ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
azadi ka amrit mahotsav

ਅਗਲੀ ਪੀੜ੍ਹੀ ਦੀ ਜੀਐੱਸਟੀ ਦਰਾਂ ਵਿੱਚ ਸੁਧਾਰ: ਪ੍ਰਮੁੱਖ ਖੁਰਾਕ ਪਦਾਰਥ ਟੈਕਸ-ਮੁਕਤ, ਪ੍ਰੋਸੈੱਸਡ ਖੁਰਾਕ ਪਦਾਰਥ ਲਈ 5 ਪ੍ਰਤੀਸ਼ਤ, ਉਪਭੋਗਤਾਵਾਂ ਅਤੇ ਛੋਟੇ ਵਪਾਰੀਆਂ ਨੂੰ ਵੱਡੀ ਰਾਹਤ

Posted On: 08 SEP 2025 1:53PM by PIB Chandigarh

ਜੀਐੱਸਟੀ ਕੌਂਸਲ ਨੇ 3 ਸਤੰਬਰ, 2025 ਨੂੰ ਆਪਣੀ 56ਵੀਂ ਮੀਟਿੰਗ ਵਿੱਚ ਜੀਐੱਸਟੀ ਟੈਕਸ ਦਰਾਂ ਵਿੱਚ ਬਦਲਾਅ ਨਾਲ ਸਬੰਧਿਤ ਸਿਫਾਰਿਸ਼ਾਂ ਕੀਤੀਆਂ ਹਨ। ਇਸ ਦੇ ਤਹਿਤ ਵਿਅਕਤੀਆਂ, ਆਮ ਲੋਕਾਂ, ਮਹੱਤਵਅਕਾਂਖੀ ਮੱਧ ਵਰਗ ਨੂੰ ਰਾਹਤ ਪ੍ਰਦਾਨ ਕਰਨ ਅਤੇ ਜੀਐੱਸਟੀ ਵਿੱਚ ਵਪਾਰ ਨੂੰ ਪਹੁੰਚਯੋਗ ਬਣਾਉਣ ਦੇ ਉਪਾਵਾਂ ‘ਤੇ ਜ਼ੋਰ ਦਿੱਤਾ ਗਿਆ ਹੈ। ਘੱਟ ਹੋਈਆਂ ਜੀਐੱਸਟੀ ਦਰਾਂ 22 ਸਤੰਬਰ, 2025 ਤੋਂ ਪ੍ਰਭਾਵੀ ਹੋਣਗੀਆਂ।

ਜਿਨ੍ਹਾਂ ਪ੍ਰਮੁੱਖ ਪ੍ਰੋਸੈੱਸਡ ਖੁਰਾਕ ਉਤਪਾਦਾਂ ‘ਤੇ ਜੀਐੱਸਟੀ ਦਰਾਂ ਘੱਟ ਕੀਤੀਆਂ ਗਈਆਂ ਹਨ, ਉਨ੍ਹਾਂ ਦਾ ਵੇਰਵਾ ਅਨੁਬੰਧ- I ਵਿੱਚ ਦਿੱਤਾ ਗਿਆ ਹੈ।

ਜੀਐੱਸਟੀ ਦਰ ਤਰਕਸੰਗਤ ਦੇ ਲਾਭ:

