ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਸਵਦੇਸ਼ੀ ਸੇ ਸਮ੍ਰਿੱਧ ਔਰ ਵਿਕਸਿਤ ਭਾਰਤ: ਸਿੱਖਿਆ ਅਤੇ ਹੁਨਰ ਅੱਪਗ੍ਰੇਡੇਸ਼ਨ ਖੇਤਰ ਦੇ ਦਿੱਗਜਾਂ ਨੇ ‘ਆਤਮਨਿਰਭਰ ਭਾਰਤ’ ਦੇ ਰੋਡਮੈਪ ‘ਤੇ ਵਿਚਾਰ-ਵਟਾਂਦਰਾ ਕੀਤਾ
ਸਿੱਖਿਆ ਅਤੇ ਹੁਨਰ ਇੱਕ-ਦੂਸਰੇ ਦੀਆਂ ਪੂਰਕ ਸ਼ਕਤੀਆਂ ਹਨ, ਜਿਨ੍ਹਾਂ ਨੂੰ ਇੱਕ ਆਤਮਵਿਸ਼ਵਾਸੀ ਅਤੇ ‘ਆਤਮਨਿਰਭਰ ਭਾਰਤ’ ਦੇ ਨਿਰਮਾਣ ਦੇ ਲਈ ਮਿਲ ਕੇ ਕੰਮ ਕਰਨਾ ਹੋਵੇਗਾ: ਸ਼੍ਰੀ ਧਰਮੇਂਦਰ ਪ੍ਰਧਾਨ
ਭਾਰਤ ਦਾ ਯਤਨ ਨਾ ਸਿਰਫ ਆਲਮੀ ਪਰਿਵਰਤਨਾਂ ਨੂੰ ਲੈ ਕੇ ਵਿਚਾਰ ਵਿਅਕਤ ਕਰਨਾ ਹੋਣਾ ਚਾਹੀਦਾ ਹੈ, ਸਗੋਂ ਉਨ੍ਹਾਂ ਨੂੰ ਆਕਾਰ ਦੇਣਾ-ਦੇਸ਼ ਨੂੰ ਵਿਸ਼ਵ ਦੀ ਸਕਿੱਲ ਕੈਪੀਟਲ ਅਤੇ ਇਨੋਵੇਸ਼ਨ ਹੱਬ ਦੇ ਰੂਪ ਵਿੱਚ ਬ੍ਰਾਂਡਿੰਗ ਕਰਨਾ ਵੀ ਹੋਣਾ ਚਾਹੀਦਾ ਹੈ: ਸ਼੍ਰੀ ਜਯੰਤ ਚੌਧਰੀ
Posted On:
08 SEP 2025 6:37PM by PIB Chandigarh
ਪ੍ਰਧਾਨ ਮੰਤਰੀ ਦੇ ‘ਵਿਕਸਿਤ ਭਾਰਤ’ ਦੇ ਸੱਦੇ ਅਨੁਸਾਰ, ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲਾ ਅਤੇ ਸਿੱਖਿਆ ਮੰਤਰਾਲੇ ਦੇ ਸਕੂਲ ਅਤੇ ਉੱਚ ਸਿੱਖਿਆ ਵਿਭਾਗਾਂ ਨੇ ਅੱਜ ਕੌਸ਼ਲ ਭਵਨ, ਨਵੀਂ ਦਿੱਲੀ ਵਿੱਚ ਇੱਕ ਸੰਯੁਕਤ ਉੱਚ-ਪੱਧਰੀ ਵਾਰਤਾ ਆਯੋਜਿਤ ਕੀਤੀ। ਇਹ ਵਿਚਾਰ-ਵਟਾਂਦਰਾ “ਸਵਦੇਸ਼ੀ ਸੇ ਸਮ੍ਰਿੱਧ ਔਰ ਵਿਕਸਿਤ ਭਾਰਤ-ਸਿੱਖਿਆ ਅਤੇ ਹੁਨਰ ਅੱਪਗ੍ਰੇਡੇਸ਼ਨ ਵਿੱਚ ਰਣਨੀਤੀਆਂ” ਵਿਸ਼ੇ ‘ਤੇ ਅਧਾਰਿਤ ਸੀ। ਇਸ ਦਾ ਉਦੇਸ਼ ‘ਆਤਮਨਿਰਭਰ ਭਾਰਤ’ ਦੇ ਲਈ ਇੱਕ ਦੂਰਦਰਸ਼ੀ ਰੋਡਮੈਪ ਤਿਆਰ ਕਰਨਾ ਸੀ।
ਕੇਂਦਰੀ ਸਿੱਖਿਆ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਇਸ ਸੈਸ਼ਨ ਦੀ ਪ੍ਰਧਾਨਗੀ ਕੀਤੀ। ਇਸ ਅਵਸਰ ‘ਤੇ ਹੁਨਰ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿੱਖਿਆ ਰਾਜ ਮੰਤਰੀ ਸ਼੍ਰੀ ਜਯੰਤ ਚੌਧਰੀ ਅਤੇ ਸਿੱਖਿਆ ਰਾਜ ਮੰਤਰੀ ਡਾ. ਸੁਕਾਂਤ ਮਜੂਮਦਾਰ ਵੀ ਮੌਜੂਦ ਸਨ। ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ, ਉੱਚ ਸਿੱਖਿਆ ਵਿਭਾਗ ਅਤੇ ਹੁਨਰ ਅਤੇ ਉੱਦਮਤਾ ਵਿਕਾਸ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਖੁਦਮੁਖਤਿਆਰੀ ਸੰਸਥਾਵਾਂ ਦੇ ਪ੍ਰਮੁੱਖਾਂ ਨੇ ਵੀ ਇਸ ਵਿਚਾਰ-ਮੰਥਨ ਸੈਸ਼ਨ ਵਿੱਚ ਹਿੱਸਾ ਲਿਆ।
ਚਰਚਾਵਾਂ ਵਿੱਚ ‘ਮਿਸ਼ਨ ਸਵਦੇਸ਼ੀ’ ਦੇ ਦੋ ਥੰਮ੍ਹਾਂ ਦੇ ਰੂਪ ਵਿੱਚ ਸਿੱਖਿਆ ਅਤੇ ਹੁਨਰ ਦੀ ਮਹੱਤਵਪੂਰਨ ਭੂਮਿਕਾ ‘ਤੇ ਚਾਨਣਾ ਪਾਇਆ ਗਿਆ। ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ‘ਆਤਮਨਿਰਭਰ ਭਾਰਤ’ ਦੇ ਬੀਜ ਸਕੂਲ ਪੱਧਰ ‘ਤੇ ਹੀ ਬੀਜੇ ਜਾਣੇ ਚਾਹੀਦੇ ਹਨ, ਜਿੱਥੇ ਵਿਦਿਆਰਥੀ ਆਤਮਨਿਰਭਰਤਾ ਦੇ ਦੂਤ ਬਣ ਕੇ ਉਭਰਣ। ਅਕਾਦਮਿਕ ਅਤੇ ਹੁਨਰ ਸੰਸਥਾਨਾਂ ਨੂੰ ਸਵਦੇਸ਼ੀ ਉਤਪਾਦਾਂ, ਸਥਾਨਕ ਉੱਦਮਤਾ ਅਤੇ ਸੱਭਿਆਚਾਰਕ ਵਿਰਾਸਤ ਨੂੰ ਹੁਲਾਰਾ ਦੇਣ ਵਿੱਚ ਉਤਪ੍ਰੇਰਕ ਦੇ ਰੂਪ ਵਿੱਚ ਕਾਰਜ ਕਰਨਾ ਚਾਹੀਦਾ ਹੈ। ਵਿਚਾਰ-ਵਟਾਂਦਰਾ ਵਿੱਚ ਸਥਾਨਕ ਸ਼ਕਤੀਆਂ ਦੇ ਪ੍ਰਤੀ ਜਾਗਰੂਕਤਾ, ਇਨੋਵੇਸ਼ਨ ਅਤੇ ਮਾਣ ਨੂੰ ਹੁਲਾਰਾ ਦੇਣ ਦੇ ਲਈ ਪ੍ਰਦਰਸ਼ਨੀਆਂ, ਵਾਦ-ਵਿਵਾਦਾਂ, ਅਕਾਦਮਿਕ ਪ੍ਰੋਜੈਕਟਾਂ ਅਤੇ ਭਾਈਚਾਰਕ ਅਭਿਯਾਨਾਂ ਦੇ ਉਪਯੋਗ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ ਗਿਆ। ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਸੰਪੂਰਨ ਅਤੇ ਹਨੁਰ-ਅਧਾਰਿਤ ਸਿੱਖਿਆ, ਸੱਭਿਆਚਾਰਕ ਜੁੜਾਅ, ਇਨੋਵੇਸ਼ਨ, ਸਮਾਨਤਾ ਅਤੇ ਵਿਦਿਆਰਥੀ ਭਲਾਈ ‘ਤੇ ਅਧਾਰਿਤ ਰਾਸ਼ਟਰੀ ਸਿੱਖਿਆ ਨੀਤੀ 2020 ਦੀ ਰੂਪਰੇਖਾ ਇਸ ਪਰਿਵਰਤਨਕਾਰੀ ਏਜੰਡੇ ਦੀ ਨੀਂਹ ਰੱਖਦੀ ਹੈ।
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਿੱਖਿਆ ਅਤੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲਿਆਂ ਨਾਲ ਮਿਲ ਕੇ, ਸਵਦੇਸ਼ੀ ਨੂੰ ਸਮ੍ਰਿੱਧ ਅਤੇ ਵਿਕਸਿਤ ਭਾਰਤ ਦੇ ਰਾਹ ਦੇ ਰੂਪ ਵਿੱਚ ਸਥਾਪਿਤ ਕਰਨ ਦੇ ਲਈ ਇੱਕ ਰਣਨੀਤਕ ਰੋਡਮੈਪ ਤਿਆਰ ਕੀਤਾ ਜਾ ਰਿਹਾ ਹੈ। ‘ਆਤਮਨਿਰਭਰ ਭਾਰਤ’ ਦੀ ਪਰਿਕਲਪਨਾ ਸਕੂਲਾਂ ਅਤੇ ਕਾਲਜਾਂ ਵਿੱਚ ਜੜ੍ਹਾਂ ਜਮਾਉਣ, ਜਿੱਥੇ ਵਿਦਿਆਰਥੀ ਇਸ ਮਿਸ਼ਨ ਦੇ ਪਥਪ੍ਰਦਰਸ਼ਕ ਬਣ ਕੇ ਉਭਰਣਗੇ ਅਤੇ ਆਪਣੇ ਪਰਿਵਾਰਾਂ ਅਤੇ ਭਾਈਚਾਰਿਆਂ ਵਿੱਚ ਸਵਦੇਸ਼ੀ, ਇਨੋਵੇਸ਼ਨ ਅਤੇ ਸੱਭਿਆਚਾਰਕ ਮਾਣ ਦੀ ਭਾਵਨਾ ਦਾ ਪ੍ਰਸਾਰ ਕਰਨਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿੱਖਿਆ ਅਤੇ ਹੁਨਰ ਇੱਕ-ਦੂਸਰੇ ਦੀਆਂ ਪੂਰਕ ਸ਼ਕਤੀਆਂ ਹਨ, ਜਿਨ੍ਹਾਂ ਨੂੰ ਇੱਕ ਆਤਮਵਿਸ਼ਵਾਸੀ ਅਤੇ ਆਤਮਨਿਰਭਰ ਭਾਰਤ ਦੇ ਨਿਰਮਾਣ ਦੇ ਲਈ ਮਿਲ ਕੇ ਕੰਮ ਕਰਨਾ ਹੋਵੇਗਾ।
ਸ਼੍ਰੀ ਜਯੰਤ ਚੌਧਰੀ ਨੇ ਕਿਹਾ ਕਿ ਭਾਰਤ ਅੱਜ ਇੱਕ ਅਜਿਹੇ ਦੌਰ ਤੋਂ ਗੁਜ਼ਰ ਰਿਹਾ ਹੈ ਜਿੱਥੇ ਉਸ ਨੂੰ ਗਲੋਬਲ ਵੈਲਿਊ ਚੇਨਸ ਵਿੱਚ ਆਪਣੀ ਭੂਮਿਕਾ ਦੀ ਨਵੇਂ ਸਿਰੇ ਤੋਂ ਪਰਿਕਲਪਨਾ ਕਰਨੀ ਹੋਵੇਗੀ। ਕਲਾਸਰੂਮਸ ਤੋਂ ਲੈ ਕੇ ਕਾਰਜਸਥਲਾਂ ਤੱਕ, ਉਤਸੁਕਤਾ, ਉੱਦਮਸ਼ੀਲਤਾ ਅਤੇ ਇਨੋਵੇਸ਼ਨ ਦੇ ਬੀਜ ਬੀਜਣ ਦੀ ਜ਼ਰੂਰਤ ਹੈ, ਤਾਂ ਜੋ ਇਹ ਯਕੀਨੀ ਹੋ ਸਕੇ ਕਿ ਹਰੇਕ ਯੁਵਾ ਭਾਰਤੀ ਆਰਟੀਫਿਸ਼ੀਅਲ ਇੰਟੈਲੀਜੈਂਸ, ਟੈਕਨੋਲੋਜੀ ਅਤੇ ਡਿਜ਼ਾਈਨ ਦੇ ਖੇਤਰ ਭਵਿੱਖ ਦੇ ਲਈ ਅਨੁਕੂਲ ਹੁਨਰ ਨਾਲ ਲੈਸ ਹੋਵੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦਾ ਯਤਨ ਨਾ ਸਿਰਫ ਆਲਮੀ ਪਰਿਵਰਤਨਾਂ ‘ਤੇ ਵਿਚਾਰ ਵਿਅਕਤ ਕਰਨਾ ਹੋਣਾ ਚਾਹੀਦਾ ਹੈ, ਸਗੋਂ ਉਨ੍ਹਾਂ ਨੂੰ ਆਕਾਰ ਦੇਣਾ- ਦੇਸ਼ ਨੂੰ ਦੁਨੀਆ ਦੀ ਸਕਿੱਲ ਕੈਪੀਟਲ ਅਤੇ ਇਨੋਵੇਸ਼ਨ ਹੱਬ ਦੇ ਰੂਪ ਵਿੱਚ ਸਥਾਪਿਤ ਕਰਨਾ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਪਲ ਨੂੰ ਪਰਿਵਰਤਨ, ਸਾਹਸਿਕ ਵਿਚਾਰਾਂ ਅਤੇ ਰਾਸ਼ਟਰ ਦੇ ਭਵਿੱਖ ਦੇ ਸਮੂਹਿਕ ਸਵਾਮਿਤਵ ਵਜੋਂ ਦਰਸਾਇਆ।
ਡਾ. ਸੁਕਾਂਤ ਮਜੂਮਦਾਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉੱਚ ਸਿੱਖਿਆ ਅਤੇ ਹੁਨਰ ਵਿਕਾਸ ਸੰਸਥਾਨ ਇਸ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਦੇ ਲਈ ਗਿਆਨ ਕੇਂਦਰਾਂ ਦੇ ਰੂਪ ਵਿੱਚ ਕੰਮ ਕਰਨਗੇ। ਆਲੋਚਨਾਤਮਕ ਸੋਚ, ਇਨੋਵੇਸ਼ਨ ਅਤੇ ਖੋਜ ਨੂੰ ਸਿੱਖਣ ਵਿੱਚ ਏਕੀਕ੍ਰਿਤ ਕਰਕੇ, ਵਿਦਿਆਰਥੀਆਂ ਨੂੰ ਵਿਸ਼ਵ ਦੀ ਸਕਿੱਲ ਕੈਪੀਟਲ ਬਣਨ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਦੀ ਅਗਵਾਈ ਕਰਨ ਦੇ ਲਈ ਸਸ਼ਕਤ ਬਣਾਇਆ ਜਾਵੇਗਾ।
