ਵਣਜ ਤੇ ਉਦਯੋਗ ਮੰਤਰਾਲਾ
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਵਲੋਂ ਹਾਰਮੋਨਾਈਜ਼ਡ ਸਿਸਟਮ ਆਫ਼ ਨੋਮੇਨਕਲੇਚਰ (HSN) ਕੋਡਸ ਦੀ ਮੈਪਿੰਗ 'ਤੇ ਗਾਈਡਬੁੱਕ ਰਿਲੀਜ਼ ਕੀਤੀ ਗਈ
ਇਹ ਗਾਈਡਬੁੱਕ ਉਤਪਾਦਾਂ ਨੂੰ ਉਨ੍ਹਾਂ ਦੇ ਸਬੰਧਿਤ ਮੰਤਰਾਲਿਆਂ ਅਤੇ ਵਿਭਾਗਾਂ ਨਾਲ ਜੋੜ ਕੇ ਤਿੱਖੀ ਨੀਤੀਗਤ ਦਖਲਅੰਦਾਜ਼ੀ ਅਤੇ ਪ੍ਰਭਾਵਸ਼ਾਲੀ ਵਪਾਰਕ ਗੱਲਬਾਤ ਲਈ ਇੱਕ ਉਤਪ੍ਰੇਰਕ ਵਜੋਂ ਕੰਮ ਕਰਕੇ ਵਿਕਸ਼ਿਤ ਭਾਰਤ @2047 ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ: ਸ਼੍ਰੀ ਗੋਇਲ
Posted On:
21 SEP 2025 2:34PM by PIB Chandigarh
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ 20 ਸਤੰਬਰ 2025 ਨੂੰ ਨਵੀਂ ਦਿੱਲੀ ਵਿੱਚ "ਮੇਕ ਇਨ ਇੰਡੀਆ ਦੇ 10 ਵਰ੍ਹੇ ਪੂਰੇ ਹੋਣ ਦਾ ਜਸ਼ਨ ਅਤੇ ਅਗਲੀ ਪੀੜ੍ਹੀ ਦੇ ਸੁਧਾਰ 2.0 'ਤੇ ਚਰਚਾ" ਵਿਸ਼ੇ 'ਤੇ ਆਯੋਜਿਤ ਪ੍ਰੋਗਰਾਮ ਦੌਰਾਨ ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ ਇੰਡਸਟ੍ਰੀ ਐਂਡ ਇੰਟਰਨਲ ਟ੍ਰੇਡ (DPIIT) ਦੁਆਰਾ ਤਿਆਰ ਕੀਤੀ ਗਈ ਹਾਰਮੋਨਾਈਜ਼ਡ ਸਿਸਟਮ ਆਫ ਨੋਮੇਨਕਲਚਰ (HSN) ਕੋਡਸ ਦੀ ਮੈਪਿੰਗ 'ਤੇ ਗਾਈਡਬੁੱਕ ਜਾਰੀ ਕੀਤੀ ਗਈ। ਇਹ ਗਾਈਡਬੁੱਕ ਭਾਰਤ ਸਰਕਾਰ ਦੇ 31 ਮੰਤਰਾਲਿਆਂ ਅਤੇ ਵਿਭਾਗਾਂ ਨੂੰ 12,167 ਐੱਚਐੱਸਐੱਨ ਕੋਡਸ ਦੀ ਵੰਡ ਕਰਦੀ ਹੈ, ਇਸ ਦਾ ਉਦੇਸ਼ ਨਿਰਮਾਣ ਵਿਕਾਸ, ਨਿਵੇਸ਼ ਪ੍ਰੋਤਸਾਹਨ ਅਤੇ ਵਪਾਰ ਸਹੂਲਤ ਲਈ ਡੇਟਾ-ਅਧਾਰਿਤ ਦ੍ਰਿਸ਼ਟੀਕੋਣ ਨੂੰ ਅਪਣਾਉਣ ਨੂੰ ਉਤਸ਼ਾਹਿਤ ਕਰਨਾ ਹੈ। ਇਹ ਇੱਕ ਲਚਕੀਲਾ ਅਤੇ ਪ੍ਰਤੀਯੋਗੀ ਨਿਰਮਾਣ ਈਕੋਸਿਸਟਮ ਦੇ ਨਿਰਮਾਣ ਦੀ ਨੀਂਹ ਦਾ ਕੰਮ ਕਰੇਗੀ।
ਇਸ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਗੋਇਲ ਨੇ ਜ਼ਿਕਰ ਕੀਤਾ ਕਿ ਇਹ ਗਾਈਡਬੁੱਕ ਘਰੇਲੂ ਉਤਪਾਦਨ ਸਮਰੱਥਾ ਨੂੰ ਮਜ਼ਬੂਤ ਕਰਨ ਅਤੇ ਖੇਤਰੀ ਵਿਕਾਸ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਯਤਨ ਹੈ। ਇਸ ਤੋਂ ਇਲਾਵਾ, ਇਹ ਰਾਸ਼ਟਰੀ ਆਰਥਿਕ ਤਰਜੀਹਾਂ ਅਤੇ ਡੋਮੇਨ ਦੀ ਮਜ਼ਬੂਤੀ ਦੇ ਅਨੁਸਾਰ, ਵਧੇਰੇ ਪ੍ਰਭਾਵਸ਼ਾਲੀ ਵਪਾਰ ਸਮਝੌਤਾ ਚਰਚਾਵਾਂ ਨੂੰ ਵੀ ਪ੍ਰੋਤਸਾਹਨ ਦੇਵੇਗਾ। ਵਿਸ਼ੇਸ਼ ਐੱਚਐੱਸਐੱਨ ਕੋਡਸ ਲਈ ਸਬੰਧਿਤ ਮੰਤਰਾਲੇ ਜਾਂ ਵਿਭਾਗ ਦੀ ਪਛਾਣ ਦੀ ਸੁਵਿਧਾ ਨਾਲ, ਇਹ ਪਹਿਲ ਰੈਗੂਲੇਟਰੀ ਪ੍ਰਕਿਰਿਆਵਾਂ ਨੂੰ ਸੁਚਾਰੂ ਕਰੇਗੀ ਅਤੇ ਵਪਾਰ ਸੁਗਮਤਾ ਨੂੰ ਹੋਰ ਵਧਾਏਗੀ। ਉਨ੍ਹਾਂ ਅੱਗੇ ਕਿਹਾ ਕਿ ਇਹ ਗਾਈਡਬੁੱਕ 2047 ਤੱਕ ਵਿਕਸਿਤ ਭਾਰਤ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਇੱਕ ਅਨਿੱਖੜਵੀਂ ਭੂਮਿਕਾ ਨਿਭਾਏਗੀ, ਜਿਸ ਵਿੱਚ ਸ਼ਾਸਨ ਉਦਯੋਗ ਦੀਆਂ ਜ਼ਰੂਰਤਾਂ ਪ੍ਰਤੀ ਜਵਾਬਦੇਹ ਹੋਵੇਗਾ।
