ਸਿੱਖਿਆ ਮੰਤਰਾਲਾ
azadi ka amrit mahotsav

ਸ਼੍ਰੀ ਧਰਮੇਂਦਰ ਪ੍ਰਧਾਨ ਸਿੱਖਿਆ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਅਤੇ ਅਕਾਦਮਿਕ ਉੱਤਮਤਾ ਅਤੇ ਇਨੋਵੇਸ਼ਨ ਦੇ ਅਨੁਕੂਲ ਵਾਤਾਵਰਣ ਲਈ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੇ ਸਬੰਧ ਵਿੱਚ ਸੰਯੁਕਤ ਅਰਬ ਅਮੀਰਾਤ ਦੇ ਅਧਿਕਾਰਤ ਦੌਰੇ ‘ਤੇ ਰਵਾਨਾ ਹੋਏ


ਸ਼੍ਰੀ ਪ੍ਰਧਾਨ ਦੀ ਯਾਤਰਾ ਦੌਰਾਨ ਇੰਡੀਅਨ ਇੰਸਟੀਟਿਊਟ ਆਫ਼ ਮੈਨੇਜਮੈਂਟ, ਅਹਿਮਦਾਬਾਦ ਦੇ ਦੁਬਈ ਕੈਂਪਸ ਦਾ ਉਦਘਾਟਨ ਕੀਤਾ ਜਾਵੇਗਾ

Posted On: 09 SEP 2025 5:02PM by PIB Chandigarh

ਭਾਰਤ ਸਰਕਾਰ ਦੇ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ 10-11 ਸਤੰਬਰ 2025 ਨੂੰ ਸੰਯੁਕਤ ਅਰਬ ਅਮੀਰਾਤ ਦੇ ਅਧਿਕਾਰਤ ਦੌਰੇ ‘ਤੇ ਰਹਿਣਗੇ। ਉਨ੍ਹਾਂ ਦੇ ਇਸ ਦੋ ਦਿਨਾਂ ਦੌਰੇ ਦਾ ਉਦੇਸ਼ ਸਿੱਖਿਆ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਡੂੰਘਾ ਕਰਨਾ, ਅਕਾਦਮਿਕ ਉੱਤਮਤਾ ਅਤੇ ਇਨੋਵੇਸ਼ਨਸ ਨੂੰ ਹੁਲਾਰਾ ਦੇਣਾ ਅਤੇ ਦੋਵਾਂ ਦੇਸ਼ਾਂ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਸਾਂਝੇਦਾਰੀ ਦੇ ਨਵੇਂ ਰਾਹ ਨੂੰ ਲੱਭਣਾ ਹੈ।

ਸ਼੍ਰੀ ਪ੍ਰਧਾਨ ਆਪਣੇ ਇਸ ਦੌਰੇ ਦੌਰਾਨ ਸਿੱਖਿਆ, ਇਨੋਵੇਸ਼ਨ ਅਤੇ ਗਿਆਨ ਦੇ ਅਦਾਨ-ਪ੍ਰਦਾਨ ਵਿੱਚ ਸਾਂਝੇਗਾਰੀ ਨੂੰ ਅੱਗੇ ਵਧਾਉਣ ਲਈ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਪ੍ਰਮੁੱਖ ਨੇਤਾਵਾਂ, ਮੰਤਰੀਆਂ, ਨੀਤੀ-ਨਿਰਮਾਤਾਵਾਂ, ਸਿੱਖਿਆ ਸ਼ਾਸਤਰੀਆਂ ਅਤੇ ਭਾਰਤ ਅਤੇ ਯੂਏਈ ਦੇ ਸੰਸਥਾਨਾਂ ਦੇ ਪ੍ਰਤੀਨਿਧੀਆਂ ਦੇ ਨਾਲ ਗੱਲਬਾਤ ਕਰਨਗੇ।

ਸ਼੍ਰੀ ਪ੍ਰਧਾਨ 10 ਸਤੰਬਰ 2025 ਨੂੰ ਅਬੂ ਧਾਬੀ ਦੇ ਸਿੱਖਿਆ ਅਤੇ ਗਿਆਨ ਵਿਭਾਗ (ਏਡੀਈਕੇ) ਦੇ ਚੇਅਰਪਰਸਨ, ਮਹਾਮਹਿਮ ਸੁਸ਼੍ਰੀ ਸਾਰਾ ਮੁਸੱਲਮ ਨਾਲ ਮੁਲਾਕਾਤ ਕਰਨਗੇ। ਉਹ ਆਈਆਈਟੀ ਦਿੱਲੀ-ਅਬੂ ਧਾਬੀ ਕੈਂਪਸ ਦਾ ਵੀ ਦੌਰਾਨ ਕਰਨਗੇ। ਉੱਥੇ ਉਹ ਅਟਲ ਇਨਕਿਊਬੇਸ਼ਨ ਸੈਂਟਰ (ਪਹਿਲਾਂ ਵਿਦੇਸ਼ੀ ਕੇਂਦਰ) ਦਾ ਉਦਘਾਟਨ ਕਰਨਗੇ ਅਤੇ ਪੀਐੱਚਡੀ ਅਤੇ ਬੀ.ਟੈੱਕ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਨਗੇ। ਮੰਤਰੀ ਮਹੋਦਯ ਇਸ ਦੌਰਾਨ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨਾਲ ਵੀ ਗੱਲਬਾਤ ਕਰਨਗੇ।

