ਸਹਿਕਾਰਤਾ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਰਾਜਕੋਟ ਵਿੱਚ ਰਾਜਕੋਟ ਜ਼ਿਲ੍ਹਾ ਸਹਿਕਾਰੀ ਬੈਂਕ ਲਿਮਟਿਡ ਸਮੇਤ ਸੱਤ ਜ਼ਿਲ੍ਹਾ ਪੱਧਰੀ ਸਹਿਕਾਰੀ ਸੋਸਾਇਟੀਆਂ ਦੀ ਸਲਾਨਾ ਬੈਠਕ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਸਹਿਕਾਰੀ ਖੇਤਰ ਦਿਨ-ਦੁੱਗਣੀ, ਰਾਤ-ਚੌਗਣੀ ਤਰੱਕੀ ਕਰ ਰਿਹਾ ਹੈ

ਸਹਿਕਾਰਤਾ ਮੰਤਰਾਲੇ ਦੀ ਸਥਾਪਨਾ ਨਾਲ ਦੇਸ਼ ਭਰ ਵਿੱਚ ਕਰੋੜਾਂ ਕਿਸਾਨਾਂ, ਪਸ਼ੂ ਪਾਲਕਾਂ ਅਤੇ ਮਛੇਰਿਆਂ ਨੂੰ ਆਪਣੀ ਮਿਹਨਤ ਨਾਲ ਹਾਸਲ ਮੁਨਾਫ਼ਾ ਸਿੱਧਾ ਆਪਣੇ ਬੈਂਕ ਖਾਤਿਆਂ ਵਿੱਚ ਪ੍ਰਾਪਤ ਕਰਨ ਦਾ ਮੌਕਾ ਮਿਲਿਆ

ਕਿਸੇ ਸਹਿਕਾਰੀ ਸੰਸਥਾ ਦੀ ਪਛਾਣ ਇਹੀ ਹੁੰਦੀ ਹੈ ਕਿ ਉਸਦਾ ਮੁਨਾਫ਼ਾ ਪੂੰਜੀਪਤੀਆਂ ਦੇ ਲਈ ਨਹੀਂ, ਸਗੋਂ ਕਿਸਾਨਾਂ ਦੇ ਹਿਤਾਂ ਲਈ ਵਰਤਿਆ ਜਾਵੇ

ਸਹਿਕਾਰਤਾ ਮੰਤਰਾਲੇ ਦੀਆਂ 60 ਤੋਂ ਵੱਧ ਪਹਿਲਕਦਮੀਆਂ ਦੇ ਕਾਰਨ ਦਹਾਕਿਆਂ ਤੋਂ ਕਮਜ਼ੋਰ ਹੋ ਰਿਹਾ ਸਹਿਕਾਰੀ ਤੰਤਰ, ਹੁਣ ਨਾ ਸਿਰਫ ਸਥਿਰ ਹੋਇਆ ਬਲਕਿ 12% ਦੇ ਵਾਧੇ ਨਾਲ ਮਜ਼ਬੂਤ ਵੀ ਹੋਇਆ ਹੈ

ਬਨਾਸਕਾਂਠਾ ਅਤੇ ਪੰਚਮਹਿਲ ਵਿੱਚ ਸਾਰੀਆਂ ਸੰਸਥਾਵਾਂ ਨੂੰ ਜ਼ਿਲ੍ਹਾ ਸਹਿਕਾਰੀ ਬੈਂਕ ਅਤੇ ਰਾਜ ਸਹਿਕਾਰੀ ਬੈਂਕ ਤੋਂ ਹੀ ਲੋਨ ਦੇਣ ਦੀ ਵਿਵਸਥਾ ਕੀਤੀ ਗਈ, ਇਸ ਸਫ਼ਲ ਪ੍ਰਯੋਗ ਤੋਂ ਬਾਅਦ ਹੁਣ ਪੂਰੇ ਗੁਜਰਾਤ ਵਿੱਚ ਇਸ ਨੂੰ ਲਾਗੂ ਕੀਤਾ ਜਾ ਰਿਹਾ ਹੈ

