ਵਿੱਤ ਮੰਤਰਾਲਾ
ਭਾਰਤ ਸਰਕਾਰ ਅਤੇ ਇਜ਼ਰਾਈਲ ਸਰਕਾਰ ਨੇ ਅੱਜ ਨਵੀਂ ਦਿੱਲੀ ਵਿੱਚ ਦੁਵੱਲੇ ਨਿਵੇਸ਼ ਸਮਝੌਤੇ (ਬੀਆਈਏ) ‘ਤੇ ਹਸਤਾਖਰ ਕੀਤੇ
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਅਤੇ ਇਜ਼ਰਾਈਲ ਦੇ ਵਿੱਤ ਮੰਤਰੀ ਸ਼੍ਰੀ ਬੇਜ਼ਲੇਲ ਸਮੋਟ੍ਰਿਚ (Bezalel Smotrich) ਨੇ ਬੀਆਈਏ ‘ਤੇ ਹਸਤਾਖਰ ਕੀਤੇ
ਇਸ ਸਮਝੌਤੇ ਨਾਲ ਨਿਵੇਸ਼ਕਾਂ ਨੂੰ ਵਧੇਰੇ ਨਿਸ਼ਚਿਤਤਾ ਅਤੇ ਸੁਰੱਖਿਆ ਮਿਲਣ ਦੀ ਉਮੀਦ ਹੈ, ਘੱਟੋ-ਘੱਟ ਮਿਆਰੀ ਵਿਵਹਾਰ ਨੂੰ ਯਕੀਨੀ ਬਣਾ ਕੇ ਵਪਾਰ ਅਤੇ ਆਪਸੀ ਨਿਵੇਸ਼ ਵਿੱਚ ਵਾਧੇ ਨੂੰ ਪਹੁੰਚਯੋਗ ਬਣਾਇਆ ਜਾ ਸਕੇਗਾ ਅਤੇ ਸਾਲਸੀ ਰਾਹੀਂ ਇੱਕ ਸੁਤੰਤਰ ਵਿਵਾਦ ਸਮਾਧਾਨ ਪ੍ਰਣਾਲੀ ਸਥਾਪਿਤ ਕੀਤੀ ਜਾ ਸਕੇਗੀ
ਇਸ ਸਮਝੌਤੇ ਵਿੱਚ ਨਿਵੇਸ਼ ਨੂੰ ਜ਼ਬਤੀ ਤੋਂ ਬਚਾਉਣ, ਪਾਰਦਰਸ਼ਿਤਾ ਨੂੰ ਯਕੀਨੀ ਬਣਾਉਣ, ਸੁਚਾਰੂ (ਸੁਚਾਰੂ) ਟ੍ਰਾਂਸਫਰ ਅਤੇ ਨੁਕਸਾਨ ਦੀ ਭਰਪਾਈ ਦੇ ਪ੍ਰਾਵਧਾਨ ਵੀ ਸ਼ਾਮਲ ਹਨ
ਦੋਵਾਂ ਮੰਤਰੀਆਂ ਨੇ ਫਿਨਟੈੱਕ ਇਨੋਵੇਸ਼ਨ, ਬੁਨਿਆਦੀ ਢਾਂਚੇ ਦੇ ਵਿਕਾਸ, ਵਿੱਤੀ ਰੈਗੂਲੇਸ਼ਨ ਅਤੇ ਡਿਜੀਟਲ ਭੁਗਤਾਨ ਕਨੈਕਟੀਵਿਟੀ ਦੇ ਖੇਤਰ ਵਿੱਚ ਆਰਥਿਕ ਸਹਿਯੋਗ ਨੂੰ ਅੱਗੇ ਵਧਾਉਣ ਦੀ ਪ੍ਰਤੀਬੱਧਤਾ ‘ਤੇ ਜ਼ੋਰ ਦਿੱਤਾ
Posted On:
08 SEP 2025 6:14PM by PIB Chandigarh
