ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਭਾਰਤ ਨੇ ਵੇਵਸ ਬਜ਼ਾਰ- ਏਸ਼ੀਅਨ ਕੰਟੈਂਟਸ ਐਂਡ ਫਿਲਮ ਮਾਰਕਿਟ 2025 ਵਿੱਚ ਭਾਰਤ ਪੈਵੇਲੀਅਨ ਦਾ ਉਦਘਾਟਨ ਕੀਤਾ, ਜੋ ਬੁਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਆਪਣੇ ਸੱਭਿਆਚਾਰਕ ਉਦਯੋਗ ਨੂੰ ਪ੍ਰਦਰਸ਼ਿਤ ਕਰੇਗਾ


ਪੈਵੇਲੀਅਨ ਭਾਰਤੀ ਫਿਲਮਾਂ, ਡਿਜੀਟਲ ਸਮੱਗਰੀ ਅਤੇ ਉਭਰਦੀਆਂ ਮੀਡੀਆ ਟੈਕਨੋਲੋਜੀਆਂ ਨੂੰ ਪ੍ਰਦਰਸ਼ਿਤ ਕਰੇਗਾ; ਮਨੋਰੰਜਨ ਖੇਤਰ ਵਿੱਚ ਗਲੋਬਲ ਸਾਂਝੇਦਾਰੀ ਮਜ਼ਬੂਤ ਹੋਵੇਗੀ

Posted On: 20 SEP 2025 10:10PM by PIB Chandigarh

ਵੇਵਸ ਬਜ਼ਾਰ- ਭਾਰਤ ਪੈਵੇਲੀਅਨ ਦਾ ਰਸਮੀ ਉਦਘਾਟਨ 20 ਸਤੰਬਰ 2025 ਨੂੰ ਏਸ਼ੀਅਨ ਕੰਟੈਂਟਸ ਐਂਡ ਫਿਲਮ ਮਾਰਕਿਟ (ਏਸੀਐੱਫਐੱਮ) 2025 ਵਿੱਚ ਹੋਇਆ, ਜੋ ਬੁਸਾਨ, ਕੋਰੀਆ ਗਣਰਾਜ ਵਿੱਚ ਬੁਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ (ਬੀਆਈਐੱਫਐੱਮ) ਦੇ ਨਾਲ ਆਯੋਜਿਤ ਕੀਤਾ ਗਿਆ ਸੀ।

 

ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਅਤੇ ਸਿਓਲ ਸਥਿਤ ਭਾਰਤੀ ਦੂਤਾਵਾਸ ਦੁਆਰਾ ਵੇਵਸ ਬਜ਼ਾਰ ਆਊਟਰੀਚ ਪ੍ਰੋਗਰਾਮ ਦੇ ਇੱਕ ਹਿੱਸੇ ਦੇ ਰੂਪ ਵਿੱਚ ਸਥਾਪਿਤ ਇਹ ਪੈਵੇਲੀਅਨ, ਭਾਰਤ ਦੇ ਜੀਵੰਤ ਮੀਡੀਆ ਅਤੇ ਮਨੋਰੰਜਨ ਖੇਤਰ ਨੂੰ ਪ੍ਰਦਰਸ਼ਿਤ ਕਰਨ, ਸਹਿ-ਨਿਰਮਾਣ ਨੂੰ ਹੁਲਾਰਾ ਦੇਣ ਅਤੇ ਫਿਲਮ, ਟੈਲੀਵਿਜ਼ਨ, ਗੇਮਿੰਗ ਅਤੇ ਉਭਰਦੀਆਂ ਰਚਨਾਮਤਕ ਟੈਕਨੋਲੋਜੀਆਂ ਵਿੱਚ ਅੰਤਰਰਾਸ਼ਟਰੀ ਸਹਿਯੋਗ ਬਣਾਉਣ ਲਈ ਇੱਕ ਸਮਰਪਿਤ ਸਥਾਨ ਹੈ। ਇਹ ਪੈਵੇਲੀਅਨ 23 ਸਤੰਬਰ 2025 ਤੱਕ, ਚਾਰ ਦਿਨ ਖੁਲ੍ਹਾ ਰਹੇਗਾ, ਜਿਸ ਨਾਲ ਨਿਰੰਤਰ ਜੁੜਾਅ ਅਤੇ ਪ੍ਰਦਰਸ਼ਨ ਦੇ ਮੌਕੇ ਉਪਲਬਧ ਹੋਣਗੇ।

ਉਦਘਾਟਨ ਸਮਾਰੋਹ ਵਿੱਚ ਪ੍ਰਮੁੱਖ ਅੰਤਰਰਾਸ਼ਟਰੀ ਪਤਵੰਤਿਆਂ ਅਤੇ ਉਦਯੋਗ ਜਗਤ ਦੇ ਨੇਤਾਵਾਂ ਦੀ ਮੌਜੂਦਗੀ ਰਹੀ, ਜਿਨ੍ਹਾਂ ਵਿੱਚ ਬੁਸਾਨ ਫਿਲਮ ਕਮਿਸ਼ਨ  ਦੇ ਡਾਇਰੈਕਟਰ ਸ਼੍ਰੀ ਕਾਂਗ ਸੁੰਗਕਿਊ, ਬ੍ਰਿਟਿਸ਼ ਫਿਲਮ ਇੰਸਟੀਟਿਊਟ (ਬੀਐੱਫਆਈ) ਦੀ ਅੰਤਰਰਾਸ਼ਟਰੀ ਅਤੇ ਉਦਯੋਗ ਨੀਤੀ ਪ੍ਰਮੁੱਖ ਸੁਸ਼੍ਰੀ ਅਗਨੀਸਕਾ ਮੂਡੀ,  ਅਤੇ ਸਿਓਲ, ਇਤਾਲਵੀ ਟ੍ਰੇਡ ਏਜੰਸੀ ਦੇ ਵਪਾਰ ਕਮਿਸ਼ਨ ਸ਼੍ਰੀ ਫਰਡੀਨਾਂਡੋ ਗੁਏਲੀ (Ferdinando Gueli) ਸ਼ਾਮਲ ਸਨ।

