ਖੇਤੀਬਾੜੀ ਮੰਤਰਾਲਾ
azadi ka amrit mahotsav

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਉੱਤਰ ਪ੍ਰਦੇਸ਼ ਅਤੇ ਗੁਜਰਾਤ ਵਿੱਚ ਉਪਜ ਖਰੀਦੀ ਨੂੰ ਦਿੱਤੀ ਮਨਜ਼ੂਰੀ


ਕਿਸਾਨਾਂ ਤੋਂ ਉੜਦ ਅਤੇ ਅਰਹਰ ਦੀ 100 ਫ਼ੀਸਦੀ ਖਰੀਦ ਲਈ ਸ਼੍ਰੀ ਸ਼ਿਵਰਾਜ ਸਿੰਘ ਨੇ ਦਿੱਤੀ ਮਨਜ਼ੂਰੀ

ਉੱਤਰ ਪ੍ਰਦੇਸ਼ ਵਿੱਚ ਮੂੰਗ, ਤਿਲ, ਮੂੰਗਫਲੀ ਅਤੇ ਗੁਜਰਾਤ ਵਿੱਚ ਸੋਇਆਬੀਨ, ਮੂੰਗ ਅਤੇ ਮੂੰਗਫਲੀ ਵੀ ਖਰੀਦਣ ਨੂੰ ਮਨਜ਼ੂਰੀ

ਕਿਸਾਨਾਂ ਦੇ ਹਿਤ ਵਿੱਚ ਪੂਰੀ ਖਰੀਦ ਪ੍ਰਕਿਰਿਆ ਪਾਰਦਰਸ਼ੀ ਤਰੀਕੇ ਨਾਲ ਕਰਨ ਦੇ ਸ਼੍ਰੀ ਸ਼ਿਵਰਾਜ ਸਿੰਘ ਨੇ ਦਿੱਤੇ ਨਿਰਦੇਸ਼

ਦੋਵਾਂ ਰਾਜਾਂ ਵਿੱਚ 13,890.60 ਕਰੋੜ ਰੁਪਏ ਦੀ ਉਪਜ ਖਰੀਦੀ ਨਾਲ ਕਿਸਾਨਾਂ ਨੂੰ ਹੋਵੇਗਾ ਲਾਭ - ਸ਼੍ਰੀ ਸ਼ਿਵਰਾਜ ਸਿੰਘ

Posted On: 23 SEP 2025 6:50PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਖਰੀਫ 2025-26 ਲਈ ਉੱਤਰ ਪ੍ਰਦੇਸ਼ ਅਤੇ ਗੁਜਰਾਤ ਵਿੱਚ ਪ੍ਰਮੁੱਖ ਦਾਲਾਂ ਅਤੇ ਤੇਲ ਬੀਜ ਫ਼ਸਲਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਹੈ। ਕਿਸਾਨਾਂ ਤੋਂ ਉੜਦ ਅਤੇ ਅਰਹਰ ਦੀ 100 ਫ਼ੀਸਦੀ ਖਰੀਦ ਲਈ ਸ਼੍ਰੀ ਸ਼ਿਵਰਾਜ ਸਿੰਘ ਨੇ ਮਨਜ਼ੂਰੀ ਦਿੱਤੀ ਹੈ, ਉੱਥੇ ਹੀ ਉੱਤਰ ਪ੍ਰਦੇਸ਼ ਵਿੱਚ ਮੂੰਗ, ਤਿਲ, ਮੂੰਗਫਲੀ ਅਤੇ ਗੁਜਰਾਤ ਵਿੱਚ ਸੋਇਆਬੀਨ, ਮੂੰਗ ਅਤੇ ਮੂੰਗਫਲੀ ਵੀ ਖਰੀਦਣ ਦੀ ਮਨਜ਼ੂਰੀ ਦਿੱਤੀ ਹੈ। ਕਿਸਾਨਾਂ ਦੇ ਹਿਤ ਵਿੱਚ ਪੂਰੀ ਖਰੀਦ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਨਾਲ ਕਰਨ ਲਈ ਸ਼੍ਰੀ ਸ਼ਿਵਰਾਜ ਸਿੰਘ ਨੇ ਇਨ੍ਹਾਂ ਰਾਜਾਂ ਨੂੰ ਨਿਰਦੇਸ਼ ਦਿੱਤੇ, ਨਾਲ ਹੀ ਕਿਹਾ ਕਿ ਦੋਵਾਂ ਰਾਜਾਂ ਵਿੱਚ ₹13,890.60 ਕਰੋੜ ਦੀ ਉਪਜ ਖਰੀਦਣ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ।

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ ਪ੍ਰਧਾਨਗੀ ਵਿੱਚ ਅੱਜ ਹੋਈ ਵਰਚੁਅਲ ਬੈਠਕ ਵਿੱਚ ਉੱਤਰ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਸ਼੍ਰੀ ਸੂਰਿਆਪ੍ਰਤਾਪ ਸ਼ਾਹੀ ਅਤੇ ਗੁਜਰਾਤ ਦੇ ਖੇਤੀਬਾੜੀ ਮੰਤਰੀ ਸ਼੍ਰੀ ਰਾਘਵਜੀ ਪਟੇਲ ਸ਼ਾਮਿਲ ਸੀ, ਉੱਥੇ ਹੀ ਕੇਂਦਰੀ ਖੇਤੀਬਾੜੀ ਸਕੱਤਰ ਡਾ. ਦੇਵੇਸ਼ ਚਤੁਰਵੇਦੀ ਅਤੇ ਕੇਂਦਰ ਅਤੇ ਦੋਵਾਂ ਰਾਜ ਸਰਕਾਰਾਂ ਦੇ ਸੀਨੀਅਰ ਖੇਤੀਬਾੜੀ ਅਧਿਕਾਰੀ ਵੀ ਬੈਠਕ ਵਿੱਚ ਸ਼ਾਮਿਲ ਹੋਏ। ਬੈਠਕ ਵਿੱਚ ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਹਿਤ ਵਿੱਚ ਪੂਰੀ ਖਰੀਦ ਪ੍ਰਕਿਰਿਆ ਪਾਰਦਰਸ਼ੀ, ਡਿਜੀਟਲ ਅਤੇ ਸੁਚਾਰੂ ਢੰਗ ਨਾਲ ਕੀਤੀ ਜਾਵੇ, ਜਿਸ ‘ਤੇ ਦੋਵਾਂ ਰਾਜਾਂ ਦੇ ਖੇਤੀਬਾੜੀ ਮੰਤਰੀਆਂ ਨੇ ਕਿਹਾ ਕਿ ਉਪਜ ਖਰੀਦ ਆਧੁਨਿਕ ਬਾਇਓਮੈਟ੍ਰਿਕ ਪ੍ਰਮਾਣੀਕਰਨ ਅਤੇ ਪੀਓਐੱਸ ਮਸ਼ੀਨ ਵਿਵਸਥਾ ਨਾਲ ਡਿਜੀਟਲ ਪੋਰਟਲਾਂ ਦੇ ਜ਼ਰੀਏ ਹੋਵੇਗੀ।