ਗਾਈਡਬੁੱਕ ਦੇ ਵਿਕਾਸ ਦਾ ਮੂਲ, ਵਪਾਰ ਚਰਚਾਵਾਂ, ਦਰਾਮਦ ਪ੍ਰਤਿਸਥਾਪਨ ਦੇ ਯਤਨਾਂ ਅਤੇ ਐੱਚਐੱਸਐੱਨ ਕੋਡਸ ਦੀ ਨਿਸ਼ਚਿਤ ਮੈਪਿੰਗ ਦੀ ਘਾਟ ਕਾਰਨ ਉਦਯੋਗ ਦੀਆਂ ਚਿੰਤਾਵਾਂ ਦੇ ਨਿਪਟਾਰੇ ਦੌਰਾਨ ਪੈਦਾ ਹੋਣ ਵਾਲੀਆਂ ਲਗਾਤਾਰ ਚੁਣੌਤੀਆਂ ਦਾ ਸਮਾਧਾਨ ਕਰਨ ਵਿੱਚ ਸ਼ਾਮਲ ਹੈ। ਇਸ ਤੋਂ ਇਲਾਵਾ, ਅਸਪਸ਼ਟ ਮਾਲਕੀ ਦੇ ਕਾਰਨ, ਅਣਮੈਪਡ ਕੋਡਸ ਨੂੰ 'ਬਾਕੀ ਬਚੇ ਉਤਪਾਦਾਂ’ ਵਜੋਂ ਗਲਤ ਵਰਗੀਕ੍ਰਿਤ ਕੀਤਾ ਗਿਆ ਸੀ। ਇਸ ਮਾਮਲੇ ਦੇ ਸਮਾਧਾਨ ਲਈ, ਡੀਪੀਆਈਆਈਟੀ ਨੇ ਸੈਂਟਰਲ ਬੋਰਡ ਆਫ਼ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼ (CBIC) ਦੀ ਟੈਰਿਫ ਮੈਨੂਅਲ ਤੋਂ ਪ੍ਰਾਪਤ ਕੀਤੇ ਗਏ 12,167 ਐੱਚਐੱਸਐੱਨ ਕੋਡਸ ਵਿੱਚੋਂ ਹਰੇਕ ਲਈ ਵੈਲਿਊ-ਚੇਨ ਅਤੇ ਵਰਤੋਂ-ਕੇਸ ਵਿਸ਼ਲੇਸ਼ਣ ਕਰਕੇ ਇੱਕ ਸੰਪੂਰਨ ਅਤੇ ਕਿਰਿਆਸ਼ੀਲ ਦ੍ਰਿਸ਼ਟੀਕੋਣ ਅਪਣਾਇਆ।
ਇਸ ਤੋਂ ਬਾਅਦ, ਉਤਪਾਦਨ ਦੀ ਪ੍ਰਕਿਰਤੀ ਅਤੇ ਅੰਤਿਮ ਉਪਯੋਗ ਦੇ ਅਧਾਰ ‘ਤੇ ਹਰੇਕ ਐੱਚਐੱਸਐੱਨ ਕੋਡ ਦੀ ਮੈਪਿੰਗ ਲਈ ਐਲੋਕੇਸ਼ਨ ਆਫ ਬਿਜ਼ਨੇਸ (AoB) ਰੂਲਜ਼, 1961 ਦੀ ਪੂਰੀ ਸਮੀਖਿਆ ਕੀਤੀ ਗਈ। ਸ਼ੁਰੂਆਤੀ ਮੈਪਿੰਗ ਪੂਰੀ ਹੋਣ ਤੋਂ ਬਾਅਦ, ਕਈ ਅੰਤਰ-ਮੰਤਰਾਲੀ ਮਸ਼ਵਰੇ, ਕਈ ਸੰਯੁਕਤ ਕਾਰਜ ਸਮੂਹ ਬੈਠਕਾਂ, ਮੰਤਰਾਲਿਆਂ ਅਤੇ ਵਿਭਾਗਾਂ ਦੇ ਨਾਲ 300 ਤੋਂ ਵੱਧ ਨਿਜੀ ਬੈਠਕਾਂ, ਅਤੇ ਉਦਯੋਗ ਹਿਤਧਾਰਕਾਂ ਨਾਲ ਕਈ ਮਸ਼ਵਰੇ ਆਯੋਜਿਤ ਕੀਤੇ ਗਏ। ਪ੍ਰਾਪਤ ਫੀਡਬੈਕ ਦਾ ਸੁਚਾਰੂ ਢੰਗ ਨਾਲ ਵਿਸ਼ਲੇਸ਼ਣ ਕੀਤਾ ਗਿਆ ਅਤੇ ਜ਼ਮੀਨੀ ਪੱਧਰ ਦੀਆਂ ਵਾਸਤਵਿਕਤਾਵਾਂ ਨੂੰ ਦਰਸਾਉਣ ਲਈ ਉਸ ਨੂੰ ਸ਼ਾਮਲ ਕੀਤਾ ਗਿਆ।