ਕਿਸਾਨ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਘੱਟ ਕਰਨ ਅਤੇ ਜੈਵਿਕ ਖੇਤੀ ਨੂੰ ਅਪਣਾਉਣ, ਇਸ ਨਾਲ ਸਿਹਤ ਠੀਕ ਰਹਿਣ ਦੇ ਨਾਲ-ਨਾਲ ਕਿਸਾਨਾਂ ਨੂੰ ਵਧੇਰੇ ਮੁਨਾਫ਼ਾ ਵੀ ਮਿਲੇਗਾ

ਸੌਰਾਸ਼ਟਰ ਦੇ ਸਾਰੇ ਕਿਸਾਨ ਜੈਵਿਕ ਖੇਤੀ ਦੀ ਦਿਸ਼ਾ ਵਿੱਚ ਅੱਗੇ ਵਧਣ, ਵਿਸ਼ਵ ਜੈਵਿਕ ਉਤਪਾਦ ਬਜ਼ਾਰ ਵਿੱਚ ਭਾਰਤ ਦਾ ਹਿੱਸਾ ਵਧਣ ਵ

Posted On: 22 SEP 2025 8:16PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਰਾਜਕੋਟ ਵਿੱਚ ਰਾਜਕੋਟ ਜ਼ਿਲ੍ਹਾ ਸਹਿਕਾਰੀ ਬੈਂਕ ਲਿਮਟਿਡ ਸਮੇਤ ਸੱਤ ਜ਼ਿਲ੍ਹਾ ਪੱਧਰੀ ਸਹਿਕਾਰੀ ਸੋਸਾਇਟੀਆਂ ਦੀ ਸਲਾਨਾ ਬੈਠਕ ਨੂੰ ਸੰਬੋਧਨ ਕੀਤਾ। ਇਸ ਮੌਕੇ ‘ਤੇ ਕੇਂਦਰੀ ਮੰਤਰੀ ਸ਼੍ਰੀ ਮਨਸੁਖ ਮਾਂਡਵਿਯਾ ਸਮੇਤ ਅਨੇਕਾਂ ਪਤਵੰਤੇ ਵਿਅਕਤੀ ਮੌਜੂਦ ਸਨ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਤੋਂ ਹੀ ਸਹਿਕਾਰੀ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਮੰਗ ਸੀ ਕਿ ਕੇਂਦਰ ਸਰਕਾਰ ਵਿੱਚ ਸਹਿਕਾਰਤਾ ਮੰਤਰਾਲੇ ਦਾ ਗਠਨ ਕੀਤਾ ਜਾਵੇ। ਪਹਿਲਾਂ ਦੇਸ਼ ਦੇ ਵਿਸ਼ਾਲ ਸਹਿਕਾਰੀ ਤੰਤਰ ਨੂੰ ਖੇਤੀਬਾੜੀ ਮੰਤਰਾਲੇ ਦੇ ਇੱਕ ਸੰਯੁਕਤ ਸਕੱਤਰ ਦੁਆਰਾ ਚਲਾਇਆ ਜਾਂਦਾ ਸੀ। ਪਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ 2021 ਵਿੱਚ ਇੱਕ ਵੱਖਰੇ ਸਹਿਕਾਰਤਾ ਮੰਤਰਾਲੇ ਦੀ ਸਥਾਪਨਾ ਕੀਤੀ। ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਜੀ ਦੇ ਇੱਕ ਫੈਸਲੇ ਨਾਲ ਕਸ਼ਮੀਰ ਤੋਂ ਕੰਨਿਆਕੁਮਾਰੀ ਅਤੇ ਦਵਾਰਕਾ ਤੋਂ ਕਾਮਾਖਿਆ ਤੱਕ ਪੂਰੇ ਦੇਸ਼ ਵਿੱਚ ਕਰੋੜਾਂ ਕਿਸਾਨਾਂ, ਪਸ਼ੂ ਪਾਲਕਾਂ ਅਤੇ ਮਛੇਰਿਆਂ ਨੂੰ ਅਜਿਹਾ ਮੌਕਾ ਮਿਲਿਆ ਹੈ ਕਿ ਉਨ੍ਹਾਂ ਦੀ ਮਿਹਨਤ ਨਾਲ ਪ੍ਰਾਪਤ ਮੁਨਾਫ਼ਾ ਸਿੱਧਾ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਾ ਰਿਹਾ ਹੈ।