ਬੈਠਕ ਵਿੱਚ ਉੱਤਰ ਪ੍ਰਦੇਸ਼ ਦੇ ਪ੍ਰਸਤਾਵ 'ਤੇ ਚਰਚਾ ਤੋਂ ਬਾਅਦ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਰਾਜ ਵਿੱਚ ਉੜਦ 2 ਲੱਖ 27 ਹਜ਼ਾਰ 860 ਮੀਟ੍ਰਿਕ ਟਨ (100%) ਖਰੀਦ ਨੂੰ ਮਨਜ਼ੂਰੀ ਦਿੱਤੀ, ਜਿਸ ਦਾ ਮੁੱਲ 1,777.30 ਕਰੋੜ ਰੁਪਏ ਰਹੇਗਾ। ਅਰਹਰ ਦੀ ਵੀ ਸੌ ਫ਼ੀਸਦੀ 113,780 ਮੀਟ੍ਰਿਕ ਖਰੀਦ ਲਈ ਕੇਂਦਰ ਵੱਲੋਂ ਸ਼੍ਰੀ ਸ਼ਿਵਰਾਜ ਸਿੰਘ ਨੇ ਮਨਜ਼ੂਰੀ ਦਿੱਤੀ ਹੈ, ਜਿਸ ਦੀ ਕੀਮਤ 910.24 ਕਰੋੜ ਰੁਪਏ ਰਹੇਗੀ। ਮੂੰਗ ਦੀ 1983 ਮੀਟ੍ਰਿਕ ਟਨ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ਦੀ ਕੀਮਤ 17.38 ਕਰੋੜ ਰੁਪਏ ਹੋਵੇਗੀ। ਇਸ ਤੋਂ ਇਲਾਵਾ, ਤਿਲ ਦੀ 30,410 ਮੀਟ੍ਰਿਕ ਟਨ ਖਰੀਦ ਦੀ ਮਨਜ਼ੂਰੀ ਕੇਂਦਰੀ ਮੰਤਰੀ ਨੇ ਦਿੱਤੀ, ਜਿਸ ਦੀ ਕੀਮਤ 299.42 ਕਰੋੜ ਰੁਪਏ ਹੋਵੇਗੀ। ਨਾਲ ਹੀ ਮੂੰਗਫਲੀ ਦੀ 99,438 ਮੀਟ੍ਰਿਕ ਟਨ ਖਰੀਦ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਦਾ ਮੁੱਲ 722.22 ਕਰੋੜ ਰੁਪਏ ਰਹੇਗਾ।

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਗੁਜਰਾਤ ਵਿੱਚ ਕਿਸਾਨਾਂ ਲਈ ਉੜਦ ਦੀ ਪੂਰੀ 47,780 ਮੀਟ੍ਰਿਕ ਟਨ ਉਪਜ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਦੀ ਕੀਮਤ ₹372.68 ਕਰੋੜ ਹੋਵੇਗੀ। ਨਾਲ ਹੀ, ਸੋਇਆਬੀਨ ਦੀ 109,905 ਮੀਟ੍ਰਿਕ ਟਨ ਖਰੀਦੀ ਦੀ ਮਨਜ਼ੂਰੀ ਦਿੱਤੀ ਹੈ, ਜਿਸ ਦੀ ਕੀਮਤ ₹585.57 ਕਰੋੜ ਹੋਵੇਗੀ। ਗੁਜਰਾਤ ਵਿੱਚ ਮੂੰਗਫਲੀ ਦੀ 12 ਲੱਖ 62 ਹਜ਼ਾਰ 163 ਮੀਟ੍ਰਿਕ ਟਨ ਮਾਤਰਾ ਖਰੀਦਣ ਦੀ ਮਨਜ਼ੂਰੀ ਕੇਂਦਰੀ ਖੇਤੀਬਾੜੀ ਮੰਤਰੀ ਨੇ ਦਿੱਤੀ ਹੈ, ਜਿਸ ਦੀ ਕੀਮਤ ₹9,167.08 ਕਰੋੜ ਰਹੇਗੀ। ਇਸ ਤੋਂ ਇਲਾਵਾ, ਮੂੰਗ ਦੀ 4,415 ਮੀਟ੍ਰਿਕ ਟਨ ਖਰੀਦਣ ਦੀ ਮਨਜ਼ੂਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਦਿੱਤੀ ਹੈ, ਜਿਸ ਦਾ ਮੁੱਲ ₹38.71 ਕਰੋੜ ਰਹੇਗਾ।

