ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਸਵੱਛਤਾ ਨੂੰ ਹੁਲਾਰਾ ਦੇਣ ਅਤੇ ਪੈਂਡਿੰਗ ਮਾਮਲਿਆਂ ਨੂੰ ਘੱਟ ਕਰਨ ਲਈ 2 ਤੋਂ 31 ਅਕਤੂਬਰ, 2025 ਤੱਕ ਵਿਸ਼ੇਸ਼ ਅਭਿਆਨ 5.0 ਸ਼ੁਰੂ ਕਰੇਗਾ


ਵਿਸ਼ੇਸ਼ ਅਭਿਆਨ 5.0 ਦਾ ਸ਼ੁਰੂਆਤੀ ਪੜਾਅ 15 ਤੋਂ 30 ਸਤੰਬਰ 2025 ਤੱਕ ਚਲੇਗਾ, ਜਿਸ ਤੋਂ ਬਾਅਦ ਅਕਤੂਬਰ ਵਿੱਚ ਈ-ਵੇਸਟ ਨਿਪਟਾਰਾ, ਕਾਰਜਸਥਲ ਦੀ ਸਵੱਛਤਾ ਅਤੇ ਕੁਸ਼ਲਤਾ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ

ਨਵੰਬਰ 2024 ਤੋਂ ਅਗਸਤ 2025 ਤੱਕ, 29,000 ਤੋਂ ਵੱਧ ਫਾਈਲਾਂ ਦੀ ਸਮੀਖਿਆ ਕੀਤੀ ਗਈ, 35,000 ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਵਿਸ਼ੇਸ਼ ਯਤਨਾਂ ਦੇ ਤਹਿਤ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੁਆਰਾ 1,437 ਸਵੱਛਤਾ ਅਭਿਆਨ ਚਲਾਏ ਗਏ

Posted On: 16 SEP 2025 2:22PM by PIB Chandigarh

ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਸਰਕਾਰੀ ਦਫ਼ਤਰਾਂ ਵਿੱਚ ਪੈਂਡਿੰਗ ਮਾਮਲਿਆਂ ਨੂੰ ਘਟਾਉਣ ਦੀ ਸਰਕਾਰ ਦੀ ਪਹਿਲੀ ਤਰਜ਼ ‘ਤੇ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਤਹਿਤ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ (ਡੀਓਐੱਚਐੱਫਡਬਲਿਊ), ਆਪਣੇ ਕੇਂਦਰ ਸਰਕਾਰ ਦੇ ਹਸਪਤਾਲਾਂ, ਅਧੀਨ ਦਫ਼ਤਰਾਂ, ਸਬੰਧਿਤ ਦਫ਼ਤਰਾਂ, ਖੁਦ-ਮੁਖਤਿਆਰੀ ਸੰਸਥਾਵਾਂ ਅਤੇ ਸੀਪੀਐੱਸਯੂ ਦੇ ਨਾਲ ਮਿਲ ਕੇ ਵਰ੍ਹੇ 2021 ਤੋਂ ਵਿਸ਼ੇਸ਼ ਅਭਿਆਨਾਂ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਿਹਾ ਹੈ।

ਨਵੰਬਰ 2024 ਤੋਂ ਅਗਸਤ 2025 ਤੱਕ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ 29,845 ਫਾਈਲਾਂ ਦੀ ਸਮੀਖਿਆ ਕੀਤੀ ਅਤੇ 19,761 ਫਾਈਲਾਂ ਦੀ ਛਟਾਈ ਕੀਤੀ। ਇਸ ਤੋਂ ਇਲਾਵਾ, 35,435 ਜਨਤਕ ਸ਼ਿਕਾਇਤਾਂ ਅਤੇ ਉਨ੍ਹਾਂ ਨਾਲ ਜੁੜੀਆਂ 2,957 ਅਪੀਲਾਂ, 255 ਸਾਂਸਦਾਂ ਦੇ ਸੰਦਰਭਾਂ, 22 ਸੰਸਦੀ ਭਰੋਸਿਆਂ ਅਤੇ 16 ਰਾਜ ਸਰਕਾਰ ਦੇ ਸੰਦਰਭਾਂ ਦਾ ਨਿਪਟਾਰਾ ਕੀਤਾ ਗਿਆ। ਕੁੱਲ 1,437 ਸਵੱਛਤਾ ਅਭਿਆਨ ਵੀ ਚਲਾਏ ਗਏ, ਜਿਸ ਨਾਲ 29.96 ਲੱਖ ਰੁਪਏ ਕੀਮਤ ਦੀ ਰੱਦੀ ਸਮੱਗਰੀ ਅਤੇ 16,352 ਵਰਗ ਫੁੱਟ ਜਗ੍ਹਾ ਦਾ ਨਿਪਟਾਰਾ ਹੋਇਆ। ਇਨ੍ਹਾਂ ਯਤਨਾਂ ਨਾਲ ਕਾਰਜਸਥਲ ਦਾ ਵਾਤਾਵਰਣ ਬਿਹਤਰ ਹੋਇਆ ਹੈ, ਰਿਕਾਰਡ ਮੈਨੇਜਮੈਂਟ ਬਿਹਤਰ ਹੋਇਆ ਹੈ ਅਤੇ ਇਸ ਨਾਲ ਬਿਹਤਰ ਸਥਾਨ ਪ੍ਰਬੰਧਨ ਅਤੇ ਮਾਲੀਆ ਸਿਰਜਣ ਵਿੱਚ ਯੋਗਦਾਨ ਮਿਲਿਆ ਹੈ।

