarh
ਸੱਚ ਅਤੇ ਅਹਿੰਸਾ ਰਾਹੀਂ ਮਹਾਤਮਾ ਗਾਂਧੀ ਨੇ ਦੁਨੀਆ ਦੇ ਸਾਹਮਣੇ ਜੋ ਆਦਰਸ਼ ਪੇਸ਼ ਕੀਤੇ, ਉਹ ਸਾਡੇ ਸਾਰਿਆਂ ਲਈ ਪ੍ਰੇਰਣਾ ਸਰੋਤ ਹਨ। ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਗਾਂਧੀਜੀ ਦੇ ਆਦਰਸ਼ਾਂ ਨੂੰ ਯਥਾਸੰਭਵ ਆਪਣੇ ਜੀਵਨ ਵਿੱਚ ਅਪਣਾਉਣ ਦਾ ਯਤਨ ਕਰੀਏ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਗਾਂਧੀ ਜਯੰਤੀ ਦੇ ਮੌਕੇ ‘ਤੇ ਗਾਂਧੀ ਭਵਨ ਵਿੱਚ ਆਯੋਜਿਤ ਸਰਵ-ਧਰਮ ਪ੍ਰਾਰਥਨਾ ਸਭਾ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ।
ਸ਼੍ਰੀ ਚੌਹਾਨ ਨੇ ਕਿਹਾ ਕਿ ਅੱਜ ਪੂਰਾ ਵਿਸ਼ਵ ਯੁੱਧ, ਅਸ਼ਾਂਤੀ, ਹਿੰਸਾ ਅਤੇ ਅਨਿਆਂ (ਬੇਇਨਸਾਫ਼ੀ) ਦੀ ਚਪੇਟ ਵਿੱਚ ਹੈ। ਸਥਿਤੀ ਇੰਨੀ ਗੰਭੀਰ ਹੋ ਗਈ ਹੈ ਕਿ ਵਪਾਰ ਨੂੰ ਵੀ ਹਥਿਆਰ ਬਣਾ ਲਿਆ ਗਿਆ ਹੈ। ਲੋਕ ਹਰ ਤਰ੍ਹਾਂ ਦੀ ਮਨਮਾਨੀ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਗਾਂਧੀਜੀ ਦੀ ਅੱਜ ਪਹਿਲਾਂ ਤੋਂ ਕਿਤੇ ਵੱਧ ਜ਼ਰੂਰਤ ਹੈ। ਚਾਰੋਂ ਪਾਸੇ ਫੈਲੇ ਹਨ੍ਹੇਰੇ ਨੂੰ ਦੇਖ ਕੇ ਹਰ ਕਿਸੇ ਦਾ ਮਨ ਅਕਸਰ ਕਹਿੰਦਾ ਹੈ, “ਬਾਪੂ, ਹੋ ਸਕੇ ਤਾਂ ਫਿਰ ਤੋਂ ਆ ਜਾਓ।”
ਗਾਂਧੀਜੀ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਸ਼੍ਰੀ ਚੌਹਾਨ ਨੇ ਕਿਹਾ ਕਿ ਗਾਂਧੀਜੀ ਨੇ ਆਪਣਾ ਸਾਰਾ ਕੰਮ ਸਮਾਜ ਦੇ ਸਹਿਯੋਗ ਨਾਲ ਕੀਤਾ। ਉਨ੍ਹਾਂ ਦਾ ਕੋਈ ਵੀ ਅਭਿਆਨ ਸੰਸਾਧਨਾਂ ਦੇ ਅਭਾਵ ਵਿੱਚ ਕਦੇ ਨਹੀਂ ਰੁਕਿਆ। ਲੋਕਾਂ ਨੇ ਉਨ੍ਹਾਂ ਦੇ ਸਾਰੇ ਰਚਨਾਤਮਕ ਯਤਨਾਂ ਲਈ ਫੰਡ ਦਾ ਯੋਗਦਾਨ ਦਿੱਤਾ। ਜਨਤਕ ਭਲਾਈ ਲਈ ਕੰਮ ਕਰ ਰਹੇ ਸੰਗਠਨਾਂ ਨੂੰ ਇਸ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਆਪਣੇ ਕਾਰਜਾਂ ਲਈ ਵੱਧ ਤੋਂ ਵੱਧ ਜਨਤਕ ਸਹਿਯੋਗ ਨੂੰ ਯਕੀਨੀ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਕੋਈ ਵੀ ਸੰਗਠਨ ਸੱਚੀ ਨਿਰਪਖਤਾ ਨਾਲ ਓਦੋਂ ਕੰਮ ਕਰ ਸਕਦਾ ਹੈ, ਜਦੋਂ ਉਹ ਕਿਸੇ ਸਰਕਾਰ ‘ਤੇ ਨਿਰਭਰ ਨਾ ਹੋਵੇ।
ਸ਼ੁਰੂਆਤ ਵਿੱਚ, ਗਾਂਧੀ ਭਵਨ ਟਰੱਸਟ ਦੇ ਖਜ਼ਾਨਚੀ ਅਤੇ ਸੀਨੀਅਰ ਪੱਤਰਕਾਰ ਰਾਜੇਸ਼ ਬਾਦਲ ਨੇ ਸ਼੍ਰੀ ਚੌਹਾਨ ਦਾ ਸੁਆਗਤ ਕੀਤਾ। ਇਸ ਮੌਕੇ ‘ਤੇ ਟਰੱਸਟ ਦੇ ਸਕੱਤਰ ਦਯਾਰਾਮ ਨਾਮਦੇਵ, ਸੀਨੀਅਰ ਗਾਂਧੀਵਾਦੀ ਵਿਚਾਰਕ ਸ਼੍ਰੀ ਰਘੂ ਠਾਕੁਰ ਅਤੇ ਉੱਘੇ ਲੇਖਕ ਅਤੇ ਪੱਤਰਕਾਰ ਸ਼੍ਰੀ ਵਿਜੈਦੱਤ ਸ਼੍ਰੀਧਰ ਵੀ ਮੌਜੂਦ ਸਨ।
*****
ਆਰਸੀ/ਕੇਐੱਸਆਰ/ਏਆਰ
(Release ID: 2174513)
Visitor Counter : 3