ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਉੱਚ-ਗੁਣਵੱਤਾ ਵਾਲੀ ਡਿਜੀਟਲ ਸਿੱਖਿਆ ਨੂੰ ਸਾਰਿਆਂ ਲਈ ਪਹੁੰਚਯੋਗ ਬਣਾਉਣ ਲਈ ਤਿਆਰ ਕੀਤੇ ਗਏ ਪਲੈਟਫਾਰਮ, ਐੱਨਆਈਈਐੱਲਆਈਟੀ ਡਿਜੀਟਲ ਯੂਨੀਵਰਸਿਟੀ (NIELIT Digital University) ਦੀ ਸ਼ੁਰੂਆਤ ਕਰਨਗੇ
ਸ਼੍ਰੀ ਵੈਸ਼ਣਵ ਮੁਜ਼ੱਫਰਪੁਰ (ਬਿਹਾਰ), ਬਾਲਾਸੋਰ (ਓਡੀਸ਼ਾ), ਤਿਰੂਪਤੀ (ਆਂਧਰ ਪ੍ਰਦੇਸ਼), ਲੁੰਗਲੇਈ (ਮਿਜ਼ੋਰਮ)ਅਤੇ ਦਮਨ (ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਅਤੇ ਨਗਰ ਹਵੇਲੀ ਤੇ ਦਮਨ ਅਤੇ ਦਿਉ) ਵਿੱਚ ਪੰਜ ਨਵੇਂ ਐੱਨਆਈਈਐੱਲਆਈਟੀ ਕੇਂਦਰਾਂ ਦਾ ਵੀ ਵਰਚੁਅਲ ਉਦਘਾਟਨ ਕਰਨਗੇ
ਐੱਨਆਈਈਐੱਲਆਈਟੀ ਡਿਜੀਟਲ ਯੂਨੀਵਰਸਿਟੀ ਨੌਜਵਾਨਾਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ, ਸਾਈਬਰ ਸੁਰੱਖਿਆ, ਡੇਟਾ ਸਾਇੰਸ, ਸੈਮੀਕੰਡਕਟਰ ਅਤੇ ਸਬੰਧਿਤ ਖੇਤਰਾਂ ਵਿੱਚ ਤਕਨੀਕੀ ਸਿੱਖਿਆ ਪ੍ਰਦਾਨ ਕਰੇਗੀ
ਪ੍ਰਮੁੱਖ ਉਦਯੋਗ ਭਾਈਵਾਲ ਡਿਜੀਟਲ ਖੇਤਰ ਵਿੱਚ ਕੌਸ਼ਲ ਸਿੱਖਿਆ ਦੇ ਪਾੜੇ ਨੂੰ ਦੂਰ ਕਰਨ ਅਤੇ ਪਾਠਕ੍ਰਮ ਤਿਆਰ ਕਰਨ ਵਿੱਚ ਮਦਦ ਕਰਨ ਲਈ ਅਕਾਦਮਿਕ ਸੰਸਥਾਵਾਂ ਨਾਲ ਸਮਝੌਤਿਆਂ 'ਤੇ ਦਸਤਖਤ ਕਰਨਗੇ
प्रविष्टि तिथि:
01 OCT 2025 2:35PM by PIB Chandigarh
ਕੇਂਦਰੀ ਰੇਲਵੇ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਕੱਲ੍ਹ ਨਵੀਂ ਦਿੱਲੀ ਵਿੱਚ ਉੱਚ-ਗੁਣਵੱਤਾ ਵਾਲੀ ਡਿਜੀਟਲ ਸਿੱਖਿਆ ਨੂੰ ਸਾਰਿਆਂ ਲਈ ਪਹੁੰਚਯੋਗ ਬਣਾਉਣ ਲਈ ਤਿਆਰ ਕੀਤੇ ਗਏ ਐੱਨਆਈਈਐੱਲਆਈਟੀ ਡਿਜੀਟਲ ਯੂਨੀਵਰਸਿਟੀ (ਐੱਨਡੀਯੂ) ਪਲੈਟਫਾਰਮ ਦਾ ਉਦਘਾਟਨ ਕਰਨਗੇ।
ਇਸ ਪਲੈਟਫਾਰਮ ਵਿੱਚ ਵਿਸ਼ੇਸ਼ ਟੈਕਨੋਲੋਜੀਆਂ ਅਤੇ ਸਬੰਧਿਤ ਖੇਤਰਾਂ ਜਿਵੇਂ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ, ਸਾਈਬਰ ਸੁਰੱਖਿਆ, ਡੇਟਾ ਸਾਇੰਸ, ਸੈਮੀਕੰਡਕਟਰ, ਅਤੇ ਅਨੁਕੂਲ ਡਿਜੀਟਲ ਲਰਨਿੰਗ ਮੋਡ ਅਤੇ ਵਰਚੁਅਲ ਲੈਬਸ ਵਿੱਚ ਉਦਯੋਗ-ਕੇਂਦ੍ਰਿਤ ਪਾਠਕ੍ਰਮ ਪੇਸ਼ ਕੀਤਾ ਜਾਵੇਗਾ, ਜੋ ਨੌਜਵਾਨਾਂ ਨੂੰ ਭਵਿੱਖ ਲਈ ਤਿਆਰ ਕੌਸ਼ਲ ਪ੍ਰਦਾਨ ਕਰਨਗੇ।
