ਸੱਭਿਆਚਾਰ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸੱਭਿਆਚਾਰ ਨੂੰ ਇੱਕ ਆਲਮੀ ਜਨਤਕ ਸੰਪਦਾ ਅਤੇ ਟਿਕਾਊ ਵਿਕਾਸ ਦੇ ਪ੍ਰੇਰਕ ਤੱਤ ਵਜੋਂ ਰੇਖਾਂਕਿਤ ਕੀਤਾ
ਬਾਰਸੀਲੋਨਾ ਵਿੱਚ ਆਯੋਜਿਤ ਮੋਂਡੀਆਕਲਟ 2025 (MONDIACULT 2025) ਨੇ ਏਸ਼ੀਆ-ਪੈਸੀਫਿਕ ਸਮੂਹ ਦੀ ਪ੍ਰਧਾਨਗੀ ਕੀਤੀ
Posted On:
30 SEP 2025 4:35PM by PIB Chandigarh
ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ 29 ਸਤੰਬਰ 2025 ਨੂੰ ਸਪੇਨ ਦੇ ਬਾਰਸੀਲੋਨਾ ਵਿੱਚ ਆਯੋਜਿਤ ਸੱਭਿਆਚਾਰਕ ਨੀਤੀਆਂ ਅਤੇ ਟਿਕਾਊ ਵਿਕਾਸ 'ਤੇ ਵਿਸ਼ਵ ਸੰਮੇਲਨ ਮੋਂਡੀਆਕਲਟ 2025-(MONDIACULT 2025) ਵਿੱਚ ਹਿੱਸਾ ਲਿਆ। ਯੂਨੈਸਕੋ ਦੁਆਰਾ ਆਯੋਜਿਤ ਇਸ ਸਮਾਗਮ ਵਿੱਚ ਆਲਮੀ ਸੱਭਿਆਚਾਰਕ ਨੀਤੀ ਦੇ ਭਵਿੱਖ ਨੂੰ ਅਕਾਰ ਦੇਣ ਲਈ ਦੁਨੀਆ ਭਰ ਦੇ ਮੰਤਰੀਆਂ ਅਤੇ ਸੱਭਿਆਚਾਰਕ ਨੇਤਾਵਾਂ ਨੇ ਹਿੱਸਾ ਲਿਆ।

ਪੂਰੇ ਸੈਸ਼ਨ ਦੌਰਾਨ, ਜਿਸ ਵਿੱਚ ਪ੍ਰਕਿਰਿਆ ਨਿਯਮਾਂ ਅਤੇ ਏਜੰਡੇ ਨੂੰ ਅਪਣਾਉਣ ਦੇ ਨਾਲ-ਨਾਲ ਪ੍ਰਮੁੱਖ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਕੇਂਦਰੀ ਸੱਭਿਆਚਾਰ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਏਸ਼ੀਆ-ਪੈਸੀਫਿਕ ਸਮੂਹ ਦੀ ਪ੍ਰਧਾਨਗੀ ਕਰਨ ਦਾ ਮਾਣ ਹਾਸਲ ਹੋਇਆ। ਇਹ ਇਸ ਖੇਤਰ ਦੇ ਅੰਦਰ ਸੱਭਿਆਚਾਰਕ ਸਹਿਯੋਗ ਨੂੰ ਅੱਗੇ ਵਧਾਉਣ ਵਿੱਚ ਭਾਰਤ ਦੀ ਵਧਦੀ ਅਗਵਾਈ ਨੂੰ ਦਰਸਾਉਂਦਾ ਹੈ।

