ਬਿਜਲੀ ਮੰਤਰਾਲਾ
azadi ka amrit mahotsav

ਬਿਜਲੀ ਮੰਤਰਾਲੇ ਨੇ ਭਾਰਤ ਊਰਜਾ ਸਟੈਕ (ਆਈਈਐੱਸ) ਦੇ ਨਿਰਮਾਣ ਲਈ ਹਿਤਧਾਰਕ ਸਰਵੇਖਣ ਸ਼ੁਰੂ ਕੀਤਾ, ਜੋ ਬਿਜਲੀ ਖੇਤਰ ਲਈ ਇੱਕ ਡਿਜੀਟਲ ਅਧਾਰ ਹੈ

Posted On: 09 SEP 2025 5:54PM by PIB Chandigarh

ਭਾਰਤ ਦਾ ਬਿਜਲੀ ਖੇਤਰ ਗ੍ਰਿੱਡ ਡਿਜੀਟਲੀਕਰਣ, ਨਵਿਆਉਣਯੋਗ ਊਰਜਾ ਏਕੀਕਰਣ, ਵਿਕੇਂਦਰੀਕ੍ਰਿਤ ਬਿਜਲੀ ਉਤਪਾਦਨ ਅਤੇ ਉਪਭੋਗਤਾ-ਕੇਂਦ੍ਰਿਤ ਸੁਧਾਰਾਂ ਦੁਆਰਾ ਪ੍ਰੇਰਿਤ ਇੱਕ ਬਦਲਾਅ ਦੇ ਦੌਰ ਤੋਂ ਗੁਜ਼ਰ ਰਿਹਾ ਹੈ। ਇਸ ਤਬਦੀਲੀ ਨੂੰ ਸਮਰਥਨ ਦੇਣ ਲਈ ਬਿਜਲੀ ਮੰਤਰਾਲੇ ਨੇ ਭਾਰਤ ਊਰਜਾ ਸਟੈਕ (ਆਈਈਐੱਸ) ਦੀ ਧਾਰਨਾ ਤਿਆਰ ਕੀਤੀ ਹੈ, ਜੋ ਬਿਜਲੀ ਖੇਤਰ ਲਈ ਇੱਕ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ (ਡੀਪੀਆਈ) ਹੈ।

ਆਈਈਐੱਸ ਦਾ ਉਦੇਸ਼ ਇੱਕ ਸਬੰਧ, ਬੁੱਧੀਮਾਨ ਅਤੇ ਅੰਤਰ ਸੰਚਾਲਿਤ ਊਰਜਾ ਈਕੋਸਿਸਟਮ ਨੂੰ ਸਮਰੱਥ ਬਣਾਉਣਾ ਹੈ। ਇਸ ਪਹਿਲ ਦੇ ਤਹਿਤ, ਚੁਣੀਆਂ ਹੋਈਆਂ ਪਾਵਰ ਡਿਸਟ੍ਰੀਬਿਊਸ਼ਨ ਕੰਪਨੀਆਂ ਦੇ ਸਹਿਯੋਗ ਨਾਲ ਮਿਆਰੀ ਅਤੇ ਖੁੱਲ੍ਹੇ ਏਪੀਆਈ ਅਤੇ ਪ੍ਰੋਟੋਕੋਲ ਦੀ ਵਰਤੋਂ ਕਰਕੇ ਇੱਕ ਯੂਟੀਲਿਟੀ ਇੰਟੈਲੀਜੈਂਸ ਪਲੈਟਫਾਰਮ ਵਿਕਸਿਤ ਕੀਤਾ ਜਾਵੇਗਾ। ਇਹ ਪਲੈਟਫਾਰਮ ਵੱਖ-ਵੱਖ ਆਈਟੀ/ਓਟੀ ਪ੍ਰਣਾਲੀਆਂ ਨਾਲ ਡੇਟਾ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ ਜਿਸ ਨਾਲ ਪੂਰੇ ਖੇਤਰ ਵਿੱਚ ਇਨੋਵੇਸ਼ਨ ਅਤੇ ਕੁਸ਼ਲਤਾ ਨੂੰ ਹੁਲਾਰਾ ਮਿਲੇਗਾ।

