ਰੱਖਿਆ ਮੰਤਰਾਲਾ
azadi ka amrit mahotsav

ਸਿੱਖਿਆ ਮੰਤਰਾਲੇ ਵਿਸ਼ੇਸ਼ ਅਭਿਆਨ 5.0 ਲਈ ਤਿਆਰ

Posted On: 18 SEP 2025 10:05AM by PIB Chandigarh

ਰੱਖਿਆ ਮੰਤਰਾਲੇ ਦੇ ਤਹਿਤ ਇੱਕ ਸੰਗਠਿਤ ਗਰੁੱਪ ‘ਏ’ ਕੈਡਰ, ਭਾਰਤੀ ਰੱਖਿਆ ਇੰਜੀਨੀਅਰ ਸੇਵਾ (ਆਈਡੀਐੱਸਈ) ਨੇ 17 ਸਤੰਬਰ, 2025 ਨੂੰ ਦਿੱਲੀ ਕੈਂਟ ਸਥਿਤ ਮਾਨੇਕਸ਼ਾਅ ਸੈਂਟਰ (Manekshaw Centre) ਸੈਂਟਰ ਵਿੱਚ ਆਪਣਾ 76ਵਾਂ ਸਥਾਪਨਾ ਦਿਵਸ ਮਨਾਇਆ। ਰੱਖਿਆ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਸਿੰਘ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਨ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਰਾਹੀਂ ਰਾਸ਼ਟਰੀ ਰੱਖਿਆ ਤਿਆਰੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਆਈਡੀਐੱਸਈ ਕੈਡਰ ਦੇ ਅਧਿਕਾਰੀਆਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਬਦਲਦੇ ਸੁਰੱਖਿਆ ਦ੍ਰਿਸ਼ ਨੂੰ ਦੇਖਦੇ ਹੋਏ ਉੱਭਰਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਤਿਆਰ ਰਹਿਣ ਦੀ ਤਾਕੀਦ ਕੀਤੀ ਅਤੇ ਬਦਲਦੇ ਹੋਏ ਸਮੇਂ ਦੇ ਅਨੁਰੂਪ ਨਵੀਆਂ ਤਕਨੀਕਾਂ ਨੂੰ ਅਪਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ।

ਰੱਖਿਆ ਸਕੱਤਰ ਦੇ ਸੰਬੋਧਨ ਤੋਂ ਬਾਅਦ ਇੱਕ ਸੱਭਿਆਚਾਰਕ ਪ੍ਰੋਗਰਾਮ ਅਤੇ ਨਾਲ ਹੀ ਪੇਸ਼ਕਾਰੀ ਆਈਸੀਸੀਆਰ ਦੇ ਕਲਾਕਾਰਾਂ ਦੁਆਰਾ ਨ੍ਰਿਤ ਪੇਸ਼ ਕੀਤਾ ਗਿਆ। ਰੱਖਿਆ ਮੰਤਰਾਲੇ ਅਤੇ ਮਿਲਟਰੀ ਦੇ ਸੀਨੀਅਰ ਨਾਗਰਿਕਾਂ ਅਤੇ ਫੌਜੀ ਅਧਿਕਾਰੀਆਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।

ਆਈਡੀਐੱਸਈ ਦੀ ਰਸਮੀ ਸਥਾਪਨਾ 17 ਸਤੰਬਰ, 1949 ਨੂੰ ਹੋਈ ਸੀ ਅਤੇ ਇਹ ਭਾਰਤ ਦੇ ਰੱਖਿਆ ਇੰਜੀਨੀਅਰ ਦ੍ਰਿਸ਼ ਵਿੱਚ ਇੱਕ ਇਤਿਹਾਸਕ ਉਪਲਬਧੀ ਸਿੱਧ ਹੋਈ ਹੈ। ਦੇਸ਼ ਭਰ ਦੇ ਸੈਨਿਕ ਕੇਂਦਰਾਂ ‘ਤੇ ਤੈਨਾਤ ਇਸ ਕੈਡਰ ਦੇ ਅਧਿਕਾਰੀ, ਵਿਆਹੇ ਜੋੜੇ ਵਾਲੀਆਂ ਰਿਹਾਇਸ਼ਾਂ, ਤਕਨੀਕੀ ਅਤੇ ਪ੍ਰਸ਼ਾਸਕੀ ਭਵਨਾਂ ਤੋਂ ਲੈ ਕੇ ਹਵਾਈ ਖੇਤਰਾਂ, ਹੈਂਗਰਾਂ, ਜਲ ਸੈਨਾ ਜੈੱਟੀਆਂ, ਹਸਪਤਾਲਾਂ ਅਤੇ ਸੈਨਾ, ਜਲ ਸੈਨਾ, ਹਵਾਈ ਸੈਨਾ, ਤਟ ਰੱਖਿਅਕ ਅਤੇ ਡੀਆਰਡੀਓ ਲਈ ਵਿਸ਼ੇਸ਼ ਸਹੂਲਤਾਂ ਤੱਕ, ਰੱਖਿਆ ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਰੱਖ-ਰਖਾਅ ਲਈ ਜ਼ਿੰਮੇਵਾਰੀ ਨਿਭਾਉਂਦੇ ਹਨ।

 

*****

ਵੀਕੇ/ਸੇਵੀ/ਬਲਜੀਤ


(Release ID: 2168109)