  • ਸਰਲ ਟੈਕਸ ਢਾਂਚਾ
  • ਲਗਭਗ ਸਾਰੇ ਖੁਰਾਕ ਉਤਪਾਦਾਂ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ, ਜਿਸ ਨਾਲ ਜੀਵਨ ਸੁਗਮਤਾ ਨੂੰ ਹੁਲਾਰਾ ਮਿਲਿਆ  ਹੈ।
  • ਘੱਟ ਕੀਮਤਾਂ ਨਾਲ ਖੁਰਾਕ ਉਤਪਾਦਾਂ ਦੀ ਮੰਗ ਵਧੇਗੀ, ਨਿਵੇਸ਼ ਵਧੇਗਾ ਅਤੇ ਰੋਜ਼ਗਾਰ ਸਿਰਜਣ ਹੋਵੇਗਾ।
  • ਮੈਨੂਫੈਕਚਰਿੰਗ ਲਈ ਸਮਰਥਨ: ਅਸੰਗਤ ਡਿਊਟੀ ਢਾਂਚੇ ਨੂੰ ਸਹੀ ਕਰਨ ਲਈ ਘਰੇਲੂ ਮੁੱਲ ਵਾਧਾ ਅਤੇ ਨਿਰਯਾਤ ਨੂੰ ਹੁਲਾਰਾ ਮਿਲਦਾ ਹੈ।
  • ਵਿਆਪਕ ਅਧਾਰ ਅਤੇ ਬਿਹਤਰ ਪਾਲਣਾ ਨਾਲ ਖੇਤਰ ਵਿੱਚ ਬਿਹਤਰ ਰੈਵੇਨਿਊ ਸਿਰਜਣ।
  • ਵਰਗੀਕਰਣ ਸਬੰਧੀ ਮੁੱਦਿਆਂ ਦਾ ਸਮਾਧਾਨ: ਸਮਾਨ ਵਸਤੂਆਂ ਅਤੇ ਸੇਵਾਵਾਂ ਨੂੰ ਇੱਕ ਹੀ ਦਰ ਸਲੈਬ ਵਿੱਚ ਰੱਖਿਆ ਜਾਵੇਗਾ, ਜਿਸ ਨਾਲ ਵਿਵਾਦਾਂ ਵਿੱਚ ਕਮੀ ਆਵੇਗੀ ਅਤੇ ਮੁੱਕਦਮੇਬਾਜ਼ੀ ਦੀ ਲਾਗਤ ਘੱਟ ਹੋਵੇਗੀ।

ਵਿਸ਼ਲੇਸ਼ਣ:

ਵਸਤੂਆਂ ਅਤੇ ਸੇਵਾਵਾਂ ਟੈਕਸ (ਜੀਐੱਸਟੀ) ਨੂੰ ਸਰਲ ਬਣਾਉਣ ਦੇ ਇੱਕ ਇਤਿਹਾਸਿਕ ਕਦਮ ਦੇ ਤਹਿਤ, ਜੀਐੱਸਟੀ ਕੌਂਸਲ ਨੇ ਆਪਣੀ 56ਵੀਂ ਮੀਟਿੰਗ ਵਿੱਚ ਜੀਐੱਸਟੀ ਢਾਂਚੇ ਨੂੰ ਚਾਰ ਸਲੈਬ (5 ਪ੍ਰਤੀਸ਼ਤ, 12 ਪ੍ਰਤੀਸ਼ਤ, 18 ਪ੍ਰਤੀਸ਼ਤ, 28 ਪ੍ਰਤੀਸ਼ਤ) ਤੋਂ ਘਟਾ ਕੇ ਦੋ ਮੁੱਖ ਦਰਾਂ- 5 ਪ੍ਰਤੀਸ਼ਤ (ਮੈਰਿਟ ਰੇਟ) ਅਤੇ 18 ਪ੍ਰਤੀਸ਼ਤ (ਸਟੈਂਡਰਡ ਰੇਟ) ਕਰ ਦਿੱਤੀਆਂ ਹਨ, ਨਾਲ ਹੀ ਨੀਤੀਵਿਰੁੱਧ/ਵਿਲਾਸਿਤਾ ਦੀਆਂ ਵਸਤੂਆਂ ‘ਤੇ 40 ਪ੍ਰਤੀਸ਼ਤ ਦੀ ਵਿਸ਼ੇਸ਼ ਦਰ ਵੀ ਲਾਗੂ ਕਰ ਦਿੱਤੀ ਹੈ। ਇਹ ਬਦਲਾਅ 22 ਸਤੰਬਰ, 2025 ਤੋਂ ਪ੍ਰਭਾਵਸ਼ਾਲੀ ਹੋਣਗੇ।

ਟੈਕਸ ਦਰਾਂ ਦੇ ਇਸ ਤਰਕਸੰਗਤ ਵਿੱਚ ਫੂਡ ਪ੍ਰੋਸੈੱਸਿੰਗ ਖੇਤਰ ਪ੍ਰਮੁੱਖ ਲਾਭਾਰਥੀ ਰਿਹਾ ਹੈ, ਅਤੇ ਜ਼ਿਆਦਾਤਰ ਉਤਪਾਦਾਂ ‘ਤੇ ਜੀਐੱਸਟੀ ਦੀ ਦਰ ਘਟਾ ਕੇ 5 ਪ੍ਰਤੀਸ਼ਤ ਰਹਿ ਗਈ ਹੈ।

ਜੀਐੱਸਟੀ ਨੂੰ ਹੇਠਲੇ ਪੱਧਰ ‘ਤੇ ਲਿਆਉਣ ਨਾਲ ਇਸ ਖੇਤਰ ਨੂੰ ਕਈ ਤਰ੍ਹਾਂ ਦੇ ਪ੍ਰੋਤਸਾਹਨ ਮਿਲਣਗੇ ਅਤੇ ਹੇਠ ਲਿਖੇ ਮਾਧਿਅਮ ਨਾਲ ਆਰਥਿਕ ਵਿਕਾਸ ਦੇ ਇੱਕ ਚੰਗੇ ਚੱਕਰ ਨੂੰ ਪ੍ਰੋਤਸਾਹਨ ਮਿਲੇਗਾ:

ਸਰਲ ਟੈਕਸ ਢਾਂਚਾ: ਸਰਲ ਟੈਕਸ ਢਾਂਚਾ, ਟੈਕਸ ਸਲੈਬ ਦੀ ਸੰਖਿਆ ਘੱਟ ਕਰਕੇ, ਖੁਰਾਕ ਪਦਾਰਥਾਂ ਵਿੱਚ ਇਕਸਾਰਤਾ ਲਿਆਉਂਦਾ ਹੈ। ਇੱਕ ਸਥਿਰ ਟੈਕਸ ਵਾਤਾਵਰਣ, ਕਾਰੋਬਾਰਾਂ ਨੂੰ ਦੀਰਘਕਾਲੀ ਨਿਵੇਸ਼ ਦੀ ਯੋਜਨਾ ਬਣਾਉਣ, ਪਾਲਣਾ ਨੂੰ ਪ੍ਰੋਤਸਾਹਿਤ ਕਰਨ ਅਤੇ ਆਰਥਿਕ ਵਿਕਾਸ ਨੂੰ ਗਤੀ ਦੇਣ ਵਿੱਚ ਮਦਦ ਕਰੇਗਾ।

ਟੈਕਸ ਕੀਮਤਾਂ: ਉਪਭੋਗਤਾਵਾਂ  ਨੂੰ ਖੁਰਾਕ ਪਦਾਰਥਾਂ ਦੀਆਂ ਕੀਮਤਾਂ ਵਿੱਚ ਕੁੱਲ ਮਿਲਾ ਕੇ ਕਮੀ ਦੇਖਣ ਨੂੰ ਮਿਲੇਗੀ, ਜਿਸ ਨਾਲ ਜ਼ਰੂਰੀ ਚੀਜ਼ਾਂ ਜ਼ਿਆਦਾ ਕਿਫਾਇਤੀ ਹੋ ਜਾਣਗੀਆਂ। ਇਸ ਨਾਲ ਉਪਭੋਗਤਾ ਮੰਗ ਵਿੱਚ ਤੇਜ਼ੀ ਆਵੇਗੀ ਅਤੇ ਐੱਫਐੱਮਸੀਜੀ ਅਤੇ ਪੈਕੇਜ਼ਡ ਫੂਡ ਕਾਰੋਬਾਰਾਂ ਦੀ ਵਿਕਰੀ ਵਿੱਚ ਵਾਧੇ ਦੀ ਉਮੀਦ ਹੈ। ਇਸ ਦੇ ਇਲਾਵਾ, ਇਹ ਸਰਲੀਕਰਣ, ਪਾਲਣਾ ਲਾਗਤ ਅਤੇ ਮੁੱਕਦਮੇਬਾਜ਼ੀ ਦੇ ਜੋਖਮ ਨੂੰ ਘੱਟ ਕਰਕੇ ਕਾਰੋਬਾਰਾਂ ਦੀ ਮਦਦ ਕਰੇਗਾ।

