ਰੇਲ ਮੰਤਰਾਲਾ
ਕਸ਼ਮੀਰ ਦੇ ਸੇਬ ਉਤਪਾਦਕਾਂ ਲਈ ਖੁਸ਼ਖਬਰੀ: ਭਾਰਤ ਰੇਲਵੇ ਨੇ ਅੱਜ ਤੋਂ ਦੋ ਵ੍ਹੀਕਲ ਪਾਰਸਲ ਟ੍ਰੇਨ ਵਿੱਚ ਤਾਜ਼ਾ ਸੇਬਾਂ ਦੀ ਲੋਡਿੰਗ ਸ਼ੁਰੂ ਕਰ ਦਿੱਤੀ ਹੈ, ਹਰੇਕ ਟ੍ਰੇਨ ਵਿੱਚ ਅੱਠ ਵੈਗਨ ਹਨ, ਜਿਸ ਨਾਲ ਸੇਬ ਦਿੱਲੀ ਦੇ ਬਜ਼ਾਰਾਂ ਤੱਕ ਪਹੁੰਚਣਗੇ
ਭਾਰਤੀ ਰੇਲਵੇ ਦਾ ਕਹਿਣਾ ਹੈ ਕਿ ਮੰਗ ਵਧਣ ‘ਤੇ ਹੋਰ ਵੈਗਨ ਜੋੜੇ ਜਾਣਗੇ, 13 ਸਤੰਬਰ ਤੋਂ ਕਸ਼ਮੀਰ ਦੇ ਬੜਗਾਮ ਅਤੇ ਦਿੱਲੀ ਦੇ ਆਦਰਸ਼ ਨਗਰ ਵਿਚਕਾਰ ਰੋਜ਼ਾਨਾ ਪਾਰਸਲ ਟ੍ਰੇਨ ਸ਼ੁਰੂ ਕੀਤੀ ਜਾਵੇਗੀ
Posted On:
11 SEP 2025 1:43PM by PIB Chandigarh
ਕਸ਼ਮੀਰ ਘਾਟੀ ਦੇ ਫਲ ਉਤਪਾਦਕਾਂ ਦੀ ਆਪਣੀ ਉਪਜ ਦਿੱਲੀ ਦੇ ਪ੍ਰਮੁੱਖ ਬਜ਼ਾਰਾਂ ਤੱਕ ਭੇਜਣ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤੀ ਰੇਲਵੇ ਨੇ ਸਕਾਰਾਤਮਕ ਕਦਮ ਚੁੱਕਿਆ ਹੈ।
ਭਾਰਤੀ ਰੇਲਵੇ ਨੇ ਸੇਬਾਂ ਦੀ ਆਵਾਜਾਈ ਲਈ ਦੋ ਵ੍ਹੀਕਲ ਪਾਰਸਲ ਟ੍ਰੇਨ (ਐੱਲਵੀਪੀਐੱਚ ਕੋਚਿਸ) ਉਪਲਬਧ ਕਰਵਾਏ ਹਨ। ਇਨ੍ਹਾਂ ਵ੍ਹੀਕਲ ਪਾਰਸਲ ਵਿੱਚ ਅੱਜ ਲੋਡਿੰਗ ਕੀਤੀ ਜਾਵੇਗੀ ਅਤੇ ਹਰੇਕ ਵ੍ਹੀਕਲ 23 ਮੀਟ੍ਰਿਕ ਟਨ ਸੇਬ ਲੈ ਜਾ ਸਕੇਗਾ। ਮੰਗ ਵਧਣ ‘ਤੇ ਭਾਰਤੀ ਰੇਲਵੇ ਐਡੀਸ਼ਨਲ ਵ੍ਹੀਕਲ ਪਾਰਸਲ ਉਪਲਬਧ ਕਰਵਾਉਣ ਲਈ ਤਿਆਰ ਹੈ।
ਉੱਤਰੀ ਰੇਲਵੇ ਦੇ ਪ੍ਰਿੰਸੀਪਲ ਚੀਫ਼ ਕਮਰਸ਼ੀਅਲ ਮੈਨੇਜਰ ਅਤੇ ਜੰਮੂ ਡਿਵੀਜ਼ਨ ਦੇ ਡਿਵੀਜ਼ਨਲ ਰੇਲਵੇ ਮੈਨੇਜਰ ਰਾਜ ਦੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ, ਫਲ ਉਤਪਾਦਕ ਸੰਘਾਂ ਅਤੇ ਵਪਾਰੀਆਂ ਦੇ ਨਾਲ ਲਗਾਤਾਰ ਸੰਪਰਕ ਵਿੱਚ ਹਨ।
