ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਧਾਰ ਤੋਂ "ਸਵਸਥ ਨਾਰੀ, ਸਸ਼ਕਤ ਪਰਿਵਾਰ ਅਭਿਆਨ" ਅਤੇ 8ਵੇਂ ਰਾਸ਼ਟਰੀ ਪੋਸ਼ਣ ਮਾਹ ਦੀ ਸ਼ੁਰੂਆਤ ਕੀਤੀ
17 ਸਤੰਬਰ ਤੋਂ 2 ਅਕਤੂਬਰ ਤੱਕ, ਦੇਸ਼ ਭਰ ਦੇ ਸਾਰੇ ਸਰਕਾਰੀ ਸਿਹਤ ਕੇਂਦਰਾਂ ਵਿੱਚ 10 ਲੱਖ ਤੋਂ ਵੱਧ ਹੈਲਥ ਕੈਂਪ ਲਗਾਏ ਜਾਣਗੇ, ਜੋ ਕਿ ਮਹਿਲਾਵਾਂ ਅਤੇ ਬੱਚਿਆਂ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਸਿਹਤ ਅਭਿਆਨ ਹੈ
ਸਾਡੀਆਂ ਮਾਵਾਂ-ਭੈਣਾਂ, ਸਾਡੀ ਨਾਰੀ ਸ਼ਕਤੀ ਰਾਸ਼ਟਰ ਪ੍ਰਗਤੀ ਦਾ ਮੁੱਖ ਅਧਾਰ ਹਨ। ਘਰ ਵਿੱਚ ਜੇਕਰ ਮਾਂ ਸਿਹਤਮੰਦ ਰਹਿੰਦੀ ਹੈ, ਤਾਂ ਪੂਰਾ ਘਰ ਸਿਹਤਮੰਦ ਰਹਿੰਦਾ ਹੈ। ਇਹ ਅਭਿਆਨ ਮਾਵਾਂ ਅਤੇ ਭੈਣਾਂ ਅਤੇ ਉਨ੍ਹਾਂ ਦੇ ਸਿਹਤਮੰਦ ਭਵਿੱਖ ਨੂੰ ਸਮਰਪਿਤ ਹੈ: ਪ੍ਰਧਾਨ ਮੰਤਰੀ
"ਨਾਰੀ ਸ਼ਕਤੀ, ਵਿਕਸਿਤ ਭਾਰਤ ਦਾ ਪ੍ਰਮੁੱਖ ਥੰਮ੍ਹ ਹੈ ਅਤੇ ਸਵਸਥ ਨਾਰੀ, ਸਸ਼ਕਤ ਪਰਿਵਾਰ, ਮਹਿਲਾਵਾਂ ਦੀ ਅਗਵਾਈ ਵਿੱਚ ਵਿਕਾਸ ਦੀ ਦਿਸ਼ਾ ਵਿੱਚ ਇੱਕ 'ਮਹਾ ਅਭਿਆਨ' ਹੈ"
ਮਹਿਲਾਵਾਂ ਤੋਂ ਕੈਂਸਰ, ਅਨੀਮੀਆ, ਟੀਬੀ ਅਤੇ ਸਿੱਕਲ ਸੈੱਲ ਜਿਹੀਆਂ ਜਾਨਲੇਵਾ ਬੀਮਾਰੀਆਂ ਦੀ ਜਾਂਚ ਕਰਵਾਉਣ ਦੀ ਅਪੀਲ
ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨੇ 1 ਕਰੋੜਵਾਂ ਸਿੱਕਲ ਸੈੱਲ ਕਾਰਡ ਸੌਂਪਿਆ
Posted On:
17 SEP 2025 6:26PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਦੇ ਧਾਰ ਵਿੱਚ 8ਵੇਂ ਰਾਸ਼ਟਰ ਪੋਸ਼ਣ ਮਾਹ ਦੇ ਨਾਲ-ਨਾਲ ‘ਸਵਸਥ ਨਾਰੀ, ਸਸ਼ਕਤ ਪਰਿਵਾਰ’ (ਐੱਸਐੱਨਐੱਸਪੀ) ਅਭਿਆਨ ਦੀ ਸ਼ੁਰੂਆਤ ਕੀਤੀ। ਇਸ ਮੌਕੇ ‘ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਵੀ ਮੌਜੂਦ ਸਨ।

