ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਦੂਰਸੰਚਾਰ ਵਿਭਾਗ ਦੀ ਸੰਚਾਰ ਸਾਥੀ ਪਹਿਲ ਦੇ ਤਹਿਤ 6 ਲੱਖ ਤੋਂ ਵੱਧ ਗੁੰਮ ਅਤੇ ਚੋਰੀ ਹੋਏ ਮੋਬਾਈਲ ਹੈਂਡਸੈੱਟ ਬਰਾਮਦ


ਉੱਨਤ ਏਆਈ-ਸੰਚਾਲਿਤ ਪਲੈਟਫਾਰਮ ਨੇ ਮੋਬਾਈਲ ਚੋਰੀ ਨਾਲ ਨਜਿੱਠਣ ਵਿੱਚ ਜ਼ਿਕਰਯੋਗ ਸਫ਼ਲਤਾ ਪ੍ਰਦਰਸ਼ਿਤ ਕੀਤੀ

ਸੰਚਾਰ ਸਾਥੀ ਐਪ ਦੀ ਸਫ਼ਲਤਾ ਨੇ ਡਿਜੀਟਲ ਸ਼ਾਸਨ ਵਿੱਚ ਨਾਗਰਿਕਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ

ਵਧਦੀਆਂ ਰਿਕਵਰੀ ਦਰਾਂ ਪਲੈਟਫਾਰਮ ਦੀ ਵਧਦੀ ਪ੍ਰਭਾਵਸ਼ੀਲਤਾ ਅਤੇ ਦੂਰਸੰਚਾਰ ਵਿਭਾਗ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਪੁਲਿਸ ਦਰਮਿਆਨ ਵਧਦੇ ਸਹਿਯੋਗ ਨੂੰ ਦਰਸਾਉਂਦੀ ਹੈ

ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਗੁੰਮ/ਚੋਰੀ ਹੋਏ ਮੋਬਾਈਲ ਹੈਂਡਸੈੱਟ ਦੀ ਸੂਚਨਾ ਸੰਚਾਰ ਸਾਥੀ ਪੋਰਟਲ ਅਤੇ ਮੋਬਾਈਲ ਐਪ ‘ਤੇ ਦੇਣ