ਭਾਰਤ ਸਰਕਾਰ ਅਤੇ ਇਜ਼ਰਾਈਲ ਸਰਕਾਰ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਦੁਵੱਲੇ ਨਿਵੇਸ਼ ਸਮਝੌਤੇ ‘ਤੇ ਹਸਤਾਖਰ ਕੀਤੇ। ਇਸ ਸਮਝੌਤੇ ‘ਤੇ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਅਤੇ ਇਜ਼ਰਾਈਲ ਦੇ ਵਿੱਤ ਮੰਤਰੀ ਸ਼੍ਰੀ ਬੇਜ਼ਲੇਲ ਸਮੋਟ੍ਰਿਚ ((Bezalel Smotrich)) ਨੇ ਹਸਤਾਖਰ ਕੀਤੇ।


ਬੀਆਈਏ ‘ਤੇ ਹਸਤਾਖਰ ਇਜ਼ਰਾਈਲੀ ਵਫ਼ਦ ਦੀ ਮੌਜੂਦਗੀ ਵਿੱਚ ਕੀਤੇ ਗਏ, ਜਿਸ ਵਿੱਚ ਇਜ਼ਰਾਈਲ ਸਰਕਾਰ ਅਤੇ ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀ ਸ਼ਾਮਲ ਸਨ।

ਇਹ ਸਮਝੌਤਾ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਇੱਕ ਇਤਿਹਾਸਿਕ ਮੀਲ ਪੱਥਰ ਸਾਬਤ ਹੋਵੇਗਾ। ਇਸ ਸਮਝੌਤੇ ਨਾਲ ਨਿਵੇਸ਼ ਨੂੰ ਹੁਲਾਰਾ ਮਿਲਣ, ਨਿਵੇਸ਼ਕਾਂ ਦੇ ਲਈ ਵਧੇਰੇ ਨਿਸ਼ਚਿਤਤਾ ਅਤੇ ਸੁਰੱਖਿਆ ਪ੍ਰਦਾਨ ਕਰਨ, ਘੱਟੋ-ਘੱਟ ਵਿਵਹਾਰ ਮਿਆਰ ਨੂੰ ਯਕੀਨੀ ਬਣਾਉਣ ਲਈ ਵਪਾਰ ਅਤੇ ਆਪਸੀ ਨਿਵੇਸ਼ ਨੂੰ ਹੁਲਾਰਾ ਦੇਣ ਅਤੇ ਸਾਲਸੀ ਰਾਹੀਂ ਇੱਕ ਸੁਤੰਤਰ ਵਿਵਾਦ ਸਮਾਧਾਨ ਪ੍ਰਣਾਲੀ ਸਥਾਪਿਤ ਹੋਣ ਦੀ ਉਮੀਦ ਹੈ। ਇਸ ਸਮਝੌਤੇ ਵਿੱਚ ਨਿਵੇਸ਼ ਨੂੰ ਜ਼ਬਤੀ ਤੋਂ ਬਚਾਉਣ, ਪਾਰਦਰਸ਼ਿਤਾ ਨੂੰ ਯਕੀਨੀ ਬਣਾਉਣ ਅਤੇ ਸੁਚਾਰੂ ਟ੍ਰਾਂਸਫਰ ਅਤੇ ਨੁਕਸਾਨ ਦੀ ਭਰਪਾਈ ਦੇ ਪ੍ਰਾਵਧਾਨ ਵੀ ਸ਼ਾਮਲ ਹਨ। ਨਾਲ ਹੀ, ਇਹ ਰੈਗੂਲੇਟਰੀ ਅਧਿਕਾਰਾਂ ਦੇ ਨਾਲ ਨਿਵੇਸ਼ਕ ਸੰਭਾਲ ਨੂੰ ਸਾਵਧਾਨੀਪੂਰਵਕ ਸੰਤੁਲਿਤ ਕਰਦਾ ਹੈ, ਜਿਸ ਨਾਲ ਪ੍ਰਭੂਸੱਤਾ ਸ਼ਾਸਨ ਲਈ ਲੋੜੀਂਦੀ ਨੀਤੀਗਤ ਗੁੰਜਾਇਸ਼ ਬਣੀ ਰਹਿੰਦੀ ਹੈ।
