ਆਯੂਸ਼
azadi ka amrit mahotsav

ਐੱਸਬੀਆਈ ਨੇ ਸੀਐੱਸਆਰ ਪਹਿਲ ਦੇ ਤਹਿਤ ਲੇਹ ਸਥਿਤ ਰਾਸ਼ਟਰੀ ਸੋਵਾ-ਰਿਗਪਾ ਸੰਸਥਾਨ ਨੂੰ ਸਕੂਲ ਬੱਸ ਦਾਨ ਕੀਤੀ

Posted On: 18 SEP 2025 10:32AM by PIB Chandigarh

ਭਾਰਤੀ ਸਟੇਟ ਬੈਂਕ (ਐੱਸਬੀਆਈ) ਨੇ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਪਹਿਲਕਦਮੀ ਦੇ ਤਹਿਤ ਲੇਹ ਸਥਿਤ ਰਾਸ਼ਟਰੀ ਸੋਵਾ-ਰਿਗਪਾ ਸੰਸਥਾਨ (ਐੱਨਆਈਐੱਸਆਰ) ਨੂੰ ਇੱਕ ਸਕੂਲ ਬੱਸ ਦਾਨ ਕੀਤੀ ਹੈ। ਐੱਸਬੀਆਈ ਦੇ ਚੰਡੀਗੜ ਸਰਕਲ, ਦੇ ਚੀਫ ਜਨਰਲ ਮੈਨੇਜਰ, ਸ਼੍ਰੀ ਕ੍ਰਿਸ਼ਨ ਸ਼ਰਮਾ ਨੇ ਅੱਜ ਲੇਹ ਵਿੱਚ ਐੱਨਆਈਐੱਸਆਰ ਦੇ ਡਾਇਰੈਕਟਰ ਡਾ. ਪਦਮਾ ਗੁਰਮੇਤ ਨੂੰ ਇਹ ਵ੍ਹੀਕਲ ਰਸਮੀ ਤੌਰ ‘ਤੇ ਸੌਂਪਿਆ। 

ਇਸ ਸਮਾਰੋਹ ਵਿੱਚ ਜੰਮੂ-ਕਸ਼ਮੀਰ ਖੇਤਰ ਦੇ ਡਿਪਟੀ ਜਨਰਲ ਮੈਨੇਜਰ, ਬਿਜ਼ਨੇਸ ਅਤੇ ਆਪ੍ਰੇਸ਼ਨਜ਼, ਸ਼੍ਰੀ  ਜਯੰਤ ਮਣੀ, ਐੱਸਬੀਆਈ ਲੇਹ ਬ੍ਰਾਂਚ ਦੇ ਚੀਫ ਮੈਨੇਜਰ ਸ਼੍ਰੀ ਅਨਿਲ ਟੰਡਨ, ਭਾਰਤੀ ਸਟੇਟ ਬੈਂਕ ਦੇ ਸੀਨੀਅਰ ਅਧਿਕਾਰੀ ਅਤੇ ਐੱਨਆਈਐੱਸਆਰ ਦੇ ਫੈਕਲਟੀ ਮੈਂਬਰਸ, ਸਟਾਫ ਅਤੇ ਵਿਦਿਆਰਥੀ ਮੌਜੂਦ ਸਨ। 

ਰਾਸ਼ਟਰੀ ਸੋਵਾ-ਰਿਗਪਾ, ਲੇਹ ਦੇ ਡਾਇਰੈਕਟਰ, ਡਾ. ਪਦਮਾ ਗੁਰਮੇਤ ਨੇ ਐੱਨਆਈਐੱਸਆਰ, ਲੇਹ ਦੇ ਵਿਦਿਆਰਥੀਆਂ ਲਈ ਇੱਕ ਸਕੂਲ ਬੱਸ ਦਾਨ ਕਰਨ ਲਈ ਭਾਰਤੀ ਸਟੇਟ ਬੈਂਕ, ਲੇਹ ਬ੍ਰਾਂਚ ਦੇ ਚੀਫ ਜਨਰਲ ਮੈਨੇਜਰ ਸ਼੍ਰੀ ਕ੍ਰਿਸ਼ਨ ਸ਼ਰਮਾ ਪ੍ਰਤੀ ਹਾਰਦਿਕ ਧੰਨਵਾਦ ਵਿਅਕਤ ਕੀਤਾ। ਉਨ੍ਹਾਂ ਨੇ ਰਾਸ਼ਟਰੀ ਸੋਵਾ-ਰਿਗਪਾ ਸੰਸਧਾਨ ਅਤੇ ਜਨਤਕ ਭਲਾਈ ਲਈ ਐੱਨਆਈਐੱਸਆਰ ਦੀਆਂ ਮੌਜੂਦਾ ਗਤੀਵਿਧੀਆਂ ਦਾ ਸੰਖੇਪ ਵੇਰਵਾ ਵੀ ਦਿੱਤਾ।

ਚੰਡੀਗੜ੍ਹ ਸਰਕਲ ਦੇ ਚੀਫ ਜਨਰਲ ਮੈਨੇਜਰ, ਸ਼੍ਰੀ ਕ੍ਰਿਸ਼ਨ ਸ਼ਰਮਾ ਨੇ ਇੱਕਠ ਨੂੰ ਸੰਬੋਧਨ ਕਰਦੇ ਹੋਏ, ਦੇਸ਼ ਭਰ ਵਿੱਚ ਭਾਈਚਾਰਕ ਭਲਾਈ ਪਹਿਲਕਦਮੀਆਂ ਨੂੰ ਸਮਰਥਨ ਦੇਣ ਲਈ ਐੱਸਬੀਆਈ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਨੇ ਕਿਹਾ ਕਿ ਐੱਸਬੀਆਈ ਜਨਤਕ ਸੇਵਾ ਅਤੇ ਖੇਤਰੀ ਵਿਕਾਸ ਲਈ ਕਾਰਜਸ਼ੀਲ ਸੰਸਥਾਵਾਂ ਨਾਲ ਆਪਣੀ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ।

ਇਹ ਪਹਿਲ ਐੱਸਬੀਆਈ ਦੇ ਸੀਐੱਸਆਰ ਪ੍ਰੋਗਰਾਮਾਂ ਦੇ ਜ਼ਰੀਏ ਲੱਦਾਖ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਯੋਗਦਾਨ ਦੇਣ ਦੇ ਨਿਰੰਤਰ ਯਤਨਾਂ ਨੂੰ ਦਰਸਾਉਂਦੀ ਹੈ।

************

ਐੰਮਵੀ/ਜੀਐੱਸ/ਐੱਸਜੀ/ਸ਼ੀਨਮ

 


(Release ID: 2168106)
Read this release in: English , Urdu , Hindi , Tamil , Telugu