प्रविष्टि तिथि: 30 SEP 2025 12:36PM by PIB Chandigarh

ਦੂਰਸੰਚਾਰ ਵਿਭਾਗ ਦੀ ਪ੍ਰਮੁੱਖ ਨਾਗਰਿਕ-ਕੇਂਦ੍ਰਿਤ ਡਿਜੀਟਲ ਸੁਰੱਖਿਆ ਪਹਿਲ “ਸੰਚਾਰ-ਸਾਥੀ ‘ਤੇ ‘ਆਪਣੇ ਗੁੰਮ/ਚੋਰੀ ਹੋਏ ਮੋਬਾਈਲ ਹੈਂਡਸੈੱਟ ਨੂੰ ਬਲੌਕ ਕਰਨ’ ਸੁਵਿਧਾ ਨੇ 6 ਲੱਖ ਤੋਂ ਵੱਧ ਗੁੰਮ ਅਤੇ ਚੋਰੀ ਹੋਏ ਮੋਬਾਈਲ ਹੈਂਡਸੈੱਟਾਂ ਦੀ ਰਿਕਵਰੀ ਦੀ ਸੁਵਿਧਾ ਪ੍ਰਦਾਨ ਕਰਕੇ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ ਅਤੇ ਇਹ ਡਿਜੀਟਲ ਸ਼ਾਸਨ ਵਿੱਚ ਨਾਗਿਰਕਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਬਣਾਉਣ ਵਾਲਾ ਇੱਕ ਮਹੱਤਵਪੂਰਨ ਨਤੀਜਾ ਹੈ। ਇਹ ਉਪਲਬਧੀ ਨਾਗਰਿਕਾਂ ਦੀਆਂ ਡਿਜੀਟਲ ਸੰਪਤੀਆਂ ਦੀ ਸੁਰੱਖਿਆ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਅਤੇ ਸਾਈਬਰ ਕ੍ਰਾਈਮ ਨਾਲ ਨਜਿੱਠਣ ਵਿੱਚ ਸਹਿਯੋਗੀ ਟੈਕਨੋਲੋਜੀ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਦੀ ਹੈ। ਸੰਚਾਰ ਸਾਥੀ ‘ਤੇ ‘ਆਪਣੇ ਗੁੰਮ/ਚੋਰੀ ਹੋਏ ਮੋਬਾਈਲ ਹੈਂਡਸੈੱਟ ਨੂੰ ਬਲੌਕ ਕਰੋ’ ਸੁਵਿਧਾ ਅਸਲ ਸਮੇਂ ਵਿੱਚ ਦੂਰਸੰਚਾਰ ਵਿਭਾਗ, ਦੂਰਸੰਚਾਰ ਸੇਵਾ ਪ੍ਰੋਵਾਈਡਰਾਂ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਪੁਲਿਸ ਨੂੰ ਏਕੀਕ੍ਰਿਤ ਕਰਦੀ ਹੈ। ‘ਡਿਜੀਟਲ ਬਾਏ ਡਿਜ਼ਾਈਨ’ ਦੇ ਵਿਸ਼ੇ ‘ਤੇ ਪ੍ਰਦਾਨ ਕੀਤੀ ਗਈ ਇਹ ਸੁਵਿਧਾ ਪ੍ਰਤੀ ਮਿੰਟ ਇੱਕ ਫੋਨ ਨੂੰ ਮੁੜ ਪ੍ਰਾਪਤ ਕਰਨ ਵਿੱਚ ਸਹਾਇਤਾ ਪ੍ਰਦਾਨ ਕਰ ਰਹੀ ਹੈ।

 ‘ਆਪਣਾ ਗੁੰਮ/ਚੋਰੀ ਹੋਇਆ ਮੋਬਾਈਲ ਹੈਂਡਸੈੱਟ ਬਲੌਕ ਕਰੋ’ ਸੁਵਿਧਾ ਨਾਗਰਿਕਾਂ ਨੂੰ ਸਾਰੇ ਭਾਰਤੀ ਦੂਰਸੰਚਾਰ ਨੈੱਟਵਰਕ ‘ਤੇ ਗੁੰਮ/ਚੋਰੀ ਹੋਏ ਮੋਬਾਈਲ ਦੀ ਰਿਪੋਰਟ ਕਰਨ, ਬਲੌਕ ਕਰਨ, ਟ੍ਰੇਸ ਕਰਨ ਜਾਂ ਅਣਬਲੌਕ ਕਰਨ ਦੀ ਸੁਵਿਧਾ ਪ੍ਰਦਾਨ ਕਰਦੀ ਹੈ। ਕਿਸੇ ਵੀ ਤਰ੍ਹਾਂ ਦੀ ਦੁਰਵਰਤੋਂ ਨੂੰ ਰੋਕਣ ਲਈ, ਰਿਪੋਰਟ ਕੀਤੇ ਗਏ ਗੁੰਮ/ਚੋਰੀ ਹੋਏ ਮੋਬਾਈਲ ਹੈਂਡਸੈੱਟ ਨੂੰ ਪੂਰੇ ਭਾਰਤ ਵਿੱਚ ਦੂਰਸੰਚਾਰ ਨੈੱਟਵਰਕ ‘ਤੇ ਬਲੌਕ ਕਰ ਦਿੱਤਾ ਜਾਂਦਾ ਹੈ। ਜਿਵੇਂ ਹੀ ਅਜਿਹੇ ਗੁੰਮ/ਚੋਰੀ ਹੋਏ ਮੋਬਾਈਲ ਹੈਂਡਸੈੱਟ ਦੇ ਨਾਲ ਕਿਸੇ ਸਿਮ ਦੀ ਵਰਤੋਂ ਕੀਤੀ ਜਾਂਦੀ ਹੈ, ਆਟੋਮੇਟਿਡ ਟ੍ਰੇਸੇਬਿਲਿਟੀ ਸਰਗਰਮ ਹੋ ਜਾਂਦੀ ਹੈ ਅਤੇ ਨਾਗਰਿਕਾਂ ਦੇ ਨਾਲ-ਨਾਲ ਉਸ ਸਬੰਧਿਤ ਪੁਲਿਸ ਸਟੇਸ਼ਨ ਨੂੰ ਵੀ ਅਲਰਟ ਭੇਜ ਦਿੱਤਾ ਜਾਂਦਾ ਹੈ ਜਿੱਥੇ ਗੁੰਮ/ਚੋਰੀ ਹੋਏ ਮੋਬਾਈਲ ਹੈਂਡਸੈੱਟ ਦੀ ਸ਼ਿਕਾਇਤ ਦਰਜ ਕੀਤੀ ਗਈ ਸੀ। ਨਾਗਿਰਕਾਂ ਨੂੰ ਐੱਸਐੱਮਐੱਸ ਰਾਹੀਂ ਸੰਪਰਕ ਕਰਨ ਲਈ ਸਰਗਰਮ ਟ੍ਰੇਸੇਬਿਲਿਟੀ ਵਿੱਚ ਪੁਲਿਸ ਸਟੇਸ਼ਨ ਦਾ ਵੇਰਵਾ ਪ੍ਰਦਾਨ ਕੀਤਾ ਜਾਂਦਾ ਹੈ।