ਇਸ ਅਭਿਆਸ ਦੇ ਨਤੀਜੇ ਵਜੋਂ 31 ਮੰਤਰਾਲਿਆਂ ਅਤੇ ਵਿਭਾਗਾਂ ਲਈ 12,167 ਐੱਚਐੱਸਐੱਨ ਕੋਡਸ ਦੀ ਮੈਪਿੰਗ ਕੀਤੀ ਗਈ। ਇਹ ਵਿਆਪਕ ਅਤੇ ਸਲਾਹਕਾਰੀ ਯਤਨ ਦਾ ਨਤੀਜਾ ਇੱਕ ਗਾਈਡਬੁੱਕ ਦੇ ਰੂਪ ਵਿੱਚ ਨਿਕਲਿਆ, ਜੋ ਹੁਣ ਨਿਰਮਾਣ ਅਤੇ ਵਪਾਰ ਨਾਲ ਸਬੰਧਿਤ ਟੀਚਿਆਂ ਨੂੰ ਅੱਗੇ ਵਧਾਉਣ ਲਈ ਇੱਕ ਬੁਨਿਆਦੀ ਸਰੋਤ ਦੇ ਰੂਪ ਵਿੱਚ ਕੰਮ ਕਰੇਗੀ।
ਐੱਚਐੱਸਐੱਨ ਕੋਡਸ ਦੀ ਮੈਪਿੰਗ ‘ਤੇ ਗਾਈਡਬੁੱਕ ਮੰਤਰਾਲਿਆਂ ਅਤੇ ਵਿਭਾਗਾਂ ਲਈ ਨੀਤੀਗਤ ਇਰਾਦੇ ਨੂੰ ਕਾਰਵਾਈ ਯੋਗ ਨਤੀਜਿਆਂ ਵਿੱਚ ਅਨੁਵਾਦ ਕਰਨ ਲਈ ਇੱਕ ਮਹੱਤਵਪੂਰਨ ਯੋਗਕਰਤਾ ਹੈ। ਇਸ ਦੀ ਪ੍ਰਭਾਵਸ਼ਾਲੀ ਵਰਤੋਂ ਲਈ, ‘ਗਾਈਡਬੁੱਕ ਦੀ ਵਰਤੋਂ ਕਿਵੇਂ ਕਰੀਏ?’ ਸਿਰਲੇਖ ਨਾਲ ਇੱਕ ਸਮਰਪਿਤ ਸੈਕਸ਼ਨ ਵੀ ਬਣਾਇਆ ਗਿਆ ਹੈ ਜੋ ਤਿੰਨ ਸੰਚਾਲਨ ਥੰਮ੍ਹਾਂ ‘ਤੇ ਅਧਾਰਿਤ ਹੈ। ‘ਭਾਰਤ ਵਿੱਚ ਨਿਰਮਾਣ’ ‘ਤੇ ਪਹਿਲਾ ਭਾਗ, ਸੈਕਟਰ-ਵਿਸ਼ੇਸ਼ ਨੀਤੀ ਅਨੁਕੂਲਤਾ, ਵੈਲਿਊ ਚੇਨ ਨੂੰ ਮਜ਼ਬੂਤ ਕਰਨ ਅਤੇ ਕਾਰਜਬਲ ਵਿਕਾਸ 'ਤੇ ਜ਼ੋਰ ਦੇ ਕੇ ਭਾਰਤ ਨੂੰ ਇੱਕ ਆਲਮੀ ਨਿਰਮਾਣ ਕੇਂਦਰ ਵਜੋਂ ਸਥਾਪਿਤ ਕਰਨ 'ਤੇ ਕੇਂਦ੍ਰਿਤ ਹੈ। ਇਸ ਨੀਂਹ 'ਤੇ ਨਿਰਮਾਣ ਕਰਦੇ ਹੋਏ, "ਬ੍ਰਾਂਡ ਇੰਡੀਆ ਨੂੰ ਮਜ਼ਬੂਤ ਕਰੋ" ਥੰਮ੍ਹ ਦਾ ਉਦੇਸ਼ ਗੁਣਵੱਤਾ ਵਾਧੇ ਨੂੰ ਤਰਜੀਹ ਦੇ ਕੇ 'ਮੇਡ ਇਨ ਇੰਡੀਆ' ਲੇਬਲ ਦੀ ਆਲਮੀ ਧਾਰਨਾ ਨੂੰ ਉੱਚਾ ਚੁੱਕਣਾ ਹੈ। ਇਨ੍ਹਾਂ ਯਤਨਾਂ ਨੂੰ ਪੂਰਾ ਕਰਦੇ ਹੋਏ, "ਮੇਕ ਫਾਰ ਦ ਵਰਲਡ" ਲੈਵਲ ਦੀ ਆਲਮੀ ਧਾਰਨਾ ਨੂੰ ਉੱਚਾ ਕਰਨਾ ਹੈ। ਇਨ੍ਹਾਂ ਯਤਨਾਂ ਦੇ ਪੂਰਕ ਦੇ ਰੂਪ ਵਿੱਚ, ‘ਮੇਕ ਫਾਰ ਦ ਵਰਲਡ’ ਥੰਮ੍ਹ ਵਧੇਰੇ ਪ੍ਰਭਾਵਸ਼ਾਲੀ ਵਪਾਰ ਚਰਚਾਵਾਂ ਦਾ ਸਮਰਥਨ ਕਰਨ ਲਈ ਸਮਰਪਿਤ ਹੈ।