ਸ਼੍ਰੀ ਵੈਸ਼ਣਵ ਮੁਜ਼ੱਫਰਪੁਰ (ਬਿਹਾਰ), ਬਾਲਾਸੋਰ (ਓਡੀਸ਼ਾ), ਤਿਰੂਪਤੀ (ਆਂਧਰ ਪ੍ਰਦੇਸ਼), ਦਮਨ (ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਉ), ਅਤੇ ਲੁੰਗਲੇਈ (ਮਿਜ਼ੋਰਮ) ਵਿੱਚ ਪੰਜ ਨਵੇਂ ਐੱਨਆਈਈਐੱਲਆਈਟੀ ਕੇਂਦਰਾਂ ਦਾ ਵਰਚੁਅਲ ਉਦਘਾਟਨ ਕਰਨਗੇ। ਇਹਨਾਂ ਨਵੇਂ ਐੱਨਆਈਈਐੱਲਆਈਟੀ ਕੇਂਦਰਾਂ ਦੇ ਵਿਸਥਾਰ ਨਾਲ, ਦੇਸ਼ ਦੇ ਤਕਨੀਕੀ ਭਵਿੱਖ ਨੂੰ ਆਕਾਰ ਦੇਣ ਵਿੱਚ ਐੱਨਆਈਈਐੱਲਆਈਟੀ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਜਾਵੇਗੀ।
ਇਸ ਸਮਾਗਮ ਵਿੱਚ "ਸਿੱਖਿਆ ਦੇ ਡਿਜੀਟੀਈਜ਼ੇਸ਼ਨ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਭੂਮਿਕਾ" ਵਿਸ਼ੇ 'ਤੇ ਇੱਕ ਪੈਨਲ ਚਰਚਾ ਹੋਵੇਗੀ ਜਿਸ ਵਿੱਚ ਅਕਾਦਮਿਕ ਅਤੇ ਉਦਯੋਗ ਜਗਤ ਦੇ ਉੱਘੇ ਮਾਹਿਰ ਸ਼ਾਮਲ ਹੋਣਗੇ। ਇਸ ਤੋਂ ਇਲਾਵਾ, ਐੱਆਈਈਐੱਲਆਈਟੀ ਅਤੇ ਗਲੋਬਲ ਆਈਟੀ ਸੇਵਾਵਾਂ ਕੰਪਨੀ ਕਿੰਡ੍ਰਿਲ ਦੁਆਰਾ ਸਾਂਝੇ ਤੌਰ 'ਤੇ ਕਰਵਾਏ ਗਏ ਡੀਈਵੀ ਐੱਸਈਸੀ ਓਪੀਐੱਸ ਪਾਠਕ੍ਰਮ ਵਿੱਚ ਉੱਚ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਇਸ ਤੋਂ ਇਲਾਵਾ, ਉਦਯੋਗ-ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਪ੍ਰਮੁੱਖ ਉਦਯੋਗ ਭਾਈਵਾਲਾਂ ਨਾਲ ਸਮਝੌਤਿਆਂ 'ਤੇ ਹਸਤਾਖਰ ਕੀਤੇ ਜਾਣਗੇ।
ਇਸ ਸਮਾਗਮ ਵਿੱਚ 1,500 ਤੋਂ ਵੱਧ ਭਾਗੀਦਾਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ, ਜਿਨ੍ਹਾਂ ਵਿੱਚ ਐੱਨਆਈਈਐੱਲਆਈਟੀ ਦੇ ਵਿਦਿਆਰਥੀ, ਉੱਘੇ ਸਿੱਖਿਆ ਸ਼ਾਸਤਰੀ ਅਤੇ ਤਕਨੀਕੀ ਮਾਹਰ ਸ਼ਾਮਲ ਹਨ। ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਦੇ ਵੱਖ-ਵੱਖ ਖੇਤਰਾਂ ਵਿੱਚ ਕੌਸ਼ਲ ਅਤੇ ਅਧਿਆਪਨ ਮਾਡਲਾਂ ਵਿੱਚ ਐੱਨਆਈਈਐੱਲਆਈਟੀ ਦੀਆਂ ਯੋਗਤਾਵਾਂ ਨੂੰ ਪ੍ਰਦਰਸ਼ਿਤ ਕਰਨ ਲਈ ਸਮਰਪਿਤ ਸਟਾਲ ਵੀ ਲਗਾਏ ਜਾਣਗੇ।
