ਆਯੂਸ਼
azadi ka amrit mahotsav

PCIM&H ਦਫ਼ਤਰ ਵਿੱਚ ਹਿੰਦੀ ਪਖਵਾੜੇ ਦਾ ਸਫ਼ਲ ਆਯੋਜਨ

Posted On: 30 SEP 2025 2:26PM by PIB Chandigarh

PCIM&H (ਫਾਰਮਾਕੋਪੀਆ ਕਮਿਸ਼ਨ ਫਾਰ ਇੰਡੀਅਨ ਮੈਡਿਸਨ ਐਂਡ ਹੋਮਿਓਪੈਥੀ) ਦਫ਼ਤਰ ਵਿੱਚ 14 ਸਤੰਬਰ ਤੋਂ 29 ਸਤੰਬਰ 2025 ਤੱਕ ਹਿੰਦੀ ਪਖਵਾੜੇ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ ਗਿਆ। ਹਿੰਦੀ ਪਖਵਾੜੇ ਦੀ ਸ਼ੁਰੂਆਤ 14 ਸਤੰਬਰ 2025 ਨੂੰ ਹਿੰਦੀ ਦਿਵਸ ਅਤੇ ਪੰਜਵੇਂ ਆਲ ਇੰਡੀਆ ਰਾਜਸਭਾ ਕਾਨਫਰੰਸ (Akhil Bharatiya Rajbhasha Sammelan) ਦੇ ਸਾਂਝੇ ਆਯੋਜਨ ਵਜੋਂ ਮਹਾਤਮਾ ਮੰਦਿਰ ਕਨਵੈਂਸ਼ਨ ਅਤੇ ਐਗਜ਼ੀਬਿਸ਼ਨ ਸੈਂਟਰ, ਗਾਂਧੀ ਨਗਰ, ਗੁਜਰਾਤ ਵਿੱਚ ਹੋਈ। ਇਸ  ਮੌਕੇ ਕਮਿਸ਼ਨ ਦੇ ਤਿੰਨ ਕਰਮੀਆਂ ਨੇ ਸ਼ਮੂਲੀਅਤ ਕੀਤੀ।  

 

ਪਖਵਾੜੇ ਦੌਰਾਨ, ਦਫ਼ਤਰ ਵਿੱਚ ਹਿੰਦੀ ਅਤੇ ਨੌਨ-ਹਿੰਦੀ ਭਾਸ਼ਾ ਸਬੰਧੀ ਸ਼੍ਰੇਣੀਆਂ ਲਈ ਵੱਖ-ਵੱਖ ਪ੍ਰਤੀਯੋਗਿਤਾਵਾਂ ਦਾ ਆਯੋਜਨ ਕੀਤਾ ਗਿਆ, ਜਿਨ੍ਹਾਂ ਵਿੱਚ ਲੇਖ ਲਿਖਣਾ, ਹਿੰਦੀ ਸ਼ਬਦਕੋਸ਼ ਗਿਆਨ (ਪ੍ਰਸ਼ਾਸਨਿਕ ਅਤੇ ਤਕਨੀਕੀ ਸ਼ਬਦਾਵਲੀ), ਸਵੈ-ਰਚਿਤ ਕਵਿਤਾ, ਵਾਦ-ਵਿਵਾਦ, ਰਾਜਭਾਸ਼ਾ ਅੰਤਾਕਸ਼ਰੀ ਅਤੇ ਹਿੰਦੀ ਕੰਮ ਲਈ ਪ੍ਰੋਤਸਾਹਨ ਪੁਰਸਕਾਰ ਸ਼ਾਮਲ ਰਹੇ।

25 ਸਤੰਬਰ 2025 ਨੂੰ “ਹਿੰਦੀ ਕਵੀ ਸੰਮੇਲਨ (ਕਵਿਤਾ ਸੰਮੇਲਨ) ਦਾ ਆਯੋਜਨ ਪਾਕੇਟ-2 ਸਥਿਤ ਧਨਵੰਤਰੀ ਆਡੀਟੋਰੀਅਮ ਵਿੱਚ ਕੀਤਾ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਰਮਨ ਮੋਹਨ ਸਿੰਘ, ਡਾਇਰੈਕਟਰ, ਪੀਸੀਆਈਐੱਮਐਂਡਐੱਚ ਨੇ ਕੀਤੀ। ਡਾ. ਸਵੇਤਾ ਮੋਹਨ, ਨਾਮਿਤ ਰਾਜਭਾਸ਼ਾ ਅਧਿਕਾਰੀ ਦੁਆਰਾ ਪ੍ਰੋਗਰਾਮ ਦਾ ਤਾਲਮੇਲ ਕੀਤਾ ਗਿਆ, ਅਤੇ ਮੰਚ ਸੰਚਾਲਨ ਡਾ. ਅਨੁਪਮ ਮੌਰਯਾ, ਵਿਗਿਆਨਿਕ ਅਧਿਕਾਰੀ (ਰਸਾਇਣ)  ਨੇ ਕੀਤਾ। ਇਸ ਮੌਕੇ ਸੱਦੇ ਗਏ ਕਵੀ ਡਾ. ਅੰਜੂ ਲਤਾ ਸਿੰਘ, ਕਵੀ ਸ਼੍ਰੀ ਰਾਜ ਕੌਸ਼ਿਕ, ਅਤੇ ਕਵੀ ਸ਼੍ਰੀ ਕੁਲਦੀਪ ਬਰਤਾਰਿਆ ਦਾ ਸੁਆਗਤ ਤੁਲਸੀ ਦਾ ਪੌਦਾ, ਸ਼ਾਲ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਕੀਤਾ ਗਿਆ।