ਬਾਅਦ ਵਿੱਚ ਉਹ ਅਬੂ ਧਾਬੀ ਵਿੱਚ ਬੀਏਪੀਐੱਸ ਹਿੰਦੂ ਮੰਦਿਰ ਜਾਣਗੇ ਅਤੇ ਸਿੰਬਾਇਓਸਿਸ ਯੂਨੀਵਰਸਿਟੀ ਦੇ ਦੁਬਈ ਕੈਂਪਸ ਦੀ ਪਹਿਲੀ ਵਰ੍ਹੇਗੰਢ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।

ਮੰਤਰੀ ਮੋਹਦਯ 11 ਸਤੰਬਰ 2025 ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਉੱਚ ਸਿੱਖਿਆ ਮੰਤਰੀ ਡਾ. ਅਬਦੁਲ ਰਹਿਮਾਨ ਅਲ ਅਵਾਰ ਦੇ ਨਾਲ ਭਾਰਤੀ ਪ੍ਰਬੰਧਨ ਸੰਸਥਾਨ, ਅਹਿਮਦਾਬਾਦ ਦੇ ਦੁਬਈ ਕੈਂਪਸ ਦੇ ਉਦਘਾਟਨ ਸਮਾਰੋਹ ਵਿੱਚ ਹਿੱਸਾ ਲੈਣਗੇ। ਦੋਵੇਂ ਮੰਤਰੀ ਇਸ ਦੌਰਾਨ ਦੋਵਾਂ ਦੇਸ਼ਾਂ ਦਰਮਿਆਨ ਸਿੱਖਿਆ ਖੇਤਰ ਵਿੱਚ ਚਲ ਰਹੇ ਸਹਿਯੋਗ ‘ਤੇ ਵੀ ਵਿਸਤਾਰ ਨਾਲ ਚਰਚਾ ਕਰਨਗੇ। ਇਸ ਤੋਂ ਬਾਅਦ ਉਹ ਸੰਯੁਕਤ ਅਰਬ ਅਮੀਰਾਤ ਵਿੱਚ ਭਾਰਤੀ ਉੱਚ ਸਿੱਖਿਆ ਸੰਸਥਾਨਾਂ ਦੇ ਗੋਲਮੇਜ਼ ਸੰਮੇਲਨ ਵਿੱਚ ਹਿੱਸਾ ਲੈਣਗੇ।

ਮੰਤਰੀ ਮਹੋਦਯ ਆਪਣੇ ਪ੍ਰੋਗਰਾਮਾਂ ਦੇ ਤਹਿਤ ਦੁਬਈ ਵਿੱਚ ਸਥਿਤ ਦੂਤਾਵਾਸ ਵਿਖੇ ‘ਏਕ ਪੇੜ ਮਾਂ ਕੇ ਨਾਮ’ ਪੌਦੇ ਲਗਾਉਣ ਦੇ ਅਭਿਆਨ ਵਿੱਚ ਵੀ ਹਿੱਸਾ ਲੈਣਗੇ। ਉਹ ਅਧਿਆਪਕ ਦਿਵਸ ਸਮਾਰੋਹ ਦੌਰਾਨ ਸੀਬੀਐੱਸਈ ਦੇ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਗੱਲਬਾਤ ਕਰਨਗੇ ਅਤੇ ਸੰਯੁਕਤ ਅਰਬ ਅਮੀਰਾਤ ਦੇ ਭਾਰਤੀ ਸਕੂਲਾਂ ਵਿੱਚ ਅਟਲ ਟਿੰਕਰਿੰਗ ਲੈਬ ਦੀ ਸ਼ੁਰੂਆਤ ਕਰਨਗੇ। ਦੁਬਈ ਵਿੱਚ ਪ੍ਰਵਾਸੀ ਭਾਰਤੀਆਂ ਦੇ ਨਾਲ ਗੱਲਬਾਤ ਦੇ ਨਾਲ ਉਹ ਆਪਣੇ ਦੌਰੇ ਦੀ ਸਮਾਪਤੀ ਕਰਨਗੇ।

*****

ਐੱਮਵੀ/ਏਕੇ


(Release ID: 2165327) Visitor Counter : 5