ਅਸੰਗਤ ਡਿਊਟੀ ਢਾਂਚਾ: ਨਵੇਂ ਢਾਂਚੇ ਅਸੰਗਤ ਡਿਊਟੀ ਦੇ ਮਾਮਲਿਆਂ ਨੂੰ ਠੀਕ ਕਰਨ ਵਿੱਚ ਮਦਦ ਕਰਦੇ ਹਨਇਨਪੁਟ ‘ਤੇ ਤਿਆਰ ਉਤਪਾਦਾਂ ਦੀ ਤੁਲਨਾ ਵਿੱਚ ਵੱਧ ਟੈਕਸ ਲਗਾਇਆ ਜਾਣਾ ਇਸ ਦੀ ਉਦਾਹਰਣ ਹੈ। ਇਸ ਨਾਲ ਖੁਰਾਕ ਖੇਤਰ ਵਿੱਚ ਵੈਲਿਓ ਚੇਨਸ ਨੂੰ ਮਜ਼ਬੂਤ ਕਰਨ, ਵਿਸ਼ੇਸ਼ ਤੌਰ ‘ਤੇ ਐੱਮਐੱਸਐੱਮਈ ਲਈ ਤਰਲਤਾ ਵਿੱਚ ਸੁਧਾਰ, ਕਾਰਜਸ਼ੀਲ ਪੂੰਜੀ ਦੀ ਰੁਕਾਵਟ ਨੂੰ ਘੱਟ ਕਰਨ ਅਤੇ ਘਰੇਲੂ ਮੁੱਲ ਜੋੜਨ ਨੂੰ ਹੁਲਾਰਾ ਦੇਣ ਲਈ ਤੁਰੰਤ ਰਾਹਤ ਮਿਲਦੀ ਹੈ।

ਵਰਗੀਕਰਣ ਸਬੰਧੀ ਮੁੱਦਿਆਂ ਦਾ ਸਮਾਧਾਨ: ਨਵਾਂ ਢਾਂਚਾ ਸਮਾਨ ਉਤਪਾਦਾਂ ‘ਤੇ ਵੱਖ-ਵੱਖ ਟੈਕਸ ਦਰਾਂ ਤੋਂ ਪੈਦਾ ਹੋਣ ਵਾਲੇ ਵਰਗੀਕਰਣ ਸਬੰਧੀ ਵਿਵਾਦਾਂ ਨੂੰ ਸਮਾਪਤ ਕਰਦੀ ਹੈ। ਉਦਾਹਰਣ ਦੇ ਲਈ, ਪੈਕੇਜਡ ਬਨਾਮ ਖੁੱਲ੍ਹੇ ਪਨੀਰ ਜਾਂ ਪਰਾਠਿਆਂ ‘ਤੇ ਪਹਿਲੇ ਵੱਖ-ਵੱਖ ਦਰਾਂ ਹੁੰਦੀਆਂ ਸਨ, ਲੇਕਿਨ ਹੁਣ ਇੱਕ ਸਪਸ਼ਟ ਢਾਂਚੇ ਦਾ ਪਾਲਣ ਕੀਤਾ ਜਾਂਦਾ ਹੈ ਅਤੇ ਵਰਗੀਕਰਣ ਸਬੰਧੀ ਵਿਵਾਦਾਂ ਨੂੰ ਬਹੁਤ ਘੱਟ ਕਰ ਦਿੱਤਾ ਜਾਂਦਾ ਹੈ।

 

 

ਹੋਰ ਪ੍ਰਕਿਰਿਆਤਮਕ ਸੁਧਾਰ: ਦਰਾਂ ਵਿੱਚ ਕਟੌਤੀ ਦੇ ਇਲਾਵਾ, ਪਰਿਸ਼ਦ ਨੇ ਸੁਚਾਰੂ ਰਜਿਸਟ੍ਰੇਸ਼ਨ ਅਤੇ ਰਿਟਰਨ ਦਾਖਲ ਕਰਨ, ਵਿਸ਼ੇਸ਼ ਤੌਰ ‘ਤੇ ਉਲਟੇ ਸ਼ੁਲਕ ਦਾਅਵਿਆਂ ਦੇ ਲਈ ਆਰਜ਼ੀ ਫੰਡ ਵਿਧੀ ਅਤੇ ਅਪੀਲ ਸਬੰਧੀ ਹੱਲ ਵਿੱਚ ਤੇਜ਼ੀ ਲਿਆਉਣ ਅਤੇ ਮੁਕੱਦਮੇਬਾਜ਼ੀ ਨੂੰ ਘੱਟ ਕਰਨ ਦੇ ਲਈ ਜੀਐੱਸਟੀਏਟੀ (ਵਸਤੂਆਂ ਅਤੇ ਸੇਵਾਵਾਂ ਟੈਕਸ ਅਪੀਲ ਟ੍ਰਿਬਿਊਨਲ) ਦੇ ਲਾਗੂਕਰਣ ਦੇ ਮਾਧਿਅਮ ਨਾਲ ਪ੍ਰਕਿਰਿਆਤਮਕ ਸੁਧਾਰਾਂ ਨੂੰ ਮਨਜ਼ੂਰੀ ਦਿੱਤੀ।

 

ਪ੍ਰੋਸੈੱਸਡ ਖੁਰਾਕ ਉਦਯੋਗ ਨੂੰ ਹੁਲਾਰਾ: ਕੁੱਲ ਮਿਲਾ ਕੇ, ਮੈਨੂਫੈਕਚਰਿੰਗ ਖੇਤਰ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ। ਉਪਭੋਗਤਾ ਵਸਤੂਆਂ ‘ਤੇ ਘੱਟ ਜੀਐੱਸਟੀ ਦਰਾਂ ਅਤੇ ਨਤੀਜੇ ਸਦਕਾ ਘੱਟ ਕੀਮਤਾਂ ਉਦਯੋਗ ਦੇ ਲਈ ਵਧਦੀ ਮੰਗ ਅਤੇ ਵਿਕਾਸ ਦਾ ਇੱਕ ਸਕਾਰਾਤਮਕ ਚੱਕਰ ਸ਼ੁਰੂ ਕਰ ਸਕਦੀਆਂ ਹਨ। ਸਮੁੱਚੇ ਉਦਯੋਗ ਵਿੱਚ ਹੇਠਾਂ ਲਿਖੇ ਸਕਾਰਾਤਮਕ ਪਹਿਲੂ ਹਨ:

  • ਉਪਭੋਗ: ਜੀਐੱਸਟ ਦਰ ਵਿੱਚ ਕਟੌਤੀ ਨਾਲ ਰਿਟੇਲ ਕੀਮਤਾਂ ਘੱਟ ਹੋਣਗੀਆਂ, ਜਿਸ ਸਦਕਾ ਪ੍ਰੋਸੈੱਸਡ ਖੁਰਾਕ ਉਤਪਾਦਾਂ ਸਹਿਤ ਮੈਨੂਫੈਕਚਰਡ ਉਤਪਾਦਾਂ ਦੀ ਮੰਗ ਵਧੇਗੀ।
  • ਨਿਵੇਸ਼: ਵਧਦੀ ਮੰਗ ਅਤੇ ਸਕਾਰਾਤਮਕ ਵਪਾਰ, ਭਾਵਨਾ ਅਤੇ ਅਨੁਪਾਲਨ, ਬੋਝ ਵਿੱਚ ਕਮੀ ਦੇ ਨਾਲ ਨਿਵੇਸ਼ ਵਿੱਚ ਵਾਧਾ ਹੋਣ ਦੀ ਉਮੀਦ ਹੈ।
  • ਰੋਜ਼ਗਾਰ: ਵਧਦੀ ਮੰਗ, ਨਿਵੇਸ਼ ਵਿੱਚ ਅਨੁਮਾਨਤ ਵਾਧਾ ਅਤੇ ਉਦਯੋਗ ਦੇ ਰਸਮੀਕਰਨ ਦੇ ਨਾਲ, ਇਸ ਖੇਤਰ ਅਤੇ ਸਮੁੱਚੀ ਅਰਥਵਿਵਸਤਾ ਵਿੱਚ ਵੱਧ ਰੋਜ਼ਗਾਰ ਦੇ ਅਵਸਰ ਪੈਦਾ ਹੋਣ ਦੀ ਉਮੀਦ ਹੈ।
  • ਕਿਸਾਨਾਂ ਅਤੇ ਖੁਰਾਕ ਪ੍ਰੋਸੈੱਸਰਾਂ ਦੇ ਲਈ ਆਮਦਨ ਵਿੱਚ ਵਾਧਾ: ਅਰਥਵਿਵਸਥਾ ਵਿੱਚ ਖਪਤ ਅਤੇ ਨਿਵੇਸ਼ ਵਿੱਚ ਵਾਧਾ, ਖੁਰਾਕ ਪ੍ਰੋਸੈੱਸਿੰਗ ਬੁਨਿਆਦੀ ਢਾਂਚੇ ਵਿੱਚ ਵਾਧਾ, ਪ੍ਰੋਸੈੱਸਿੰਗ ਅਤੇ ਵੈਲਿਊ ਐਡੀਸ਼ਨ ਦੇ ਪੱਧਰ ਅਤੇ ਫਸਲ ਤੋਂ ਬਾਅਦ ਦੇ ਨੁਕਸਾਨ ਵਿੱਚ ਕਮੀ ਦੇ ਮਾਧਿਅਮ ਨਾਲ ਕਿਸਾਨਾਂ ਅਤੇ ਖੁਰਾਕ ਪ੍ਰੋਸੈੱਸਰਾਂ ਦੀ ਆਮਦਨ ਅਤੇ ਮਿਹਨਤਾਨੇ ਵਿੱਚ ਵਾਧਾ ਹੋਣ ਦੀ ਉਮੀਦ ਹੈ।