ਸੈਸ਼ਨ ਵਿੱਚ ਦੇਸ਼ ਭਰ ਦੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਆਈਟੀਆਈ ਅਤੇ ਹੋਰ ਸੰਸਥਾਨਾਂ ਨੂੰ ਸੰਗਠਿਤ ਕਰਨ ਦੇ ਲਈ ਜਨ ਸੰਪਰਕ, ਜਨ ਭਾਗੀਦਾਰੀ ਅਤੇ ਜਨ ਅਭਿਯਾਨ ਦ੍ਰਿਸ਼ਟੀਕੋਣ ਅਪਣਾਉਣ ਦੀ ਵੀ ਤਾਕੀਦ ਕੀਤੀ ਗਈ। ਸਿੱਖਿਆ ਮੰਤਰਾਲਾ ਅਤੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਤਹਿਤ ਆਉਣ ਵਾਲੇ ਐੱਨਸੀਈਆਰਟੀ, ਐੱਸਸੀਈਆਰਟੀ, ਡੀਆਈਈਟੀ, ਆਈਆਈਟੀ, ਆਈਆਈਐੱਮ, ਆਈਟੀਆਈ, ਸੈਕਟਰ ਸਕਿੱਲ ਕਾਉਂਸਿਲ ਅਤੇ ਖੁਦਮੁਖਤਿਆਰੀ ਸੰਗਠਨ ਆਦਿ ਜਿਹੇ ਸਾਰੇ ਸੰਗਠਨਾਂ ਨੂੰ ਤਾਕੀਦ ਕੀਤੀ ਗਈ ਕਿ ਉਹ ਆਪਣੇ ਪਾਠਕ੍ਰਮ, ਗਤੀਵਿਧੀਆਂ ਅਤੇ ਪਹੁੰਚ ਨੂੰ ਮਿਸ਼ਨ ਸਵਦੇਸ਼ੀ ਦੇ ਉਦੇਸ਼ਾਂ ਦੇ ਅਨੁਰੂਪ ਬਣਾਉਣ। ਨੌਜਵਾਨਾਂ ਨੂੰ ਭਾਰਤ ਦੇ ਕ੍ਰਾਫਟਸ, ਪਰੰਪਰਾਵਾਂ ਅਤੇ ਇਨੋਵੇਸ਼ਨਸ ਨਾਲ ਜੋੜਣ ਦੇ ਲਈ ਡਿਜੀਟਲ ਸਮੱਗਰੀ, ਪੌਡਕਾਸਟ, ਸੱਭਿਆਚਾਰਕ ਪ੍ਰੋਗਰਾਮ ਅਤੇ ਪ੍ਰਦਰਸ਼ਨੀਆਂ ਵਿਕਸਿਤ ਕਰਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਸਥਾਨਕ ਆਰਥਿਕ ਸਸ਼ਕਤੀਕਰਣ ਦੇ ਲਈ ਭਾਈਚਾਰਾ-ਅਧਾਰਿਤ ਪਹਿਲਕਦਮੀਆਂ ਨੂੰ ਅੱਗੇ ਵਧਾਉਣ ਵਿੱਚ ਆਈਟੀਆਈ ਟ੍ਰੇਨੀਆਂ ਅਤੇ ਹੁਨਰ ਵਿਕਾਸ ਯੋਜਨਾਵਾਂ ਦੀ ਭੂਮਿਕਾ ‘ਤੇ ਵੀ ਜ਼ੋਰ ਦਿੱਤਾ ਗਿਆ।
ਸਕੂਲੀ ਸਿੱਖਿਆ, ਉੱਚ ਸਿੱਖਿਆ ਅਤੇ ਹੁਨਰ ਵਿਕਾਸ ਅਤੇ ਉੱਦਮਤਾ ਸਕੱਤਰਾਂ ਦੁਆਰਾ ਪੇਸ਼ ਲਾਗੂਕਰਣ ਯੋਗ ਸੁਝਾਵਾਂ ਦੇ ਨਾਲ ਵਿਚਾਰ-ਮੰਥਨ ਦਾ ਸਮਾਪਨ ਹੋਇਆ। ਮੀਟਿੰਗ ਵਿੱਚ 2047 ਤੱਕ ਸਮ੍ਰਿੱਧ ਅਤੇ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਸਿੱਖਿਆ ਅਤੇ ਹੁਨਰ ਵਿਕਾਸ ਨੂੰ ਕੇਂਦਰ ਸਥਾਨ ਦੇਣ ਦੀ ਭਾਰਤ ਸਰਕਾਰ ਦੀ ਪ੍ਰਤੀਬੱਧਤਾ ਦੀ ਮੁੜ-ਪੁਸ਼ਟੀ ਕੀਤੀ ਗਈ।



*** *** *** ***
ਵੀਵੀ/ਐੱਸਐੱਚ
(Release ID: 2165002)
Visitor Counter : 2