ਦੂਰਸੰਚਾਰ ਵਿਭਾਗ ਦੀਆਂ ਖੇਤਰੀ ਯੂਨਿਟਾਂ ਸਮਰੱਥਾ ਨਿਰਮਾਣ ਪਹਿਲਕਦਮੀਆਂ ਰਾਹੀਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨਾਲ ਨਿਰੰਤਰ ਸਹਿਯੋਗ ਕਰਦੀਆਂ ਹਨ, ਜਿਸ ਨਾਲ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਟ੍ਰੇਸ ਕੀਤੇ ਗਏ ਉਪਕਰਣਾਂ ਨੂੰ ਕੁਸ਼ਲਤਾਪੂਰਵਕ ਮੁੜ ਪ੍ਰਾਪਤ ਕੀਤਾ ਜਾਵੇ ਅਤੇ ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਕੀਤਾ ਜਾਵੇ। ਇਨ੍ਹਾਂ ਯਤਨਾਂ ਨਾਲ, ਰਿਕਵਰੀ ਦਰ ਵਿੱਚ ਲਗਾਤਾਰ ਮਹੀਨਾਵਾਰ ਸੁਧਾਰ ਹੋਇਆ ਹੈ, ਮਹੀਨਾਵਾਰ ਰਿਕਵਰੀ ਜਨਵਰੀ 2025 ਵਿੱਚ 28,115 ਤੋਂ ਵਧ ਕੇ ਅਗਸਤ 2025 ਵਿੱਚ 45,243 ਹੋ ਗਈ ਹੈ- ਜੋ ਅੱਠ ਮਹੀਨਿਆਂ ਵਿੱਚ 61 ਪ੍ਰਤੀਸ਼ਤ ਦਾ ਵਾਧਾ ਦਰਸਾਉਂਦੀ ਹੈ। ਇਹ ਉੱਪਰ ਵੱਲ ਵਧਦਾ ਰਸਤਾ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਪਲੈਟਫਾਰਮ ਦੇ ਵਧਦੇ ਏਕੀਕਰਣ ਅਤੇ ਨਾਗਰਿਕ ਜਾਗਰੂਕਤਾ ਵਿੱਚ ਵਾਧੇ ਨੂੰ ਦਰਸਾਉਂਦਾ ਹੈ। 6 ਲੱਖ ਤੋਂ ਵੱਧ ਰਿਕਵਰੀ ਸਿਰਫ਼ ਸੰਖਿਆਵਾਂ ਦੀ ਪ੍ਰਤੀਨਿਧਤਾ ਨਹੀਂ ਕਰਦੀ ਹੈ ਸਗੋਂ ਇਹ ਸੈਂਕੜਿਆਂ ਹਜ਼ਾਰਾਂ ਭਾਰਤੀ ਪਰਿਵਾਰਾਂ ਦੇ ਲਈ ਡਿਜੀਟਲ ਸੁਰੱਖਿਆ ਨੂੰ ਵੀ ਦਰਸਾਉਂਦੀ ਹੈ। ਮੁੜ ਤੋਂ ਪ੍ਰਾਪਤ ਕੀਤਾ ਗਿਆ ਹਰੇਕ ਉਪਕਰਣ ਰੋਕੀ ਗਈ ਧੋਖਾਧੜੀ, ਬਹਾਲ ਸੰਚਾਰ ਅਤੇ ਸਾਡੇ ਡਿਜੀਟਲ ਈਕੋ-ਸਿਸਟਮ ਵਿੱਚ ਮਜ਼ਬੂਤ ਵਿਸ਼ਵਾਸ ਦੀ ਪ੍ਰਤੀਨਿਧਤਾ ਕਰਦਾ ਹੈ।