 

ਅਨੁਬੰਧ I

ਪ੍ਰਮੁੱਖ ਪ੍ਰੋਸੈੱਸਡ ਖੁਰਾਕ ਉਤਪਾਦ ਜਿਨ੍ਹਾਂ ‘ਤੇ ਜੀਐੱਸਟੀ ਦਰਾਂ ਘੱਟ ਕੀਤੀਆਂ ਗਈਆਂ ਹਨ:

 

ਲੜੀ ਨੰ.

ਉਤਪਾਦ ਦਾ ਵੇਰਵਾ

ਜੀਐੱਸਟੀ (%)

 
 

ਤੋਂ

ਤੱਕ

 

1

ਅਲਟ੍ਰਾ-ਹਾਈ ਟੈਂਪਰੇਚਰ (ਯੂਐੱਚਟੀ) ਦੁੱਧ

5%

--

 

2

ਗਾੜ੍ਹਾ ਦੁੱਧ

12%

5%

 

3

ਬਦਾਮ

12%

5%

 

4

ਜੌ, ਭਾਵੇਂ ਭੁੰਨੇ ਹੋਣ ਜਾਂ ਨਹੀਂ

18%

5%

 

5

ਚਾਸਨੀ ਵਿੱਚ ਬਣੀਆਂ ਮਿਠਾਈਆਂ

12%

5%

 

6

ਚੀਨੀ ਨਾਲ ਬਣੀਆਂ ਮਿਠਾਈਆਂ

18%

5%

 

7

ਕੋਕੋਆ ਮੱਖਣ, ਫੈਟ ਅਤੇ ਤੇਲ ਅਤੇ ਕੋਕੋਆ ਪਾਉਡਰ

18%

5%

 

8

ਚੌਕਲੇਟ ਅਤੇ ਕੋਕੋ ਲੈਸ ਹੋਰ ਖੁਰਾਕ ਪਦਾਰਥ

18%

5%

 

9

ਪਾਸਤਾ, ਭਾਵੇਂ ਪਕਾਇਆ ਹੋਵੇ ਜਾਂ ਨਹੀਂ ਜਾ ਭਰਿਆ ਹੋਵੇ (ਮਾਸ ਜਾਂ ਹੋਰ ਪਦਾਰਥਾਂ ਨਾਲ) ਜਾਂ ਹੋਰ ਤਰੀਕੇ ਨਾਲ ਤਿਆਰ ਕੀਤਾ ਗਿਆ ਹੋਵੇ, ਜਿਵੇਂ ਕਿ ਸਪੈਗੇਟੀ, ਮੈਕਰੋਨੀ, ਨੂਡਲਜ਼, ਲਾਸਾਗਨਾ, ਗਨੋਚੀ, ਰਵੀਓਲੀ, ਕੈਨੇਲੋਨੀ; ਕੂਸਕੂਸ

12%

5%

 

10

ਪੇਸਟਰੀਆਂ, ਕੇਕ, ਬਿਸਕੁਟ ਅਤੇ ਹੋਰ ਬੇਕਰੀ ਉਤਪਾਦ, ਭਾਵੇਂ ਕੋਕੋ ਹੋਵੇ ਜਾਂ ਨਾ ਹੋਵੇ; ਕਮਿਊਨੀਅਨ ਵੇਫਰ, ਚਿਕਿਤਸਕ ਵਰਤੋਂ ਲਈ ਢੁਕਵੇਂ ਖਾਲੀ ਕੈਸ਼ੇਟ, ਸੀਲਿੰਗ ਵੇਫਰ, ਚੌਲਾਂ ਦੇ ਕਾਗਜ਼ ਅਤੇ ਹੋਰ ਸਮਾਨ ਉਤਪਾਦ

