ਖੇਤੀਬਾੜੀ ਮੰਤਰਾਲਾ
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਸਤਨਾ, ਮੱਧ ਪ੍ਰਦੇਸ਼ ਦਾ ਦੌਰਾ ਕੀਤਾ, ਖਾਦ- ਯੂਰੀਆ ਦੀ ਸਪਲਾਈ ਨੂੰ ਲੈ ਕੇ ਜਤਾਇਆ ਭਰੋਸਾ
ਖਾਦ ਮੰਤਰਾਲਾ ਵੱਖ ਹੈ, ਪਰ ਮੰਤਰਾਲਾ ਰਾਜ ਦੀ ਡਿਮਾਂਡ ਦੇ ਅਧਾਰ ‘ਤੇ ਨਿਰੰਤਰ ਫਰਟੀਲਾਈਜ਼ਰ ਦੀ ਸਪਲਾਈ ਵਿੱਚ ਲੱਗਿਆ ਹੋਇਆ ਹੈ- ਸ਼੍ਰੀ ਸ਼ਿਵਰਾਜ ਸਿੰਘ
ਸਤਨਾ ਜ਼ਿਲ੍ਹੇ ਵਿੱਚ ਪਿਛਲੇ ਸਾਲ 23 ਹਜ਼ਾਰ 585 ਮੀਟ੍ਰਿਕ ਟਨ ਯੂਰੀਆ ਦੀ ਖਪਤ ਹੋਈ ਸੀ, ਇਸ ਵਾਰ ਹੁਣ-ਤੱਕ 27 ਹਜ਼ਾਰ 700 ਮੀਟ੍ਰਿਕ ਟਨ ਯੂਰੀਆ ਇੱਥੇ ਪਹੁੰਚ ਚੁੱਕਿਆ ਹੈ- ਸ਼੍ਰੀ ਚੌਹਾਨ
ਅੱਜ ਵੀ 1500 ਮੀਟ੍ਰਿਕ ਟਨ ਖਾਦ ਦੀ ਸਤਨਾ ਵਿੱਚ ਸਪਲਾਈ ਕੀਤੀ ਗਈ ਹੈ- ਸ਼੍ਰੀ ਸ਼ਿਵਰਾਜ ਸਿੰਘ
ਚੰਗੀ ਬਾਰਿਸ਼, ਝੋਨੇ ਦੀ ਜ਼ਿਆਦਾ ਬਿਜਾਈ ਦੇ ਕਾਰਨ ਯੂਰੀਆ ਦੀ ਮੰਗ ਜ਼ਿਆਦਾ- ਸ਼੍ਰੀ ਚੌਹਾਨ
ਖਾਦ ਮੰਤਰਾਲੇ ਅਤੇ ਰਾਜ ਸਰਕਾਰ ਦੇ ਨਾਲ ਚਰਚਾ ਕਰ ਵਿਵਸਥਾ ਨੂੰ ਹੋਰ ਬਿਹਤਰ ਕਰਨ ਦੀ ਦਿਸ਼ਾ ਵਿੱਚ ਨਿਰੰਤਰ ਯਤਨ ਜਾਰੀ- ਸ਼੍ਰੀ ਚੌਹਾਨ
Posted On:
11 SEP 2025 8:45PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਸਤਨਾ, ਮੱਧ ਪ੍ਰਦੇਸ਼ ਦਾ ਦੌਰਾ ਕਰਕੇ ਐਕਸੀਲੈਂਸ ਕਾਲਜ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਇਸ ਪ੍ਰੋਗਰਾਮ ਦੇ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਨੇ ਸਤਨਾ ਵਿੱਚ ਖਾਦ ਅਤੇ ਯੂਰੀਆ ਦੀ ਲੋੜੀਂਦੀ ਸਪਲਾਈ ਨੂੰ ਲੈ ਕੇ ਗੱਲਬਾਤ ਕੀਤੀ ਅਤੇ ਕਿਹਾ ਕਿ ਕਿਸਾਨਾਂ ਦੇ ਹਿਤ ਸਭ ਤੋਂ ਉੱਪਰ ਹਨ, ਕੇਂਦਰ ਸਰਕਾਰ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਤੱਕ ਖਾਦ ਅਤੇ ਯੂਰੀਆ ਲੋੜੀਂਦੀ ਮਾਤਰਾ ਵਿੱਚ ਪਹੁੰਚੇ।


ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ “ਖਾਦ ਦੀ ਸਮੱਸਿਆ ਦੇ ਬਾਰੇ ਵਿੱਚ ਕੁੱਝ ਮਿੱਤਰਾਂ ਨੇ ਮੈਮੋਰੰਡਮ ਦਿੱਤੇ ਹਨ। ਸਾਡੇ ਲਈ ਕਿਸਾਨਾਂ ਦੇ ਹਿਤ ਸਭ ਤੋਂ ਉੱਪਰ ਹੈ। ਕੇਂਦਰ ਸਰਕਾਰ ਯਤਨਸ਼ੀਲ ਹੈ। ਖਾਦ ਮੰਤਰਾਲੇ ਦੀ ਤਤਪਰਤਾ ਨਾਲ ਕਾਰਜ ਕਰ ਰਹੀ ਹੈ। ਖਾਦ ਮੰਤਰਾਲਾ ਰਾਜ ਦੀ ਡਿਮਾਂਡ ਦੇ ਅਧਾਰ ‘ਤੇ ਨਿਰੰਤਰ ਖਾਦ ਦੀ ਸਪਲਾਈ ਕਰ ਰਹੀ ਹੈ। ਜੇਕਰ ਸਤਨਾ ਜ਼ਿਲ੍ਹੇ ਵਿੱਚ ਦੇਖੀਏ ਤਾਂ ਪਿਛਲੇ ਸਾਲ ਇਸ ਸਮੇਂ ਤੱਕ ਯੂਰੀਆ ਦੀ 23,585 ਮੀਟ੍ਰਿਕ ਟਨ ਖਪਤ ਹੋਈ ਸੀ, ਇਸ ਵਾਰ 27 ਹਜ਼ਾਰ 700 ਮੀਟ੍ਰਿਕ ਟਨ ਅਜੇ ਸਤਨਾ ਜ਼ਿਲ੍ਹੇ ਵਿੱਚ ਯੂਰੀਆ ਆ ਚੁੱਕਿਆ ਹੈ। ”
ਸ਼੍ਰੀ ਚੌਹਾਨ ਨੇ ਕਿਹਾ ਜਿਵੇਂ ਹੀ ਧਿਆਨ ਵਿੱਚ ਗੱਲ ਆਈ, ਮੈਂ ਪ੍ਰਸ਼ਾਸਨ ਅਤੇ ਰਾਜ ਸਰਕਾਰ ਨਾਲ ਚਰਚਾ ਕੀਤੀ। ਪਰ ਇਸ ਵਾਰ ਬਾਰਿਸ਼ ਚੰਗੀ ਹੋਈ ਹੈ, ਬਿਜਾਈ ਵਾਲੇ ਖੇਤਰ ਜਿਸ ਵਿੱਚ ਝੋਨਾ ਸ਼ਾਮਲ ਹੈ, ਯੂਰੀਆ ਦੀ ਜ਼ਰੂਰਤ ਜ਼ਿਆਦਾ ਪੈਂਦੀ ਹੈ, ਉਸ ਦੇ ਕਾਰਨ ਯੂਰੀਆ ਦੀ ਮੰਗ ਜ਼ਿਆਦਾ ਹੈ।
ਕੇਂਦਰੀ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਅੱਜ ਵੀ ਸਤਨਾ ਵਿੱਚ 1500 ਮੀਟ੍ਰਿਕ ਟਨ ਖਾਦ ਦੀ ਸਪਲਾਈ ਕੀਤੀ ਗਈ ਹੈ। ਅੱਗੇ ਵੀ ਨਿਰੰਤਰ ਸਪਲਾਈ ਦੇ ਯਤਨ ਜਾਰੀ ਰੱਖੇ ਜਾਣਗੇ। ਜ਼ਰੂਰਤ ਪਵੇਗੀ ਤਾਂ ਫਿਰ ਖਾਦ ਮੰਤਰਾਲੇ ਦੇ ਨਾਲ ਵੀ ਗੱਲ ਕਰਾਂਗੇ ਅਤੇ ਰਾਜ ਸਰਕਾਰ ਦੇ ਨਾਲ ਚਰਚਾ ਕਰਕੇ ਵਿਵਸਥਾ ਹੋਰ ਕਿਵੇਂ ਬਿਹਤਰ ਬਣੇ ਅਤੇ ਜ਼ਰੂਰਤ ਕਿਵੇਂ ਪੂਰੀ ਹੋਵੇ, ਉਸ ਦਿਸ਼ਾ ਵਿੱਚ ਕਦਮ ਉਠਾਏ ਜਾਂਦੇ ਰਹਿਣਗੇ।
************
ਆਰਸੀ/ਕੇਐੱਸਆਰ/ਏਆਰ/ਐੱਮਕੇ
(Release ID: 2166026)
Visitor Counter : 10