ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਟ੍ਰਾਈ ਨੇ ਰੇਵਾੜੀ ਸ਼ਹਿਰ (ਹਰਿਆਣਾ) ਵਿੱਚ ਮੋਬਾਈਲ ਨੈੱਟਵਰਕ ਦੀ ਗੁਣਵੱਤਾ ਦੀ ਟੈਸਟਿੰਗ ਕੀਤੀ

Posted On: 10 SEP 2025 11:44AM by PIB Chandigarh

ਟੈਲੀਕੌਮ ਰੈਗੁਲੇਟਰੀ ਅਥਾਰਿਟੀ ਆਫ ਇੰਡੀਆ (ਟ੍ਰਾਈ) ਨੇ ਸਧਾਰਣ ਦੂਰਸੰਚਾਰ ਉਪਭੋਗਤਾਵਾਂ ਦੀ ਜਾਣਕਾਰੀ ਦੇ ਲਈ ਜੁਲਾਈ-ਅਗਸਤ 2025 ਦੌਰਾਨ ਰੇਵਾੜੀ ਸ਼ਹਿਰ (ਹਰਿਆਣਾ ਐੱਲਐੱਸਏ ਵਿੱਚ) ਵਿੱਚ ਆਯੋਜਿਤ ਇੰਡੀਪੈਂਡੇਂਟ ਡ੍ਰਾਈਵ ਟੈਸਟ (ਆਈਡੀਟੀ) ਦੇ ਨਤੀਜੇ ਜਾਰੀ ਕੀਤੇ ਹਨ। ਅਸੀਂ ਡ੍ਰਾਈਵ ਟੈਸਟ ਦਾ ਉਦੇਸ਼, ਦੂਰਸੰਚਾਰ ਸੇਵਾ ਪ੍ਰਦਾਤਾਵਾਂ (ਟੀਐੱਸਪੀ) ਦੀ ਮੋਬਾਈਲ ਨੈੱਟਵਰਕ ਸੇਵਾਵਾਂ (ਵੌਇਸ ਅਤੇ ਡੇਟਾ ਦੋਵੇਂ) ਦੀ ਅਸਲ ਗੁਣਵੱਤਾ ਦੀ ਟੈਸਟਿੰਗ ਅਤੇ ਵੈਰੀਫਿਕੇਸ਼ਨ ਕਰਨਾ ਹੈ। ਆਈਡੀਟੀ ਦੌਰਾਨ, ਟ੍ਰਾਈ ਪ੍ਰਮੁੱਖ ਨਿਸ਼ਪਾਦਨ ਸੰਕੇਤਕਾਂ (ਕੇਪੀਆਈ) ਵਰਗੇ ਕੌਲ ਸੈਟਅਪ ਸਫਲਤਾ ਦਰ, ਡੇਟਾ ਡਾਉਨਲੋਡ ਅਤੇ ਅਪਲੋਡ ਗਤੀ, ਆਵਾਜ਼ ਦੀ ਗੁਣਵੱਤਾ ਨਾਲ ਜੁੜੇ ਡੇਟਾ ਇਕੱਠੇ ਕਰਦਾ ਹੈ। ਇਨ੍ਹਾਂ ਨੂੰ ਬਾਅਦ ਵਿੱਚ ਉਪਭੋਗਤਾਵਾਂ ਨੂੰ ਸੂਚਿਤ ਕਰਨ ਅਤੇ ਟੀਐੱਸਪੀ ਨੂੰ ਆਪਣੀਆਂ ਸੇਵਾਵਾਂ ਵਿੱਚ ਸੁਧਾਰ ਦੇ ਲਈ ਪ੍ਰੋਤਸਾਹਿਤ ਕਰਨ ਲਈ ਪ੍ਰਕਾਸ਼ਿਤ ਕੀਤਾ ਜਾਂਦਾ ਹੈ।

 

