ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
ਪ੍ਰਧਾਨ ਮੰਤਰੀ ਨੇ ਵਰਲਡ ਫੂਡ ਇੰਡੀਆ 2025 ਦਾ ਉਦਘਾਟਨ ਕੀਤਾ
ਮਾਣਯੋਗ ਪ੍ਰਧਾਨ ਮੰਤਰੀ ਨੇ ਕਿਹਾ, “ਵਰਲਡ ਫੂਡ ਇੰਡੀਆ ਸੰਦਰਭ, ਵਿਸ਼ਾ-ਵਸਤੂ ਅਤੇ ਰਚਨਾਤਮਕਤਾ ਦੇ ਆਯੋਜਨ ਦੇ ਰੂਪ ਵਿੱਚ ਉਭਰਿਆ ਹੈ”
ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲਾ (ਐੱਮਓਐੱਫਪੀਆਈ) ਨੇ ਫੂਡ ਪ੍ਰੋਸੈੱਸਿੰਗ ਖੇਤਰ ਵਿੱਚ ਪ੍ਰਮੁੱਖ ਘਰੇਲੂ ਅਤੇ ਗਲੋਬਲ ਕੰਪਨੀਆਂ ਦੇ ਨਾਲ 76,000 ਕਰੋੜ ਰੁਪਏ ਦੇ ਸਮਝੌਤਿਆਂ (ਐੱਮਓਯੂਐੱਸ) ‘ਤੇ ਹਸਤਾਖਰ ਕੀਤੇ
Posted On:
27 SEP 2025 9:39AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 25 ਸਤੰਬਰ 2025 ਨੂੰ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿੱਚ ਵਰਲਡ ਫੂਡ ਇੰਡੀਆ 2025 ਦੇ ਚੌਥੇ ਸੰਸਕਰਣ ਦਾ ਉਦਘਾਟਨ ਕੀਤਾ। ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੁਆਰਾ ਆਯੋਜਿਤ ਇਸ ਗਲੋਬਲ ਈਵੈਂਟ ਨੇ ਇੱਕ ਵਾਰ ਫਿਰ ਭਾਰਤ ਨੂੰ “ਵਿਸ਼ਵ ਦੀ ਫੂਡ ਬਾਸਕੇਟ” ਦੇ ਰੂਪ ਵਿੱਚ ਸਥਾਪਿਤ ਕੀਤਾ ਅਤੇ ਫੂਡ ਪ੍ਰੋਸੈੱਸਿੰਗ ਵਿੱਚ ਭਾਰਤ ਦੀ ਅਗਵਾਈ ਨੂੰ ਮਜ਼ਬੂਤ ਕੀਤਾ। ਪ੍ਰਧਾਨ ਮੰਤਰੀ ਨੇ ਵਰਲਡ ਫੂਡ ਇੰਡੀਆ ਦੇ ਪ੍ਰਦਰਸ਼ਨੀ ਮੰਡਪ ਦਾ ਦੌਰਾ ਕੀਤਾ ਅਤੇ ਪੋਸ਼ਣ, ਤੇਲ ਦੀ ਖਪਤ ਵਿੱਚ ਕਮੀ ਅਤੇ ਪੈਕੇਜਿੰਗ ਦੇ ਸਿਹਤ ਸਬੰਧੀ ਪਹਿਲੂਆਂ ਨੂੰ ਹੋਰ ਬਿਹਤਰ ਬਣਾਉਣ ‘ਤੇ ਸੰਤੋਸ਼ ਜਤਾਇਆ। ਇਸ ਮੌਕੇ ‘ਤੇ ਰੂਸ ਦੇ ਉਪ-ਪ੍ਰਧਾਨ ਮੰਤਰੀ ਸ਼੍ਰੀ ਦਮਿਤਰੀ ਪਤਰੂਸ਼ੇਵ, ਕੇਂਦਰੀ ਮੰਤਰੀ ਸ਼੍ਰੀ ਚਿਰਾਗ ਪਾਸਵਾਨ ਅਤੇ ਸ਼੍ਰੀ ਪ੍ਰਤਾਪਰਾਓ ਜਾਧਵ ਵੀ ਮੌਜੂਦ ਰਹੇ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਉਦਘਾਟਨ ਸੰਬੋਧਨ ਵਿੱਚ ਕਿਹਾ, “ਵਰਲਡ ਫੂਡ ਇੰਡੀਆ ਹੁਣ ਸੰਦਰਭ, ਸਮੱਗਰੀ ਅਤੇ ਰਚਨਾਤਮਕਤਾ ਦਾ ਇੱਕ ਵਿਲੱਖਣ ਪਲੈਟਫਾਰਮ ਬਣ ਚੁੱਕਿਆ ਹੈ। ਭਾਰਤ ਦੀਆਂ ਵਿਸ਼ੇਸ਼ ਤਾਕਤਾਂ, ਇਸ ਦੀ ਵਿਭਿੰਨਤਾ, ਮੰਗ ਅਤੇ ਪੈਮਾਨਾ, ਇਸ ਨੂੰ ਵਿਸ਼ਵ ਖੁਰਾਕ ਅਰਥਵਿਵਸਥਾ ਵਿੱਚ ਨਿਰਣਾਇਕ ਪ੍ਰਤੀਯੋਗੀ ਮਾਹੌਲ ਪ੍ਰਦਾਨ ਕਰਦੇ ਹਨ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕਵੀਂ ਸਦੀ ਦੁਨੀਆ ਦੇ ਸਾਹਮਣੇ ਕਈ ਚੁਣੌਤੀਆਂ ਲੈ ਕੇ ਆਈ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜਦੋਂ ਵੀ ਅਜਿਹੀਆਂ ਚੁਣੌਤੀਆਂ ਆਈਆਂ ਹਨ, ਭਾਰਤ ਨੇ ਸਕਾਰਾਤਮਕ ਭੂਮਿਕਾ ਨਿਭਾਉਣ ਲਈ ਅੱਗੇ ਕਦਮ ਵਧਾਇਆ ਹੈ ਅਤੇ ਗਲੋਬਲ ਫੂਡ ਸੁਰੱਖਿਆ ਵਿੱਚ ਨਿਰੰਤਰ ਯੋਗਦਾਨ ਦਿੱਤਾ ਹੈ।
ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰੀ ਸ਼੍ਰੀ ਨਿਤਿਨ ਗਡਕਰੀ ਅਤੇ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀ ਚਿਰਾਗ ਪਾਸਵਾਨ ਦੀ ਸਹਿ-ਪ੍ਰਧਾਨਗੀ ਵਿੱਚ ਅੱਜ ਇੱਕ ਉੱਚ-ਪੱਧਰੀ ਸੀਈਓ ਗੋਲਮੇਜ਼ ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਸ ਗੋਲਮੇਜ਼ ਸੰਮੇਲਨ ਵਿੱਚ ਫੂਡ ਪ੍ਰੋਸੈੱਸਿੰਗ ਅਤੇ ਰੇਲ ਰਾਜ ਮੰਤਰੀ ਸ਼੍ਰੀ ਰਵਨੀਤ ਸਿੰਘ ਅਤੇ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਦੇ ਵਿਭਿੰਨ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਹੋਏ।
