ਪ੍ਰਿਥਵੀ ਵਿਗਿਆਨ ਮੰਤਰਾਲਾ
ਡਾ. ਜਿਤੇਂਦਰ ਸਿੰਘ ਨੇ ਆਈਆਈਐੱਸਐੱਫ 2025 ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ, ਵਿਦਿਆਰਥੀਆਂ ਤੱਕ ਵਿਆਪਕ ਪਹੁੰਚ ਦਾ ਸੱਦਾ ਦਿੱਤਾ
Posted On:
29 SEP 2025 5:12PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਅਤੇ ਪ੍ਰਧਾਨ ਮੰਤਰੀ ਦਫ਼ਤਰ, ਪਰਮਾਣੂ ਊਰਜਾ ਵਿਭਾਗ, ਪੁਲਾੜ ਵਿਭਾਗ, ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਵਿਭਾਗ ਵਿੱਚ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਪ੍ਰਿਥਵੀ ਵਿਗਿਆਨ ਮੰਤਰਾਲੇ ਦੀ ਅਗਵਾਈ ਹੇਠ ਚੰਡੀਗੜ੍ਹ ਵਿੱਚ ਹੋਣ ਵਾਲੇ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ (ਆਈਆਈਐੱਸਐੱਫ) 2025 ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਸੀਨੀਅਰ ਅਧਿਕਾਰੀਆਂ ਦੀ ਇੱਕ ਮੀਟਿੰਗ ਸੱਦੀ।
ਮੀਟਿੰਗ ਵਿੱਚ, ਡਾ. ਜਿਤੇਂਦਰ ਸਿੰਘ ਨੇ ਵੱਖ-ਵੱਖ ਏਜੰਸੀਆਂ ਦੇ ਲੌਜਿਸਟਿਕਸ ਨਾਲ ਜੁੜੀਆਂ ਯੋਜਨਾਵਾਂ, ਪ੍ਰਦਰਸ਼ਨੀ ਲੇਆਉਟ ਅਤੇ ਪ੍ਰੋਗਰਾਮ ਏਕੀਕਰਣ ਦੀ ਸਮੀਖਿਆ ਕੀਤੀ ਅਤੇ ਸਾਰੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਭਾਰਤ ਅੰਤਰਰਾਸ਼ਟਰੀ ਵਿਗਿਆਨ ਉਤਸਵ ਦੌਰਾਨ ਵੱਧ ਤੋਂ ਵੱਧ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਸਕੂਲਾਂ ਅਤੇ ਮਾਪਿਆਂ ਲਈ ਨਿਰੰਤਰ ਜਾਗਰੂਕਤਾ ਮੁਹਿੰਮਾਂ ਚਲਾਉਣ। ਉਨ੍ਹਾਂ ਨੇ ਸਬੰਧਿਤ ਮੰਤਰਾਲਿਆਂ ਨੂੰ ਹਰਿਆਣਾ ਅਤੇ ਚੰਡੀਗੜ੍ਹ ਦੀਆਂ ਰਾਜ ਸਰਕਾਰਾਂ ਨਾਲ ਮਿਲ ਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਤਿਉਹਾਰ ਤੋਂ ਪਹਿਲਾਂ ਸਕੂਲਾਂ ਵਿੱਚ ਵਿਗਿਆਨ ਮੇਲੇ, ਮੋਬਾਈਲ ਪ੍ਰਦਰਸ਼ਨੀਆਂ, ਖੇਤਰੀ ਰੋਡ ਸ਼ੋਅ ਅਤੇ ਸਥਾਨਕ ਮੀਡੀਆ ਪ੍ਰਚਾਰ ਵਰਗੇ ਆਊਟਰੀਚ ਪ੍ਰੋਗਰਾਮ ਸ਼ੁਰੂ ਕੀਤੇ ਜਾ ਸਕਣ।
ਤਿਆਰੀ ਦੇ ਇੰਤਜ਼ਾਮ ਦੇ ਹਿੱਸੇ ਵਜੋਂ, ਡਾ. ਜਿਤੇਂਦਰ ਸਿੰਘ ਨੇ ਨੋਡਲ ਵਿਭਾਗ ਨੂੰ ਹਰੇਕ ਜ਼ਿਲ੍ਹੇ ਵਿੱਚ ਨੌਜਵਾਨਾਂ ਦੇ ਸਹਿਯੋਗ ਨਾਲ "ਵਿਗਿਆਨ ਸੰਚਾਰ ਕੇਂਦਰ" ਸਥਾਪਿਤ ਕਰਨ ਅਤੇ ਸ਼ਹਿਰ ਭਰ ਵਿੱਚ ਜਨਤਕ ਥਾਵਾਂ 'ਤੇ ਤਿਉਹਾਰ ਬਾਰੇ ਜਾਣਕਾਰੀ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸਟਾਰਟਅੱਪ ਬੂਥਸ ਅਤੇ ਨਾਗਰਿਕ-ਵਿਗਿਆਨ ਪ੍ਰਦਰਸ਼ਨੀਆਂ ਨੂੰ ਆਯੋਜਨ ਸਥਲ ਦੇ ਡਿਜ਼ਾਈਨ ਨਾਲ ਏਕੀਕ੍ਰਿਤ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਵਿਦਿਆਰਥੀ ਇਨੋਵੇਸ਼ਨ ਜ਼ੋਨਾਂ, ਇੰਟਰਐਕਟਿਵ ਪ੍ਰਦਰਸ਼ਨੀਆਂ ਅਤੇ ਜਨਤਕ ਭਾਗੀਦਾਰੀ ਲਈ ਜਗ੍ਹਾ ਯਕੀਨੀ ਬਣਾਈ ਜਾ ਸਕੇ।
ਮੀਟਿੰਗ ਦੌਰਾਨ, ਡਾ. ਜਿਤੇਂਦਰ ਸਿੰਘ ਨੇ ਆਈਆਈਐੱਸਐੱਫ ਨਾਲ ਜੁੜੀਆਂ ਪ੍ਰਦਰਸ਼ਨੀਆਂ ਅਤੇ ਕਾਨਫਰੰਸਾਂ ਵਿੱਚ ਸਟਾਰਟਅੱਪਸ ਨੂੰ ਸ਼ਾਮਲ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮੰਤਰਾਲੇ ਦੇ ਸਕੱਤਰਾਂ ਨੂੰ ਅੰਤਿਮ ਪ੍ਰਵਾਨਗੀਆਂ ਵਿੱਚ ਤੇਜ਼ੀ ਲਿਆਉਣ, ਮੰਤਰਾਲਿਆਂ ਦਰਮਿਆਨ ਤਾਲਮੇਲ ਬਣਾਉਣ ਅਤੇ ਮੀਡੀਆ ਭਾਈਵਾਲੀ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਦਾ ਸੱਦਾ ਦਿੱਤਾ।
ਡਾ. ਜਿਤੇਂਦਰ ਸਿੰਘ ਨੇ ਮੀਟਿੰਗ ਵਿੱਚ ਕਿਹਾ ਕਿ ਇਹ ਤਿਉਹਾਰ ਵਿਗਿਆਨਕ ਤਰੱਕੀ ਦੇ ਪ੍ਰਦਰਸ਼ਨ ਤੋਂ ਹਟ ਕੇ ਇੱਕ ਸਹਿਭਾਗੀ ਜਨਤਕ ਆਯੋਜਨ ਬਣ ਗਿਆ ਹੈ – ਜਿਸ ਦਾ ਉਦੇਸ਼ ਵਿਗਿਆਨ, ਵਿਦਿਆਰਥੀਆਂ ਅਤੇ ਸਮਾਜ ਦਰਮਿਆਨ ਪੁਲ ਦਾ ਕੰਮ ਕਰਨਾ ਹੈ। ਇਸ ਤਿਉਹਾਰ ਦੇ ਤਹਿਤ ਜਾਗਰੂਕਤਾ ਮੁਹਿੰਮਾਂ 'ਤੇ ਜ਼ੋਰ ਦੇਣਾ ਸਥਾਨਕ ਦਿਲਚਸਪੀ ਜਗਾਉਣ ਅਤੇ ਆਈਆਈਐੱਸਐੱਫ ਨੂੰ ਨਾ ਸਿਰਫ਼ ਵਿਗਿਆਨੀਆਂ ਲਈ ਇੱਕ ਮੰਜ਼ਿਲ, ਸਗੋਂ ਪੂਰੇ ਖੇਤਰ ਦੇ ਸਕੂਲੀ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਇੱਕ ਜ਼ਰੂਰੀ ਆਯੋਜਨ ਬਣਾਉਣ ਵਿੱਚ ਕੇਂਦਰ ਦੀ ਸਰਗਰਮ ਭੂਮਿਕਾ ਨੂੰ ਦਰਸਾਉਂਦਾ ਹੈ।