ਭਾਰਤੀ ਰੇਲਵੇ ਸੇਬ ਦੇ ਮੁੱਖ ਸੀਜ਼ਨ ਦੀ ਸ਼ੁਰੂਆਤ ਦੇ ਨਾਲ ਹੀ 13 ਸਤੰਬਰ ਤੋਂ ਬੜਗਾਮ ਅਤੇ ਆਦਰਸ਼ ਨਗਰ ਦਰਮਿਆਨ ਇੱਕ ਰੋਜ਼ਾਨਾ ਸਮਾਂ-ਸਾਰਣੀਬੱਧ ਪਾਰਸਲ ਟ੍ਰੇਨ ਸ਼ੁਰੂ ਕਰ ਰਿਹਾ ਹੈ। ਇਹ ਟ੍ਰੇਨ ਨਿਜੀ ਵਪਾਰੀਆਂ ਅਤੇ ਫਲ ਉਤਪਾਦਕਾਂ ਨੂੰ ਪੋਰਟਲ ਰਾਹੀਂ ਔਨਲਾਈਨ ਇੱਕ ਵ੍ਹੀਕਲ ਪਾਰਸਲ ਬੁੱਕ ਕਰਨ ਦੀ ਸੁਵਿਧਾ ਪ੍ਰਦਾਨ ਕਰੇਗੀ।
ਆਦਰਸ਼ ਨਗਰ ਰੇਲਵੇ ਸਟੇਸ਼ਨ (ਏਐੱਨਡੀਆਈ)-ਬੀਬੀਐੱਮਐੱਨ- ਬੜਗਾਮ ਰੇਲਵੇ ਸਟੇਸ਼ਨ (ਬੀਡੀਜੀਐੱਮ) ਵਿਚਾਲੇ 8 ਵ੍ਹੀਕਲ ਪਾਰਸਲ ਟ੍ਰੇਨ (ਵੀਪੀ) ਰੋਜ਼ਾਨਾ ਸਮਾਂ-ਸਾਰਣੀ ਵਾਲੀ ਸੰਯੁਕਤ ਪਾਰਸਲ ਉਤਪਾਦ- ਰੈਪਿਡ ਕਾਰਗੋ ਸੇਵਾ ਪਾਰਸਲ ਟ੍ਰੇਨ ਲਈ ਨੋਟੀਫਿਕੇਸ਼ਨ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ। ਇਹ 8 ਵੀਪੀ ਟ੍ਰੇਨ ਬੀਡੀਜੀਐੱਮ ਤੋਂ ਸਵੇਰੇ 6:15 ਵਜੇ ਸ਼ੁਰੂ ਹੋਵੇਗੀ ਅਤੇ ਅਗਲੇ ਦਿਨ ਸਵੇਰੇ 5:00 ਵਜੇ ਏਐੱਨਡੀਆਈ ਪਹੁੰਚੇਗੀ, ਜੋ ਸਵੇਰੇ-ਸਵੇਰੇ ਦਿੱਲੀ ਦੇ ਬਜ਼ਾਰ ਵਿੱਚ ਸੇਬ ਪਹੁੰਚਾਉਣ ਦੇ ਲਈ ਇੱਕ ਬਹੁਤ ਹੀ ਉਪਯੁਕਤ ਸਮਾਂ ਹੈ। ਭਾਰਤੀ ਰੇਲਵੇ ਵਿਚਕਾਰਲੇ ਸਟੇਸ਼ਨਾਂ ‘ਤੇ ਵ੍ਹੀਕਲ ਪਾਰਸਲ ਜੋੜਨ ਦੀ ਸੁਵਿਧਾ ਵੀ ਪ੍ਰਦਾਨ ਕਰ ਰਿਹਾ ਹੈ। ਜੇਕਰ ਅੱਗੇ ਵੀ ਮੰਗ ਆਉਂਦੀ ਹੈ ਤਾਂ ਰੇਲਵੇ ਅਜਿਹੀਆਂ ਹੋਰ ਟ੍ਰੇਨਾਂ ਚਲਾਉਣ ਲਈ ਤਿਆਰ ਹੈ।