ਟ੍ਰਾਈ ਨੇ ਆਪਣੀ ਨਿਯੁਕਤ ਏਜੰਸੀ ਰਾਹੀਂ, ਹਰਿਆਣਾ ਵਿੱਚ 31-07-2025 ਤੋਂ 02-08-2025 ਤੱਕ ਰੇਵਾੜੀ ਵਿੱਚ 250.7 ਕਿਲੋਮੀਟਰ ਦੀ ਸ਼ਹਿਰੀ ਡ੍ਰਾਈਵ ਟੈਸਟਿੰਗ, 8 ਹੌਟਸਪੌਟ ਥਾਵਾਂ ਅਤੇ 1.1 ਕਿਲੋਮੀਟਰ ਪੈਦਲ ਟੈਸਟਿੰਗ ਕੀਤੀ। ਇਹ ਟੈਸਟਿੰਗ ਜੈਪੁਰ ਸਥਿਤ ਟ੍ਰਾਈ ਖੇਤਰੀ ਦਫ਼ਤਰ ਦੀ ਦੇਖ-ਰੇਖ ਵਿੱਚ ਕੀਤੀ ਗਈ।

 

ਰੇਵਾੜੀ ਸ਼ਹਿਰ ਦੇ ਆਈਡੀਟੀ ਨਤੀਜਿਆਂ ਦਾ ਸਾਰਾਂਸ਼ ਹੇਠਾਂ ਦਿੱਤਾ ਗਿਆ ਹੈ:

  1. ਵੌਇਸ ਸੇਵਾਵਾਂ:

 

 

ਲੜੀ ਨੰ.

ਕੇਪੀਆਈ

(ਆਟੋ ਸਿਲੈਕਟ ਮੋਡ (5G/4G/3G/2G)

ਮਾਪਿਆ ਗਿਆ

ਏਅਰਟੈੱਲ

ਬੀਐੱਸਐੱਨਐੱਲ

ਆਰਜੇਆਈਐੱਲ

ਵੀਆਈਐੱਲ

1

ਕੌਲ ਸੈਟਅਪ ਸਫਲਤਾ ਦਰ (ਸੀਐੱਸਐੱਸਆਰ)

%

99.51

92.00

100.00

99.01

2

ਔਸਤ ਕੌਲ ਸੈਟਅਪ ਟਾਈਮ (ਸੀਐੱਸਟੀ)

ਸਕਿੰਟ

1.25

2.45

0.75

2.31

3

ਡ੍ਰੌਪ ਕਾਲ ਦਰ (ਡੀਸੀਆਰ)

%

2.70

3.32

0.49

0.00

4

ਕੌਲ ਲਾਇਸੈਂਸ ਦਰ (ਮਿਊਟ ਕੌਲ)

%

3.47

1.57

0.77

2.25

5

ਮੀਨ ਓਪੀਨੀਅਨ ਸਕੋਰ (ਐੱਮਓਐੱਸ)

1-5

3.90

2.84

3.81

4.40

  1. ਡੇਟਾ ਸੇਵਾਵਾਂ:

 

ਲੜੀ ਨੰ.

ਕੇਪੀਆਈ

(ਆਟੋ ਸਿਲੈਕਟ ਮੋਡ (5G/4G/3G/2G)

ਮਾਪਿਆ ਗਿਆ

 

ਏਅਰਟੈੱਲ

 

ਬੀਐੱਸਐੱਨਆਲ

 

ਆਰਜੇਆਈਐੱਲ

 

ਵੀਆਈਐੱਲ

1

ਔਸਤ ਡਾਉਨਲੋਡ ਥਰੂਪੁਟ (ਡੇਟਾ ਸਪੀਡ)

(ਐੱਮਬਿਟਸ/ਐੱਸ)

103.06

4.66

172.58

27.41

2

ਔਸਤ ਅੱਪਲੋਡ ਥਰੂਪੁਟ (ਡੇਟਾ ਸਪੀਡ)

(ਐੱਮਬਿਟਸ/ਐੱਸ)

19.16

4.09

14.20

11.16

3

ਦੇਰੀ

(50ਵਾਂ ਪਰਸੇਟਾਈਲ)

ਐੱਮਐੱਸ

25.65

27.68

28.45

32.20

 

ਰੇਵਾੜੀ ਸ਼ਹਿਰ ਵਿੱਚ ਆਯੋਜਿਤ ਡ੍ਰਾਈਵ ਟੈਸਟ ਵਿੱਚ ਰੇਵਾੜੀ ਸ਼ਹਿਰ ਦੇ ਸਾਰੇ ਮਹੱਤਵਪੂਰਨ ਖੇਤਰਾਂ ਨੂੰ ਕਵਰ ਕੀਤਾ ਗਿਆ ਜਿਸ ਵਿੱਚ ਆਸਪਾਸ ਦੇ ਖੇਤਰ ਲਖਨੌਰ, ਗੋਕਲਘਰ, ਸਹਾਰਨਵਾਸ, ਕਨਮਾਜਾਰਾ, ਬਾਵਲ, ਉੱਤਮ ਨਗਰ, ਭਾਰਾਵਾਸ, ਸ਼ਾਬਾਜਪੁਰ, ਜਲਾਲਪੁਰ, ਜਲਿਆਵਾਸ, ਬਨੀਪੁਰ ਅਤੇ ਹਰਚੰਦਪੁਰ ਸ਼ਾਮਲ ਹਨ।