ਕੇਂਦਰੀ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਜਕੋਟ ਦਾ ਸਹਿਕਾਰੀ ਖੇਤਰ ਨਾ ਸਿਰਫ਼ ਗੁਜਰਾਤ, ਸਗੋਂ ਪੂਰੇ ਦੇਸ਼ ਲਈ ਇੱਕ ਉਦਾਹਰਣ ਹੈ। ਸਹਿਕਾਰੀ ਖੇਤਰ ਨੂੰ ਹੋਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ ਅਤੇ ਹਰੇਕ ਪਿੰਡ ਵਿੱਚ ਦੁੱਧ ਮੰਡਲੀ, ਸੇਵਾ ਸਹਿਕਾਰੀ ਮੰਡਲੀ ਅਤੇ ਗੋਦਾਮ-ਅਧਾਰਿਤ ਸਹਿਕਾਰੀ ਸੋਸਾਇਟੀਆਂ ਦੀ ਸਥਾਪਨਾ ਕੀਤੀ ਜਾਣੀ ਚਾਹੀਦੀ ਹੈ। ਅੱਜ ਸਰਦਾਰ ਵੱਲਭਭਾਈ ਪਟੇਲ ਅਤੇ ਵਿੱਠਲਭਾਈ ਰਾਦਡੀਆ ਦੀਆਂ ਮੂਰਤੀਆਂ ਦਾ ਉਦਘਾਟਨ ਹੋਇਆ। ਉਨ੍ਹਾਂ ਨੇ ਕਿਹਾ ਕਿ ਵੱਲਭਭਾਈ ਪਟੇਲ ਨੇ ਨਾ ਸਿਰਫ਼ ਰਾਜਕੋਟ ਸਗੋਂ ਪੂਰੇ ਦੇਸ਼ ਦੇ ਕਿਸਾਨਾਂ ਲਈ ਲੜਾਈ ਲੜੀ, ਰਾਜਕੋਟ ਜ਼ਿਲ੍ਹਾ ਕੋਆਪਰੇਟਿਵ ਬੈਂਕ ਦੀ ਸਥਾਪਨਾ ਕੀਤੀ, ਉਸ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਅਤੇ ਵਿਸਥਾਰ ਕੀਤਾ। ਉੱਥੇ ਹੀ, ਵਿੱਠਲਭਾਈ ਨੇ ਲੰਬੇ ਸਮੇਂ ਤੱਕ ਇਸ ਬੈਂਕ ਦੀ ਸੇਵਾ ਕੀਤੀ। ਇਸ ਨੂੰ ਨਾਬਾਰਡ ਦੇ ਅਨੇਕਾਂ ਅਵਾਰਡ ਜਿੱਤਣ ਵਾਲੇ ਬੈਂਕ ਵਿੱਚ ਤਬਦੀਲ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਪ੍ਰੋਗਰਾਮ ਵਿੱਚ ਬੈਂਕ ਦੀ ਦੁਰਘਟਨਾ ਬੀਮਾ ਯੋਜਨਾ ਦੇ ਤਹਿਤ 22 ਲੋਕਾਂ ਨੂੰ ਅਤੇ ਬੈਂਕ ਦੇ ਕ੍ਰਿਸ਼ੀ ਸਮਾਜ ਪੁਰਸਕਾਰ ਦੇ ਤਹਿਤ 9 ਸਹਿਕਾਰੀ ਸੋਸਾਇਟੀਆਂ ਨੂੰ ਮੋਟਰਸਾਈਕਲ ਅਤੇ ਮੁਆਵਜ਼ਾ ਦਿੱਤਾ ਗਿਆ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕਿਸੇ ਸਹਿਕਾਰੀ ਸੰਸਥਾ ਦੀ ਪਛਾਣ ਇਹੀ ਹੁੰਦੀ ਹੈ ਕਿ ਉਸ ਦਾ ਮੁਨਾਫ਼ਾ ਕਿਸਾਨ ਦੇ ਹਿਤਾਂ ਲਈ ਵਰਤਿਆ ਜਾਵੇ। ਰਾਜਕੋਟ ਜ਼ਿਲ੍ਹਾ ਸਹਿਕਾਰੀ ਬੈਂਕ ਨੂੰ ਪੰਜ ਵਾਰ ਨਾਬਾਰਡ ਦਾ ਬੈਸਟ ਪਰਫੋਰਮੈਂਸ ਅਵਾਰਡ ਅਤੇ ਚਾਰ ਵਾਰ ਓਵਰਆਲ ਬੈਸਟ ਪਰਫੋਰਮੈਂਸ ਅਵਾਰਡ ਪ੍ਰਾਪਤ ਹੋਇਆ ਹੈ। ਇਹ ਜ਼ਿਲ੍ਹੇ ਦੇ ਕਿਸਾਨਾਂ ਦੀ ਮਿਹਨਤ ਅਤੇ ਰਾਜਕੋਟ ਜ਼ਿਲ੍ਹਾ ਸਹਿਕਾਰੀ ਬੈਂਕ ਦੇ ਸਾਰੇ ਡਾਇਰੈਕਟਰਾਂ ਅਤੇ ਚੇਅਰਮੈਨ ਦੀ ਅਗਵਾਈ ਦਾ ਨਤੀਜਾ ਹੈ। ਉਨ੍ਹਾਂ ਨੇ ਕਿਹਾ ਕਿ 53 ਵਰ੍ਹਿਆਂ ਤੱਕ ਨਿਰੰਤਰ ਆਡਿਟ ਵਿੱਚ 1 ਫ਼ੀਸਦੀ ਤੋਂ ਵੀ ਘੱਟ ਨੈੱਟ ਐੱਨਪੀਏ, ਸੈਂਕੜੇ ਕਰੋੜ ਰੁਪਏ ਦਾ ਮੁਨਾਫ਼ਾ ਅਤੇ ਜ਼ੀਰੋ ਫ਼ੀਸਦੀ ਤੋਂ ਵੀ ਘੱਟ ਵਿਆਜ ਦਰ 'ਤੇ ਕਰਜ਼ੇ ਦੇਣ ਤੋਂ ਬਾਅਦ ਵੀ ਇਹ ਜ਼ਿਲ੍ਹਾ ਸਹਿਕਾਰੀ ਬੈਂਕ ਆਪਣੀ ਮਜ਼ਬੂਤ ਵਿਵਸਥਾ ਨੂੰ ਕਾਇਮ ਰੱਖਣ ਵਿੱਚ ਸਫ਼ਲ ਹੋਇਆ ਹੈ।