ਵਿਆਪਕ ਸੰਦਰਭ ਵਿੱਚ, ਆਈਆਈਐੱਸਐੱਫ ਦੇਸ਼ ਦੇ ਸਭ ਤੋਂ ਵੱਡੇ ਵਿਗਿਆਨ ਆਊਟਰੀਚ ਪਲੈਟਫਾਰਮਾਂ ਵਿੱਚੋਂ ਇੱਕ ਵਿੱਚ ਵਿਕਸਿਤ ਹੋਇਆ ਹੈ, ਜਿਸ ਵਿੱਚ ਵਿਗਿਆਨ ਨੂੰ ਜਨਤਾ ਦੇ ਨੇੜੇ ਲਿਆਉਣ ਲਈ ਪ੍ਰਦਰਸ਼ਨੀਆਂ, ਯੁਵਾ ਮੰਚਾਂ, ਸਟਾਰਟਅੱਪ ਪਵੇਲੀਅਨਾਂ ਅਤੇ ਇੰਟਰਐਕਟਿਵ ਸਾਇੰਸ ਥੀਏਟਰਾਂ ਦਾ ਸੁਮੇਲ ਹੈ। 2025 ਐਡੀਸ਼ਨ ਚੰਡੀਗੜ੍ਹ ਵਿੱਚ ਆਯੋਜਿਤ ਹੋਣ ਵਾਲਾ ਹੈ, ਅਤੇ ਇਸ ਦੀ ਸਫਲਤਾ ਨਾ ਸਿਰਫ਼ ਪ੍ਰਦਰਸ਼ਨੀਆਂ ਦੀ ਤਾਕਤ 'ਤੇ ਨਿਰਭਰ ਕਰੇਗੀ, ਸਗੋਂ ਇਸ ਗੱਲ 'ਤੇ ਵੀ ਨਿਰਭਰ ਕਰੇਗੀ ਕਿ ਜ਼ਮੀਨੀ ਪੱਧਰ 'ਤੇ ਖਾਸ ਤੌਰ ‘ਤੇ ਭਾਰਤ ਦੇ ਸਕੂਲੀ ਭਾਈਚਾਰਿਆਂ ਦਰਮਿਆਨ ਕਿੰਨੀ ਪ੍ਰਭਾਵਸ਼ਾਲੀ ਢੰਗ ਨਾਲ ਜਾਗਰੂਕਤਾ ਫੈਲਾਈ ਜਾਂਦੀ ਹੈ।
ਇਸ ਅਵਸਰ ‘ਤੇ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋ. ਅਜੈ ਕੁਮਾਰ ਸੂਦ, ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਸਕੱਤਰ ਡਾ. ਐੱਮ. ਰਵੀਚੰਦ੍ਰਨ, ਪਰਮਾਣੂ ਊਰਜਾ ਵਿਭਾਗ ਦੇ ਸਕੱਤਰ ਡਾ. ਅਜੀਤ ਕੁਮਾਰ ਮੋਹੰਤੀ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਸਕੱਤਰ ਪ੍ਰੋ. ਅਭੈ ਕਰੰਦੀਕਰ, ਬਾਇਓਟੈਕਨੋਲੋਜੀ ਵਿਭਾਗ ਦੇ ਸਕੱਤਰ ਡਾ. ਰਾਜੇਸ਼ ਗੋਖਲੇ ਅਤੇ ਵਿਗਿਆਨਕ ਅਤੇ ਉਦਯੋਗਿਕ ਖੋਜ ਵਿਭਾਗ ਦੇ ਸਕੱਤਰ ਅਤੇ ਸੀਐੱਸਆਈਆਰ ਦੇ ਡਾਇਰੈਕਟਰ ਜਨਰਲ ਡਾ. ਐੱਨ. ਕਲੈਸੇਲਵੀ ਮੌਜੂਦ ਸਨ। ਵਿਗਿਆਨ ਭਾਰਤੀ ਦੇ ਪ੍ਰਤੀਨਿਧੀਆਂ ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ।
.



*****
ਐੱਨਕੇਆਰ/ਪੀਐੱਸਐੱਮ/ਏਕੇ
(Release ID: 2173095)
Visitor Counter : 3