ਕੇਂਦਰੀ ਸਿਹਤ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਹਰਿਆਣਾ ਤੋਂ ਇਸ ਸਮਾਗਮ ਵਿੱਚ ਸ਼ਾਮਲ ਹੋਏ, ਜਿੱਥੇ ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਅਤੇ ਹਰਿਆਣਾ ਦੀ ਸਿਹਤ ਮੰਤਰੀ ਸ਼੍ਰੀਮਤੀ ਆਰਤੀ ਸਿੰਘ ਰਾਓ ਦੀ ਮੌਜੂਦਗੀ ਵਿੱਚ ਕਈ ਸਿਹਤ ਕੈਂਪਾਂ ਦਾ ਉਦਘਾਟਨ ਕੀਤਾ, ਜਦ ਕਿ ਕੇਂਦਰੀ ਸਿਹਤ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਮੁੰਬਈ ਦੇ ਯਸ਼ਵੰਤਰਾਓ ਚਵਾਨ ਕੇਂਦਰ ਤੋਂ ਅਤੇ ਸ਼੍ਰੀਮਤੀ ਅਨੁਪ੍ਰਿਆ ਪਟੇਲ ਦਿੱਲੀ ਦੀ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ ਦੀ ਮੌਜੂਦਗੀ ਵਿੱਚ ਦਿੱਲੀ ਸਕੱਤਰੇਤ ਤੋਂ ਇਸ ਸਮਾਗਮ ਵਿੱਚ ਸ਼ਾਮਲ ਹੋਏ।

ਸਵਸਥ ਨਾਰੀ ਸਸ਼ਕਤ ਪਰਿਵਾਰ ਅਭਿਆਨ ਭਾਰਤ ਵਿੱਚ ਮਹਿਲਾਵਾਂ ਅਤੇ ਬੱਚਿਆਂ ਦੇ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਸਵਸਥ ਅਭਿਆਨ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (ਐੱਮਓਐੱਚਐੱਫਡਬਲਿਊ) ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ (ਐੱਮਓਡਬਲਿਊਸੀਡੀ) ਦੇ ਸੰਯੁਕਤ ਅਗਵਾਈ ਵਿੱਚ ਪਹਿਲ ਦੇ ਤਹਿਤ, ਭਾਈਚਾਰਕ ਪੱਧਰ ‘ਤੇ ਮਹਿਲਾ-ਕੇਂਦ੍ਰਿਤ ਰੋਕਥਾਮ, ਪ੍ਰੋਤਸਾਹਨ ਅਤੇ ਇਲਾਜ ਸਬੰਧੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ 17 ਸਤੰਬਰ ਤੋਂ 2 ਅਕਤੂਬਰ ਤੱਕ ਦੇਸ਼ ਭਰ ਦੇ ਆਯੁਸ਼ਮਾਨ ਅਰੋਗਯ ਮੰਦਿਰਾਂ, ਕਮਿਊਨਿਟੀ ਹੈਲਥ ਸੈਂਟਰਾਂ (ਸੀਐੱਚਸੀ), ਜ਼ਿਲ੍ਹਾ ਹਸਪਤਾਲਾਂ ਅਤੇ ਹੋਰ ਸਰਕਾਰੀ ਸਿਹਤ ਸਹੂਲਤਾਂ ਵਿੱਚ 10 ਲੱਖ ਤੋਂ ਵੱਧ ਸਿਹਤ ਕੈਂਪ ਲਗਾਏ। ਇਹ ਅਭਿਆਨ ਗੈਰ-ਸੰਚਾਰੀ ਬਿਮਾਰੀਆਂ, ਅਨੀਮੀਆ, ਟੀਬੀ ਅਤੇ ਸਿੱਕਲ ਸੈੱਲ ਬਿਮਾਰੀ ਦੀ ਜਾਂਚ, ਜਲਦੀ ਪਤਾ ਲਗਾਉਣ ਅਤੇ ਇਲਾਜ ਸਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰੇਗਾ, ਨਾਲ ਹੀ ਜਣੇਪੇ ਤੋਂ ਪਹਿਲਾਂ ਦੀ ਦੇਖਭਾਲ, ਟੀਕਾਕਰਣ, ਪੋਸ਼ਣ, ਮਾਸਿਕ ਧਰਮ ਦੀ ਸਵੱਛਤਾ, ਜੀਵਨ ਸ਼ੈਲੀ ਅਤੇ ਮਾਨਸਿਕ ਸਿਹਤ ਜਾਗਰੂਕਤਾ ਗਤੀਵਿਧੀਆਂ ਰਾਹੀਂ ਮਾਤ੍ਰ, ਬੱਚਿਆਂ ਅਤੇ ਕਿਸ਼ੋਰਾਂ ਦੀ ਸਿਹਤ ਨੂੰ ਹੁਲਾਰਾ ਦੇਣਾ। ਨਾਲ ਹੀ, ਇਹ ਅਭਿਆਨ ਮੋਟਾਪੇ ਦੀ ਰੋਕਥਾਮ, ਬਿਹਤਰ ਪੋਸ਼ਣ ਅਤੇ ਸਵੈ-ਇੱਛਤ ਖੂਨਦਾਨ 'ਤੇ ਵਿਸ਼ੇਸ਼ ਜ਼ੋਰ ਦਿੰਦੇ ਹੋਏ ਕਮਿਊਨਿਟੀਆਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰੇਗਾ।

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ “ਸਾਡੀਆਂ ਮਾਵਾਂ-ਭੈਣਾ, ਸਾਡੀ ਨਾਰੀ ਸ਼ਕਤੀ ਰਾਸ਼ਟਰ ਪ੍ਰਗਤੀ ਦਾ ਮੁੱਖ ਅਧਾਰ ਹੈ। ਘਰ ਵਿੱਚ ਜੇਕਰ ਮਾਂ ਸਿਹਤਮੰਤ ਰਹਿੰਦੀ ਹੈ, ਤਾਂ ਪੂਰਾ ਘਰ ਸਿਹਤਮੰਦ ਰਹਿੰਦਾ ਹੈ। ਮਾਂ ਦੀ ਸਿਹਤ ਦਾ ਪ੍ਰਭਾਵ ਪੂਰੇ ਪਰਿਵਾਰ ‘ਤੇ ਪੈਦਾ ਹੈ। ਇਸ ਲਈ, ਇਹ ਅਭਿਆਨ ਮਾਵਾਂ-ਭੈਣਾਂ ਅਤੇ ਉਨ੍ਹਾਂ ਦੇ ਸਿਹਤ ਭਵਿੱਖ ਲਈ ਸਮਰਪਿਤ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਨਾਰੀ ਸ਼ਕਤੀ’ ਵਿਕਸਿਤ ਭਾਰਤ ਦਾ ਪ੍ਰਮੁੱਖ ਥੰਮ੍ਹ ਹੈ ਅਤੇ ਸਵਸਥ ਨਾਰੀ ਸਸ਼ਕਤ ਪਰਿਵਾਰ, ਮਹਿਲਾਵਾਂ ਦੀ ਅਗਵਾਈ ਵਿੱਚ ਵਿਕਾਸ ਦੀ ਦਿਸ਼ਾ ਵਿੱਚ ਇੱਕ ‘ਮਹਾ ਅਭਿਆਨ’ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਦਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਮਹਿਲਾ ਜਾਣਕਾਰੀ ਜਾਂ ਸਰੋਤਾਂ ਦੇ ਅਭਾਵ ਦੇ ਕਾਰਨ ਕਿਸੀ ਗੰਭੀਰ ਬੀਮਾਰੀ ਦਾ ਸ਼ਿਕਾਰ ਨਾ ਹੋਵੇ। ਉਨ੍ਹਾਂ ਨੇ ਕਿਹਾ, “ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਅਨੀਮੀਆ ਜਾਂ ਕੈਂਸਰ ਜਿਹੀਆਂ ਬਿਮਾਰੀਆਂ ਦਾ ਜਲਦੀ ਪਤਾ ਲਗਾਉਣਾ ਜ਼ਰੂਰੀ ਹੈ ਕਿਉਂਕਿ ਇਹ ਅੱਗੇ ਚੱਲ ਕੇ ਘਾਤਕ ਹੋ ਸਕਦੀਆਂ ਹਨ ਅਤੇ ਇਸ ਲਈ ਇਸ ਅਭਿਆਨ ਦੌਰਾਨ ਇਹ ਸੁਵਿਧਾ ਉਪਲਬਧ ਹੋਵੇਗੀ।”
ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਆਪਣੀ ਸਿਹਤ ਲਈ ਸਮਾਂ ਕੱਢਣ ਅਤੇ ਬਿਨਾ ਕਿਸੇ ਡਰ ਦੇ ਸਿਹਤ ਕੈਂਪਾਂ ਦੀ ਸੁਵਿਧਾਵਾਂ ਦਾ ਲਾਭ ਉਠਾਉਣ ਦੀ ਤਾਕੀਦ ਕੀਤੀ। ਦੇਸ਼ ਦੇ ਕਬਾਇਲੀ ਖੇਤਰਾਂ ਵਿੱਚ ਸਿੱਕਲ ਸੈੱਲ ਅਨੀਮੀਆ ਦੀ ਗੰਭੀਰ ਸਮੱਸਿਆ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੇ ਖਾਸ ਤੌਰ 'ਤੇ ਕਬਾਇਲੀ ਮਹਿਲਾਵਾਂ ਨਾਲ ਅਭਿਆਨ ਦੀ ਮਿਆਦ ਦੌਰਾਨ ਉਪਲਬਧ ਸੁਵਿਧਾਵਾਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿਹਤ ਕੇਂਦਰਾਂ ਵਿੱਚ ਸਾਰੇ ਟੈਸਟ ਅਤੇ ਦਵਾਈਆਂ ਮੁਫਤ ਉਪਲਬਧ ਹੋਣਗੀਆਂ। ਉਨ੍ਹਾਂ ਕਿਹਾ, "ਸਾਡਾ ਸੰਕਲਪ ਹੈ ਕਿ ਕੋਈ ਵੀ ਮਾਂ ਜਾਂ ਧੀ ਪਿੱਛੇ ਨਾ ਰਹੇ। ਜਿਨ੍ਹਾਂ ਨੂੰ ਅੱਗੇ ਦੇ ਇਲਾਜ ਦੀ ਜ਼ਰੂਰਤ ਹੈ, ਉਹ ਆਯੁਸ਼ਮਾਨ ਕਾਰਡ ਦੁਆਰਾ ਪ੍ਰਦਾਨ ਕੀਤੇ ਗਏ ਸੁਰੱਖਿਆ ਕਵਚ (ਸੁਰਕਸ਼ਾ ਕਵਚ) ਦਾ ਲਾਭ ਉਠਾ ਸਕਦੇ ਹਨ।"


ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਵਿਭਿੰਨ ਯੋਜਨਾਵਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ “ਅਸੀਂ ਮਹਿਲਾਵਾਂ ਦੇ ਜੀਵਨ ਨੂੰ ਅਸਾਨ ਬਣਾਉਣ ਅਤੇ ਉਨ੍ਹਾਂ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਪ੍ਰਤੀਬੱਧ ਹਾਂ।” ਉਨ੍ਹਾਂ ਨੇ ਇਹ ਵੀ ਕਿਹਾ ਕਿ, “ਵਿਕਸਿਤ ਭਾਰਤ ਬਣਾਉਣ ਦੀ ਆਪਣੀ ਯਾਤਰਾ ਵਿੱਚ, ਅਸੀਂ ਮਾਤ੍ਰ ਮੌਤ ਦਰ (ਐੱਮਐੱਮਆਰ) ਅਤੇ ਬਾਲ ਮੌਤ ਦਰ (ਆਈਐੱਮਆਰ) ਵਿੱਚ ਕਮੀ ਲਿਆਉਣ ਦੇ ਉਦੇਸ਼ ਨਾਲ ਕੰਮ ਕਰ ਰਹੀ ਹੈ। ਇਸ ਹੀ ਉਦੇਸ਼ ਨਾਲ, 2017 ਵਿੱਚ ਪ੍ਰਧਾਨ ਮੰਤਰੀ ਮਾਤ੍ਰ ਵੰਦਨਾ ਯੋਜਨਾ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਨਾਲ 4.5 ਕਰੋੜ ਤੋਂ ਜ਼ਿਆਦਾ ਗਰਭਵਤੀ ਮਹਿਲਾਵਾਂ ਨੂੰ ਲਾਭ ਹੋਇਆ ਹੈ। ਕੁਲ ਮਿਲਾ ਕੇ, ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ 19,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਟਰਾਂਸਫਰ ਕੀਤੀ ਜਾ ਚੁੱਕੀ ਹੈ।”
ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨੇ 1 ਕਰੋੜਵਾਂ ਸਿੱਕਲ ਸੈੱਲ ਕਾਰਡ ਵੀ ਸੌਂਪਿਆ। ਇਸ ਗੱਲ ਨੂੰ ਰੇਖਾਂਕਿਤ ਕਰਦੇ ਹੋਏ ਕਿ ਸਰਕਾਰ ਇਸ ਦੇ ਖਾਤਮੇ ਲਈ ਇੱਕ ਰਾਸ਼ਟਰੀ ਮਿਸ਼ਨ ਚਲਾ ਰਹੀ ਹੈ, ਉਨ੍ਹਾਂ ਕਿਹਾ ਕਿ ਸਿੱਕਲ ਸੈੱਲ ਸਕ੍ਰੀਨਿੰਗ ਦੇ ਕਾਰਨ ਲੱਖਾਂ ਕਬਾਇਲੀ ਲੋਕਾਂ ਦਾ ਜੀਵਨ ਸੁਰੱਖਿਅਤ ਹੋਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੱਧ ਪ੍ਰਦੇਸ਼ ਦੇ ਸ਼ਹਡੋਲ ਵਿੱਚ ਸ਼ੁਰੂ ਕੀਤੇ ਗਏ ਨੈਸ਼ਨਲ ਸਿੱਕਲ ਸੈੱਲ ਅਨੀਮੀਆ ਮਿਸ਼ਨ ਤਹਿਤ 5 ਕਰੋੜ ਤੋਂ ਵੱਧ ਲੋਕਾਂ ਦੀ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ।

ਡਾ. ਮੋਹਨ ਯਾਦਵ ਨੇ ਕਿਹਾ ਕਿ ਪਿਛਲੇ 11 ਵਰ੍ਹਿਆਂ ਵਿੱਚ ਦੇਸ਼ ਵਿੱਚ ਇਤਿਹਾਸਕ ਪਰਿਵਰਤਨ ਹੋਏ ਹਨ ਅਤੇ ਉਨ੍ਹਾਂ ਨੇ ਅੱਜ ਵਿਭਿੰਨ ਪਹਿਲਾਂ ਨੂੰ ਸ਼ੁਰੂ ਕਰਨ ਲਈ ਧਾਰ ਦੇ ਕਬਾਇਲੀ ਖੇਤਰ ਨੂੰ ਚੁਣਨ ਲਈ ਮਾਣਯੋਗ ਪ੍ਰਧਾਨ ਮੰਤਰੀ ਦਾ ਆਭਾਰ ਵਿਅਕਤ ਕੀਤਾ।
ਪਿਛੋਕੜ:
ਇਹ ਅਭਿਆਨ ਦੇਸ਼ ਭਰ ਦੇ ਆਯੁਸ਼ਮਾਨ ਆਰੋਗਯ ਮੰਦਿਕਾਂ, ਕਮਿਊਨਿਟੀ ਹੈਲਥ ਸੈਂਟਰਾਂ (ਸੀਐੱਚਸੀ) ਜ਼ਿਲ੍ਹਾਂ ਹਸਪਤਾਲਾਂ ਅਤੇ ਹੋਰ ਸਰਕਾਰੀ ਸਿਹਤ ਸੁਵਿਧਾਵਾਂ ਵਿੱਚ 17 ਸਤੰਬਰ ਤੋਂ 2 ਅਕਤੁਬਰ 2025 ਵਿੱਚ ਚਲਾਇਆ ਜਾ ਰਿਹਾ ਹੈ। ਇਸ ਦੌਰਾਨ 10 ਲੱਖ ਤੋਂ ਵੱਧ ਹੈਲਥ ਕੈਂਪ ਲਗਾਏ ਜਾਣਗੇ, ਜੋ ਇਸ ਨੂੰ ਇਹ ਦੇਸ਼ ਵਿੱਚ ਮਹਿਲਾਵਾਂ ਅਤੇ ਬੱਚਿਆਂ ਦੇ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਸਿਹਤ ਅਭਿਆਨ ਬਣਾਉਦਾ ਹੈ। ਦੇਸ਼ ਭਰ ਦੇ ਸਾਰੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਰੋਜ਼ਾਨਾ ਹੈਲਥ ਕੈਂਪ ਆਯੋਜਿਤ ਕੀਤੇ ਜਾਣਗੇ।
ਪੂਰੇ ਦੇਸ਼ ਵਿੱਚ ਅੱਜ SNSP ਅਭਿਆਨ ਦਾ ਲਾਂਚ ਸਮਾਰੋਹ ਆਯੋਜਿਤ ਕੀਤਾ ਗਿਆ। ਵੱਖ-ਵੱਖ ਰਾਜਾਂ ਦੇ ਮਾਣਯੋਗ ਮੁੱਖ ਮੰਤਰੀਆਂ ਅਤੇ ਰਾਜਪਾਲਾਂ ਨੇ ਆਪਣੇ-ਆਪਣੇ ਖੇਤਰਾਂ ਵਿੱਚ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।