ਇਹ ਉਪਲਬਧੀ ਸਰਕਾਰ ਦੇ ਉਸ ਦ੍ਰਿਸ਼ਟੀਕੋਣ ਦੀ ਪੁਸ਼ਟੀ ਕਰਦੀ ਹੈ ਜਿਸ ਵਿੱਚ ਇੱਕ ਸੁਰੱਖਿਅਤ ਡਿਜੀਟਲ ਈਕੋ-ਸਿਸਟਮ ਦੀ ਕਲਪਨਾ ਕੀਤੀ ਗਈ ਜਿੱਥੇ ਟੈਕਨੋਲੋਜੀ ਨਾਗਰਿਕ ਸਸ਼ਕਤੀਕਰਣ ਅਤੇ ਸੁਰੱਖਿਆ ਦੇ ਲਈ ਇੱਕ ਸਮਰਥਕ ਵਜੋਂ ਕੰਮ ਕਰਦੀ ਹੈ। ਇਹ ਪਹਿਲ ਸ਼ਾਸਨ ਵਿੱਚ ਜਨਤਕ ਭਾਗੀਦਾਰੀ ਦੀ ਭਾਵਨਾ ਦੀ ਉਦਾਹਰਣ ਪੇਸ਼ ਕਰਦੀ ਹੈ, ਅਤੇ ਦਰਸਾਉਂਦੀ ਹੈ ਕਿ ਕਿਵੇਂ ਸਰਕਾਰ, ਟੈਕਨੋਲੋਜੀ  ਅਤੇ ਨਾਗਰਿਕਾਂ ਦਰਮਿਆਨ ਸਹਿਯੋਗਾਤਮਕ ਯਤਨ ਸਾਰਥਕ ਪ੍ਰਭਾਵ ਪੈਦਾ ਕਰ ਸਕਦੇ ਹਨ। ਸੰਚਾਰ ਸਾਥੀ ਦੀ ਸਫ਼ਲਤਾ ਭਾਰਤ ਦੇ ਵਿਆਪਕ ਡਿਜੀਟਲ ਇੰਡੀਆ ਦ੍ਰਿਸ਼ਟੀਕੋਣ ਵਿੱਚ ਪ੍ਰਤੱਖ ਯੋਗਦਾਨ ਦਿੰਦੀ ਹੈ ਅਤੇ ਇੱਕ ਸਾਈਬਰ-ਸੁਰੱਖਿਅਤ ਡਿਜੀਟਲ ਭਾਰਤ ਬਣਾਉਣ ਦੀ ਸਰਕਾਰ ਦੀ ਪ੍ਰਤੀਬੱਧਤਾ ਦਾ ਸਮਰਥਨ ਕਰਦੀ ਹੈ।

ਮਈ 2023 ਵਿੱਚ ਸ਼ੁਰੂ ਕੀਤਾ ਗਿਆ,ਸੰਚਾਰ ਸਾਥੀ  (www.sancharsaathi.gov.in) ਭਾਰਤ ਦਾ ਸਭ ਤੋਂ ਵਿਆਪਕ ਡਿਜੀਟਲ ਸੁਰੱਖਿਆ ਪਲੈਟਫਾਰਮ ਬਣ ਗਿਆ ਹੈ, ਜਿਸ ਦੀ ਵੈੱਬਸਾਈਟ ‘ਤੇ 19 ਕਰੋੜ ਤੋਂ ਜ਼ਿਆਦਾ ਵਿਜ਼ਿਟ ਅਤੇ 90 ਲੱਖ ਤੋਂ ਜ਼ਿਆਦਾ ਮੋਬਾਈਲ ਐਪ ਡਾਊਨਲੋਡ ਹੋ ਚੁੱਕੇ ਹਨ। ਡਿਜੀਟਲ ਸੁਰੱਖਿਆ ਦੇ ਪ੍ਰਤੀ ਸੰਚਾਰ ਸਾਥੀ ਦੇ ਵਿਆਪਕ ਦ੍ਰਿਸ਼ਟੀਕੋਣ ਵਿੱਚ ਕਈ ਹੋਰ ਨਾਗਰਿਕ-ਕੇਂਦ੍ਰਿਤ ਮੌਡਿਊਲ ਸ਼ਾਮਲ ਹਨ:

  • ਚਕਸ਼ੂ: ਸ਼ੱਕੀ ਧੋਖਾਧੜੀ ਸੰਚਾਰ ਦੀ ਰਿਪੋਰਟ ਕਰੋ।

  • ਆਪਣੇ ਮੋਬਾਈਲ ਕਨੈਕਸ਼ਨ ਨੂੰ ਜਾਣੋ: ਸਾਰੇ ਸਰਗਰਮ ਕਨੈਕਸ਼ਨਾਂ ਦੀ ਤਸਦੀਕ ਕਰੋ।

  • ਡਿਵਾਈਸ ਪ੍ਰਮਾਣਿਕਤਾ ਤਸਦੀਕ: ਪੋਰਟਲ, ਐਪ ਜਾਂ 14422 ‘ਤੇ ਐੱਸਐੱਮਐੱਸ ਰਾਹੀਂ ਆਈਐੱਮਈਆਈ ਦੀ ਪ੍ਰਮਾਣਿਕਤਾ ਦੀ ਜਾਂਚ ਕਰੋ।

  • ਅੰਤਰਰਾਸ਼ਟਰੀ ਕਾਲ ਰਿਪੋਰਟਿੰਗ: ਭਾਰਤੀ ਕੌਲਰ ਆਈਡੀ ਵਾਲੇ ਸ਼ੱਕੀ ਅੰਤਰਰਾਸ਼ਟਰੀ ਕਾਲ ਦੀ ਰਿਪੋਰਟ ਕਰੋ।

  • ਭਰੋਸੇਯੋਗ ਸੰਪਰਕ ਵੇਰਵਾ: ਬੈਂਕਾਂ ਅਤੇ ਵਿੱਤੀ ਸੰਸਥਾਨਾਂ ਦੀ ਤਸਦੀਕ ਸੰਪਰਕ ਜਾਣਕਾਰੀ ਤੱਕ ਪਹੁੰਚ।