ਐੱਨਆਈਈਐੱਲਆਈਟੀ ਬਾਰੇ
ਨੈਸ਼ਨਲ ਇੰਸਟੀਟਿਊਟ ਆਫ਼ ਇਲੈਕਟ੍ਰੌਨਿਕਸ ਐਂਡ ਇਨਫਰਮੇਸ਼ਨ ਟੈਕਨੋਲੋਜੀ (ਐੱਨਆਈਈਐੱਲਆਈਟੀ), ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਅਤੇ ਇਨਫਰਮੇਸ਼ਨ ਟੈਕਨੋਲੋਜੀ ਮੰਤਰਾਲੇ ਦੇ ਅਧੀਨ ਇੱਕ ਖੁਦਮੁਖਤਿਆਰ ਵਿਗਿਆਨਕ ਸਮਾਜ, ਕੌਸ਼ਲ ਵਿਕਾਸ ਅਤੇ ਡਿਜੀਟਲ ਸਸ਼ਕਤੀਕਰਣ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ।
56 ਐੱਨਆਈਈਐੱਲਆਈਟੀ ਕੇਂਦਰਾਂ, 750 ਤੋਂ ਵੱਧ ਮਾਨਤਾ ਪ੍ਰਾਪਤ ਸੰਸਥਾਵਾਂ ਅਤੇ 9,000 ਤੋਂ ਵੱਧ ਸੁਵਿਧਾ ਕੇਂਦਰਾਂ ਰਾਹੀਂ ਆਪਣੀ ਵਿਆਪਕ ਮੌਜੂਦਗੀ ਦੇ ਨਾਲ, ਐੱਨਆਈਈਐੱਲਆਈਟੀ ਕੋਲ ਇਲੈਕਟ੍ਰੌਨਿਕਸ ਅਤੇ ਆਈਸੀਟੀ ਖੇਤਰ ਵਿੱਚ ਉੱਭਰ ਰਹੀਆਂ ਟੈਕਨੋਲੋਜੀਆਂ ਵਿੱਚ ਲੱਖਾਂ ਵਿਦਿਆਰਥੀਆਂ ਨੂੰ ਕੌਸ਼ਲ ਪ੍ਰਦਾਨ ਕਰਕੇ ਪ੍ਰਮਾਣਿਤ ਕੀਤਾ ਗਿਆ ਹੈ।
ਐੱਨਆਈਈਐੱਲਆਈਟੀ ਨੂੰ ਸਿੱਖਿਆ ਮੰਤਰਾਲੇ ਦੁਆਰਾ ਮਹੱਤਵਪੂਰਨ ਸ਼੍ਰੇਣੀ ਦੇ ਤਹਿਤ "ਡੀਮਡ ਟੂ ਬੀ ਯੂਨੀਵਰਸਿਟੀ" ਦਾ ਦਰਜਾ ਦਿੱਤਾ ਗਿਆ ਹੈ। ਇਸ ਦਾ ਮੁੱਖ ਕੈਂਪਸ ਰੋਪੜ (ਪੰਜਾਬ) ਵਿੱਚ ਸਥਿਤ ਹੈ ਅਤੇ ਇਸ ਦੇ ਗਿਆਰ੍ਹਾਂ ਸੰਘਟਕ ਕੈਂਪਸ ਆਈਜ਼ੌਲ, ਅਗਰਤਲਾ, ਔਰੰਗਾਬਾਦ, ਕਾਲੀਕਟ, ਗੋਰਖਪੁਰ, ਇੰਫਾਲ, ਈਟਾਨਗਰ, ਅਜਮੇਰ (ਕੇਕਰੀ), ਕੋਹਿਮਾ, ਪਟਨਾ ਅਤੇ ਸ੍ਰੀਨਗਰ ਵਿੱਚ ਸਥਿਤ ਹਨ। ਇਸ ਦਾ ਉਦੇਸ਼ ਡਿਜੀਟਲ ਟੈਕਨੋਲੋਜੀਆਂ ਦੀ ਵਰਤੋਂ ਰਾਹੀਂ ਇਲੈਕਟ੍ਰੌਨਿਕਸ ਅਤੇ ਸੂਚਨਾ ਅਤੇ ਸੰਚਾਰ ਟੈਕਨੋਲੋਜੀ ਦੇ ਖੇਤਰ ਵਿੱਚ ਉੱਚ ਸਿੱਖਿਆ ਵਿੱਚ ਵਿਆਪਕ ਬਦਲਾਅ ਲਿਆਉਣਾ ਹੈ।
****
ਧਰਮੇਂਦਰ ਤਿਵਾਰੀ/ਸੂਰਜ ਖਿਲਾਰੇ/ਏਕੇ
(रिलीज़ आईडी: 2174316)
आगंतुक पटल : 33