ਕਾਨਫਰੰਸ ਵਿੱਚ ਪ੍ਰਮੁੱਖ ਗਤੀਵਿਧੀਆਂ
-
ਉਦਘਾਟਨ ਸਮਾਰੋਹ: ਮੰਤਰੀ ਨੇ ਸਮਾਰੋਹ ਵਿੱਚ ਹਿੱਸਾ ਲਿਆ, ਜਿਸ ਵਿੱਚ ਜੀਵੰਤ ਸੱਭਿਆਚਾਰਕ ਪੇਸ਼ਕਾਰੀਆਂ ਅਤੇ ਯੂਨੈਸਕੋ ਦੇ ਡਾਇਰੈਕਟਰ-ਜਨਰਲ ਅਤੇ ਸਪੇਨ ਦੇ ਰਾਸ਼ਟਰਪਤੀ ਦਾ ਮੁੱਖ ਭਾਸ਼ਣ ਸ਼ਾਮਲ ਸੀ।
-
ਮਨਿਸਟ੍ਰੀਅਲ ਪਲੈਨਰੀ ਸੈਸ਼ਨ: ਚਰਚਾਵਾਂ ਦਾ ਮੁੱਖ ਵਿਸ਼ਾ ਸੱਭਿਆਚਾਰ ਨੂੰ ਇੱਕ ਆਲਮੀ ਜਨਤਕ ਸੰਪਦਾ ਅਤੇ ਟਿਕਾਊ ਵਿਕਾਸ ਦੇ ਸਾਧਨ ਵਜੋਂ ਰੇਖਾਂਕਿਤ ਕਰਨਾ ਰਿਹਾ।
-
ਸੱਭਿਆਚਾਰਕ ਅਧਿਕਾਰ ਅਤੇ ਸੱਭਿਆਚਾਰ ਦੀ ਆਰਥਿਕਤਾ 'ਤੇ ਥੀਮੈਟਿਕ ਸੈਸ਼ਨ: ਮੰਤਰੀ ਨੇ ਭਾਰਤ ਦੀ ਸੱਭਿਆਚਾਰਕ ਅਧਿਕਾਰਾਂ ਪ੍ਰਤੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੇ ਹੋਏ ਅਤੇ ਸਮਾਵੇਸ਼ੀ ਅਤੇ ਨਿਆਂਸੰਗਤ ਵਿਕਾਸ ਲਈ ਰਚਨਾਤਮਕ ਅਰਥਵਿਵਸਥਾ ਨੂੰ ਸਸ਼ਕਤ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

ਦੁਵੱਲੀਆਂ ਬੈਠਕਾਂ
ਕਾਨਫਰੰਸ ਦੌਰਾਨ ਕੇਂਦਰੀ ਸੱਭਿਆਚਾਰ ਮੰਤਰੀ ਸ਼੍ਰੀ ਗਜੇਂਦਰ ਸ਼ੇਖਾਵਤ ਨੇ ਸਪੇਨ, ਈਰਾਨ, ਨਾਰਵੇ, ਕੋਲੰਬੀਆ ਅਤੇ ਗ੍ਰੀਸ ਦੇ ਆਪਣੇ ਹਮਰੁਤਬਾ ਮੰਤਰੀਆਂ ਨਾਲ ਦੁਵੱਲੀ ਮੀਟਿੰਗਾਂ ਕੀਤੀਆਂ। ਇਨ੍ਹਾਂ ਚਰਚਾਵਾਂ ਦਾ ਕੇਂਦਰ ਬਿੰਦੂ ਵਿਰਾਸਤ ਸੰਭਾਲ, ਕ੍ਰਿਏਟਿਵ ਇੰਡਸਟ੍ਰੀਸ, ਅਜਾਇਬ ਘਰਾਂ ਅਤੇ ਪੇਸ਼ਕਾਰੀ ਕਲਾਵਾਂ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਰਿਹਾ।
ਭਾਰਤ ਦੀ ਪ੍ਰਤੀਬੱਧਤਾ
ਮੋਂਡੀਆਕਲਟ 2025 ਵਿੱਚ ਭਾਰਤ ਦੀ ਭਾਗੀਦਾਰੀ ਨੇ ਵਿਸ਼ਵ ਸੱਭਿਆਚਾਰਕ ਸੰਵਾਦ ਪ੍ਰਤੀ ਆਪਣੀ ਅਟੁੱਟ ਵਚਨਬੱਧਤਾ ਅਤੇ ਸੱਭਿਆਚਾਰ ਨੂੰ ਟਿਕਾਊ ਅਤੇ ਸਮਾਵੇਸ਼ੀ ਵਿਕਾਸ ਦੇ ਅਧਾਰ ਵਜੋਂ ਅੱਗੇ ਵਧਾਉਣ ਦੇ ਆਪਣੇ ਸੰਕਲਪ ਦੀ ਮੁੜ ਪੁਸ਼ਟੀ ਕੀਤੀ।
****
ਸੁਨੀਲ ਕੁਮਾਰ ਤਿਵਾਰੀ
pibculture[at]gmail[dot]com
(Release ID: 2173708)
Visitor Counter : 15