ਕਾਨੂੰਨ ਤੇ ਨਿਆਂ ਮੰਤਰਾਲਾ
ਸਵੱਛਤਾ ਹੀ ਸੇਵਾ 2025
Posted On:
18 SEP 2025 12:52PM by PIB Chandigarh
ਸਵੱਛਤਾ ਲਈ ਸਵੈ-ਇੱਛਾ ਅਤੇ ਸਮੂਹਿਕ ਕਾਰਵਾਈ ਨੂੰ ਮਜ਼ਬੂਤ ਕਰਨ ਲਈ, ਨਿਆਂ ਵਿਭਾਗ ਦੁਆਰਾ 17 ਸਤੰਬਰ, 2025 ਤੋਂ 2 ਅਕਤੂਬਰ, 2025 ਤੱਕ ਸਵੱਛਤਾ ਹੀ ਸੇਵਾ ਅਭਿਆਨ, 2025 (ਐੱਸਐੱਚਐੱਸ 2025) ਦਾ ਇੱਕ ਪੰਦਰਵਾੜਾ ਮਨਾਇਆ ਜਾਵੇਗਾ, ਇਸ ਸਾਲ ਦੀ ਥੀਮ ‘ਸਵੱਛੋਤਸਵ’ ਅਧੀਨ, ਜੋ ਇਸ ਸਮੇਂ ਨੂੰ ਉਤਸਵ ਭਾਵਨਾ ਨਾਲ ਜੋੜਨਾ ਹੈ।
ਐੱਸਐੱਚਐੱਸ-2025 ਅਭਿਆਨ ਅਤੇ ਨਿਆਂ ਵਿਭਾਗ ਦੁਆਰਾ ਪ੍ਰਸਤਾਵਿਤ ਕਾਰਵਾਈ ਹੇਠਾਂ ਲਿਖੇ ਖੇਤਰਾਂ ਵਿੱਚ ਕੇਂਦ੍ਰਿਤ ਰਹੇਗੀ:-
|
|
|
ਜਨਤਕ ਸਥਾਨਾਂ ਦੀ ਸਫਾਈ: ਕਮਰਿਆਂ/ਸੈਕਸ਼ਨਾਂ/ਗਲਿਆਰਿਆਂ/ਕੈਂਟੀਨ ਖੇਤਰ/ਪਖਾਨਿਆਂ ਆਦਿ ਦੀ ਰੋਜ਼ਾਨਾ ਅਧਾਰ ‘ਤੇ ਸਫਾਈ।
|
|
ਕਲੀਨ ਗ੍ਰੀਨ ਉਤਸਵ – ਵਾਤਾਵਰਣ ਅਨੁਕੂਲ ਅਤੇ ਰਹਿੰਦ-ਖੂੰਹਦ ਤੋਂ ਮੁਕਤ ਉਤਸਵ: ਜੈਸਲਮੇਰ ਹਾਊਸ ਦੇ ਸਾਹਮਣੇ ਵਾਲੇ ਬਾਗ ਵਿੱਚ ਰੁੱਖ ਲਗਾਉਣਾ ਅਤੇ ਜੈਸਲਮੇਰ ਹਾਊਸ ਦੇ ਪ੍ਰਵੇਸ਼ ਅਤੇ ਨਿਕਾਸ ਗੇਟਾਂ ਦੇ ਨੇੜੇ ਸਫਾਈ ਅਭਿਆਨ।
|
|
ਸਫਾਈ ਮਿੱਤਰ ਸੁਰੱਖਿਆ ਕੈਂਪ: ਸਫਾਈ ਮਿੱਤਰਾਂ ਲਈ ਭਲਾਈ ਉਪਾਅ ਵਜੋਂ, ਨਿਆਂ ਵਿਭਾਗ ਨੇ ਅਭਿਆਨ ਦੌਰਾਨ ਹਾਊਸ ਕੀਪਿੰਗ ਸਟਾਫ (ਐੱਚਕੇਐੱਸ) ਨੂੰ ਸਵੱਛਤਾ ਕਿੱਟਾਂ ਅਤੇ ਪ੍ਰੋਤਸਾਹਨ ਪ੍ਰਦਾਨ ਕਰਨ ਦੀ ਯੋਜਨਾ ਬਣਾਈ ਹੈ।
|
|