 ‘ਵਿਸ਼ੇਸ਼ ਅਭਿਆਨ 5.0’ ਦਾ ਸ਼ੁਰੂਆਤੀ ਪੜਾਅ 15 ਸਤੰਬਰ 2025 ਤੋਂ ਸ਼ੁਰੂ ਹੋ ਗਿਆ ਹੈ ਅਤੇ 30 ਸਤੰਬਰ, 2025 ਤੱਕ ਜਾਰੀ ਰਹੇਗਾ। ਸ਼ੁਰੂਆਤੀ ਪੜਾਅ ਦੌਰਾਨ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਤੈਅ ਕੀਤੀਆਂ ਗਈਆਂ ਕਸੌਟੀਆਂ ਦੇ ਅਧਾਰ ‘ਤੇ ਪੈਂਡਿੰਗ ਕਾਰਜਾਂ ਦੀ ਪਛਾਣ ਕਰੇਗਾ, ਜ਼ਮੀਨੀ ਪੱਧਰ ‘ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਕਿਰਿਆਸ਼ੀਲ ਕਰੇਗਾ, ਸਵੱਛਤਾ ਅਭਿਆਨ ਸਥਲਾਂ ਨੂੰ ਅੰਤਿਮ ਰੂਪ ਦੇਵੇਗਾ, ਰਿਕਾਰਡਾਂ ਦੀ ਸਮੀਖਿਆ ਕਰੇਗਾ, ਸਥਾਨ ਪ੍ਰਬੰਧਨ ਯੋਜਨਾ ਤਿਆਰ ਕਰੇਗਾ ਅਤੇ ਨਿਪਟਾਰੇ ਲਈ ਰੱਦੀ ਸਮੱਗਰੀ ਦੀ ਪਛਾਣ ਕਰੇਗਾ।

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ 2 ਅਕਤੂਬਰ ਤੋਂ 31 ਅਕਤੂਬਰ, 2025 ਤੱਕ ਚੱਲਣ ਵਾਲੇ ਲਾਗੂਕਰਨ ਪੜਾਅ ਦੌਰਾਨ ‘ਵਿਸ਼ੇਸ਼ ਅਭਿਆਨ 5.0’ ਦੇ ਉਦੇਸ਼ਾਂ ਨੂੰ ਹਾਸਲ ਕਰਨ ਲਈ ਅਣਥੱਕ ਯਤਨ ਕਰੇਗਾ, ਜਿਸ ਵਿੱਚ ਈ-ਵੇਸਟ ਦੇ ਨਿਪਟਾਰੇ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਸਵੱਛ ਅਤੇ ਵਧੇਰੇ ਕੁਸ਼ਲ ਸਰਕਾਰੀ ਕਾਰਜ ਸਥਲਾਂ ਦੇ ਨਿਰਮਾਣ ਦੇ ਲਈ ਪ੍ਰਤੀਬੱਧ ਹੈ, ਨਾਲ ਹੀ ਇਹ ਜਨਤਕ ਸੇਵਾਵਾਂ ਦੀ ਡਿਲੀਵਰੀ ਅਤੇ ਨਾਗਰਿਕ ਅਨੁਭਵ ਵਿੱਚ ਵੀ ਨਿਰੰਤਰ ਸੁਧਾਰ ਕਰਦਾ ਰਹੇਗਾ। 

 

****

ਐੱਮਵੀ


(Release ID: 2167512) Visitor Counter : 3
Read this release in: English , Urdu , Hindi , Tamil