ਕੇਂਦਰੀ ਅਤੇ ਰਾਜ ਮੰਤਰੀਆਂ, ਸਾਂਸਦਾਂ ਅਤੇ ਹੋਰ ਜਨਤਕ ਪ੍ਰਤੀਨਿਧੀਆਂ ਸਮੇਤ ਜਨ ਪ੍ਰਤੀਨਿਧੀ ਇਸ ਅਭਿਆਨ ਵਿੱਚ ਸ਼ਾਮਲ ਹੋ ਰਹੇ ਹਨ। ਆਸ਼ਾ, ਏਐੱਨਐੱਮ, ਆਂਗਣਵਾੜੀ ਵਰਕਰ, ਸਵੈ-ਸਹਾਇਤਾ ਸਮੂਹ, ਪੰਚਾਇਤੀ ਰਾਜ ਸੰਸਥਾਵਾਂ, ਸ਼ਹਿਰੀ ਸਥਾਨਕ ਸੰਸਥਾਵਾਂ, ਮਾਈ ਭਾਰਤ ਵਲੰਟੀਅਰ ਅਤੇ ਯੁਵਾ ਸਮੂਹ ਜ਼ਮੀਨੀ ਪੱਧਰ 'ਤੇ ਭਾਈਚਾਰਕ ਸੰਗਠਨ ਦੀ ਅਗਵਾਈ ਕਰ ਰਹੇ ਹਨ।
ਪ੍ਰਮੁੱਖ ਹੈਲਥ ਸਰਵਿਸਿਸ
ਮੈਡੀਕਲ ਕਾਲਜਾਂ, ਜ਼ਿਲ੍ਹਾ ਹਸਪਤਾਲਾਂ, ਕੇਂਦਰ ਸਰਕਾਰ ਦੇ ਸੰਸਥਾਨਾਂ ਅਤੇ ਨਿਜੀ ਹਸਪਤਾਲਾਂ ਰਾਹੀਂ ਗਾਇਨੀਕੋਲੋਜੀ, ਬਾਲ ਰੋਗ, ਨੇਤਰ ਰੋਗ, ਈਐੱਨਟੀ, ਡੈਂਟਲ, ਡਰਮਾਟੋਲੋਜੀ ਅਤੇ ਮਨੋਵਿਗਿਆਨ (Gynaecology, Paediatrics, Eye, ENT, Dental, Dermatology, and Psychiatry) ਸਮੇਤ ਵਿਸ਼ੇਸ਼ ਸੇਵਾਵਾਂ ਉਪਲਬਧ ਕਰਵਾਈਆਂ ਜਾਣਗੀਆਂ।
ਕੇਂਦਰ ਸਰਕਾਰ ਦੇ ਸੰਸਥਾਨ ਜਿਵੇ ਏਮਜ਼, ਰੱਖਿਆ ਅਤੇ ਰੇਲਵੇ ਹਸਪਤਾਲ, ਈਐੱਸਆਈਸੀ ਹਸਪਤਾਲ, ਸੀਜੀਐੱਚਐੱਸ ਕੇਂਦਰ ਅਤੇ ਰਾਸ਼ਟਰੀ ਮਹੱਤਵ ਵਾਲੇ ਸੰਸਥਾਨ (ਆਈਐੱਨਆਈ) ਇਨ੍ਹਾਂ ਯਤਨਾਂ ਨੂੰ ਪੂਰਾ ਕਰਨਗੇ, ਜਿਸ ਨਾਲ ਵਿਸ਼ੇਸ਼ ਸੇਵਾਵਾਂ ਅਤੇ ਦੇਖਭਾਲ ਦੀ ਨਿਰੰਤਰਤਾ ਦੀ ਅੰਤਿਮ ਵਿਅਕਤੀ ਤੱਕ ਪਹੁੰਚ ਯਕੀਨੀ ਬਣਾਵੇਗਾ। ਨਿਜੀ ਖੇਤਰ ਦੀਆਂ ਕਈ ਸਿਹਤ ਸੁਵਿਧਾਵਾਂ ਨੇ ਵੀ ਇਸ ਪਹਿਲਕਦਮੀ ਦਾ ਸਮਰਥਨ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਸ ਨਾਲ ਇਸ ਪਹਿਲਕਦਮੀ ਦੇ ਪੈਮਾਨੇ, ਗੁਣਵੱਤਾ ਅਤੇ ਪਹੁੰਚ ਦਾ ਵਿਸਤਾਰ ਹੋਣ ਦੀ ਉਮੀਦ ਹੈ।
****
ਐੱਮਵੀ/ਸ਼ੀਨਮ ਜੈਨ
HFW/PM Launch of SNSP Abhiyaan/17Sept2025/2
(Release ID: 2168156)