ਸਮਾਗਮ ਦੌਰਾਨ, ਡਾਇਰੈਕਟਰ ਨੇ ਰਾਜਭਾਸ਼ਾ ਹਿੰਦੀ ਨੂੰ ਹੁਲਾਰਾ ਦੇਣ ਲਈ ਸਾਰੇ ਸਟਾਫ ਮੈਂਬਰਾਂ ਨੂੰ ਅਧਿਕਾਰਤ ਹਿੰਦੀ ਵਿੱਚ ਕੰਮ ਕਰਨ ਲਈ ਪ੍ਰੇਰਿਤ ਕੀਤਾ ਅਤੇ ਇਸ ਨੂੰ ਸਾਰਿਆਂ ਦੀ ਜ਼ਿੰਮੇਵਾਰੀ ਦੱਸਿਆ। ਸਮਾਗਮ ਵਿੱਚ ਬੁਲਾਰਿਆਂ ਨੇ ਹਿੰਦੀ ਸਾਹਿਤ ਅਤੇ ਕਵਿਤਾ ਰਾਹੀਂ ਭਾਸ਼ਾ ਦੀ ਸਰਲਤਾ, ਸਹਿਜਤਾ ਅਤੇ ਮਿਠਾਸ ਨੂੰ ਪੇਸ਼ ਕੀਤਾ, ਨਾਲ ਹੀ ਭਾਸ਼ਾ ਰਾਹੀਂ ਸੱਭਿਆਚਾਰ ਅਤੇ ਸੰਚਾਰ ਸ਼ੈਲੀ ਦੇ ਮਹੱਤਵ ਨੂੰ ਵੀ ਉਜਾਗਰ ਕੀਤਾ ਗਿਆ।

ਇਸ ਸਮਾਗਮ ਵਿੱਚ ਪੀਸੀਆਈਐੱਮਐਂਡਐੱਚ ਦਫ਼ਤਰ ਅਤੇ ਡੀਐੱਸਆਰਆਈ (ਡਰੱਗਜ਼ ਸਟੈਂਡਰਡਾਈਜ਼ੇਸ਼ਨ ਰਿਸਰਚ ਇੰਸਟੀਟਿਊਟ) ਦੇ ਅਧਿਕਾਰੀਆਂ ਸਮੇਤ 110 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ। ਸਾਰੇ ਮੁਕਾਬਲਿਆਂ ਵਿੱਚ ਕਰਮਚਾਰੀਆਂ ਉਤਸ਼ਾਹ ਨਾਲ ਹਿੱਸਾ ਲਿਆ।

29 ਸਤੰਬਰ, 2025 ਨੂੰ ਹਿੰਦੀ ਪਖਵਾੜੇ ਦਾ ਸਮਾਪਤੀ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿੱਚ ਡਾ. ਜੀ.ਪੀ.ਗਰਗ, ਸਾਬਕਾ ਮੁੱਖ ਰਸਾਇਣ ਵਿਗਿਆਨੀ, ਆਯੁਸ਼ ਮੰਤਰਾਲੇ, ਮੁੱਖ ਮਹਿਮਾਨ ਵਜੋਂ ਮੌਜੂਦ ਰਹੇ। ਇਸ ਮੌਕੇ 'ਤੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮਾਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਸਮਾਪਤੀ ਸਫਲਤਾਪੂਰਵਕ ਅਤੇ ਉਤਸ਼ਾਹ ਨਾਲ ਕੀਤੀ ਗਈ, ਜੋ ਦਫ਼ਤਰ ਦੇ ਅੰਦਰ ਰਾਜਭਾਸ਼ਾ ਹਿੰਦੀ ਦੇ ਵਿਆਪਕ ਪ੍ਰਚਾਰ-ਪ੍ਰਸਾਰ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਸੀ।

************

ਆਰਟੀ/ਜੀਐੱਸ/ਐੱਸਜੀ/ਏਕੇ


(Release ID: 2173198) Visitor Counter : 3
Read this release in: English , Urdu , Hindi , Tamil