ਸੰਚਾਰ ਸਾਥੀ ਇੱਕ ਸੁਰੱਖਿਅਤ ਡਿਜੀਟਲ ਈਕੋ-ਸਿਸਟਮ ਦੇ ਨਿਰਮਾਣ ਦੀ ਦਿਸ਼ਾ ਵਿੱਚ ਇੱਕ ਪਹਿਲ ਹੈ ਜਿੱਥੇ ਨਾਗਰਿਕ ਅਸਾਨੀ ਨਾਲ ਅਤੇ ਸੁਰੱਖਿਅਤ ਤੌਰ ‘ਤੇ ਸਰਕਾਰੀ ਸੇਵਾਵਾਂ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹਨ। ਭਾਰਤ ਦੀ ਭਾਸ਼ਾਈ ਵਿਭਿੰਨਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਸੰਚਾਰ ਸਾਥੀ ਮੋਬਾਈਲ ਐਪਲੀਕੇਸ਼ਨ ਹਿੰਦੀ, ਅੰਗ੍ਰੇਜ਼ੀ ਅਤੇ 21 ਖੇਤਰੀ ਭਾਸ਼ਾਵਾਂ ਵਿੱਚ ਉਪਲਬਧ ਹੈ, ਜੋ ਸਾਰੇ ਜਨਸੰਖਿਆ ਅਤੇ ਭੂਗੋਲਿਕ ਸਥਾਨਾਂ ਦੇ ਨਾਗਰਿਕਾਂ ਲਈ ਪਹੁੰਚ ਨੂੰ ਯਕੀਨੀ ਬਣਾਉਂਦਾ ਹੈ।

ਦੂਰਸੰਚਾਰ ਵਿਭਾਗ ਸਾਰੇ ਨਾਗਰਿਕਾਂ ਨੂੰ ਅਪੀਲ ਕਰਦਾ ਹੈ ਕਿ:

  • ਸੰਚਾਰ ਸਾਥੀ ਪੋਰਟਲ ਜਾਂ ਮੋਬਾਈਲ ਐਪ ਰਾਹੀਂ ਗੁੰਮ ਜਾਂ ਚੋਰੀ ਹੋਏ ਉਪਕਰਣਾਂ ਦੀ ਤੁਰੰਤ ਰਿਪੋਰਟ ਕਰੋ।

  • ਨਿਰੰਤਰ ਡਿਜੀਟਲ ਸੁਰੱਖਿਆ ਲਈ ਪਲੈਟਫਾਰਮ ਦੇ ਵਿਆਪਕ ਸੁਰੱਖਿਆ ਉਪਕਰਣਾਂ ਦੀ ਵਰਤੋਂ ਕਰੋ।

  • ਪਲੈਟਫਾਰਮ ਡੈਸ਼ਬੋਰਡ ‘ਤੇ ਉਪਲਬਧ ਅਸਲ ਸਮੇਂ ਦੇ ਅੰਕੜਿਆਂ ਅਤੇ ਰੁਝਾਨਾਂ ਰਾਹੀਂ ਸੂਚਿਤ ਰਹੋ।

  • ਵੱਖ-ਵੱਖ ਸੇਵਾਵਾਂ ਦਾ ਲਾਭ ਉਠਾਉਣ ਲਈ ਸੰਚਾਰ ਸਾਥੀ ਮੋਬਾਈਲ ਐਪ ਡਾਊਨਲੋਡ ਕੀਤਾ ਜਾ ਸਕਦਾ ਹੈ:

ਐਂਡਰਾਇਡ ਲਈ: : https://play.google.com/store/apps/details?id=com.dot.app.sancharsaathi

iOS ਲਈ: https://apps.apple.com/app/sanchar-saathi/id6739700695

   

ਹੋਰ ਜਾਣਕਾਰੀ ਲਈ DoT ਹੈਂਡਲਜ਼ ਨੂੰ ਫਾਲੋ ਕਰੋ :-

X - https://x.com/DoT_India

Insta-  https://www.instagram.com/department_of_telecom?igsh=MXUxbHFjd3llZTU0YQ ==

Fb - https://www.facebook.com/DoTIndia

Youtube: https://youtube.com/@departmentoftelecom?si=DALnhYkt89U5jAaa

 

*****

ਸਮਰਾਟ/ਐਲਨ/ਮੁਰਾਲੀ


(रिलीज़ आईडी: 2173556) आगंतुक पटल : 21
इस विज्ञप्ति को इन भाषाओं में पढ़ें: English , Urdu , हिन्दी , Tamil , Malayalam