ਕੇਂਦਰੀ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਗੁਜਰਾਤ ਦੇ ਆਣੰਦ ਵਿੱਚ ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਹੈ। ਇਹ ਸਹਿਕਾਰੀ ਖੇਤਰ ਦੇ ਸਾਰੇ ਪਹਿਲੂਆਂ ਨੂੰ ਸਮਰਪਿਤ ਇੱਕ ਰਾਸ਼ਟਰੀ ਯੂਨੀਵਰਸਿਟੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ 60 ਤੋਂ ਵੱਧ ਪਹਿਲਕਦਮੀਆਂ ਜ਼ਰੀਏ, ਜਿਸ ਵਿੱਚ ਪੈਕਸ (ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀਜ਼) ਦੇ ਕੰਪਿਊਟਰੀਕਰਨ, ਗੋਦਾਮ, ਜਲ ਸੰਭਾਲ, ਡੇਅਰੀ ਸਹਿਕਾਰੀ ਸੋਸਾਇਟੀਆਂ ਜਿਹੇ ਅਨੇਕਾਂ ਕੰਮ ਸ਼ਾਮਿਲ ਹਨ, ਸਹਿਕਾਰੀ ਖੇਤਰ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਗਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਇਨ੍ਹਾਂ ਪਹਿਲਕਦਮੀਆਂ ਦਾ ਨਤੀਜਾ ਇਹ ਹੋਇਆ ਕਿ ਚਾਰ ਦਹਾਕਿਆਂ ਤੋਂ ਲਗਾਤਾਰ ਕਮਜ਼ੋਰ ਹੋ ਰਿਹਾ ਸਹਿਕਾਰੀ ਤੰਤਰ ਪਹਿਲੇ ਸਾਲ ਵਿੱਚ ਸਥਿਰ ਹੋਇਆ ਅਤੇ ਅਗਲੇ ਦੋ ਸਾਲਾਂ ਵਿੱਚ 12% ਦੇ ਵਾਧੇ ਨਾਲ ਮਜ਼ਬੂਤ ਹੋਇਆ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਦੇਸ਼ ਦੇ ਹਰ ਕੋਨੇ ਵਿੱਚ ਨਵੀਆਂ ਸਹਿਕਾਰੀ ਸੋਸਾਇਟੀਆਂ, ਨਵੇਂ ਦੁੱਧ ਸੰਘ ਅਤੇ ਕਿਸਾਨਾਂ ਦੇ ਦੁੱਧ ਨੂੰ ਪ੍ਰੋਸੈਸ ਕਰ ਕੇ ਮੁਨਾਫ਼ਾ ਕਮਾਉਣ ਵਾਲੀਆਂ ਸੋਸਾਇਟੀਆਂ ਸਥਾਪਿਤ ਹੋ ਰਹੀਆਂ ਹਨ। ਇਨ੍ਹਾਂ ਦੇ ਮਾਧਿਅਮ ਰਾਹੀਂ ਕਿਸਾਨਾਂ ਨੂੰ ਮੁਨਾਫ਼ਾ ਵਾਪਸ ਦੇਣ ਦੀ ਇੱਕ ਸੁੰਦਰ ਕੰਪਿਊਟਰਾਈਜ਼ਡ ਵਿਵਸਥਾ ਗੁਜਰਾਤ ਸਮੇਤ ਪੂਰੇ ਭਾਰਤ ਵਿੱਚ ਲਾਗੂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਵਿੱਚ ਸਹਿਕਾਰੀ ਖੇਤਰ ਦੇ ਤਹਿਤ ਸਾਰੀਆਂ ਸਹਿਕਾਰੀ ਸੰਸਥਾਵਾਂ ਨੂੰ ਜ਼ਿਲ੍ਹਾ ਸਹਿਕਾਰੀ ਬੈਂਕ ਅਤੇ ਰਾਜ ਸਹਿਕਾਰੀ ਬੈਂਕ ਤੋਂ ਹੀ ਲੋਨ ਦੇਣ ਦੀ ਵਿਵਸਥਾ ਬਣਾਈ ਗਈ ਹੈ। ਬਨਾਸਕਾਂਠਾ ਅਤੇ ਪੰਚਮਹਿਲ ਵਿੱਚ ਇਸ ਵਿਵਸਥਾ ਦਾ ਸਫ਼ਲ ਪ੍ਰਯੋਗ ਹੋਇਆ ਅਤੇ ਹੁਣ ਇਸ ਨੂੰ ਪੂਰੇ ਗੁਜਰਾਤ ਵਿੱਚ ਲਾਗੂ ਕੀਤਾ ਜਾ ਰਿਹਾ ਹੈ।