ਸ਼੍ਰੀ ਨਿਤਿਨ ਗਡਕਰੀ ਨੇ ਆਪਣੇ ਵਿਸ਼ੇਸ਼ ਸੰਬੋਧਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਦੇ ਵਿਜ਼ਨ ਨੂੰ ਦੇਸ਼ ਦੇ ਕੁੱਲ ਘਰੇਲੂ ਉਤਪਾਦ ਵਿੱਚ ਐਗਰੋ-ਪ੍ਰੋਸੈੱਸਿੰਗ ਦੀ ਹਿੱਸੇਦਾਰੀ ਵਧਾ ਕੇ ਹੀ ਸਾਕਾਰ ਕੀਤਾ ਜਾ ਸਕਦਾ ਹੈ। ਸ਼੍ਰੀ ਚਿਰਾਗ ਪਾਸਵਾਨ ਨੇ ਪਿਛਲੇ ਸੈਸ਼ਨ ਦੇ ਬਾਅਦ ਤੋਂ ਕੀਤੀਆਂ ਗਈਆਂ ਕਾਰਵਾਈਆਂ ਦੇ ਬਾਰੇ ਦੱਸਿਆ ਅਤੇ ਉਦਯੋਗ ਜਗਤ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੇ ਅਤੇ ਸਰਕਾਰ ਦਰਮਿਆਨ ਇੱਕ ਬ੍ਰਿਜ ਦਾ ਕੰਮ ਕਰਨਗੇ। ਬ੍ਰਿਟਾਨੀਆ, ਪੈਪਸੀਕੋ, ਅਮੁਲ, ਆਈਟੀਸੀ, ਨੇਸਲੇ, ਮੋਂਡੇਲੇਜ਼, ਟਾਟਾ ਕੰਜ਼ਿਊਮਰ ਪ੍ਰੋਡਕਟਸ, ਕੋਕਾ-ਕੋਲਾ ਅਤੇ ਮੈਰੀਕੋ ਜਿਹੀਆਂ ਪ੍ਰਮੁੱਖ ਕੰਪਨੀਆਂ ਦੇ ਸੀਈਓ ਨੇ ਆਪਣੇ ਵਿਚਾਰ ਸਾਂਝੇ ਕੀਤੇ। ਮਣੀਪੁਰ ਰਾਜ, ਰੂਸ, ਗ੍ਰਾਮੀਣ ਵਿਕਾਸ ਮੰਤਰਾਲੇ, ਡੀਪੀਆਈਆਈਟੀ ਅਤੇ ਪਸ਼ੂ-ਪਾਲਣ ਵਿਭਾਗ, ਭਾਰਤ ਸਰਕਾਰ ਦੁਆਰਾ ਭਾਰਤ ਮੰਡਪਮ ਵਿੱਚ ਸਵੇਰ ਦੇ ਸਮੇਂ ਜਾਣਕਾਰੀ ਭਰੇ ਸੈਸ਼ਨ ਆਯੋਜਿਤ ਕੀਤੇ ਗਏ।
ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਨੇ ਆਯੋਜਨ ਦੇ ਪਹਿਲੇ ਦਿਨ, ਫੂਡ ਪ੍ਰੋਸੈੱਸਿੰਗ ਖੇਤਰ ਦੀ ਮੋਹਰੀ ਘਰੇਲੂ ਅਤੇ ਗਲੋਬਲ ਕੰਪਨੀਆਂ ਦੇ ਨਾਲ ₹76,000 ਕਰੋੜ ਤੋਂ ਵੱਧ ਦੇ ਸਹਿਮਤੀ ਪੱਤਰਾਂ ‘ਤੇ ਹਸਤਾਖਰ ਕੀਤੇ। ਇਹ ਨਿਵੇਸ਼ ਪੀਣ ਵਾਲੇ ਪਦਾਰਥਾਂ, ਡੇਅਰੀ ਅਤੇ ਕਨਫੈਕਸ਼ਨਰੀ ਸਮੇਤ ਪ੍ਰਮੁੱਖ ਉਪ-ਖੇਤਰਾਂ ਵਿੱਚ ਫੈਲੇ ਹੋਏ ਹਨ ਅਤੇ ਗੁਜਰਾਤ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਤੋਂ ਲੈ ਕੇ ਆਂਧਰ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਪੰਜਾਬ, ਪੱਛਮ ਬੰਗਾਲ ਅਤੇ ਉੱਤਰ-ਪੂਰਬ ਖੇਤਰ ਤੱਕ ਵਿਸਤ੍ਰਿਤ ਭੂਗੋਲ ਨੂੰ ਕਵਰ ਕਰਦੇ ਹਨ।
*******
ਐੱਸਟੀਕੇ
(Release ID: 2172217)
Visitor Counter : 4