9 ਅਗਸਤ ਨੂੰ, ਸੀਮੇਂਟ ਦੇ 21 ਵੈਗਨਾਂ ਵਾਲੀ ਪਹਿਲੀ ਮਾਲ-ਗੱਡੀ ਪੰਜਾਬ ਤੋਂ ਕਸ਼ਮੀਰ ਘਾਟੀ ਦੇ ਅਨੰਤਨਾਗ ਗੁੱਡਸ ਸ਼ੈੱਡ ਪਹੁੰਚੀ, ਜੋ ਇਸ ਖੇਤਰ ਨੂੰ ਰਾਸ਼ਟਰੀ ਮਾਲ ਢੁਆਈ ਨੈੱਟਵਰਕ ਨਾਲ ਜੋੜਨ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਈ। ਇਸ ਨਾਲ ਕਸ਼ਮੀਰ ਵਿੱਚ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਵਿੱਚ ਤੇਜ਼ੀ ਆਵੇਗੀ ਅਤੇ ਘਾਟੀ ਵਿੱਚ ਰਹਿਣ ਵਾਲੇ ਨਾਗਰਿਕਾਂ ਲਈ ਲਾਗਤ ਘੱਟ ਹੋਵੇਗੀ। ਇਹ ਖੇਤਰ ਵਿੱਚ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਭਾਰਤੀ ਰੇਲਵੇ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
ਉੱਧਮਪੁਰ-ਸ੍ਰੀਨਗਰ-ਬਾਰਾਮੂਲਾ ਰੇਲ ਲਿੰਕ ‘ਤੇ ਹੁਣ ਮਾਲ-ਗੱਡੀ ਸੇਵਾ ਚਾਲੂ ਹੈ, ਜਿਸ ਦਾ ਉਦਘਾਟਨ ਇਸ ਸਾਲ ਜੂਨ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੀਤਾ ਸੀ। ਇਹ ਰੇਲ ਲਿੰਕ ਕਟੜਾ ਅਤੇ ਸ੍ਰੀਨਗਰ ਵਿਚਕਾਰ ਦੋ ਵੰਦੇ ਭਾਰਤ ਟ੍ਰੇਨਾਂ ਦਾ ਵੀ ਸੰਚਾਲਨ ਕਰਦਾ ਹੈ, ਦੋਵਾਂ ਵਿੱਚ 100 ਪ੍ਰਤੀਸ਼ਤ ਤੋਂ ਵੱਧ ਯਾਤਰੀ ਸਵਾਰ ਹੁੰਦੇ ਹਨ। ਇਹ ਟ੍ਰੇਨਾਂ ਯਾਤਰੀਆਂ ਨੂੰ ਪਹੁੰਚਯੋਗ, ਕਿਫ਼ਾਇਤੀ ਅਤੇ ਆਰਾਮਦਾਇਕ ਯਾਤਰਾ ਪ੍ਰਦਾਨ ਕਰਦੀਆਂ ਹਨ ਅਤੇ ਨਾਲ ਹੀ ਰੇਲਵੇ ਟ੍ਰਾਂਸਪੋਰਟ ਨੂੰ ਇੱਕ ਨਵੀਂ ਉਂਚਾਈ ਤੱਕ ਲੈ ਜਾਂਦੀਆਂ ਹਨ।
*****
ਧਰਮੇਂਦਰ ਤਿਵਾਰੀ/ਡਾ. ਨਯਨ ਸੋਲੰਕੀ/ਮਾਨਿਕ ਸ਼ਰਮਾ
(Release ID: 2165996)
Visitor Counter : 2