ਪ੍ਰਸਿੱਧ ਭਾਰਤੀ ਫਿਲਮ ਨਿਰਮਾਤਾ ਸ਼੍ਰੀ ਆਰਫੀ ਲਾਂਬਾ, ਸ਼੍ਰੀ ਪ੍ਰਦੀਪ ਕੁਰਬਾ, ਸੁਸ਼੍ਰੀ ਤਨਿਸ਼ਠਾ ਚੈਟਰਜੀ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਅਤੇ ਆਧੁਨਿਕ ਭਾਰਤੀ ਸਿਨੇਮਾ ਦੀ ਰਚਨਾਤਮਕ ਊਰਜਾ ਦੀ ਪ੍ਰਤੀਨਿਧਤਾ ਕੀਤੀ। ਭਾਰਤ ਸਰਕਾਰ ਵੱਲੋਂ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੰਯੁਕਤ ਸਕੱਤਰ, ਸ਼੍ਰੀ ਪ੍ਰਿਥੁਲ ਕੁਮਾਰ, ਭਾਰਤੀ ਦੂਤਾਵਾਸ, ਸਿਓਲ ਦੇ ਪ੍ਰਭਾਰੀ ਰਾਜਦੂਤ, ਸ਼੍ਰੀ ਨਿਸ਼ੀਕਾਂਤ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਸਮਾਰੋਹ ਵਿੱਚ ਸ਼ਿਰਕਤ ਕੀਤੀ ਅਤੇ ਭਾਰਤ ਨੂੰ ਇੱਕ ਗਲੋਬਲ ਕੰਟੈਂਟ ਸੈਂਟਰ ਦੇ ਰੂਪ ਵਿੱਚ ਸਥਾਪਿਤ ਕਰਨ ਦੀ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ।

ਇਸ ਮੌਕੇ ‘ਤੇ ਪਤਵੰਤਿਆਂ ਨੇ ਗਲੋਬਲ ਸਮੱਗਰੀ ਅਰਥਵਿਵਸਥਾ ਵਿੱਚ ਭਾਰਤ ਦੇ ਵਧਦੇ ਮਹੱਤਵ ਅਤੇ ਭਾਰਤੀ ਰਚਨਾਕਾਰਾਂ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਦਰਮਿਆਨ ਇੱਕ ਗਤੀਸ਼ੀਲ ਪੁਲ ਬਣਾਉਣ ਵਿੱਚ ਵੇਵਸ ਬਜ਼ਾਰ ਦੀ ਭੂਮਿਕਾ ‘ਤੇ ਜ਼ੋਰ ਦਿੱਤਾ।

ਇਹ ਪੈਵੇਲੀਅਨ ਹੇਠ ਲਿਖੇ ਇੱਕ ਪਲੈਟਫਾਰਮ ਵਜੋਂ ਕੰਮ ਕਰੇਗਾ:

*  ਵਿਸ਼ਵਵਿਆਪੀ ਖਰੀਦਦਾਰਾਂ ਲਈ ਭਾਰਤੀ ਫਿਲਮਾਂ, ਕਹਾਣੀਆਂ ਅਤੇ ਡਿਜੀਟਲ ਸਮੱਗਰੀ ਪ੍ਰਦਰਸ਼ਿਤ ਕਰਨਾ।

* ਭਾਰਤੀ ਅਤੇ ਅੰਤਰਰਾਸ਼ਟਰੀ ਨਿਰਮਾਤਾਵਾਂ, ਵਿਤਰਕਾਂ ਅਤੇ ਸਮੱਗਰੀ ਪਲੈਟਫਾਰਮ ਦਰਮਿਆਨ ਬੀ2ਬੀ ਮੀਟਿੰਗਾਂ ਨੂੰ ਪਹੁੰਚਯੋਗ ਬਣਾਉਣਾ।

* ਐਨੀਮੇਸ਼ਨ, ਵੀਐੱਫਐਕਸ, ਗੇਮਿੰਗ ਅਤੇ ਇਸਰਸਿਵ ਸਟੋਰੀਟੈਲਿੰਗ ਜਿਹੇ ਨਵੇਂ ਯੁੱਗ ਦੇ ਖੇਤਰਾਂ ਵਿੱਚ ਸਾਂਝੇਦਾਰਾਂ ਦੀ ਖੋਜ ਕਰਨਾ।

 

ਉਦਘਾਟਨ ਗਲੋਬਲ ਫਿਲਮ ਮਾਰਕਿਟਸ ਵਿੱਚ ਭਾਰਤ ਦੀ ਸਰਗਰਮ ਭਾਗੀਦਾਰੀ ਵਿੱਚ ਇੱਕ ਹੋਰ ਉਪਲਬਧੀ ਹੈ, ਜੋ ਭਾਰਤ ਦੇ ਸੱਭਿਆਚਾਰਕ ਉਦਯੋਗ ਅਤੇ ਮੀਡੀਆ ਅਤੇ ਮਨੋਰੰਜਨ ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਹੋਰ ਮਜ਼ਬੂਤ ਕਰੇਗਾ।

 

************

ਧਰਮੇਂਦਰ ਤਿਵਾਰੀ/ਨਵੀਨ ਸ਼੍ਰੀਜੀਤ
 


(Release ID: 2169329)