ਇਹ ਯਕੀਨੀ ਬਣਾਉਣ ਲਈ ਕਿ ਆਈਈਐੱਸ ਅਤੇ ਉਸ ਨਾਲ ਜੁੜੇ ਸਮਾਧਾਨ ਵਿਆਪਕ ਅਤੇ ਭਵਿੱਖ ਲਈ ਤਿਆਰ ਹੋਣ, ਮੰਤਰਾਲਾ ਇੱਕ ਸਟੇਕਹੋਲਡਰ ਮੈਪਿੰਗ ਸਰਵੇਖਣ ਕਰ ਰਿਹਾ ਹੈ। ਇਸ ਸਰਵੇਖਣ ਦਾ ਉਦੇਸ਼ ਹੇਠ ਲਿਖਿਆਂ ਜਾਣਕਾਰੀ ਇਕੱਠੀ ਕਰਨਾ ਹੈ:

  • ਸੰਗਠਨਾਤਮਕ ਪ੍ਰੋਫਾਈਲ

  • ਪ੍ਰਸਤਾਵਿਤ ਸਮਾਧਾਨ ਅਤੇ ਇਨੋਵੇਸ਼ਨ

  • ਆਈਈਐੱਸ ਈਕੋਸਿਸਟਮ ਵਿੱਚ ਹਿੱਸਾ ਲੈਣ ਦੀ ਤਿਆਰੀ

ਕਿਉਂਕਿ ਆਈਈਐੱਸ ਖੁੱਲ੍ਹੇ ਮਿਆਰਾਂ ਅਤੇ ਇੰਟਰਓਪ੍ਰੇਬਿਲਿਟੀ ਢਾਂਚਿਆਂ ਦਾ ਨਿਰਧਾਰਨ ਕਰੇਗਾ, ਸਾਰੇ ਹਿਤਧਾਰਕਾਂ ਯਾਨੀ ਉਪਯੋਗਤਾਵਾਂ, ਟੈਕਨੋਲੋਜੀ ਪ੍ਰੋਵਾਈਡਰਾਂ ਅਤੇ ਇਨੋਵੇਟਰਾਂ ਨੂੰ ਆਪਣੇ ਉਤਪਾਦਾਂ ਅਤੇ ਪਲੈਟਫਾਰਮਾਂ ਦੇ ਸ਼ੁਰੂਆਤੀ ਡਿਜ਼ਾਈਨ ਵਿੱਚ ਇਨ੍ਹਾਂ ਮਿਆਰਾਂ ਨੂੰ ਸ਼ਾਮਲ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਜਲਦੀ ਅਪਣਾਉਣ ਨਾਲ ਸੰਗਠਨਾਂ ਨੂੰ ਭਵਿੱਖ ਲਈ ਤਿਆਰ ਰਹਿਣ, ਰੇਟ੍ਰੋਫਿਟ ਲਾਗਤ ਵਿੱਚ ਕਮੀ ਲਿਆਉਣ ਅਤੇ ਇੱਕ ਏਕੀਕ੍ਰਿਤ, ਇਨੋਵੇਸ਼ਨ-ਪ੍ਰੇਰਿਤ ਬਿਜਲੀ ਖੇਤਰ ਨੂੰ ਸਰਮਥਨ ਦੇਣ ਵਿੱਚ ਮਦਦ ਮਿਲੇਗੀ।

ਸਾਰੇ ਹਿਤਧਾਰਕਾਂ ਨੂੰ ਬੇਨਤੀ ਹੈ ਕਿ ਉਹ ਹੇਠ ਲਿਖੇ ਲਿੰਕ ‘ਤੇ ਸੰਗਠਨ ਬਾਰੇ ਸਟੀਕ ਅਤੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਕੇ ਸਰਵੇਖਣ ਪੂਰਾ ਕਰਨ- ਸਰਵੇਖਣ ਲਿੰਕ https://forms.office.com/r/Wm0sewTTrC  ਜਾਂ ਨੱਥੀ ਕਿਊਆਰ ਕੋਡ ਰਾਹੀਂ ਇਸ ਸੰਚਾਰ/ਪ੍ਰਕਾਸ਼ਨ ਦੀ ਮਿਤੀ ਤੋਂ ਦੋ ਹਫ਼ਤੇ ਦੇ ਅੰਦਰ। ਇਹ ਸਰਵੇਖਣ ਉਪਯੋਗਿਤਾਵਾਂ ਦੇ ਨਾਲ-ਨਾਲ ਸਮਾਧਾਨ ਪ੍ਰੋਵਾਈਡਰਾਂ ਲਈ ਸੰਦਰਭ ਤਿਆਰ ਕਰਨ ਦੇ ਅਧਾਰ ਦੇ ਰੂਪ ਵਿੱਚ ਕੰਮ ਕਰੇਗਾ।

*****

ਐੱਸਕੇ


(Release ID: 2165329) Visitor Counter : 8