ਕੇਂਦਰੀ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਹਿਕਾਰੀ ਖੇਤਰ ਵਿੱਚ ਕਈ ਨਵੀਆਂ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ ਗਈ ਹੈ। ਕਿਸਾਨਾਂ ਨੂੰ ਉਨ੍ਹਾਂ ਦੇ ਜੈਵਿਕ ਉਤਪਾਦਾਂ ਦਾ ਪੂਰਾ ਮੁਨਾਫ਼ਾ ਮਿਲੇ, ਇਸ ਦੇ ਲਈ "ਭਾਰਤ ਆਰਗੈਨਿਕ" ਨਾਮਕ ਸਹਿਕਾਰੀ ਸੰਸਥਾ ਦੀ ਸਥਾਪਨਾ ਕੀਤੀ ਗਈ, ਜੋ ਕਿਸਾਨਾਂ ਤੋਂ ਜੈਵਿਕ ਸਮਾਨ ਖਰੀਦ ਕੇ ਵੇਚਦੀ ਹੈ ਅਤੇ ਸਾਰਾ ਮੁਨਾਫ਼ਾ ਕਿਸਾਨਾਂ ਨੂੰ ਵਾਪਸ ਦਿੰਦੀ ਹੈ। ਨਾਲ ਹੀ, ਨਿਰਯਾਤ ਅਤੇ ਬੀਜ ਦੇ ਲਈ ਨਵੀਆਂ ਸਹਿਕਾਰੀ ਸੰਸਥਾਵਾਂ ਬਣਾਈਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਦੀ ਅਗਵਾਈ ਵਿੱਚ ਸਹਿਕਾਰੀ ਖੇਤਰ ਦਿਨ-ਦੁੱਗਣੀ, ਰਾਤ-ਚੌਗਣੀ ਤਰੱਕੀ ਕਰ ਰਿਹਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕਿਸਾਨਾਂ ਨੂੰ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਘੱਟ ਕਰਨ ਅਤੇ ਜੈਵਿਕ ਖੇਤੀ ਨੂੰ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਨਾ ਸਿਰਫ਼ ਦੇਸ਼ ਦੇ ਲੋਕਾਂ ਦੀ ਸਿਹਤ ਵਿੱਚ ਸੁਧਾਰ ਹੋਵੇਗਾ, ਬਲਕਿ ਕਿਸਾਨਾਂ ਨੂੰ ਵਧੇਰੇ ਮੁਨਾਫ਼ਾ ਵੀ ਮਿਲੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਭਾਰਤ ਸਰਕਾਰ ਨੇ ਅਜਿਹੀ ਵਿਵਸਥਾ ਬਣਾਈ ਹੈ ਕਿ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵੱਡਾ ਲਾਭ ਮਿਲੇ। ਉਨ੍ਹਾਂ ਨੇ ਸੌਰਾਸ਼ਟਰ ਦੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਜੈਵਿਕ ਖੇਤੀ ਦੀ ਦਿਸ਼ਾ ਵੱਲ ਵਧਣ ਅਤੇ ਵਿਸ਼ਵ ਜੈਵਿਕ ਉਤਪਾਦ ਬਜ਼ਾਰ ਵਿੱਚ ਭਾਰਤ ਦਾ ਹਿੱਸਾ ਵਧਾਉਣ ਵਿੱਚ ਯੋਗਦਾਨ ਦੇਣ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਪਹਿਲੇ ਨਵਰਾਤਰੀ ਦੇ ਸ਼ੁਭ ਮੌਕੇ 'ਤੇ ਗੁਜਰਾਤ ਦੇ ਲੋਕਾਂ ਨੂੰ ਮਾਂ ਸ਼ਕਤੀ ਦੀ ਪੂਜਾ ਅਤੇ ਨਵਰਾਤਰੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਸ ਸ਼ੁਭ ਮੌਕੇ 'ਤੇ ਮੋਦੀ ਜੀ ਨੇ ਲੋਕਾਂ ਨੂੰ ਵੱਡੀ ਸੌਗ਼ਾਤ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਵਰਤੋਂ ਦੀਆਂ ਵਸਤਾਂ, ਭੋਜਨ ਵਸਤਾਂ, ਆਟੋਮੋਬਾਈਲ ਖੇਤਰ ਅਤੇ ਰੋਜ਼ਾਨਾ ਵਰਤੋਂ ਦੀਆਂ ਵਸਤਾਂ 'ਤੇ ਜੀਐੱਸਟੀ ਨੂੰ ਜ਼ੀਰੋ ਕਰਨ, ਜਾਂ ਘਟਾ ਕੇ 5% ਕਰਨ ਦਾ ਫੈਸਲਾ ਨਵਰਾਤਰੀ ਅਤੇ ਦੀਵਾਲੀ ਦੇ ਮੌਕੇ 'ਤੇ ਗੁਜਰਾਤ ਅਤੇ ਦੇਸ਼ ਦੀ ਜਨਤਾ ਦੇ ਲਈ ਵੱਡਾ ਤੋਹਫ਼ਾ ਹੈ।

****

ਆਰਕੇ/ ਵੀਵੀ/ ਆਰਆਰ/ ਪੀਆਰ/ ਪੀਐੱਸ


(Release ID: 2170552) Visitor Counter : 5