ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ 01 ਅਕਤੂਬਰ, 2025 ਨੂੰ ਰੱਖਿਆ ਲੇਖਾ ਵਿਭਾਗ ਦੇ 278ਵੇਂ ਸਲਾਨਾ ਦਿਵਸ ਵਿੱਚ ਸ਼ਾਮਲ ਹੋਣਗੇ
Posted On:
30 SEP 2025 12:44PM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ 1 ਅਕਤੂਬਰ, 2025 ਨੂੰ ਨਵੀਂ ਦਿੱਲੀ ਵਿੱਚ ਰੱਖਿਆ ਲੇਖਾ ਵਿਭਾਗ ਦੇ 278ਵੇਂ ਸਲਾਨਾ ਦਿਵਸ ਸਮਾਗਮ ਵਿੱਚ ਸ਼ਾਮਲ ਹੋਣਗੇ। ਰੱਖਿਆ ਮੰਤਰਾਲੇ ਦੇ ‘ਈਅਰ ਆਫ ਰਿਫੌਰਮਸ’ ਪਹਿਲਕਦਮੀਆਂ ਦੇ ਇੱਕ ਹਿੱਸੇ ਵਜੋਂ, ਰਕਸ਼ਾ ਮੰਤਰੀ ਰੱਖਿਆ ਲੇਖਾ ਕੰਟਰੋਲਰ ਜਨਰਲ ਦੀ ਸੰਸਥਾਗਤ ਸਮਰੱਥਾ ਨੂੰ ਮਜ਼ਬੂਤ ਕਰਨ ਅਤੇ ਸਰਵਿਸ ਡਿਲੀਵਰੀ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਨਵੇਂ ਪ੍ਰਕਾਸ਼ਨਾਂ ਦੀ ਇੱਕ ਲੜੀ ਦੀ ਸ਼ੁਰੂਆਤ ਕਰਨਗੇ। ਇਹ ਪ੍ਰਕਾਸ਼ਨ ਵਿਭਾਗ ਦੇ ਆਧੁਨਿਕੀਕਰਣ, ਬਿਹਤਰ ਪਾਰਦਰਸ਼ਿਤਾ ਅਤੇ ਰੱਖਿਆ ਸੇਵਾਵਾਂ ਨੂੰ ਵਧੇਰੇ ਸਮਰਥਨ ਦੇਣ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੇ ਹਨ।
ਸ਼੍ਰੀ ਰਾਜਨਾਥ ਸਿੰਘ ਇਸ ਮੌਕੇ ਪ੍ਰਮੁੱਖ ਵਿਭਾਗੀ ਪ੍ਰੋਜੈਕਟਾਂ ਅਤੇ ਸੁਧਾਰਾਂ ਵਿੱਚ ਉਨ੍ਹਾਂ ਦੇ ਮਿਸਾਲੀ ਯੋਗਦਾਨ ਲਈ ਸੀਜੀਡੀਏ ਅਧਿਕਾਰੀਆਂ ਨੂੰ ਰਕਸ਼ਾ ਮੰਤਰੀ ਐਵਾਰਡ ਆਫ ਐਕਸੀਲੈਂਸ 2025 ਵੀ ਪ੍ਰਦਾਨ ਕਰਨਗੇ। ਇਸ ਸਮਾਗਮ ਵਿੱਚ ਰੱਖਿਆ ਵਿੱਤੀ ਪ੍ਰਬੰਧਨ ਵਿੱਚ ਨਵੀਨਤਾ, ਕਾਰੋਬਾਰੀ ਉਤਕ੍ਰਿਸ਼ਟਤਾ ਅਤੇ ਕੁਸ਼ਲਤਾ ਬਾਰੇ ਵਿਭਾਗ ਦੇ ਯਤਨਾਂ ਨੂੰ ਦਿਖਾਇਆ ਜਾਵੇਗਾ।
*******
ਵੀਕੇ/ਐੱਸਆਰ/ਪੀਸੀ/ਏਕੇ
(Release ID: 2173197)
Visitor Counter : 4