ਸਿੱਟੇ ਵਜੋਂ; ਐੱਚਐੱਸਐੱਨ ਕੋਡਸ ਦੀ ਮੈਪਿੰਗ ‘ਤੇ ਇਹ ਗਾਈਡਬੁੱਕ ਸਿਰਫ਼ ਇੱਕ ਵਰਗੀਕਰਣ ਪ੍ਰਕਿਰਿਆ ਨਹੀਂ ਹੈ, ਸਗੋਂ ਭਾਰਤ ਦੇ ਉਦਯੋਗਿਕ ਭਵਿੱਖ ਨੂੰ ਆਕਾਰ ਦੇਣ ਦਾ ਇੱਕ ਰਣਨੀਤਕ ਸਾਧਨ ਹੈ। ਇਹ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਉਤਪਾਦਾਂ ਦੀ ਸੰਭਾਲ ਨੂੰ ਸੁਚਾਰੂ ਕਰਕੇ ਆਰਥਿਕ ਵਾਧੇ ਅਤੇ ਵਿਕਾਸ ਲਈ ਇੱਕ ਨਤੀਜਾ-ਮੁਖੀ ਦ੍ਰਿਸ਼ਟੀਕੋਣ ਅਪਣਾਉਣ ਦਾ ਅਧਿਕਾਰ ਦਿੰਦੀ ਹੈ। ਜਿਵੇਂ-ਜਿਵੇਂ ਭਾਰਤ ਖੁਦ ਨੂੰ ਇੱਕ ਆਲਮੀ ਨਿਰਮਾਣ ਕੇਂਦਰ ਵਜੋਂ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ, ਇਹ ਗਾਈਡਬੁੱਕ ਨੂੰ ਇੱਕ ਉਤਪ੍ਰੇਰਕ ਵਜੋਂ ਉਪਯੋਗ ਕਰਦੇ ਹੋਏ, ਭਾਰਤ 2047 ਤੱਕ ਇੱਕ ਮਜ਼ਬੂਤ ਅਤੇ ਭਵਿੱਖ ਲਈ ਤਿਆਰ ਅਰਥਵਿਵਸਥਾ ਦੀ ਨੀਂਹ ਰੱਖ ਕੇ ਆਪਣੀ ਉਦਯੋਗਿਕ ਇੱਛਾ ਨੂੰ ਅੰਤਰਰਾਸ਼ਟਰੀ ਅਗਵਾਈ ਵਿੱਚ ਬਦਲਣ ਲਈ ਸਮਰੱਥ ਹੈ।

ਚਿੱਤਰ 1: ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਹਾਰਮੋਨਾਈਜ਼ਡ ਸਿਸਟਮ ਆਫ਼ ਨੋਮੇਨਕਲੇਚਰ (HSN) ਕੋਡਸ ਦੀ ਮੈਪਿੰਗ 'ਤੇ ਗਾਈਡਬੁੱਕ ਰਿਲੀਜ਼ ਕੀਤੀ

ਚਿੱਤਰ 2: ਹਾਰਮੋਨਾਈਜ਼ਡ ਸਿਸਟਮ ਆਫ਼ ਨਾਮਕਰਣ (HSN) ਕੋਡਸ ਦੀ ਮੈਪਿੰਗ ਬਾਰੇ ਗਾਈਡਬੁੱਕ
*****
ਅਭਿਸ਼ੇਕ ਦਿਆਲ/ਅਭਿਜੀਤ ਨਾਰਾਇਣਨ /ਸ਼ਾਹਬੀਰ ਆਜ਼ਾਦ
(Release ID: 2169582)