ਰੱਖਿਆ ਮੰਤਰਾਲਾ
ਭਾਰਤੀ ਨੌਸੈਨਾ (NAVY) ਗੁਰੂਗ੍ਰਾਮ ਵਿੱਚ ਆਈਐੱਨਐੱਸ ਅਰਾਵਲੀ ਦੇ ਕਮਿਸ਼ਨ ਨਾਲ ਆਪਣੀ ਸਮੁੰਦਰੀ ਖੇਤਰ ਜਾਗਰੂਕਤਾ ਸਮਰੱਥਾ ਨੂੰ ਮਜ਼ਬੂਤ ਕਰੇਗੀ
Posted On:
11 SEP 2025 6:47PM by PIB Chandigarh
ਭਾਰਤੀ ਨੌਸੈਨਾ 12 ਸਤੰਬਰ 2025 ਨੂੰ ਨੌਸੈਨਾ ਦੇ ਪ੍ਰਮੁੱਖ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਦੀ ਮੌਜੂਦੀ ਵਿੱਚ ਗੁਰੂਗ੍ਰਾਮ ਵਿੱਚ ਆਈਐੱਨਐੱਸ ਅਰਾਵਲੀ ਨੂੰ ਕਮਿਸ਼ਨ ਕਰੇਗੀ।
ਆਈਐੱਨਐੱਸ ਅਰਾਵਲੀ, ਜਿਸ ਦਾ ਨਾਂ ਅਵਚਿਲ ਅਰਾਵਲੀ ਪਰਵਤਮਾਲਾ ਤੋਂ ਲਿਆ ਗਿਆ ਹੈ, ਭਾਰਤੀ ਨੌਸੈਨਾ ਦੇ ਵਿਭਿੰਨ ਸੂਚਨਾ ਅਤੇ ਸੰਚਾਰ ਕੇਂਦਰਾਂ ਨੂੰ ਸਹਾਇਤਾ ਪ੍ਰਦਾਨ ਕਰੇਗਾ, ਜੋ ਭਾਰਤ ਅਤੇ ਭਾਰਤੀ ਨੌਸੈਨਾ ਦੇ ਕਮਾਂਡ, ਨਿਯੰਤ੍ਰਣ ਅਤੇ ਸਮੁੰਦਰੀ ਡੋਮੇਨ ਜਾਗਰੂਕਤਾ (ਐੱਮਡੀਏ) ਢਾਂਚੇ ਦੇ ਲਈ ਮਹੱਤਵਪੂਰਨ ਹਨ।
‘सामुद्रिकसुरक्षायाः सहयोगं’ ਜਾਂ ‘ਸਹਿਯੋਗ ਰਾਹੀਂ ਸਮੁੰਦਰੀ ਸੁਰੱਖਿਆ’ ਦੇ ਆਦਰਸ਼ ਵਾਕ ਤੋਂ ਪ੍ਰੇਰਿਤ ਹੋ ਕੇ, ਨੌਸੈਨਾ ਬੇਸ ਸਹਾਇਕ ਅਤੇ ਸਹਿਯੋਗੀ ਲੋਕਾਚਾਰ ਦਾ ਉਦਾਹਰਣ ਪੇਸ਼ ਕਰਦਾ ਹੈ, ਜੋ ਨੌਸੈਨਾ ਇਕਾਈਆਂ, ਐੱਮਡੀਏ ਕੇਂਦਰਾਂ ਅਤੇ ਸਬੰਧਿਤ ਹਿਤਧਾਰਕਾਂ ਦੇ ਨਾਲ ਸਹਿਜਤਾ ਨਾਲ ਕੰਮ ਕਰਦਾ ਹੈ।
ਬੇਸ ਦੇ ਸਿਖਰ ‘ਤੇ ਕੇਂਦਰੀ ਪਰਵਤੀ ਛਵੀ ਹੈ ਜੋ ਅਟੁੱਟ ਅਤੇ ਮਜ਼ਬੂਤ ਅਰਾਵਲੀ ਪਰਵਤਮਾਲਾ ਦਾ ਪ੍ਰਤੀਕ ਹੈ ਅਤੇ ਉੱਗਦਾ ਹੋਇਆ ਸੂਰਜ ਦੀ ਸਦੀਵੀ ਚੌਕਸੀ, ਤਾਕਤ ਅਤੇ ਊਰਜਾ ਦਾ ਪ੍ਰਤੀਕ ਹੈ, ਨਾਲ ਹੀ ਸੰਚਾਰ ਅਤੇ ਸਮੁੰਦਰੀ ਵਿਕਾਸ ਦੇ ਖੇਤਰ ਵਿੱਚ ਵਿਸ਼ੇਸ਼ ਤਕਨੀਕੀ ਸਮਰੱਥਾਵਾਂ ਦਾ ਉਦੈ ਦਾ ਵੀ ਪ੍ਰਤੀਕ ਹੈ। ਇਸ ਪ੍ਰਕਾਰ, ਇਹ ਸਿਖਰ ਭਾਰਤ ਦੇ ਸਮੁੰਦਰੀ ਹਿਤਾਂ ਦੀ ਰੱਖਿਆ ਦੇ ਲਈ ਸਦੀਵੀ ਚੌਕਸੀ ਨੂੰ ਸੁਗਮ ਬਣਾਉਣ ਲਈ ਬੇਸ ਦੀ ਦ੍ਰਿੜ੍ਹ ਪ੍ਰਤੀਬੱਧਤਾ ਦਾ ਪ੍ਰਤੀਕ ਹੈ।

**************
ਵੀਐੱਮ/ਐੱਸਕੇਵਾਈ
(Release ID: 2165836)
Visitor Counter : 2