ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਤੋਂ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੁਜਰਾਤ ਦੀ ਸਾਣੰਦ ਵਿਧਾਨ ਸਭਾ ਖੇਤਰ ਵਿੱਚ ਲਗਭਗ 66 ਕਰੋੜ ਰੁਪਏ ਦੀ ਲਾਗਤ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
ਰਾਧਾਕ੍ਰਿਸ਼ਣਨ ਜੀ ਦੀ ਚੋਣ ਦੇ ਨਾਲ ਹੀ ਭਾਰਤ ਦੇ ਸੰਵਿਧਾਨਕ ਅਹੁਦਿਆਂ ‘ਤੇ ਦੇਸ਼ ਦੀ ਭੂਗੋਲਿਕ ਏਕਤਾ ਦੀ ਜਿੱਤ ਹੋਈ
ਦੇਸ਼ ਦੇ ਸੰਵਿਧਾਨਕ ਅਹੁਦਿਆਂ ‘ਤੇ ਪੂਰਬ, ਪੱਛਮ, ਉੱਤਰ ਅਤੇ ਦੱਖਣ ਚਾਰ ਦਿਸ਼ਾਵਾਂ ਦੀ ਪ੍ਰਤੀਨਿਧਤਾ ਹੋ ਰਹੀ ਹੈ
ਵਰ੍ਹੇ 2029 ਤੱਕ ਸਾਣੰਦ ਵਿਧਾਨ ਸਭਾ ਖੇਤਰ ਦਾ ਕੋਈ ਵੀ ਪਿੰਡ ਬੁਨਿਆਦੀ ਸੁਵਿਧਾਵਾਂ ਤੋਂ ਵੰਚਿਤ ਨਹੀਂ ਰਹੇਗਾ
ਆਉਣ ਵਾਲੇ ਸਮੇਂ ਵਿੱਚ ਸਾਣੰਦ ਪੂਰੇ ਗੁਜਰਾਤ ਵਿੱਚ ਉਦਯੋਗਿਕ ਦ੍ਰਿਸ਼ਟੀ ਤੋਂ ਸਭ ਤੋਂ ਵਿਕਸਿਤ ਤਹਿਸੀਲ ਬਣੇਗੀ
ਸਾਣੰਦ ਵਿੱਚ ਜਲਦੀ ਹੀ ਸੈਮੀਕੰਡਕਟਰ ਯੂਨਿਟ ਦਾ ਕੰਮ ਵੀ ਸ਼ੁਰੂ ਹੋਣ ਜਾ ਰਿਹਾ ਹੈ
ਮੋਦੀ ਜੀ ਦੇ “ਏਕ ਪੇੜ ਮਾਂ ਕੇ ਨਾਮ” ਅਭਿਆਨ ਦੇ ਤਹਿਤ ਹਰੇਕ ਪਿੰਡ, ਸਕੂਲ, ਅਤੇ ਨਗਰ ਪਾਲਿਕਾ ਦੀ ਖਾਲੀ ਥਾਵਾਂ ‘ਤੇ ਵੱਧ ਤੋਂ ਵੱਧ ਰੁੱਖ ਲਗਾਏ ਗਏ ਹਨ
ਪੂਰੇ ਗੁਜਰਾਤ ਵਿੱਚ ਸਭ ਤੋਂ ਵੱਧ ਰੁੱਖ ਲਗਾਉਣ ਦਾ ਰਿਕਾਰਡ ਗਾਂਧੀਨਗਰ ਲੋਕ ਸਭਾ ਨੇ ਬਣਾਇਆ ਹੈ
Posted On:
10 SEP 2025 9:03PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਤੋਂ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੁਜਰਾਤ ਦੇ ਸਾਣੰਦ ਵਿਧਾਨ ਸਭਾ ਖੇਤਰ ਵਿੱਚ ਲਗਭਗ 66 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ।
ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕੱਲ੍ਹ ਹੀ ਸੰਪੰਨ ਹੋਏ ਦੇਸ਼ ਦੇ ਉਪ ਰਾਸ਼ਟਰਪਤੀ ਚੋਣ ਵਿੱਚ, ਹੋਰ ਸਾਰੀਆਂ ਚੋਣਾਂ ਦੀ ਤਰ੍ਹਾਂ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ NDA ਉਮੀਦਵਾਰ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਣਨ ਜੀ ਨੇ ਸ਼ਾਨਦਾਰ ਬਹੁਮਤ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਕਿਹਾ ਕਿ ਰਾਧਾਕ੍ਰਿਸ਼ਣਨ ਜੀ ਦੀ ਚੋਣ ਦੇ ਨਾਲ ਹੀ ਭਾਰਤ ਦੇ ਸੰਵਿਧਾਨਕ ਅਹੁਦਿਆਂ ‘ਤੇ ਦੇਸ਼ ਦੀ ਭੂਗੋਲਿਕ ਏਕਤਾ ਦੀ ਜਿੱਤ ਹੋਈ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਪੂਰਬੀ ਭਾਰਤ ਤੋਂ ਹਨ, ਉਪ ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਣਨ ਦੀ ਦੱਖਣ ਭਾਰਤ ਤੋਂ ਹਨ, ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਦੀ ਜੀ, ਜੋ ਗੁਜਰਾਤ ਤੋਂ ਹਨ ਅਤੇ ਵਾਰਾਣਸੀ ਤੋਂ ਚੋਣ ਜਿੱਤੇ ਹਨ, ਪੱਛਮ ਅਤੇ ਉੱਤਰ ਭਾਰਤ ਦੀ ਪ੍ਰਤੀਨਿਧਤਾ ਕਰਦੇ ਹਨ। ਇਸ ਤਰ੍ਹਾਂ, ਦੇਸ਼ ਦੇ ਸੰਵਿਧਾਨਕ ਅਹੁਦਿਆਂ ‘ਤੇ ਪੂਰਬ, ਪੱਛਮ, ਉੱਤਰ ਅਤੇ ਦੱਖਣ ਚਾਰੋਂ ਦਿਸ਼ਾਵਾਂ ਦੀ ਪ੍ਰਤੀਨਿਧਤਾ ਹੋ ਰਹੀ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਵਰ੍ਹਿਆਂ ਤੋਂ ਸਾਣੰਦ ਨੂੰ ਇੱਕ ਨਿਸ਼ਚਿਤ ਯੋਜਨਾ ਦੇ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਰ੍ਹੇ 2029 ਤੱਕ ਸਾਣੰਦ ਵਿਧਾਨ ਸਭਾ ਖੇਤਰ ਦਾ ਕੋਈ ਵੀ ਪਿੰਡ ਬੁਨਿਆਦੀ ਸੁਵਿਧਾਵਾਂ ਤੋਂ ਵੰਚਿਤ ਨਹੀਂ ਰਹੇਗਾ। ਉਨ੍ਹਾਂ ਨੇ ਕਿਹਾ ਕਿ ਬਾਵਲਾ ਅਤੇ ਸਾਣੰਦ ਨਗਰਪਾਲਿਕਾ ਵਿੱਚ ਸੁਵਿਧਾਵਾਂ ਦੇ ਅਭਾਵ ਨੂੰ ਦੂਰ ਕਰਨ ਲਈ ਵਿਸਤ੍ਰਿਤ ਯੋਜਨਾ ਤਿਆਰ ਕੀਤੀ ਗਈ ਹੈ। ਇਸ ਖੇਤਰ ਵਿੱਚ ਸੜਕ, ਰੁੱਖ ਲਗਾਉਣ, ਸਿਹਤ, ਸਵੱਛਤਾ ਅਤੇ ਪੀਣ ਵਾਲੇ ਪਾਣੀ ਜਿਹੀਆਂ ਸੁਵਿਧਾਵਾਂ ਪਹਿਲਾਂ ਤੋਂ ਵੱਧ ਮਜ਼ਬੂਤ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਜਦੋਂ ਧੋਲੇਰਾ ਸਪੈਸ਼ਲ ਇਨਵੈਸਟਮੈਂਟ ਰੀਜ਼ਨ ਸ਼ੁਰੂ ਹੋ ਜਾਵੇਗਾ ਅਤੇ ਸਾਣੰਦ ਖੇਤਰ ਦੇ ਆਲੇ-ਦੁਆਲੇ ਉਦਯੋਗਿਕ ਵਿਕਾਸ ਕਾਰਜ ਪੂਰਨ ਹੋ ਜਾਣਗੇ, ਤਦ ਸਾਣੰਦ ਪੂਰੇ ਗੁਜਰਾਤ ਵਿੱਚ ਉਦਯੋਗਿਕ ਦ੍ਰਿਸ਼ਟੀ ਤੋਂ ਸਭ ਤੋਂ ਵਿਕਸਿਤ ਤਹਿਸੀਲ ਬਣੇਗੀ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਸਰਕਾਰ ਦੁਆਰਾ ਇਸ ਦੀ ਯੋਜਨਾ ਬਣਾਈ ਜਾ ਚੁੱਕੀ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਣੰਦ ਦੇ 111 ਪਿੰਡਾਂ ਵਿੱਚ ਵਰ੍ਹਿਆਂ ਤੋਂ ਸਿੰਚਾਈ ਅਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਨਹੀਂ ਸੀ, ਲੇਕਿਨ ਹੁਣ ਇਸ ਦਾ ਪਹਿਲਾ ਪੜਾਅ ਲਗਭਗ ਪੂਰਾ ਹੋ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਲਗਭਗ 750 ਕਰੋੜ ਰੁਪਏ ਦੀ ਲਾਗਤ ਨਾਲ ਪਿੰਡਾਂ ਤੱਕ ਪਾਣੀ ਪਹੁੰਚਾਉਣ ਦਾ ਕਾਰਜ ਪੂਰਾ ਹੋ ਚੁੱਕਿਆ ਹੈ। ਨਾਲ ਹੀ ਘਰਾਂ ਅਤੇ ਖੇਤਾਂ ਤੱਕ ਪਾਣੀ ਪਹੁੰਚਾਉਣ ਦਾ ਕਾਰਜ ਲਗਭਗ 1000 ਕਰੋੜ ਰੁਪਏ ਦੀ ਲਾਗਤ ਨਾਲ ਮੁੜ ਸ਼ੁਰੂ ਹੋਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਸਾਣੰਦ ਵਿਧਾਨ ਸਭਾ ਖੇਤਰ ਵਿੱਚ CSR (ਕਾਰਪੋਰੇਟ ਸੋਸ਼ਲ ਰਿਸਪੋਨਸੀਬਿਲਿਟੀ) ਰਾਹੀਂ ਲਗਭਗ 150 ਕਰੋੜ ਰੁਪਏ ਦੇ ਕਾਰਜਾਂ ਦੀ ਯੋਜਨਾ ਬਣਾਈ ਗਈ ਹੈ। ਹਰੇਕ ਪਿੰਡ ਦੀਆਂ ਜ਼ਰੂਰਤਾਂ ਦੀ ਪਹਿਚਾਣ ਕਲੈਕਟਰ, ਵਿਧਾਇਕ ਅਤੇ ਹੋਰ ਹਿਤਧਾਰਕਾਂ ਦੇ ਨਾਲ ਮਿਲ ਕੇ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਉਦਯੋਗਪਤੀਆਂ ਦੇ ਨਾਲ ਹੋਈ ਉਨ੍ਹਾਂ ਦੀ ਚਰਚਾ ਦੇ ਅਧਾਰ ‘ਤੇ ਇੱਕ ਮਜ਼ਬੂਤ ਪ੍ਰਸ਼ਾਸਨਿਕ ਢਾਂਚਾ ਤਿਆਰ ਕੀਤਾ ਗਿਆ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਲਗਭਗ 150 ਕਰੋੜ ਰੁਪਏ ਦੀ ਲਾਗਤ ਨਾਲ ਸਾਣੰਦ ਦੇ ਪਿੰਡਾਂ ਵਿੱਚ ਜੋ ਬੁਨਿਆਦੀ ਸੁਵਿਧਾਵਾਂ ਨਹੀਂ ਹਨ ਉਨ੍ਹਾਂ ਨੂੰ ਅਗਲੇ ਡੇਢ ਤੋਂ ਦੋ ਵਰ੍ਹਿਆਂ ਵਿੱਚ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੋਦੀ ਜੀ ਦੇ “ਏਕ ਪੇੜ ਮਾਂ ਕੇ ਨਾਮ” ਅਭਿਆਨ ਦੇ ਤਹਿਤ ਹਰੇਕ ਪਿੰਡ, ਸਕੂਲ ਅਤੇ ਨਗਰਪਾਲਿਕਾ ਦੀਆਂ ਖਾਲੀ ਥਾਵਾਂ ‘ਤੇ ਵੱਧ ਤੋਂ ਵੱਧ ਰੁੱਖ ਲਗਾਉਣ। ਉਨ੍ਹਾਂ ਨੇ ਕਿਹਾ ਕਿ ਗ੍ਰੀਨ ਗਾਂਧੀਨਗਰ, ਪ੍ਰੋਜੈਕਟ ਦੇ ਤਹਿਤ ਗਾਂਧੀਨਗਰ ਲੋਕ ਸਭਾ ਖੇਤਰ ਵਿੱਚ ਹਰ ਦਿਨ ਰੁੱਖਾਂ ਦੀ ਸੰਖਿਆ ਵਧ ਰਹੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਪੂਰੇ ਗੁਜਰਾਤ ਵਿੱਚ ਸਭ ਤੋਂ ਵੱਧ ਰੁੱਖ ਲਗਾਉਣ ਦਾ ਰਿਕਾਰਡ ਗਾਂਧੀਨਗਰ ਲੋਕ ਸਭਾ ਨੇ ਬਣਾਇਆ ਹੈ, ਜੋ ਪ੍ਰਸੰਨਤਾ ਦਾ ਵਿਸ਼ਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹਾਲ ਹੀ ਵਿੱਚ ਸੈਮੀਕੌਨ ਇੰਡੀਆ 2025 ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਭਾਰਤ ਦੇ ਪਹਿਲੇ ਪੂਰਨ ਵਿਕਸਿਤ 32-ਬਿਟ ਪ੍ਰੋਸੈੱਸਰ ਚਿਪ ‘ਵਿਕ੍ਰਮ-32’ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਣੰਦ ਵਿੱਚ ਵੀ ਮਾਈਕ੍ਰੋਨ ਟੈਕਨੋਲੋਜੀ ਦੁਆਰਾ ਚਿਪ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਜਾਣ ਵਾਲਾ ਹੈ। ਇਸ ਸੈਮੀਕੰਡਕਟਰ ਯੂਨਿਟ ਦੇ ਕਾਰਨ ਸਾਣੰਦ ਦੇ ਵਿਕਾਸ ਵਿੱਚ ਇੱਕ ਨਵਾਂ ਆਯਾਮ ਜੁੜੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੋਦੀ ਜੀ ਦੀ ਅਗਵਾਈ ਵਿੱਚ ਦੇਸ਼ ਹਰ ਖੇਤਰ ਵਿੱਚ ਅੱਗੇ ਵਧ ਰਿਹਾ ਹੈ।
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਦੇ ਪ੍ਰੋਗਰਾਮ ਵਿੱਚ 29 ਕੰਮਾਂ ਦਾ ਲੋਕਅਰਪਣ ਹੋਇਆ, 23 ਕਾਰਜਾਂ ਦਾ ਭੂਮੀ ਪੂਜਨ ਹੋਇਆ ਅਤੇ ਲਗਭਗ 66 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਹੋਈ ਜਾਂ ਉਹ ਪੂਰੇ ਕੀਤੇ ਗਏ। ਇਨ੍ਹਾਂ ਵਿੱਚ ਪੌਧੇ ਲਗਾਉਣ, ਸੜਕ ਨਿਰਮਾਣ, ਗ੍ਰਾਮੀਣ ਸੜਕ ਯੋਜਨਾ, ਪਿੰਡ ਦੀਆਂ ਸੜਕਾਂ, ਸਕੂਲਾਂ ਦਾ ਵਿਕਾਸ ਜਿਹੇ ਵੱਖ-ਵੱਖ ਕਾਰਜ ਸ਼ਾਮਲ ਹਨ।
******
ਆਰਕੇ/ਵੀਵੀ/ਪੀਐੱਸ/ਪੀਆਰ
(Release ID: 2165721)
Visitor Counter : 2