18%

5%

 

11

ਦਬਾਅ, ਖੱਟੇ ਜਾਂ ਨਮਕੀਨ ਦੁਆਰਾ ਤਿਆਰ ਕੀਤੇ ਜਾਂ ਫੈਲਾਏ ਗਏ ਉਤਪਾਦ

12%

5%

 

12

ਸਬਜ਼ੀਆਂ, ਫਲ, ਗਿਰੀਆਂ ਅਤੇ ਪੌਦਿਆਂ ਦੇ ਹੋਰ ਖਾਣ ਵਾਲੇ ਹਿੱਸੇ, ਸਿਰਕੇ ਜਾਂ ਐਸੀਟਿਕ ਐਸਿਡ ਨਾਲ ਤਿਆਰ ਜਾਂ ਸੁਰੱਖਿਅਤ ਕੀਤੇ ਗਏ

12%

5%

 

13

ਜੈਮ, ਫਲ ਜੈਲੀ, ਮੁਰੱਬਾ, ਫਲ ਜਾਂ ਗਿਰੀਦਾਰ ਪਿਊਰੀ ਅਤੇ ਫਲ ਜਾਂ ਗਿਰੀਦਾਰ ਪੇਸਟ

12%

5%

 

14

ਫਲਾਂ ਜਾਂ ਗਿਰੀਆਂ ਦੇ ਰਸ (ਅੰਗੂਰ ਦੇ ਰਸ ਸਮੇਤ) ਅਤੇ ਸਬਜ਼ੀਆਂ ਦੇ ਰਸ

12%

5%

 

15

ਸੂਪ ਅਤੇ ਬਰੋਥ ਅਤੇ ਇਸ ਲਈ ਤਿਆਰੀਆਂ; ਸਮਰੂਪ ਸੰਯੁਕਤ ਭੋਜਨ ਤਿਆਰੀਆਂ

18%

5%

 

16

ਆਈਸ ਕਰੀਮ ਅਤੇ ਹੋਰ ਖਾਣ ਵਾਲੇ ਕੋਲਡ ਡਰਿੰਕਸ, ਭਾਵੇਂ ਕੋਕੋ ਹੋਵੇ ਜਾਂ ਨਾ ਹੋਵੇ

18%

5%

 

17

ਨਮਕੀਨ, ਭੁਜੀਆ, ਮਿਕਸ਼ਚਰ, ਚਬੇਨਾ ਅਤੇ ਸਮਾਨ ਭੋਜਨ ਦੇ ਸਮਾਨ

12%

5%

 

18

ਪੌਦਿਆਂ-ਅਧਾਰਿਤ ਦੁੱਧ ਵਾਲੇ ਪੀਣ ਵਾਲੇ ਪਦਾਰਥ, ਸਿੱਧੇ ਪੀਣ ਵਾਲੇ ਪਦਾਰਥਾਂ ਵਜੋਂ ਖਪਤ ਲਈ ਤਿਆਰ

18%

5%

 

19

ਸੋਇਆ ਦੁੱਧ ਵਾਲੇ ਡ੍ਰਿੰਕਸ

12%

5%

 

20

ਫਲਾਂ ਦੇ ਗੁੱਦੇ ਜਾਂ ਫਲਾਂ ਦੇ ਜੂਸ 'ਤੇ ਆਧਾਰਿਤ ਪੀਣ ਵਾਲੇ ਪਦਾਰਥ (ਫਲਾਂ ਦੇ ਪੀਣ ਵਾਲੇ ਪਦਾਰਥਾਂ ਜਾਂ ਫਲਾਂ ਦੇ ਜੂਸ ਵਾਲੇ ਕਾਰਬੋਨੇਟਿਡ ਪੀਣ ਵਾਲੇ ਪਦਾਰਥਾਂ ਤੋਂ ਇਲਾਵਾ)

12%

5%

 

*****

ਐੱਸਟੀਕੇ
 


(Release ID: 2164742) Visitor Counter : 2