ਪ੍ਰਚਾਰ: ਤਿੰਨ ਆਰ- ਜੇਐੱਸ (ਪ੍ਰਸ਼ਾਸਨ) ਦੁਆਰਾ 25.09.2025 ਨੂੰ ਰੀਡਿਊਸ, ਰੀਯੂਜ਼, ਰੀਸਾਈਕਲ 'ਤੇ ਇੱਕ ਸੰਖੇਪ ਸੈਸ਼ਨ ਦਾ ਆਯੋਜਨ।
|
ਨਿਆਂ ਵਿਭਾਗ 25.09.2025 ਨੂੰ ਆਵਾਸ ਅਤੇ ਸ਼ਹਿਰੀ ਕਾਰਜ ਮੰਤਰਾਲੇ (ਐੱਮਓਐੱਚਯੂਏ) ਅਤੇ ਪੇਅਜਲ ਅਤੇ ਸਵੱਛਤਾ ਵਿਭਾਗ (ਡੀਡੀਡਬਲਿਊਐੱਸ) ਦੁਆਰਾ ਪ੍ਰਸਤਾਵਿਤ ਰਾਸ਼ਟਰਵਿਆਪੀ ਇੱਕ ਘੰਟੇ ਦੇ ਸ਼੍ਰਮਦਾਨ ਪ੍ਰੋਗਰਾਮ “ਇੱਕ ਦਿਨ, ਇੱਕ ਘੰਟਾ ਇੱਕ ਸਾਥ” ਵਿੱਚ ਸ਼ਾਮਲ ਹੋਵੇਗਾ।
ਐੱਸਐੱਚਐੱਸ-2025 ਅਭਿਆਨ ਦੇ ਉਤਸਵ ਦੇ ਇੱਕ ਹਿੱਸੇ ਵਜੋਂ, ਸਕੱਤਰ (ਨਿਆਂ) ਨੇ 17 ਸਤੰਬਰ, 2025 ਨੂੰ ਸਵੇਰੇ 10:45 ਵਜੇ ਵਿਭਾਗ ਦੇ ਅਧਿਕਾਰੀਆਂ ਨੂੰ 'ਸਵੱਛਤਾ' ਦੀ ਸਹੁੰ ਚੁਕਾਈ। ਅਭਿਆਨ ਦੀ ਮਿਆਦ ਦੌਰਾਨ, ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਜੈਸਲਮੇਰ ਹਾਊਸ ਕੰਪਲੈਕਸ ਦੀ ਇਮਾਰਤ ਦੀ ਅੰਦਰ ਤੱਕ ਸਫਾਈ ਲਈ "ਸ਼੍ਰਮਦਾਨ" ਕਰਨਗੇ। ਇਸ ਤੋਂ ਇਲਾਵਾ, ਸੀਵਰੇਜ ਪ੍ਰਣਾਲੀ ਦੀ ਸਫਾਈ, ਪੌਦਿਆਂ ਦੇ ਗਮਲਿਆਂ ਨੂੰ ਪੇਂਟ ਕਰਕੇ ਖੇਤਰ ਦਾ ਸੁੰਦਰੀਕਰਣ, ਸਾਰੀਆਂ ਪੌੜੀਆਂ ਦੀ ਪੂਰੀ ਸਫਾਈ, ਸਾਰੀਆਂ ਢਿੱਲੀਆਂ ਤਾਰਾਂ ਨੂੰ ਠੀਕ ਕਰਨਾ, ਫਰਨੀਚਰ ਆਦਿ ਦੀ ਸਫਾਈ, ਸਾਰੇ ਮਾਰਗਾਂ, ਵਰਕਸਟੇਸ਼ਨਾਂ ਦੀ ਪੂਰੀ ਸਫਾਈ ਅਤੇ ਰਿਕਾਰਡਾਂ ਨੂੰ ਵਿਵਸਥਿਤ ਕਰਨ ਦੀ ਵੀ ਯੋਜਨਾ ਹੈ।
*****
ਸਮਰਾਟ/ਐਲਨ/ਬਲਜੀਤ
(Release ID: 2168152)
Visitor Counter : 21