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਖਰੀਦ ਪ੍ਰਕਿਰਿਆ ਵਿੱਚ ਪੂਰੀ ਤਰ੍ਹਾਂ ਨਾਲ ਪਾਰਦਰਸ਼ਤਾ ਅਪਨਾਉਣ ‘ਤੇ ਜ਼ੋਰ ਦਿੱਤਾ, ਤਾਂ ਕਿ ਕਿਤੇ ਕੋਈ ਗੜਬੜੀ ਨਾ ਹੋ ਪਾਏ, ਨਾਲ ਹੀ ਕਿਹਾ ਕਿ ਇਸ ਗੱਲ ਦਾ ਧਿਆਨ ਰੱਖਿਆ ਜਾਏ ਕਿ ਅਸਲ ਵਿੱਚ ਕਿਸਾਨਾਂ ਤੋਂ ਹੀ ਖਰੀਦ ਹੋਵੇ, ਵਿਚੋਲੇ ਇਸ ਦਾ ਫਾਇਦਾ ਨਾ ਲੈ ਸਕਣ। ਇਸ ਸਬੰਧ ਵਿੱਚ, ਦੱਸਿਆ ਗਿਆ ਕਿ ਸਾਰੇ ਖਰੀਦ ਕੇਂਦਰਾਂ 'ਤੇ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਆਧਾਰ-ਅਧਾਰਿਤ ਬਾਇਓਮੈਟ੍ਰਿਕ/ਚਿਹਰਾ ਪ੍ਰਮਾਣਿਕਤਾ, ਅਤੇ ਪੀਓਐੱਸ ਮਸ਼ੀਨਾਂ ਦੀ ਤੈਨਾਤੀ (ਉੱਤਰ ਪ੍ਰਦੇਸ਼ ਵਿੱਚ ਲਗਭਗ 350 ਅਤੇ ਗੁਜਰਾਤ ਵਿੱਚ ਕਰੀਬ 400) ਹੋਵੇਗੀ। ਨੇਫੇਡ ਅਤੇ ਐੱਨਸੀਸੀਐੱਫ ਨੂੰ ਕਿਸਾਨਾਂ ਦੇ ਪਹਿਲਾਂ ਤੋਂ ਰਜਿਸਟਰ ਕਰਨ ਲਈ ਪੱਤਰ ਭੇਜੇ ਗਏ ਹਨ, ਤਾਂ ਕਿ ਸਿਰਫ਼ ਰਜਿਸਟਰਡ ਕਿਸਾਨ ਹੀ ਐੱਮਐੱਸਪੀ 'ਤੇ ਫ਼ਸਲ ਵੇਚ ਸਕਣ। ਖਰੀਦ ਕਾਰਵਾਈ ਪੂਰੀ ਤਰ੍ਹਾਂ ਈ-ਸਮ੍ਰਿੱਧੀ ਅਤੇ ਈ-ਸਮਯੁਕਤੀ ਪੋਰਟਲਾਂ 'ਤੇ ਡਿਜੀਟਲ ਹੋਵੇਗੀ, ਜਿਸ ਨਾਲ ਬੈਂਕ ਖਾਤਿਆਂ ਵਿੱਚ ਭੁਗਤਾਨ ਸੰਭਵ ਹੋਵੇਗਾ।

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਉਪਰੋਕਤ ਮਨਜ਼ੂਰ ਕੀਤੀ ਮਾਤਰਾ ਨੂੰ ਖਰੀਫ 2025-26 ਦੇ ਪਹਿਲੇ ਅਗਾਊਂ ਅਨੁਮਾਨ ਆਉਣ ਤੋਂ ਬਾਅਦ ਜ਼ਰੂਰਤ ਅਨੁਸਾਰ ਸੰਸ਼ੋਧਿਤ ਵੀ ਕੀਤਾ ਜਾ ਸਕਦਾ ਹੈ, ਤਾਂ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇ। ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਇੱਕ ਡਿਜੀਟਲ ਅਤੇ ਪਾਰਦਰਸ਼ੀ ਵਿਵਸਥਾ ਨਾਲ ਹਰ ਯੋਗ ਕਿਸਾਨ ਨੂੰ ਸਰਕਾਰੀ ਦਰ 'ਤੇ ਆਪਣੀ ਫ਼ਸਲ ਵੇਚਣ ਅਤੇ ਸਮੇਂ ਸਿਰ ਭੁਗਤਾਨ ਪਾਉਣ ਦਾ ਅਧਿਕਾਰ ਮਿਲੇਗਾ।

********

ਆਰਸੀ/ ਕੇਐੱਸਆਰ/ ਏਆਰ/ ਐੱਮਕੇ


(Release ID: 2170954) Visitor Counter : 18