ਇਸ ਸਮਝੌਤੇ ‘ਤੇ ਹਸਤਾਖਰ ਦੋਵਾਂ ਦੇਸ਼ਾਂ ਦੇ ਆਰਥਿਕ ਸਹਿਯੋਗ ਵਧਾਉਣ ਅਤੇ ਇੱਕ ਵਧੇਰੇ ਮਜ਼ਬੂਤ ਅਤੇ ਸਸ਼ਕਤ ਨਿਵੇਸ਼ ਵਾਤਾਵਰਣ ਬਣਾਉਣ ਦੀ ਸਾਂਝੀ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨ। ਇਸ ਸਮਝੌਤੇ ਨਾਲ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਨਿਵੇਸ਼ ਵਿੱਚ ਵਾਧੇ ਦਾ ਰਾਹ ਪੱਧਰਾ ਹੋਣ ਦੀ ਉਮੀਦ ਹੈ, ਜੋ ਵਰਤਮਾਨ ਵਿੱਚ ਕੁੱਲ 800 ਮਿਲੀਅਨ ਅਮਰੀਕੀ ਡਾਲਰ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦੇ ਕਾਰੋਬਾਰਾਂ ਅਤੇ ਅਰਥਵਿਵਸਥਾਵਾਂ ਨੂੰ ਲਾਭ ਹੋਵੇਗਾ। ਇਸ ਸਬੰਧ ਵਿੱਚ, ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਦੱਸਿਆ ਕਿ ਦੋਵਾਂ ਧਿਰਾਂ ਨੂੰ ਨਿਵੇਸ਼ ਦੇ ਅਵਸਰਾਂ ਦਾ ਪਤਾ ਲਗਾਉਣ ਅਤੇ ਸਮਝੌਤੇ ਤੋਂ ਲਾਭ ਪ੍ਰਾਪਤ ਕਰਨ ਲਈ ਵਧੇਰੇ ਵਪਾਰਕ ਸੰਪਰਕ ਸਥਾਪਿਤ ਕਰਨਾ ਚਾਹੀਦਾ ਹੈ।

ਉਨ੍ਹਾਂ ਨੇ ਪਿਛਲੇ 10 ਵਰ੍ਹਿਆਂ ਤੋਂ ਵੱਧ ਸਮੇਂ ਵਿੱਚ ਭਾਰਤ ਦੁਆਰਾ ਕੀਤੇ ਗਏ ਸੁਧਾਰਾਂ ਦੀ ਲੜੀ ਬਾਰੇ ਜਾਣਕਾਰੀ ਦਿੱਤੀ, ਜਿਸ ਨਾਲ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਬਣ ਗਿਆ ਹੈ ਅਤੇ ਦੇਸ਼ ਵਿੱਚ ਨਿਵੇਸ਼ ਦੇ ਲਈ ਅਨੁਕੂਲ ਮਾਹੌਲ ਬਣਿਆ ਹੈ।
ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਇਜ਼ਰਾਈਲ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਨਿਰਦੋਸ਼ ਲੋਕਾਂ ਦੀ ਮੌਤ ‘ਤੇ ਆਪਣੀ ਸੰਵੇਦਨਾ ਪ੍ਰਗਟ ਕੀਤੀ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਨੇ ਗਲੋਬਲ ਸ਼ਾਂਤੀ ਵਿੱਚ ਯੋਗਦਾਨ ਦਿੱਤਾ ਹੈ। ਦੋਵਾਂ ਮੰਤਰੀਆਂ ਨੇ ਦੋਵਾਂ ਦੇਸ਼ਾਂ ਦੇ ਸਾਹਮਣੇ ਅੱਤਵਾਦ ਦੇ ਖਤਰੇ ਨੂੰ ਸਵੀਕਾਰ ਕੀਤਾ ਅਤੇ ਇੱਕ-ਦੂਸਰੇ ਦੇ ਪ੍ਰਤੀ ਇਕਜੁੱਟਤਾ ਪ੍ਰਗਟ ਕੀਤੀ।
ਇਜ਼ਰਾਇਲੀ ਵਿੱਤ ਮੰਤਰੀ ਨੇ ਸੁਰੱਖਿਆ ਸਬੰਧੀ ਚੁਣੌਤੀਆਂ ਦੇ ਬਾਵਜੂਦ ਉੱਚ ਆਰਥਿਕ ਵਿਕਾਸ ਹਾਸਲ ਕਰਨ ਵਿੱਚ ਦੋਵਾਂ ਦੇਸ਼ਾਂ ਦੇ ਮਜ਼ਬੂਤ ਸਾਂਝੇ ਪਿਛੋਕੜ ਦਾ ਜ਼ਿਕਰ ਕੀਤਾ। ਇਜ਼ਰਾਈਲ ਦੇ ਵਿੱਤ ਮੰਤਰੀ ਨੇ ਸਾਈਬਰ ਸੁਰੱਖਿਆ, ਰੱਖਿਆ, ਇਨੋਵੇਸ਼ਨ ਅਤੇ ਉੱਚ-ਟੈਕਨੋਲੋਜੀ ਦੇ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਬਿਹਤਰ ਸਹਿਯੋਗ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਦੋਵਾਂ ਦੇਸ਼ਾਂ ਦੇ ਮੰਤਰੀਆਂ ਨੇ ਵਿੱਤੀ ਟੈਕਨੋਲੋਜੀ ਇਨੋਵੇਸ਼ਨ, ਇਨਫ੍ਰਾਸਟ੍ਰਕਚਰ ਦੇ ਵਿਕਾਸ, ਵਿੱਤੀ ਰੈਗੂਲੇਸ਼ਨ ਅਤੇ ਡਿਜੀਟਲ ਭੁਗਤਾਨ ਕਨੈਕਟੀਵਿਟੀ ਦੇ ਖੇਤਰ ਵਿੱਚ ਆਰਥਿਕ ਸਹਿਯੋਗ ਨੂੰ ਅੱਗੇ ਵਧਾਉਣ ਲਈ ਆਪਣੀ ਪ੍ਰਤੀਬੱਧਤਾ ‘ਤੇ ਜ਼ੋਰ ਦਿੱਤਾ। ਉਹ ਦੋਵਾਂ ਦੇਸ਼ਾਂ ਦਰਮਿਆਨ ਆਰਥਿਕ ਅਤੇ ਵਿੱਤੀ ਸਹਿਯੋਗ ਵਧਾਉਣ ਅਤੇ ਆਪਸੀ ਅਧਾਰ ‘ਤੇ ਨਿਵੇਸ਼ ਨੂੰ ਹੁਲਾਰਾ ਦੇਣ ਅਤੇ ਉਸ ਦੀ ਸੁਰੱਖਿਆ ਕਰਨ ‘ਤੇ ਸਹਿਮਤ ਹੋਏ।
ਇਜ਼ਰਾਈਲ ਦੇ ਵਿੱਤ ਮੰਤਰੀ ਨੇ ਕੇਂਦਰੀ ਵਿੱਤ ਮੰਤਰੀ ਨੂੰ ਇਜ਼ਰਾਈਲ ਆਉਣ ਦਾ ਸੱਦਾ ਵੀ ਦਿੱਤਾ।
****
ਐੱਨਬੀ/ਕੇਐੱਮਐੱਨ
(Release ID: 2164906)
Visitor Counter : 2