 

ਇਸ ਪ੍ਰਕਾਰ ਦੀ ਡ੍ਰਾਈਵ ਟੈਸਟਿੰਗ ਵਿੱਚ, ਸਾਰੇ ਟੀਐੱਸਪੀ ਤੋਂ 2ਜੀ, 3ਜੀ, 4ਜੀ ਅਤੇ 5ਜੀ ਨੈੱਟਵਰਕ ‘ਤੇ ਸਿਮ ਕਾਰਡ ਦਾ ਉਪਯੋਗ ਕਰਕੇ ਵੱਖ-ਵੱਖ ਉਪਯੋਗ ਵਾਤਾਵਰਣਾਂ ਵਿੱਚ ਲਾਈਵ ਡੇਟਾ ਅਤੇ ਵੌਇਸ ਸੈਸ਼ਨ ਸਥਾਪਿਤ ਕੀਤੇ ਜਾਂਦੇ ਹਨ, ਜਿਵੇਂ ਵਣਜਕ ਖੇਤਰ, ਹੌਟਸਪੌਟ, ਪਬਲਿਕ ਟ੍ਰਾਂਸਪੋਰਟ ਹੱਬਸ ਆਦਿ। ਕਈ ਐਡਵਾਂਸਡ ਹੈਂਡਸੈੱਟ ਦਾ ਉਪਯੋਗ ਕੀਤਾ ਜਾਂਦਾ ਹੈ ਅਤੇ ਐਡਵਾਂਸਡ ਸੌਫਟਵੇਅਰ ਸਿਸਟਮ ਦਾ ਉਪਯੋਗ ਕਰਕੇ ਰੀਅਲ-ਟਾਈਮ ਵਿੱਚ ਸੈਸ਼ਨਾਂ ਦੀ ਨਿਗਰਾਨੀ ਅਤੇ ਵਿਸ਼ਲੇਸ਼ਣ ਕੀਤਾ ਜਾਂਦਾ ਹੈ।

 

ਇਸ ਆਡੀਟੀ ਰਿਪੋਰਟ ਦੇ ਨਤੀਜਿਆਂ ਨੂੰ ਸਬੰਧਿਤ ਦੂਰਸੰਚਾਰ ਸੇਵਾ ਪ੍ਰਦਾਤਾਵਾਂ (ਟੀਐੱਸਪੀ) ਦੇ ਨਾਲ ਸਾਂਝਾ ਕੀਤਾ ਗਿਆ ਹੈ ਤਾਕਿ ਜ਼ਰੂਰਤ ਪੈਣ ‘ਤੇ ਉਹ ਆਪਣੇ ਨੈੱਟਵਰਕ ਵਿੱਚ ਸੁਧਾਰ ਲਈ ਅੱਗੇ ਦੀ ਕਾਰਵਾਈ ਕਰ ਸਕਣ। ਆਈਡੀਟੀ ਦੀ ਵਿਸਤ੍ਰਿਤ ਰਿਪੋਰਟ ਟ੍ਰਾਈ ਦੀ ਵੈੱਬਸਾਈਟ www.trai.gov.in ‘ਤੇ ਉਪਲਬਧ ਹੈ। ਕਿਸੇ ਵੀ ਸਪਸ਼ਟੀਕਰਣ ਜਾਂ ਹੋਰ ਜਾਣਕਾਰੀ ਦੇ ਲਈ adv.jaipur@trai.gov.in ‘ਤੇ ਈਮੇਲ ਭੇਜਿਆ ਜਾ ਸਕਦਾ ਹੈ ਜਾਂ ਜੈਪੁਰ ਸਥਿਤ ਟ੍ਰਾਈ ਖੇਤਰੀ ਦਫ਼ਤਰ ਤੋਂ ਟੈਲੀਫੋਨ ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। 

****

ਸਮਰਾਟ/ਐਲੇਨ


(Release ID: 2165475) Visitor Counter : 2
Read this release in: English , Urdu , Hindi , Tamil